12.3 C
Los Angeles
Sunday, December 22, 2024

ਤਕਨਾਲੋਜੀ

ਅਸੀਂ ਚੱਲੇ ਸੀ ਮੰਗਲ ਤੇ
ਅੱਜ ਮਸੀਤਾਂ ਰਾਜਧਾਨੀਆਂ ਤੇ ਹੀ ਚੜ ਗਏ
ਕਦੇ ਸੋਚਿਆ… ?
ਬਈ ਇਹ ਮਾਰੂ ਖਿਆਲ
ਸਾਡੇ ਦਿਮਾਗ਼ ਕਿਵੇਂ ਚੜ੍ਹ ਗਏ?
ਜਹਾਨ ਬਦਲਾਂਗੇ, ਤਰੱਕੀ ਹੋਊ
ਪਰ ਲਗਦੈ ਸਭ ਵਿਚਾਰ ਕਿਤੇ ਹੜ ਗਏ
ਹੈਰਾਨ ਹਾਂ!
ਐਨੇ ਭੁੱਖੇ ਬੇਰੁਜ਼ਗਾਰ ਬੇਘਰ ਬਿਮਾਰ
ਸਾਡੇ ਦੇਸ਼ ਕਿੱਥੋਂ ਵੜ੍ਹ ਗਏ?

ਧੜਾ ਧੜ ਜੁੜੇ ਨੰਬਰਾਂ ‘ਚ ਯਾਰ
ਪਰ ਸਭ ਯਾਰੀਆਂ ਮਨਫ਼ੀ ਕਰ ਗਏ
ਕਿਵੇਂ ਹੱਟੇ ਕੱਟੇ, ਰਿਸ਼ਟ ਪੁਸ਼ਟ ਸ਼ਰੀਰ
ਕਠਪੁਤਲੀਆਂ ਜਹੇ ਬਣ ਗਏ…
ਮਹਿੰਗੀ ਪੜਾਈ, ਕਿਸੇ ਕੰਮ ਨਾ ਆਈ
ਬੱਸ ਜੀ ਲਾਲਚ ‘ਚ ਵੜ੍ਹ ਗਏ

ਕਦੇ ਸੋਚਿਆ, ਕਿ ਨਵੀਆਂ ਤਕਨੀਕਾਂ
ਸਾਡੇ ਮਨ ਕਾਬੂ ਕਿਵੇਂ ਕਰ ਲਏ?
ਕਦੋਂ ਸੁੱਤੇ, ਕਦੋਂ ਉੱਠੇ, ਕੀ ਸੁਣਿਆ, ਕੀ ਖਾਧਾ
ਕੀਹਨੂੰ ਮਿਲੇ, ਕੀ ਕੀ ਜਰ ਗਏ
ਕੀ ਲੱਗੇ ਰੋਗ, ਕਿਓਂ ਹਿੱਸੇ, ਕਿਓਂ ਰੋਏ
ਕਿੰਨਾ ਭੱਜੇ ਜਾਂ ਕਿਵੇਂ ਕੰਮ ਤੋਂ ਘਰ ਗਏ?

ਸਾਨੂੰ ਪੜ, ਉਂਗਲੀ ਫੜ, ਬਾਂਹ ਫੜ, ਛਾਤੀ ਚੜ
ਅੱਜ ਧੌਣ ਕੋਲੋਂ ਫੜ ਗਏ
ਪਿਆਰ ਨੇੜਤਾ ਵਧਾਉਂਦੇ, ਫਾਸਲੇ ਮਿਟਾਉਂਦੇ
ਸਾਨੂੰ ਦੂਰ ਖ਼ੁਦ ਤੋਂ ਕਰ ਗਏ
ਸ਼ਾਂਤ ਸਹਿਜੇ, ਰਫ਼ਤਾ ਰਫ਼ਤਾ ਚਲਦੀ ਜ਼ਿੰਦਗੀ
ਤੇਜ਼ ਰਫ਼ਤਾਰ ਕਿਵੇਂ ਫੜ ਗਈ

ਅਸੀਂ ਬਣਾ ਕੇ ਮਸ਼ੀਨਾਂ ਖ਼ੁਦ ਬਣੇ ਹਾਂ ਮਸ਼ੀਨਾਂ
ਮਸ਼ੀਨਾਂ ਦੀ ਨਬਜ਼ ਖੜ ਗਈ
ਵੋਟਾਂ ਦਾ ਸ਼ੋਰ, ਸੰਗੀਤ ਦੀਆਂ ਚੀਕਾਂ
ਖ਼ਬਰਾਂ ਦੀ ਸਨਸਨੀ
ਬੇਬੱਸ ਸਾਨੂੰ ਕਰ ਰਹੀ

ਸੋਚੋ ਭਲਾ! ਨਫ਼ਾ ਕਰਦੇ ਕਰਦੇ
ਤਕਨਾਲੋਜੀ ਕਿਤੇ ਨੁਕਸਾਨ ਤਾਂ ਨੀ ਕਰ ਰਹੀ?
ਸ਼ੌਕ ਤਰਜੀਹਾਂ ਪਸੰਦ ਨਾ-ਪਸੰਦ
ਘਰ ਪਤਾ ਟਿਕਾਣੇ ਜਗੀਰਾਂ ਨੇ ਸਾਡੀਆਂ
ਬੱਸ ਕਰੋ, ਰਹਿਣ ਦਿਓ
ਇਸ਼ਤਿਹਾਰਾਂ ਲਈ ਨਾ ਵੇਚੋ, ਜਗੀਰਾਂ ਇਹ ਸਾਡੀਆਂ

ਰੁਕੋ! ਮੁਨਾਫ਼ੇ ਤੋਂ ਪਹਿਲਾਂ ਮੁਨੱਖਤਾ ਲਈ ਸੋਚੋ
ਨਾ ਵਾਧੂ ਰੱਖੋ ਨਿਗਰਾਨੀਆਂ
‘ਗਿੱਲਾ’ ਜੇ ਚਿੜੀਆਂ ਚੁੱਗ ਗਈਆਂ ਖੇਤ
ਫ਼ਿਰ ਕੀ ਕਰਨੀਆਂ ਕੁਰਬਾਨੀਆਂ?
ਜੇ ਚਿੜੀਆਂ ਚੁੱਗ ਗਈਆਂ ਖੇਤ
ਫ਼ਿਰ ਕੀ ਕਰਨੀਆਂ ਕੁਰਬਾਨੀਆਂ?

ਮਿੱਟੀ ਦਾ ਕਿਸਾਨ

ਅਸੀਂ ਮਿੱਟ ਜੰਮੇ, ਮਿੱਟ ਸਮਾਏ, ਕਿੱਥੇ ਡਰਦੇ ਧੂੜ ਤੂਫ਼ਾਨਾਂ ਤੋਂਮਿੱਟ ਖੇਡੇ, ਮਿੱਟ ਵਾਹੀ, ਉੱਗੇ ਸੋਨਾ ਮਿੱਟ ਦੀਆਂ ਖਾਨਾਂ ਚੋਂਸਾਡੇ ਹੱਡ ਮਿੱਟੀ, ਇਹ ਮਾਸ ਮਿੱਟੀ, ਮਿੱਟੀ ਦਾ ਹੀ ਬਾਣਾ ਜੋਏਹੀ ਮੇਲੇ, ਏਹੀ ਸੋਹਿਲੇ, ਏਸੇ ਮਿੱਟੀ ਲਈ ਮਿਟ ਜਾਣਾ ਹੋਜੋ ਬੀਜੀਆ ਓਹੀ ਵੱਢਣਾ, ਇਸੇ ਆਸ ਨਾਲ ਦੇਈਏ ਦਾਣੇ ਬੋਨਾਲ਼ ਕਰੋਪੀਆਂ ਲੱਗੀ ਯਾਰੀ, ਕਹਿੰਦੇ ਸੂਰਜ ਵੀ ਮਘ ਜਾਣਾ ਹੋਰਇਹ ਜੋਖਮ, ਇਹ ਤਕਲੀਫ਼ਾਂ, ਬੱਸ ਮੰਨ ਕੁਦਰਤ ਦਾ ਭਾਣਾ ਸੋਜਦੋਂ ਸਮਾਂ ਕਿਸੇ ਦੇ ਹੱਥ ਨਹੀਂ, ਦੱਸ ਫਿਰ ਕਿਓਂ ਐਵੇਂ ਰੋਣੇ ਰੋ?ਇਹ ਕੁਦਰਤ ਵੀ ਸਾਡੇ...

ਖ਼ਾਲਿਸ

ਨਾ ਕੋਈ ਦੇਸ਼ ਨਾ ਸੂਬਾ ਨਾ ਜ਼ਿਲ੍ਹਾ ਨਾ ਪਿੰਡ ਨਾ ਘਰ ਨਾ ਕੋਈ ਇਨਸਾਨ! ਹੈ, ਤਾਂ ਕੇਵਲ ਇੱਕ ਸੋਚ... ਇੱਕ ਜ਼ਿੱਦ! ਇੱਕ ਜ਼ਿੱਦ ਐਸੀ, ਜੋ ਭੁੱਖ ਨੂੰ ਰੱਜ ਨਾਲ ਲਾਲਸਾ ਨੂੰ ਵੰਡ ਨਾਲ ਪਿਆਸ ਨੂੰ ਛਬੀਲ ਨਾਲ ਬੇਆਸ ਨੂੰ ਉਮੀਦ ਨਾਲ ਬਿਮਾਰ ਨੂੰ ਇਲਾਜ ਨਾਲ ਜਬਰ ਨੂੰ ਸਬਰ ਨਾਲ ਹਉਮੈ ਨੂੰ ਨਿਮਰ ਨਾਲ ਜ਼ੁਲਮ ਨੂੰ ਉਦਾਰ ਨਾਲ ਕੱਟੜਤਾ ਨੂੰ ਪਿਆਰ ਨਾਲ, ਖ਼ਤਮ ਕਰਨ ਦੀ ਜ਼ਿੱਦ। ਇਹ ਜ਼ਿੱਦ ਐਸੀ, ਜੋ ਕਿਰਤ ਕਰਾਵੇ ਵੰਡ ਛਕਾਵੇ ਹੱਸਦੇ ਹੱਸਦੇ ਤੱਤੀ ਤਵੀ ਬਹਿ ਜਾਵੇ ਸੀ ਨਾ ਕਰੇ ਹਿੰਦ ਦੀ ਚਾਦਰ ਬਣ ਜਾਵੇ ਪੁੱਤ ਪੋਤੇ ਪਰਿਵਾਰ ਵਾਰੇ ਆਪ ਵਾਰੇ ਬੱਸ, ਇੱਕ ਜ਼ਿੱਦ ਧੱਕਾ ਨਾ ਸਹਿਣ ਦੀ ਨਾ ਡਰਨ ਦੀ ਨਾ ਡਰਾਉਣ ਦੀ ਜ਼ਿੱਦ ਸੱਚ ਦੀ ਜ਼ਿੱਦ ਜੀਣ ਦੀ ਜ਼ਿੱਦ...

ਘੜੀ

ਇਹ ਜੋ ਗੁੱਟ ਤੇ ਰਿਹੈਂ ਸਜਾ ਮੈਨੂੰ ਕਿਸੇ ਦਾ ਚੰਗਾ ਮੰਦਾ ਦੱਸਣ ਦੀ ਨਾ ਦੇ ਸਜ਼ਾ ਮੈਨੂੰ ਕਈ ਪਲ ਵੀ ਸਦੀਓਂ ਲੰਮੇਂ ਨੇ ਕਦੇ ਸਦੀਆਂ, ਪਲਾਂ ਵਿੱਚ ਦੇਣ ਹੰਢਾ ਤੈਨੂੰ ਸਫ਼ਰਾਂ ਤੇ ਜਾਂ ਸੈਰਾਂ ਤੇ ਮੰਨੇ ਤਾਂ ਦੇਵਾਂ ਸਲਾਹ ਤੈਨੂੰ ਰੋਕਾਂ ਚਾਹੇ ਤੋਰ ਦਿਆਂ ਤੂੰ ਸਮਝੇਂ ਜੇ ਮਲਾਹ ਮੈਨੂੰ ਨਦੀਆਂ ਵਗਦੇ ਪਾਣੀ ਅਸਲ ‘ਚ ਥੰਮੇ ਨੇ ਤੁਰੇ ਜਾਂਦੇ ਕੰਢਿਆਂ ਨੇ ਇਹ ਦੇਣੀ ਗੱਲ ਸਮਝਾ ਤੈਨੂੰ ਕਿਓਂ ਸੋਚੇਂ ਹੋਰ ਜੂਨ ਪਊਂ ਹੋਰਾਂ ਦਾ ਕਿਓਂ ਪਾਹ ਤੈਨੂੰ ਦੂਜੀ ਤਾਂ ਮੁੱਲ ਮਿਲਣੀ ਨੀ ਪਹਿਲੀ ਦਾ ਹੀ ਪੁੱਛ ਲੈ ਰਾਹ ਮੈਨੂੰ ਇਹ ਰੂਹਾਂ ਦੇ ਮੇਲੇ ਜੋ ਲੱਗਣ ਕਦੇ ਨਾ ਗਾਹ...