ਮੈ ਤਾਂ ਅੱਥਰੂ ਹਾਂ ਆਖਰ ਗਿਰਾਇਆ ਜਾਵਾਗਾਂ,
ਖ਼ਸ਼ੀ ਹੋਵੇ ਜਾ ਮਾਤਮ ਵਹਾਇਆ ਜਾਵਾਗਾਂ
ਹਵਾ ਨਾਲ ਹਾਲੇ ਦੋਸਤੀ ਨਾ ਕਰਵਾਓ,
ਚਿਰਾਗ ਹਾਂ ਸਵੇਰ ਤੱਕ ਜਗਾਇਆ ਜਾਵਾਂਗਾਂ
ਮਜ਼ਾਲ ਦੋਸਤਾ ਦੀ ਕੀ ਕੇ ਵਿਸਾਰ ਦੇਣ ਭਲਾ,
ਦੁਸ਼ਮਣਾ ਤੋ ਨਹੀ ਮੈ ਭੁਲਾਇਆ ਜਾਵਾਗਾਂ
ਤੇਰਾ ਦਿਲ ਪੱਥਰ ਹੈ ਜੇ ਲੀਕ ਹਾ ਮੈ ਵੀ,
ਵੇਖ ਲਇਈ ਸਾਰੀ ਉਮਰ ਨਾ ਮਿੱਟਾਇਆ ਜਾਵਾਗਾਂ
ਸੀ ਕਿਸਮਤ ‘ਚ ਦਰਦਮੰਦਾ ‘ਚੋ ਲਿਆ ਕੇ ਇਉ “ਦੇਬੀ”,
ਇਸ ਨਿਰਮੋਹੇ ਨਗਰ ‘ਚ ਖੱਪਾਇਆ ਜਾਵਾਗਾ
ਮੈ ਤਾਂ ਅੱਥਰੂ ਹਾਂ ਆਖਰ ਗਿਰਾਇਆ ਜਾਵਾਗਾਂ,
ਖ਼ਸ਼ੀ ਹੋਵੇ ਜਾ ਮਾਤਮ ਵਹਾਇਆ ਜਾਵਾਗਾਂ