A Literary Voyage Through Time

ਢੱਠਣ ਕਿੱਲੇ ਕੰਧਾਰ ਦੇ
ਰਹੀ ਗਈ ਸੁਰੰਗ ਬਣੀ
ਸੁਰੰਗੀ ਵੱਸੇ ਨਾਗਣੀ
ਉਹਦੇ ਸਿਰ ਤੇ ਲਾਲ ਮਣੀ

ਚੜ੍ਹਿਆ ਮੀਂਹ ਪਹਾੜ ਤੋਂ
ਜੱਟ ਦਾ ਖੌਫ ਕਣੀ
ਆਸ਼ਕ ਰੋਂਦੇ ਪੱਤਣੀ
ਪੰਛੀ ਰੋਣ ਵਣੀਂ

ਕਬਰਾਂ ਸੁਨ ਮਸੁੰਨੀਆਂ
ਕਿੱਧਰ ਗਈ ਪਰੇਤ
ਟਿੱਬੇ ਕਰ ਗਈ ਸੱਖਣੇ
ਰਾਜਸਥਾਨੀ ਰੇਤ

ਸੱਪ ਲੜਾ ਲਏ ਜੱਟੀਆਂ
ਚੜੇ ਮਹੀਨੇ ਚੇਤ
ਕਣਕਾਂ ਹੋਈਆਂ ਕੁੱਬੀਆਂ
ਚਿੱਬ ਖੜਿਬੇ ਖੇਤ

ਛੰਨ 'ਚ ਸੁੱਤਾ ਆਜੜੀ
ਰਾਤ ਬਲਾਓਂ ਡਰੇ
ਓਹਦੇ ਬੈਠ ਸਰਾਹਣੇ ਸਾਧਣੀ
ਰੱਬ ਦਾ ਭਜਨ ਕਰੇ

ਲੜਕੀ ਏ ਘੁਮਿਆਰ ਦੀ
ਰੰਗਣ ਡਈ ਘੜੇ
ਕਾਜੀ ਮਾਨਣ ਨੀਂਦਰਾਂ
ਏ ਕਲਮੇ ਰਾਤ ਪੜ੍ਹੇ

ਜਮੁਨਾ ਵਿੱਚੋਂ ਨਿਕਲਿਆ
ਕਹਿਣ ਪੰਜਾਬੀ ਸਿੰਧ
ਜੀਹਦੇ ਕੰਢੀ ਵਸਦੇ
ਤਵਾਰੀਖੀ ਇਹ ਪਿੰਡ

ਮੁਗ਼ਲ ਫਰੰਗੀ ਨਿਕਲ ਗਏ
ਪਿੱਛੇ ਲਹਿ ਗਈ ਹਿੰਦ
ਤੇਗਾਂ ਛੱਡ ਗਏ ਧਾੜਵੀ
ਸੂਫ਼ੀ ਛੱਡ ਗਏ ਕਿੰਗ

You’ve successfully subscribed to Punjabi Sahit
Welcome back! You’ve successfully signed in.
Great! You’ve successfully signed up.
Success! Your email is updated.
Your link has expired
Success! Check your email for magic link to sign-in.