11.6 C
Los Angeles
Friday, December 27, 2024

ਪਰਾਂਦੇ

ਖੈਰ ਸਾਈਂ ਦੀ, ਮੇਹਰ ਸਾਈਂ ਦੀ ਖੈਰ ਸਾਈਂ ਦੀ, ਮੇਹਰ ਸਾਈਂ ਦੀ ਓਏ ਲੋਕੋ
ਨੀਂਦ ਨਾ ਵੇਖੇ ਬਿਸਤਰਾ, ਤੇ ਭੁੱਖ ਨਾ ਵੇਖੇ ਮਾਸ,
ਮੌਤ ਨਾ ਵੇਖੇ ਉਮਰ ਨੂੰ, ਇਸ਼ਕ ਨਾ ਵੇਖੇ ਜ਼ਾਤ
ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female Chorus)
ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ
ਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ,
ਹੋ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪਰਦਾ
ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪਰਦਾ
ਜੇ ਮਨਸੂਰ ਨਾ ਬੋਲਦਾ, ਤੇ ਸੂਲੀ ਕਾਹਨੂੰ ਚੜ੍ਹਦਾ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਨਾ ਸੋਨਾ ਨਾ ਚਾੰਦੀ ਖੱਟਿਆ, ਦੌਲਤ ਸ਼ੌਹਰਤ ਫ਼ਾਨੀ
ਨਾ ਸੋਨਾ ਨਾ ਚਾੰਦੀ ਖੱਟਿਆ, ਦੌਲਤ ਸ਼ੌਹਰਤ ਫ਼ਾਨੀ
ਇਸ਼ਕ ਨੇ ਖੱਟੀ ਜਦ ਵੀ ਖੱਟੀ, ਦੁਨਿਆ ਵਿੱਚ ਬਦਨਾਮੀ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female Chorus)
ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ
ਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਨਾ ਅੱਖੀਆਂ ਪਰਦੇਸੀ ਦੇ ਨਾਲ, ਲਾਉਂਦੀ ਨਾ ਪਛਤਾਉਂਦੀ
ਨਾ ਅੱਖੀਆਂ ਪਰਦੇਸੀ ਦੇ ਨਾਲ, ਲਾਉਂਦੀ ਨਾ ਪਛਤਾਉਂਦੀ
ਲੱਗੀ ਵਾਲੇ ਕਦੇ ਨਹੀ ਸੌਂਦੇ, ਤੂੰ ਸੱਸੀਏ ਕਿਉਂ ਸੌਂ ਗਈ
ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਵਿੱਚ ਝਨਾਅ ਦੇ ਡੁੱਬ ਗਈ ਸੋਹਣੀ, ਧੁਰੋਂ ਅਵਾਜ਼ਾ ਆਇਆ
ਵਿੱਚ ਝਨਾਅ ਦੇ ਡੁੱਬ ਗਈ ਸੋਹਣੀ, ਧੁਰੋਂ ਅਵਾਜ਼ਾ ਆਇਆ
ਦੁਨਿਆ ਦੇ ਵਿੱਚ ਕੱਚਿਆਂ ਨੇ ਦਸ ਕਿਸਨੂੰ ਪਾਰ ਲੰਘਾਇਆ
ਨੀ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female chorus)
ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ
ਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਇਸ਼ਕ ਕਮਾਉਣਾ ਸੋਨੇ ਵਰਗਾ, ਯਾਰ ਬਨਾਉਣੇ ਹੀਰੇ
ਇਸ਼ਕ ਕਮਾਉਣਾ ਸੋਨੇ ਵਰਗਾ, ਯਾਰ ਬਨਾਉਣੇ ਹੀਰੇ
ਕਿਸੇ ਬਜ਼ਾਰ ਚ ਮੁੱਲ ਨਹੀ ਤੇਰਾ ਇਸ਼ਕ ਦੀਏ ਤਸਵੀਰੇ
ਨੀ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਲੱਖਾਂ ਸ਼ਮਾਂ ਜਲੀਆਂ, ਲਖ੍ਖਾਂ ਹੋ ਗੁਜ਼ਰੇ ਪਰਵਾਨੇ
ਲੱਖਾਂ ਸ਼ਮਾਂ ਜਲੀਆਂ, ਲਖ੍ਖਾਂ ਹੋ ਗੁਜ਼ਰੇ ਪਰਵਾਨੇ
ਅਜੇ ਵੀ ਜੇਕਰ ਛੱਡਿਆ ਜਾਂਦਾ, ਛੱਡ ਦੇ ਇਸ਼ਕ ਰਕਾਨੇ
ਨੀ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ, ਤੁਸੀਂ ਲੰਘ ਜਾਣਾ ਵੇ ਸਾਨੂੰ ਟੰਗ ਜਾਣਾ (Female Chorus)
ਤੁਸੀਂ ਆਉਣਾ ਨਹੀਂ ਕਿਸੇ ਨੇ ਸਾਨੂੰ ਲਾਉਣਾ ਨਹੀਂ
ਓਏ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਆਸ਼ਿਕ, ਚੋਰ, ਫ਼ਕੀਰ ਖੁਦਾ ਤੋਂ ਮੰਗਦੇ ਘੁੱਪ ਹਨੇਰਾ
ਆਸ਼ਿਕ, ਚੋਰ, ਫ਼ਕੀਰ ਖੁਦਾ ਤੋਂ ਮੰਗਦੇ ਘੁੱਪ ਹਨੇਰਾ
ਇੱਕ ਲੁਟਾਵੇ, ਇੱਕ ਲੁੱਟੇ, ਇਕ ਕਹਿ ਗਏ ਸਭ ਕੁੱਝ ਤੇਰਾ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਮੈਂ ਗੁਰੂਆਂ ਦਾ ਦਾਸ ਕਹਾਵਾਂ, ਲੋਕ ਕਹਿਣ ਮਰਜਾਣਾ
ਮੈਂ ਗੁਰੂਆਂ ਦਾ ਦਾਸ ਕਹਾਵਾਂ, ਲੋਕ ਕਹਿਣ ਮਰਜਾਣਾ
ਦੋਵੇਂ ਗੱਲਾਂ ਸੱਚੀਆਂ ਮਿਤਰਾ, ਸੱਚ ਤੋ ਕੀ ਘਬਰਾਉਣਾ
ਓ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨ੍ਹਾ ਦੇ ਰਾਤੀਂ ਯਾਰ ਵਿਛੱੜੇ

ਪੀੜ ਤੇਰੇ ਜਾਣ ਦੀ

ਪੀੜ ਤੇਰੇ ਜਾਣ ਦੀ ਕਿੱਦਾਂ ਜ਼ਰਾਂਗਾ ਮੈਂਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂਕੀ ਕਰਾਗਾਂ ਪਿਆਰ ਦੀ ਲੁੱਟੀ ਬਹਾਰ ਨੂੰਸੱਜੀਆਂ ਸਜਾਈਆਂ ਮਹਿਫ਼ਲਾਂ ਗੁੰਦੇ ਸ਼ਿੰਗਾਰ ਨੂੰਹੱਥੀ ਮਰੀ ਮੁਸਕਾਨ ਦਾ ਮਾਤਮ ਕਰਾਂਗਾਤੇਰੇ ਬਗੈਰ ਜ਼ਿੰਦਗੀ ਨੂੰਜੇ ਰੋ ਪਿਆ ਤਾਂ ਕਹਿਣਗੇ ਦੀਵਾਨਾ ਹੋ ਗਿਆਨਾ ਬੋਲਿਆ ਤਾਂ ਕਹਿਣਗੇ ਬੇਗਾਨਾ ਹੋ ਗਿਆਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂਤੇਰੇ ਬਗੈਰ ਜ਼ਿੰਦਗੀਸਾਹਾਂ ਦੀ ਡੁੱਬਦੀ ਨਾਵ ਨੂੰ ਝੌਂਕਾ ਮਿਲੇ ਜਾਂ ਨਾਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾਂ ਨਾਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾਤੇਰੇ ਬਗੈਰ ਜ਼ਿੰਦਗੀਸੱਜਣਾ ਜ਼ਰਾ ਠੈਹਰ ਜਾ...

ਜੋਗੀਆ

ਜੋਗੀਆ ਵੇ ਜੋਗੀਆ,ਕੀ ਕਹਿਨੈ ਤੂੰ ਜੋਗੀਆ,ਮੈਂ ਇਹ ਕਹਿਨਾਂ, ਨੀ ਸੋਹਣੀਏਸੁਣਦੀ-ਸੁਣਦੀ ਮੈਂ ਮਰੀ, ਮਰੀਆਂ ਲੱਖ ਕਰੋੜ,ਸੁਣਨਾਂ ਜਿਸਨੂੰ ਆ ਗਿਆ, ਉਹਨੂੰ ਬੋਲਣ ਦੀ ਕੀ ਲੋੜਮੈਂ ਬਕਰੇ ਦੀ ਮਾਰ ਕੇ, ਤੂੰਬੇ ਖੱਲ ਮੜਾਉਣ,ਜਦ ਤੱਕ ਮੈਂ-ਮੈਂ ਨਾ ਮਰੇ, ਤੂੰ-ਤੂੰ ਬੋਲੇ ਕੌਣਮਸਤ-ਕਲੰਦਰ ਮੌਜ ਦੇ, ਮਾਲਕ ਹੋਣ ਫ਼ਕੀਰ,ਬੇਪਰਵਾਹਾ ਸਾਹਮਣੇ, ਕੀ ਰਾਜੇ ਕੌਣ ਵਜ਼ੀਰਮਾਲਕ ਦੇ ਹੱਥ ਡੋਰੀਆਂ, ਨੀਤਾਂ ਹੱਥ ਮੁਰਾਦ,ਲਾਹਾ ਲੈਣ ਵਿਆਜ ਦਾ, ਮੂਲ ਜਿਹਨਾਂ ਨੂੰ ਯਾਦਜ਼ਾਤ-ਪਾਤ ਨਾ ਮਜ਼ਹਬ ਦੀ, ਸਾਨੂੰ ਨਿੰਦ ਵਿਚਾਰ,ਉਸਨੂੰ ਮੱਥਾ ਟੇਕੀਏ, ਜੋ ਸਭ ਨੂੰ ਕਰੇ ਪਿਆਰਅੱਖਾਂ ਨੂੰ ਕੀ ਆਖਣਾਂ, ‘ਤੇ ਕੰਨਾਂ ਨੂੰ...

ਚੜ੍ਹਦੀ ਜਵਾਨੀ

ਚੜਦੀ ਜਵਾਨੀ ਕਿੱਧਰ ਜਾ ਰਹੀ ਹੈਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈਰੋਕੋ ਵੇ ਰੋ ਮੇਰੇ ਰਹਿਨੁਮਾਓਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈਚੜਦੀ ਜਵਾਨੀ ਕਿੱਧਰ ਜਾ ਰਹੀ ਹੈਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂਹੋਟਲ ਦੇ ਬੇਲੇ ‘ਚ ਚੂਰੀ ਖਵਾ ਕੇਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀਤੀਆਂ ਤਿੰਝ੍ਰਣਾ ‘ਚ ਹਸਦੀ ਜਵਾਨੀਪੱਛਮ ਦੀ ਫੈਸ਼ਨਪ੍ਰਸਤੀ ਪੈ ਕੈਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈਉਰਦੂ ਤੇ ਹਿੰਦੀ,ਪੰਜਾਬੀ ਨੂੰ ਭੁੱਲਗੀਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲਗੀਥੈਂਕਸ...