ਪੰਜਾਬੀ ਸਾਹਿਤ ਪ੍ਰੋਜੈਕਟ
ਪੰਜਾਬੀ ਸਾਹਿਤਿਕ ਸੱਥ 'ਚ ਨਿੱਘੀ ਜੀ ਆਇਆਂ ਨੂੰ 🙏
"ਪੰਜਾਬੀ ਸਾਹਿਤ - ਅਜ਼ਲ ਤੋਂ ਅੱਜ ਤੱਕ" ਇੱਕ ਨਵੇਕਲਾ ਪ੍ਰੋਜੈਕਟ ਹੈ ਜੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਹ ਵੈੱਬਸਾਈਟ ਮੇਰਾ ਇੱਕ ਨਿੱਜੀ ਪ੍ਰੋਜੈਕਟ ਹੈ, ਜਿੱਥੇ ਮੈਂ ਆਪਣੇ ਮਨ-ਪਸੰਦ ਲੇਖਕਾਂ ਦੀਆਂ ਲਿਖਤਾਂ ਨੂੰ 'ਪ੍ਰਕਾਸ਼ਨ ਸਾਲ' ਅਤੇ 'ਸਾਹਿਤ ਸ਼ੈਲੀ' ਅਨੁਸਾਰ ਸ਼ਰੇਣੀ ਬੱਧ ਕਰ ਰਿਹਾ ਹਾਂ, ਤਾਂ ਜੋ ਬੀਤ ਰਹੇ ਸਮੇਂ ਦੇ ਨਾਲ ਨਾਲ ਪੰਜਾਬੀ ਬੋਲੀ, ਸਾਹਿਤ ਅਤੇ ਲੇਖਕ - ਤਿੰਨਾਂ ਵਿੱਚ ਹੋ ਰਹੀ ਤਬਦੀਲੀ ਬਾਰੇ ਪਤਾ ਲੱਗ ਸਕੇ। ਪੁਰਾਣੀਆਂ ਕਿਤਾਬਾਂ, ਰਸਾਲੇ, ਅਖ਼ਬਾਰਾਂ, ਇੰਟਰਨੈੱਟ ਅਤੇ ਬਜ਼ੁਰਗਾਂ ਦੇ ਚੇਤਿਆਂ ਚੋਂ ਕੁਰੇਦ ਕੇ ਇਹ ਖ਼ਜ਼ਾਨਾ ਇਕੱਠਾ ਕਰਨਾ ਸ਼ੁਰੂ ਕੀਤਾ ਹੈ ਜੋ ਕਿ ਪੂਰੀ ਤਰਾਂ ਖੋਜ ਯੋਗ ਹੈ। ਹਾਲੇ ਮੁੱਢਲੀ ਰੂਪ ਰੇਖਾ ਹੀ ਤਿਆਰ ਹੋਈ ਹੈ ਅਤੇ ਬਹੁਤ ਕੁੱਝ ਕਰਨਾ ਬਾਕੀ ਹੈ।
ਬਹੁਤ ਸਾਰੇ ਲੇਖਕ ਅਕਸਰ ਸੋਸ਼ਲ ਮੀਡੀਏ ਰਾਹੀਂ ਆਪਣੀਆਂ ਰਚਨਾਵਾਂ ਪਾਠਕਾਂ ਨਾਲ ਸਾਂਝੀਆਂ ਕਰਦੇ ਹਨ, ਪਰ ਕੁੱਝ ਘੰਟਿਆਂ ਵਿੱਚ ਹੀ ਇਹ ਲਿਖਤਾਂ ਰੀਲਾਂ ਜਾਂ ਵਿਗਿਆਪਨਾਂ ਦੀ ਭੀੜ ਵਿੱਚ ਰੁਲ ਖੁੱਲ ਜਾਂਦੀਆਂ ਹਨ। ਮੇਰੀ ਪੂਰੀ ਕੋਸ਼ਿਸ਼ ਹੈ ਕਿ ਇਹ ਪ੍ਰੋਜੈਕਟ ਬਾਜ਼ਾਰੀ ਕਰਨ ਅਤੇ ਸੋਸ਼ਲ ਮੀਡੀਏ ਦੀ ਪਹੁੰਚ ਤੋਂ ਕੋਹਾਂ ਦੂਰ ਅਤੇ ਸਾਦਗੀ ਭਰਪੂਰ ਰਹੇ ਤਾਂ ਜੋ ਸਾਹਿਤ ਪੜ੍ਹਨ ਵਿੱਚ ਵੀ ਆਸਾਨੀ ਰਹੇ ਅਤੇ ਧਿਆਨ ਨਾ ਭਟਕੇ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਹਿੱਸੇਦਾਰੀ ਇਸ ਸਾਂਝੇ ਅਨੁਭਵ ਨੂੰ ਚਾਰ ਚੰਨ ਲਾਵੇਗੀ ਅਤੇ ਪੰਜਾਬੀ ਸਾਹਿਤ ਨੂੰ ਜਿਊਦਾ ਰੱਖਣ ਵਿੱਚ ਬੇਹੱਦ ਸਹਾਇਕ ਹੋਵੇਗੀ। ਜੇਕਰ ਇਹ ਪ੍ਰੋਜੈਕਟ ਚੰਗਾ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਪੁੱਜਦਾ ਕਰਿਓ, ਕੋਈ ਸਵਾਲ ਜਾਂ ਸੁਝਾ ਹੋਵੇ ਤਾਂ ਜ਼ਰੂਰ ਸਾਂਝਾ ਕਰਿਓ।
Welcome to my personal project and a humble effort to aggregate Punjabi Sahit from old books, websites, magazines, and other literary sources into a single organized and searchable platform. On this website, each piece is meticulously categorized by the year of publication and sorted into poetry or prose, offering readers an immersive experience into the world of Punjabi Sahit without the distractions of social media.
I believe that literature has the power to connect generations, preserving memories, emotions, and histories for the future readers. If you have a favorite piece of Punjabi Sahit, a treasured article, or even suggestions to make this portal better, I urge you to share it with the global Punjabi community. Together, let's ensure that the grand tales of Punjab continue to inspire, educate, and resonate for generations to come.