(ਫ਼ਿਰੋਜ਼ ਖਾਨ ਦੀ ਆਵਾਜ਼ ‘ਚ ਫਿਲਮ ‘ਮੰਨਤ’ ਦਾ ਗੀਤ)
ਆ ਆਪਾਂ ਕਿਤੇ ਕੱਲੇ ਬਹਿਕੇ
ਦਿਲ ਦੇ ਦਰਦ ਵੰਡਾਈਏ
ਤੂੰ ਹੋਵੇਂ ਇਕ ਮੈਂ ਹੋਵਾਂ
ਕੁੱਲ ਦੁਨੀਆਂ ਨੂੰ ਭੁੱਲ ਜਾਈਏ
ਕੁੜੀ :
ਪਾਣੀ ਦੀਆਂ ਛੱਲਾਂ ਹੋਵਣ
ਤੂੰ ਹੋਵੇਂ ਮੈਂ ਹੋਵਾਂ।
ਮੁੰਡਾ :
ਪਿਆਰ ਦੀਆਂ ਗੱਲਾਂ ਹੋਵਣ
ਤੂੰ ਹੋਵੇਂ ਮੈਂ ਹੋਵਾਂ
ਕੁੜੀ :
ਕੁਝ ਗੱਲਾਂ ਤੂੰ ਕਰੇਂ
ਕੁਝ ਗੱਲ ਮੈਂ ਕਰਾਂ
ਮੁੰਡਾ :
ਮੁੱਕੇ ਨਾ ਸਾਡੀ ਮੁਲਾਕਾਤ
ਪਾਣੀ ਦੀਆਂ ਛੱਲਾਂ ਹੋਵਣ
ਮੁੰਡਾ :
ਮੋਰਾਂ ਦੀ ਰੁਣ-ਝੁਣ ਹੋਵੇ
ਚਿੜੀਆਂ ਦੀਆਂ ਚਹਿਕਾਂ ਹੋਵਣ
ਕੁੜੀ :
ਪੌਣਾਂ ਵਿਚ ਘੁਲੀਆਂ ਨਾਜ਼ੁਕ
ਕਲੀਆਂ ਦੀਆਂ ਮਹਿਕਾਂ ਹੋਵਣ
ਮੁੰਡਾ :
ਰਿੰਮ-ਝਿੰਮ ਜਿਹੀ ਹੋਈ ਹੋਵੇ।
ਤੂੰ ਹੋਵੇਂ ਮੈਂ ਹੋਵਾਂ
ਕੁੜੀ :
ਹੋਰ ਨਾ ਕੋਈ ਹੋਵੇ ।
ਤੂੰ ਹੋਵੇਂ ਮੈਂ ਹੋਵਾਂ
ਮੁੰਡਾ :
ਕੁਝ ਗੱਲਾਂ ਤੂੰ ਕਰੇਂ
ਕੁਝ ਗੱਲਾਂ ਮੈਂ ਕਰਾਂ
ਸੁੱਤੀ ਪਈ ਹੋਵੇ ਕਾਇਨਾਤ
ਕੁੜੀ :
ਪਾਣੀ ਦੀਆਂ ਛੱਲਾਂ ਹੋਵਣ…
ਕੁੜੀ :
ਪੁੰਨਿਆਂ ਦਾ ਚੰਨ ਵੀ ਆਪਣੇ
ਜੋਬਨ ਤੇ ਆਇਆ ਹੋਵੇ
ਮੁੰਡਾ :
ਮਸਤੀ ਵਿਚ ਆ ਕੇ ਸਾਰਾ
ਆਲਮ ਨਸ਼ਿਆਇਆ ਹੋਵੇ
ਕੁੜੀ :
ਮਸਤੀ ਹੀ ਮਸਤੀ ਹੋਵੇ
ਤੂੰ ਹੋਵੇਂ ਮੈਂ ਹੋਵਾਂ।
ਮੁੰਡਾ :
ਇੱਕ ਰੱਬ ਦੀ ਹਸਤੀ ਹੋਵੇ…
ਤੂੰ ਹੋਵੇਂ ਮੈਂ ਹੋਵਾਂ
ਕੁੜੀ :
ਕੁਝ ਗੱਲਾਂ ਤੂੰ ਕਰੇਂ
ਕੁਝ ਗੱਲਾਂ ਮੈਂ ਕਰਾਂ
ਉਮਰੋਂ ਲੰਮੇਰੀ ਹੋ ਜਾਏ ਰਾਤ
ਮੁੰਡਾ :
ਪਾਣੀ ਦੀਆ ਛੱਲਾਂ ਹੋਵਣ…
ਮੁੰਡਾ :
ਆਜਾ ਅੱਜ ਲਿਖ ਹੀ ਦੇਈਏ
ਇਕ ਦੂਜੇ ਨਾਂ ਜ਼ਿੰਦਗਾਨੀ
ਉਮਰਾਂ ਲਈ ਰਹਿ ਜਾਂਦੀ ਏ
ਕੋਈ ਨਾ ਕੋਈ ਪਿਆਰ ਨਿਸ਼ਾਨੀ
ਕੁੜੀ :
ਐ ਮੇਰੇ ਦਿਲਬਰ ਜਾਨੀ
ਤੂੰ ਹੋਵੇ ਮੈਂ ਹੋਵਾਂ
ਮੁੰਡਾ :
ਇਕ ਸਾਡੀ ਪਿਆਰ ਨਿਸ਼ਾਨੀ
ਤੂੰ ਹੋਵੇਂ ਮੈਂ ਹੋਵਾਂ
ਦੋਵੇਂ :
ਕੁਝ ਗੱਲਾਂ ਤੂੰ ਕਰੇਂ
ਕੁਝ ਗੱਲਾਂ ਮੈਂ ਕਰਾਂ
ਮੁੱਕੇ ਨਾ ਸਾਡੀ ਮੁਲਾਕਾਤ
ਪਾਣੀ ਦੀਆਂ ਛੱਲਾਂ…