20.3 C
Los Angeles
Wednesday, January 22, 2025

ਅਕਲ ਆਉਣ ਦੀ ਉਮਰ

ਸੋਚਣ ਸਮਝਣ ਦੇ ਪਿੱਛੋਂ ਹੀ ਕੁਝ ਕਹਿਣਾ ਚਾਹੀਦਾ,
ਉਹਨਾਂ ਦਿਨਾਂ ਵਿਚ ਬਚ ਬਚ ਕੇ ਹੀ ਰਹਿਣਾ ਚਾਹੀਦਾ,
ਜਿਨ੍ਹਾਂ ਦਿਨਾਂ ਵਿਚ ਅੱਖ ਫੜਕਦੀ ਖੱਬੀ ਹੁੰਦੀ ਐ,
ਕਿਸੇ ਕਲਾ ਦੀ ਦਾਤ ਅਸਲ ਵਿੱਚ ਰੱਬੀ ਹੁੰਦੀ ਐ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ !

ਹਿੰਮਤ ਸਿਦਕ ਤਾਂ ਆਖ਼ਰ ਨੂੰ ਕਾਮ ਆ ਹੀ ਜਾਂਦੇ ਨੇ,
ਜੋ ਮਿਹਨਤ ਕਰਦੇ ਨੇ ਮੁੱਲ ਪਾ ਹੀ ਜਾਂਦੇ ਨੇ,
ਮਾਲਕ ਨੇ ਮਿੱਟੀ ਵਿਚ ਦੌਲਤ ਦੱਬੀ ਹੁੰਦੀ ਐ,
ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ !

ਖੂਬਸੂਰਤੀ ਬਾਰੇ ਤਾਂ ਗੱਲ ਕਹਿਣੀ ਔਖੀ ਹੈ,
ਜੇ ਹੋਵੇ ਸੂਰਤ ਟਿਕਾਣੇ ਰਹਿਣੀ ਔਖੀ ਹੈ,
ਢਕੀ ਰਹਿਣ ਦੋ ਇਹ ਖੁਸ਼ਬੂ ਦੀ ਡੱਬੀ ਹੁੰਦੀ ਐ,
ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ !

ਓਦੋ ਆਦਮੀ ਹੱਦੋ ਵੱਧ ਦਿਖਾਵਾ ਕਰਦਾ ਹੈ,
ਐਵੇਂ ਸਰਤਾਜ ਹੋਣ ਦਾ ਦਾਵਾ ਕਰਦਾ ਹੈ,
ਚੀਜ ਅਮਮੁਲੀ ਰਸਤੇ ਚੋ ਜਦ ਲੱਬੀ ਹੁੰਦੀ ਹੈ,
ਕਿਸੇ ਕਲਾ ਦੀ ਦਾਤ ਅਸਲ ਚ ਰੱਬੀ ਹੁੰਦੀ ਐ,
ਅਕਲ ਆਉਣ ਦੀ ਉਮਰ ਆਖਰੀ ਛੱਬੀ ਹੁੰਦੀ ਐ !

ਸਾਈਂ

ਕੋਈ ਅਲੀ ਆਖੇ, ਕੋਈ ਵਲੀ ਆਖੇ ਕੋਈ ਕਹੇ ਦਾਤਾ, ਸਚੇ ਮਲਕਾ ਨੂੰ ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ ਅਖ ਖੁਲਿਆਂ ਨੂੰ ਮਹਿਬੂਬ ਦਿੱਸੇ ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ ਕੋਈ ਸੋਣ ਵੇਲੇ ਕੋਈ ਨਹੌਣ ਵੇਲੇ ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ ਇਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ "ਸਰਤਾਜ" ਵੀ ਬੈਠਾ ਫਰਿਆਦ ਕਰਦਾ ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ ਸਾਈਂ...

ਰੁਤਬਾ (ਕਲੀ ਜੋਟਾ)

ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ ਕਿਧਰੇ ਕਿਤੇ ਨੀ ਤੇਰਾ ਰੁਤਬਾ ਘੱਟਦਾ ਜੇ ਹੱਸ ਕੇ ਬੁਲਾ ਲਵੇਂ ਕਿਧਰੇ ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ ਓਦੋਂ ਦਿਲਦਾਰ ਨਹੀਓਂ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ‘ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ ਜੇ ਮਨ ਸਮਝਾ ਲਵੇਂ ਕਿਧਰੇ ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾ ਲਵੇਂ...

ਇਹਸਾਸ

ਇਹਸਾਸ ਦਾ ਰਿਸ਼ਤਾ ਹੈ, ਇਹਦਾ ਨਾਮ ਬੀ ਕੀ ਰੱਖਣਾ, ਇਹਦਾ ਨਾਮਕਰਨ ਕਰਕੇ ਇਹਨੂੰ ਆਮ ਨਾ ਕਰ ਬੈਠੀ! ਪੁੱਜਣਾ ਹੈ ਜੇ ਮੰਜਿਲ ਤੇ, ਰੁਕ ਜਾਵੀਂ ਨਾ ਰਸਤੇ ਤੇ, ਤੂੰ ਝੰਡ ਦੀ ਸ੍ਹਾਵੇਂ ਬੀ ਰਾਮ ਨਾ ਕਰ ਬੈਠੀ! ਇਹਨੂੰ ਕਵਿਤਾ ਕਹਿੰਦੇ ਨੇ, ਇਹ ਪਿਆਰ ਦੀ ਦੇਵੀ ਹੈ, ਇਹਨੂੰ ਨਾਮ ਤੇ ਧਨ ਖਾਤਿਰ ਨਿਲਾਮ ਨਾ ਕਰ ਬੈਠੀ! ਓ ਮੰਨਿਆ ਕੇ ਹਨੇਰਾ ਹੈ, ਪਾਰ ਸੀਸ ਝੁਕਾ ਉਸਨੂੰ, ਪਰਬਤ ਦੇ ਵੇਲੇ ਹੀ ਕਿਤੇ ਸ਼ਾਮ ਨਾ ਕਰ ਬੈਠੀ! ਤੂੰ ਪੀਲੀਆ ਪੱਤਿਆਂ ਤੇ, ਲਿਖ ਬੈਠੀ ਨਾ ਕਵਿਤਾਵਾਂ, ਇੰਜ ਪਿਆਰ ਦੇ ਨਗਮੇ ਦਾ ਅੰਜਾਮ ਨਾ ਕਰ ਬੈਠੀ! ਰੰਗ ਮਹਿਕ ਤੇ ਖੁਸ਼ਬੂਆਂ, ਸਬੱਬ ਉੱਡ...