12.7 C
Los Angeles
Saturday, December 21, 2024

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ

ਯਾਰ ਮੇਰੇ ਜੁ ਇਸ ਆਸ ‘ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ

ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ

ਇਹ ਜੁ ਰੰਗਾਂ ‘ਚ ਚਿੱਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ ‘ਚ ਉੱਕਰੇ ਨੇ ਮਿਟ ਜਾਣਗੇ
ਬਲਦੇ ਹਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ‘ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ

ਲਫ਼ਜ਼ਾਂ ਦੀ ਦਰਗਾਹ (2003)

ਲਫਜ਼ਾਂ ਦੀ ਦਰਗਾਹਸੰਤਾਪ ਨੂੰ ਗੀਤ ਬਣਾ ਲੈਣਾਮੇਰੀ ਮੁਕਤੀ ਦਾ ਇਕ ਰਾਹ ਤਾਂ ਹੈਜੇ ਹੋਰ ਨਹੀਂ ਹੈ ਦਰ ਕੋਈਇਹ ਲਫਜ਼ਾਂ ਦੀ ਦਰਗਾਹ ਤਾਂ ਹੈਹੇ ਕਵਿਤਾਹੇ ਕਵਿਤਾ, ਮੈਂ ਮੁੜ ਆਇਆ ਹਾਂਤੇਰੇ ਉਚੇ ਦੁਆਰਜਿੱਥੇ ਹਰਦਮ ਸਰਗਮ ਗੂੰਜੇਹਰ ਗਮ ਦਏ ਨਿਵਾਰਕਿਸ ਨੂੰ ਆਖਾਂ, ਕਿੱਧਰ ਜਾਵਾਂਤੇਰੇ ਬਿਨ ਕਿਸ ਨੂੰ ਦਿਖਲਾਵਾਂਇਹ ਜੋ ਮੇਰੇ ਸੀਨੇ ਖੁੱਭੀਅਣਦਿਸਦੀ ਤਲਵਾਰਰੱਤ ਦੇ ਟੇਪੇ ਸਰਦਲ ਕਿਰਦੇਜ਼ਖਮੀ ਹੋ ਹੋ ਪੰਛੀ ਗਿਰਦੇਤੂੰ ਛੋਹੇਂ ਤਾਂ ਫਿਰ ਉਡ ਜਾਂਦੇਬਣ ਗੀਤਾਂ ਦੀ ਡਾਰਅੱਥਰੂ ਏਥੇ ਚੜ੍ਹਨ ਚੜ੍ਹਾਵਾਜਾਂ ਸਿਸਕੀ ਜਾਂ ਹਉਕਾ ਹਾਵਾਦੁੱਖੜੇ ਦੇ ਕੇ ਮੁਖੜੇ ਲੈ ਜਾਉਗੀਤਾਂ ਦੇ...

ਮਰ ਰਹੀ ਹੈ ਮੇਰੀ ਭਾਸ਼ਾ

ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕਅੰਮ੍ਰਿਤ ਵੇਲਾਨੂਰ ਪਹਿਰ ਦਾ ਤੜਕਾਧੰਮੀ ਵੇਲਾਪਹੁ ਫੁਟਾਲਾਛਾਹ ਵੇਲਾਸੂਰਜ ਸਵਾ ਨੇਜ਼ੇਟਿਕੀ ਦੁਪਹਿਰਲਉਢਾ ਵੇਲਾਡੀਗਰ ਵੇਲਾਲੋਏ ਲੋਏਸੂਰਜ ਖੜ੍ਹੇ ਖੜ੍ਹੇਤਰਕਾਲਾਂਡੂੰਘੀਆਂ ਸ਼ਾਮਾਂਦੀਵਾ ਵੱਟੀਖਾਓ ਪੀਆਕੌੜਾ ਸੋਤਾਢਲਦੀਆਂ ਖਿੱਤੀਆਂਤਾਰੇ ਦਾ ਚੜ੍ਹਾਅਚਿੜੀ ਚੂਕਦੀ ਨਾਲ ਸਾਝਰਾਸੁਵਖਤਾਸਰਘੀ ਵੇਲਾਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖਵਿਚਾਰੇ ਮਾਰੇ ਗਏਇਕੱਲੇ ਟਾਈਮ  ਹੱਥੋਂ ਇਹ ਸ਼ਬਦ ਸਾਰੇ ।ਸ਼ਾਇਦ ਇਸ ਲਈਕਿ ਟਾਈਮ ਕੋਲ ਟਾਈਮ ਪੀਸ ਸੀ ।ਹਰਹਟ ਕੀ ਮਾਲਾਚੰਨੇ ਦਾ ਓਹਲਾਗਾਧੀ ਦੇ ਹੂਟੇਕਾਂਝਣ  , ਨਿਸਾਰ, ਔਲੂਚੱਕਲੀਆਂ, ਬੂੜੇ, ਭਰ ਭਰ ਡੁੱਲਦੀਆਂ ਟਿੰਡਾਂਇਹਨਾ ਸਭਨਾ ਨੇ ਤਾਂ ਰੁੜ੍ਹ ਹੀ ਜਾਣਾ...

ਤਿਰੰਗਾ

ਪਹਿਲੀ ਵਾਰੀ ਲਾਲ ਕਿਲੇ ਤੇ ਝੁੱਲਿਆ ਜਦੋਂ ਤਿਰੰਗਾਰੁਮਕੀ ਪੌਣ, ਉਛਲੀਆਂ ਨਦੀਆਂ, ਕੀ ਜਮਨਾ ਕੀ ਗੰਗਾਏਨੇ ਚਿਰ ਨੂੰ ਉਡਦੇ ਆਏ ਪੌਣਾਂ ਵਿਚ ਜੈਕਾਰੇਅੱਲਾ ਹੂ ਅਕਬਰ ਤੇ ਹਰ ਹਰ ਮਹਾਂਦੇਵ ਦੇ ਨਾਅਰੇਬੋਲੇ ਸੋ ਨਿਹਾਲ ਦਾ ਬੋਲਾ ਵੀ ਸਭਨਾਂ ਵਿਚ ਰਲਿਆਧਰਮ ਦਇਆ ਨੂੰ ਭੁਲ ਕੇ ਹਰ ਕੋਈ ਕਾਮ ਕ੍ਰੋਧ ਵਿਚ ਜਲਿਆਰੁਦਨ ਹਜ਼ਾਰਾਂ ਨਾਰਾਂ ਦੇ, ਤੇ ਮਰਦਾਂ ਦੇ ਲਲਕਾਰੇਕੁੱਖਾਂ ਵਿਚ ਡੁਬੋ ਕੇ ਜਿਹਨਾਂ ਤਪਦੇ ਖ਼ੰਜਰ ਠਾਰੇਸਤਲੁਜ ਨੂੰ ਕੁਝ ਸਮਝ ਨ ਆਵੇ, ਜਸ਼ਨਾਂ ਵਿਚ ਕਿੰਜ ਰੋਵੇਨਾ ਵੀ ਰੋਵੇ ਤਾਂ ਲਹਿਰਾਂ ਵਿਚ ਲਾਸ਼ਾਂ ਕਿਵੇਂ ਲੁਕੋਵੇਸੁਣਿਆਂ...