12.8 C
Los Angeles
Saturday, December 21, 2024

ਜੋ ਹਾਰਾਂ ਕਬੂਲੇ ਨਾ

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।

ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ,
ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ,
ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ,
ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ।

ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ,
ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ,
ਤੇ ਹੰਕਾਰ ਨੂੰ ਮਾਰਨਾ ਏ ਜ਼ਰੂਰੀ,
ਜੀ ਫਿਰ ਹਾਰਨਾ ਵਾਰੀ ਵਾਰੀ ਨੀ ਹੋਣਾ।

ਜੋ ਹਵਨਾਂ ਦੀ ਅਗਨੀ ਨੂੰ ਅੱਗ ਵਾਂਗ ਸੇਕੇ,
ਜੋ ਮੱਥੇ ਟਿਕਾਵੇ ਮਗਰ ਖੁਦ ਨਾ ਟੇਕੇ,
ਜੋ ਸੁਬਹਾ ਨੂੰ ਮੰਦਿਰ ‘ਤੇ ਸ਼ਾਮਾਂ ਨੂੰ ਠੇਕੇ,
ਓਹ ਭੇਖੀ ਹੋਏਗਾ ਪੁਜਾਰੀ ਨੀ ਹੋਣਾ।

ਜੋ ਦਰ ‘ਤੇ ਖਲੋਵੇ ਮਗਰ ਕੁਛ ਨਾ ਮੰਗੇ,
ਤੁਸੀਂ ਮਾੜਾ ਬੋਲੋਂ ਕਹੇ ਥੋਨੂੰ ਚੰਗੇ,
ਓਹ ਹੋਣੇ ਨੇ ਫ਼ੱਕਰ ਫ਼ਕੀਰੀ ‘ਚ ਰੰਗੇ,
ਜੀ ਗਹੁ ਨਾਲ਼ ਤੱਕਿਉ ਭਿਖਾਰੀ ਨੀ ਹੋਣਾ।

ਜਿੰਨ੍ਹਾ ਡੋਰ ਮੁਰਸ਼ਦ ਦੇ ਹੱਥਾਂ ‘ਚ ਦਿੱਤੇ,
ਜੋ ਮਿਹਨਤ ਨੂੰ ਹੀ ਸਮਝਦੇ ਨੇ ਜੀ ਕਿੱਤੇ,
ਓਹ ਸਰਤਾਜ ਹਾਰਨ ਦੇ ਪਿੱਛੋਂ ਵੀ ਜਿੱਤੇ,
ਕੋਈ ਫਤਵਾ ਓਹਨਾਂ ‘ਤੇ ਜਾਰੀ ਨੀ ਹੋਣਾ।

ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।

ਪਾਣੀ ਪੰਜਾਂ-ਦਰਿਆਵਾਂ ਵਾਲਾ

ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ, ਉਨ੍ਹੇ ਦੇਖਿਆ ਹੁੰਦਾ ਜੇ.. ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ.. ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਤੋਤਾ ਉੱਡਣੋਂ ਵੀ ਗਿਆ, ਨਾਲੇ ਬੋਲਣੋਂ ਵੀ ਗਿਆ ਭੈੜਾ ਚੁੰਝਾਂ ਨਾਲ, ਗੰਢੀਆਂ ਨੂੰ ਖੋਲਣੋਂ ਵੀ ਗਿਆ ਹੁਣ ਮਾਰਦਾ ਏ ਸੱਪ, ਡਾਢਾ ਸ਼ਾਮ ਤੇ ਸਵੇਰੇ.. ਕਿ ਵਟਾਕੇ ਜਾਤਾਂ ਮੋਰ ਓ ਕਲਿਹਰੀ ਹੋ ਗਿਆ ਪਾਣੀ ਪੰਜਾਂ-ਦਰਿਆਵਾਂ ਵਾਲਾ, ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ, ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਤੇਰਾ ਖੂਨ ਠੰਡਾ ਹੋ ਗਿਆ, ਖੌਲਦਾ ਨਹੀਂ ਏ.. ਏਹੇ ਵਿਰਸੇ ਦਾ...

ਤਿਤਲੀ

ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ...

ਸਾਈਂ

ਕੋਈ ਅਲੀ ਆਖੇ, ਕੋਈ ਵਲੀ ਆਖੇ ਕੋਈ ਕਹੇ ਦਾਤਾ, ਸਚੇ ਮਲਕਾ ਨੂੰ ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅਖ ਖੁਲਿਆਂ ਨੂੰ ਮਹਿਬੂਬ ਦਿੱਸੇ ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਕੋਈ ਸੋਣ ਵੇਲੇ ਕੋਈ ਨਹੌਣ ਵੇਲੇ ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ ਇਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ "ਸਰਤਾਜ" ਵੀ ਬੈਠਾ ਫਰਿਆਦ ਕਰਦਾ ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ ਸਾਈਂ...