12.8 C
Los Angeles
Sunday, December 22, 2024

ਕੀ ਦੱਸੀਏ

ਕੀ ਦੱਸੀਏ ਤੁਸਾਂ ਬਿਨ ਅਸਾ ਦਾ ਹਾਲ ਕਿਹੜਾ ਏ,
ਖਬਰ ਕੁਝ ਵੀ ਨਹੀ ਕੇ ਸਾਲ ਮਹੀਨਾ ਕਿਹੜਾ ਏ,
ਕੌਣ ਅੱਪਣ ਕਰਦਾ ਹੈ ਤੇ ਚਲਦਾ ਚਾਲ ਕਿਹੜਾ ਏ,
ਪਤਾ ਨਹੀ ਕੌਣ ਛੱਡ ਕੇ ਤੁਰ ਗਿਆ ਤੇ ਨਾਲ ਕਿਹੜਾ ਏ

ਸਿਰ ਦੇ ਤਾਜ਼ ਬਣਏ ਵਾਲੇ ਪੈਰੀ ਰੁਲ ਚੱਲੇ ਨੇ,
ਸਾਨੂੰ ਲੋਕ ਮਾੜੇ ਵਕਤ ਵਾਗੂ ਭੁਲ ਚੱਲੇ ਨੇ,
ਅਸੀ ਹੈਗੇ ਆ ਜਾ ਨਹੀ ਕਿਸੇ ਨੂੰ ਫ਼ਿਕਰ ਨਹੀ ਹੁੰਦਾ,
ਕੋਈ ਮਹਿਫਲ ਨਹੀ ਜਿੱਥੇ ਤੁਸਾ ਦਾ ਜ਼ਿਕਰ ਨਹੀ ਹੁੰਦਾ

ਥੱਲਾਂ ਦੇ ਅੱਧ ਵਿੱਚ ਜਾ ਕੇ ਗਵਾਚੀ ਪੈੜ ਵਰਗੇ ਹਾਂ,
ਹੱਸਣੇ ਵਾਲਿਆ ਦੇ ਹੱਥੋ ਉਜੜੇ ਸਹਿਰ ਵਰਗੇ ਹਾਂ,
ਜੋ ਰੁਕ ਰੁਕ ਆਉਦੇ ਚੰਦਰੇ ਸ਼ਾਹਾ ਵਰਗੇ ਹਾਂ,
ਸੁੰਨੇ ਮੁਢ ਤੋ ਜੰਗਲ ਨੂੰ ਜਾਦੇ ਰਾਹ ਵਰਗੇ ਹਾਂ

ਨਦੀ ਦੇ ਕੰਢੇ ਹਾਂ ਸਾਬਤ ਨਹੀ ਖਰਦੇ ਵੀ ਨਹੀ,
ਤੁਸਾਂ ਬਿਨ ਜੀਣ ਦਾ ਕੋਈ ਹੱਜ ਵੀ ਨਹੀ ਮਰਦੇ ਵੀ ਨਹੀ,
ਅਸੀ ਉਹ ਦੀਵੇ ਜੋ ਮੜੀਆ ਤੇ ਜਗਾਏ ਵੀ ਨਹੀ ਗਏ,
ਗੀਤ ਉਹ ਜੋ ਲਿਖੇ ਤਾ ਸੀ ਪਰ ਗਾਏ ਨਾ ਗਏ

ਕਦੇ ਨਾ ਉਗਣਾ ਕਲਰਾਂ ‘ਚ ਸੁਟੇ ਬੀਜ ਵਰਗੇ ਹਾਂ,
ਕਦੇ ਨਾ ਪੂਰੀ ਹੋਣ ਵਾਲੀ ਵਿਦਵਾ ਦੀ ਰੀਝ ਵਰਗੇ ਹਾਂ,
ਗਿੱਲਾ ਹੈ “ਦੇਬੀ” ਨੂੰ ਦਿਲ ਦੀ ਹਾਲਤ ਸੰਵਰਦੀ ਕਿਓ ਨਹੀ,
ਏ ਜਿੰਦਗੀ ਮਰਜ਼ੀ ਮੁਤਾਬਕ ਗੁਜ਼ਰ ਦੀ ਕਿਓ ਨਹੀ

ਮੈ ਤਾਂ ਅੱਥਰੂ ਹਾਂ

ਮੈ ਤਾਂ ਅੱਥਰੂ ਹਾਂ ਆਖਰ ਗਿਰਾਇਆ ਜਾਵਾਗਾਂ,ਖ਼ਸ਼ੀ ਹੋਵੇ ਜਾ ਮਾਤਮ ਵਹਾਇਆ ਜਾਵਾਗਾਂਹਵਾ ਨਾਲ ਹਾਲੇ ਦੋਸਤੀ ਨਾ ਕਰਵਾਓ,ਚਿਰਾਗ ਹਾਂ ਸਵੇਰ ਤੱਕ ਜਗਾਇਆ ਜਾਵਾਂਗਾਂਮਜ਼ਾਲ ਦੋਸਤਾ ਦੀ ਕੀ ਕੇ ਵਿਸਾਰ ਦੇਣ ਭਲਾ,ਦੁਸ਼ਮਣਾ ਤੋ ਨਹੀ ਮੈ ਭੁਲਾਇਆ ਜਾਵਾਗਾਂਤੇਰਾ ਦਿਲ ਪੱਥਰ ਹੈ ਜੇ ਲੀਕ ਹਾ ਮੈ ਵੀ,ਵੇਖ ਲਇਈ ਸਾਰੀ ਉਮਰ ਨਾ ਮਿੱਟਾਇਆ ਜਾਵਾਗਾਂਸੀ ਕਿਸਮਤ ‘ਚ ਦਰਦਮੰਦਾ ‘ਚੋ ਲਿਆ ਕੇ ਇਉ “ਦੇਬੀ”,ਇਸ ਨਿਰਮੋਹੇ ਨਗਰ ‘ਚ ਖੱਪਾਇਆ ਜਾਵਾਗਾਮੈ ਤਾਂ ਅੱਥਰੂ ਹਾਂ ਆਖਰ ਗਿਰਾਇਆ ਜਾਵਾਗਾਂ,ਖ਼ਸ਼ੀ ਹੋਵੇ ਜਾ ਮਾਤਮ ਵਹਾਇਆ ਜਾਵਾਗਾਂ

ਕੌਣ ਕਿੰਨਾ ਤੈਨੂੰ ਚਾਹੁੰਦਾ

ਕੌਣ ਕਿੰਨਾ ਤੈਨੂੰ ਚਾਹੁੰਦਾ, ਤੈਨੂੰ ਕੱਖ ਵੀ ਪਤਾ ਨਹੀਂਕੌਣ ਰਾਤਾਂ ਨੂੰ ਨਹੀਂ ਸੌਂਦਾ, ਤੈਨੂੰ ਕੱਖ ਵੀ ਪਤਾ ਨਹੀਂਤੇਰੇ ਨਖਰੇ ਦਾ ਭਾਅ, ਹਰ-ਰੋਜ ਵਧੀ ਜਾਵੇਕੌਣ ਕਿੰਨਾ ਮੁੱਲ ਪਾਉਂਦਾ, ਤੈਨੂੰ ਕੱਖ ਵੀ ਪਤਾ ਨਹੀਦੁਨੀਆ ਚ’ ਕਿੰਨੇ ਸੋਹਣੇ, ਉਂਗਲਾ ਤੇ ਗਿਣੀਏ ਜੇਹਏ, ਤੇਰਾ ਨਾਂ ਕਿੱਥੇ ਆਉਂਦਾ, ਤੈਨੂੰ ਕੱਖ ਵੀ ਪਤਾ ਨਹੀਂਤੂੰ ਆਖੇ “ਦੇਬੀ” ਨਾਲ, ਬੱਸ ਜਾਣ-ਪਹਿਚਾਣਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,ਤੈਨੂੰ ਕੱਖ ਵੀ ਪਤਾ ਨਹੀਂ...ਿਕਸ ਹਾਲ ‘ਚ ਰਿਹੰਦਾ ਹਾਂ , ਤੈਨੂੰ ਕੁਝ ਵੀ ਪਤਾ ਨੀ।ਿਦਲ ਤੇ ਕੀ ਸਿਹੰਦਾ ਹਾਂ , ਤੈਨੂੰ ਕੁਝ ਵੀ...

ਕੀ ਹਾਲ ਐ ਤੇਰਾ

ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ,ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ,ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆਲਿਖ ਕੇ ਤੇਰਾ ਨਾਂ ਮੈਂ ਸਜਦੇ ਕਰਦਾ ਰਹਿੰਦਾ ਸਾਂ,ਤੂੰ ਮੇਰਾ ਨਾਂ ਲਿਖਕੇ ਕਦੇ ਮਿਟਾਉਂਦੀ ਸੀ ਕੇ ਨਹੀਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾਜਿਹੜੀ ਥਾਂ ਤੋਂ...