ਅਕਲ ਆਉਣ ਦੀ ਉਮਰ
ਸੋਚਣ ਸਮਝਣ ਦੇ ਪਿੱਛੋਂ ਹੀ ਕੁਝ ਕਹਿਣਾ ਚਾਹੀਦਾ,
ਉਹਨਾਂ ਦਿਨਾਂ ਵਿਚ ਬਚ ਬਚ ਕੇ ਹੀ ਰਹਿਣਾ ਚਾਹੀਦਾ,
ਜਿਨ੍ਹਾਂ ਦਿਨਾਂ ਵਿਚ ਅੱਖ ਫੜਕਦੀ ਖੱਬੀ ਹੁੰਦੀ ਐ,
ਕਿਸੇ ਕਲਾ ਦੀ ਦਾਤ ਅਸਲ ਵਿੱਚ ਰੱਬੀ ਹੁੰਦੀ ਐ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ !
ਹਿੰਮਤ ਸਿਦਕ ਤਾਂ ਆਖ਼ਰ ਨੂੰ ਕਾਮ ਆ ਹੀ ਜਾਂਦੇ ਨੇ,
ਜੋ ਮਿਹਨਤ ਕਰਦੇ ਨੇ ਮੁੱਲ ਪਾ ਹੀ ਜਾਂਦੇ ਨੇ,
ਮਾਲਕ ਨੇ ਮਿੱਟੀ ਵਿਚ ਦੌਲਤ ਦੱਬੀ ਹੁੰਦੀ ਐ,
ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ !
ਖੂਬਸੂਰਤੀ ਬਾਰੇ ਤਾਂ ਗੱਲ ਕਹਿਣੀ ਔਖੀ ਹੈ,
ਜੇ ਹੋਵੇ ਸੂਰਤ ਟਿਕਾਣੇ ਰਹਿਣੀ ਔਖੀ ਹੈ,
ਢਕੀ ਰਹਿਣ ਦੋ ਇਹ ਖੁਸ਼ਬੂ ਦੀ ਡੱਬੀ ਹੁੰਦੀ ਐ,
ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ !
ਓਦੋ ਆਦਮੀ ਹੱਦੋ ਵੱਧ ਦਿਖਾਵਾ ਕਰਦਾ ਹੈ,
ਐਵੇਂ ਸਰਤਾਜ ਹੋਣ ਦਾ ਦਾਵਾ ਕਰਦਾ ਹੈ,
ਚੀਜ ਅਮਮੁਲੀ ਰਸਤੇ ਚੋ ਜਦ ਲੱਬੀ ਹੁੰਦੀ ਹੈ,
ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ !