11.9 C
Los Angeles
Thursday, December 26, 2024

ਚੰਬੇ ਦਾ ਫੁੱਲ

ਅੱਜ ਇਕ ਚੰਬੇ ਦਾ ਫੁੱਲ ਮੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ
ਗਲ ਪੌਣਾਂ ਦੇ ਪਾ ਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਚੇਤਰ ਦੇ ਬੁੱਲ੍ਹ ਨੀਲੇ ਨੀਲੇ
ਮੁੱਖੜਾ ਵਾਂਗ ਵਸਾਰਾਂ ਹੋਇਆ
ਨੈਣੀਂ ਲੱਖ ਮਾਤਮੀ ਛੱਲੇ
ਗਲ੍ਹ ਵਿਚ ਪੈ ਪੈ ਜਾਵੇ ਟੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਅੱਧੀ ਰਾਤੀਂ ਰੋਵੇ ਚੇਤਰ
ਪੌਣਾਂ ਦਾ ਦਿਲ ਜ਼ਖ਼ਮੀ ਹੋਇਆ
ਡੂੰਘੇ ਵੈਣ ਬੜੇ ਦਰਦੀਲੇ
ਸੁਣ ਕੇ ਸਾਰਾ ਆਲਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਲੱਖ ਚੇਤਰ ਨੂੰ ਦੇਵਾਂ ਮੱਤੀਂ
ਰਾਮ ਵੀ ਮੋਇਆ ਰਾਵਣ ਮੋਇਆ
ਤਾਂ ਕੀ ਹੋਇਆ ਜੇ ਇਕ ਤੇਰਾ
ਸਮਿਆਂ ਟਾਹਣਾਂ ਤੋਂ ਫੁੱਲ ਖੋਹਿਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਪਰ ਚੇਤਰ ਤਾਂ ਡਾਢਾ ਭਰਮੀ
ਉਸ ਪੁਰ ਰੱਤੀ ਅਸਰ ਨਾ ਹੋਇਆ
ਪੈ ਪੈ ਜਾਣ ਨੀ ਦੰਦਲਾਂ ਉਹਨੂੰ
ਅੰਬਰ ਮੂੰਹ ਵਿਚ ਚਾਨਣ ਚੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਗਲ ਪੌਣਾਂ ਦੇ ਪਾ ਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਲਾਜਵੰਤੀ (1961)

ਮੇਰੇ ਗੀਤਾਂ ਦੀ ਲਾਜਵੰਤੀ ਨੂੰ,ਤੇਰੇ ਬਿਰਹੇ ਨੇ ਹੱਥ ਲਾਇਐ ।ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ,ਤੇਰੀ ਸਰਦਲ 'ਤੇ ਸਿਰ ਨਿਵਾਇਐ ।ਇਹ ਕੌਣ ਮਾਲੀ ਹੈ ਦਿਲ ਮੇਰੇ ਦਾਚਮਨ ਜੋ ਫੱਗਣ 'ਚ ਵੇਚ ਚੱਲਿਐ,ਇਹ ਕੌਣ ਭੌਰਾ ਹੈ ਜਿਸ ਨਿਖੱਤੇ ਨੇਮੇਰੇ ਗ਼ਮ ਦੀ ਕਲੀ ਨੂੰ ਤਾਇਐ ।ਉਹ ਕਿਹੜੀ ਕੰਜਕ ਸੀ ਪੀੜ ਮੇਰੀ ਦੀਜਿਸ ਨੇ ਦੁਨੀਆਂ ਦੇ ਪੈਰ ਧੋਤੇ,ਇਹ ਕਿਹੜੀ ਹਸਰਤ ਹੈ ਜਿਸ ਨੇ ਦਿਲ ਦੇਵੀਰਾਨ ਵਿਹੜੇ 'ਚ ਚੌਕ ਵਾਹਿਐ ?ਮੇਰੇ ਸਾਹਾਂ ਦੀ ਪੌਣ ਤੱਤੀ ਦਾਕਿਹੜਾ ਬੁੱਲਾ ਖਲਾ 'ਚ ਘੁਲਿਐ,ਇਹ ਕਿਹੜਾ ਹੰਝੂ ਹੈ ਮੇਰੇ...

ਕੌਣ ਮੇਰੇ ਸ਼ਹਿਰ ਆ ਕੇ

ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆਚੰਨ ਦਾ ਸਾਰਾ ਹੀ ਚਾਨਣ ਰੁੜ੍ਹ ਗਿਆਪੀੜ ਪਾ ਕੇ ਝਾਂਜਰਾਂ ਕਿਧਰ ਟੁਰੀਕਿਹੜੇ ਪੱਤਣੀਂ ਗ਼ਮ ਦਾ ਮੇਲਾ ਜੁੜ ਗਿਆਛੱਡ ਕੇ ਅਕਲਾਂ ਦਾ ਝਿੱਕਾ ਆਲ੍ਹਣਾਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆਹੈ ਕੋਈ ਸੂਈ ਕੰਧੂਈ ਦੋਸਤੋਵਕਤ ਦੇ ਪੈਰਾਂ 'ਚ ਕੰਡਾ ਪੁੜ ਗਿਆਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈਫਿਰ ਵੀ ਖੌਰੇ ਕੀ ਹੈ ਮੇਰਾ ਥੁੜ ਗਿਆ

ਜਦ ਵੀ ਤੇਰਾ

ਜਦ ਵੀ ਤੇਰਾ ਦੀਦਾਰ ਹੋਵੇਗਾਝੱਲ ਦਿਲ ਦਾ ਬੀਮਾਰ ਹੋਵੇਗਾਕਿਸੇ ਵੀ ਜਨਮ ਆ ਕੇ ਵੇਖ ਲਵੀਂਤੇਰਾ ਹੀ ਇੰਤਜ਼ਾਰ ਹੋਵੇਗਾਜਿਥੇ ਭੱਜਿਆ ਵੀ ਨਾ ਮਿਲੂ ਦੀਵਾਸੋਈਉ ਮੇਰਾ ਮਜ਼ਾਰ ਹੋਵੇਗਾਕਿਸ ਨੇ ਮੈਨੂੰ ਆਵਾਜ਼ ਮਾਰੀ ਹੈਕੋਈ ਦਿਲ ਦਾ ਬੀਮਾਰ ਹੋਵੇਗਾਇੰਞ ਲੱਗਦਾ ਹੈ 'ਸ਼ਿਵ' ਦੇ ਸ਼ਿਅਰਾਂ 'ਚੋਂਕੋਈ ਧੁਖ਼ਦਾ ਅੰਗਾਰ ਹੋਵੇਗਾ