13.3 C
Los Angeles
Wednesday, December 4, 2024

ਮੁਨਾਜਾਤ : ਹਾਸ਼ਿਮ ਸ਼ਾਹ

1

ਤੁਮ ਬਖਸ਼ੋ ਫ਼ਕਰ ਫ਼ਕੀਰਾਂ ਨੂੰ, ਤੁਮ ਦਿਓ ਕਰਾਮਤ ਪੀਰਾਂ ਨੂੰ।
ਤੁਮ ਸ਼ਾਦ ਕਰੋ ਦਿਲਗ਼ੀਰਾਂ ਨੂੰ, ਤੁਮ ਦਿਓ ਖਲਾਸ ਅਸੀਰਾਂ ਨੂੰ।

ਤੁਮ ਫ਼ਰਸ਼ ਜ਼ਿਮੀਂ ਪਰ ਆਏ ਹੋ, ਦੁਖ ਦੂਰ ਕਰਨ ਦੁਖਿਆਰਾਂ ਦੇ।
ਤੁਮ ਬੰਦੀਵਾਨ ਛੁਡਾਵੋ ਜੀ, ਨਿਤ ਤੋੜ ਜੰਜ਼ੀਰ ਹਜ਼ਾਰਾਂ ਦੇ।
ਤੁਮ ਤਾਰਨਹਾਰ ਪਲੀਦਾਂ ਨੂੰ, ਹੁਣ ਭਾਗ ਭਲੇ ਬਦਕਾਰਾਂ ਦੇ।
ਫ਼ਰਯਾਦ ਸੁਣੋ ਇਸ ਹਾਸ਼ਮ ਦੀ, ਹਰ ਸਿਰ ਲਾਚਾਰ ਲਚਾਰਾਂ ਦੇ।
ਯਾ ਹਜ਼ਰਤ ਗ਼ੌਸੁਲ ਆਜ਼ਮ ਜੀ।

(ਸ਼ਾਦ=ਖੁਸ਼, ਖਲਾਸ=ਆਜ਼ਾਦ, ਅਸੀਰ=ਕੈਦੀ, ਪਲੀਦ=ਗੰਦਾ,ਨਾਪਾਕ)

2

ਧਿਆਨ ਧਰੋਂ ਦੁਖ ਦੂਰ ਕਰੋ ਸਭ, ਤੋੜ ਉਤਾਰ ਜੰਜ਼ੀਰ ਅਸੀਰਾਂ।
ਔਗੁਣਹਾਰ ਕੀ ਸਾਰ ਲਓ, ਹੋਰ ਜਾਨ ਕੀ ਮਾਫ਼ ਕਰੋ ਤਕਸੀਰਾਂ।
ਤੇਰਾ ਵਲੀ ਫ਼ਰਜ਼ੰਦ ਅਲੀ ਸਰਦਾਰ, ਦੋ ਆਲਮ ਕੇ ਸਿਰ ਪੀਰਾਂ।
ਦਾਤ ਦਿਓ ਫ਼ਰਿਆਦ ਕਰੇ, ਕਿ ਹਾਸ਼ਮ ਸ਼ਾਹ ਕਹੇ ਯਾ ਮੀਰਾਂ !

(ਅਸੀਰ=ਕੈਦੀ, ਤਕਸੀਰ=ਗਲਤੀ, ਆਲਮ=ਜਹਾਨ)

3

ਯਾ ਪੀਰ ! ਸੁਣੋ ਫ਼ਰਿਆਦ ਮੇਰੀ, ਮੈਂ ਅਰਜ਼ ਗੁਨਾਹੀ ਕਰਦਾ ਹਾਂ।
ਦੁਖ ਲਾਖ ਲਖੀਂ ਸੁਖ ਏਕ ਰਤੀ, ਮੈਂ ਪੈਰ ਉਤੇ ਵਲਿ ਧਰਦਾ ਹਾਂ।
ਵਿਚ ਲੋਕ ਹੋਇਆ ਬੁਰਿਆਰ ਬੁਰਾ, ਸਭ ਜਾਨ ਜਿਗਰ ਵਿਚ ਜਰਦਾ ਹਾਂ।
ਹੁਣ ਡੁਬ ਰਿਹਾਂ ਵਿਚ ਫ਼ਰਕ ਨਹੀਂ, ਜੇ ਤਾਰੋ ਤਾਂ ਮੈਂ ਤਰਦਾ ਹਾਂ।
ਕੀ ਹੋਗੁ ਅਹਿਵਾਲ ਗੁਨਾਹੀ ਦਾ, ਮੈਂ ਅਮਲ ਬੁਰੇ ਨਿਤ ਕਰਦਾ ਹਾਂ।
ਫੜ ਬਾਂਹ ਬਚਾਓ ਹਾਸ਼ਮ ਨੂੰ, ਯਾ ਪੀਰ ! ਮੇਰੇ, ਮੈਂ ਡਰਦਾ ਹਾਂ।

4

ਸਭ ਹਾਲ ਤੁਸਾਂ ਨੂੰ ਜ਼ਾਹਿਰ ਹੈ, ਜਿਸ ਤੌਰ ਮੇਰਾ ਨਿਤ ਜਾਲਣ ਹੈ।
ਤਨ ਗ਼ਮ ਥੀਂ ਤਪ ਤਨੂਰ ਹੋਇਆ, ਵਿਚ ਖੁਸ਼ਕ ਹੱਡਾਂ ਦਾ ਬਾਲਣ ਹੈ।
ਗ਼ਮ ਖਾਵੇ ਰੋਜ਼ ਕਲੇਜੇ ਨੂੰ, ਹੋਰ ਨਾਲ ਸਬਰ ਦਾ ਸਾਲਣ ਹੈ।
ਕੁਛ ਹੋਸ਼ ਨ ਐਸ ਹਯਾਤੀ ਦਾ, ਹਰ ਹਾਲ ਘੜੀ ਪਲ ਟਾਲਣ ਹੈ।
ਕੀ ਹੋਗੁ ਅਹਿਵਾਲ ਗੁਨਾਹੀਂ ਦਾ, ਮੈਂ ਅਮਲ ਬੁਰੇ ਨਿਤ ਕਰਦਾ ਹਾਂ।
ਫੜ ਬਾਂਹ ਬਚਾਓ ਹਾਸ਼ਮ ਨੂੰ, ਯਾ ਪੀਰ ਮੇਰੇ ਮੈਂ ਡਰਦਾ ਹਾਂ।

ਡਿਉਢਾਂ : ਹਾਸ਼ਿਮ ਸ਼ਾਹ

ਕਾਮਲ ਸ਼ੌਕ ਮਾਹੀ ਦਾ ਮੈਨੂੰਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,ਲੂੰ ਲੂੰ ਰਸਦਾ।ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,ਉਠ ਉਠ ਨਸਦਾ।ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਦੇਖ ਤੱਤੀ ਵਲ ਹਸਦਾ,ਜ਼ਰਾ ਨਾ ਖਸਦਾ।ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,ਬਿਰਹੋਂ ਰਸ ਦਾ।ਗਰਦਣ ਮਾਰ ਜਹਾਨੀਂ ਗਰਜ਼ਾਂਗਰਦਣ ਮਾਰ ਜਹਾਨੀਂ ਗਰਜ਼ਾਂ, ਤੂੰ ਜੋ ਹੈਂ ਦਰਸ ਪਿਆਸਾ ;ਤਾਲਬ ਖਾਸਾ।ਸਿਰ ਸਿਰ ਖੇਡ ਮਚਾਓ ਦੀਵਾਨੇ ! ਤੇ ਢਾਲ ਇਸ਼ਕ ਦਾ ਪਾਸਾ ;ਦੇਖ ਤਮਾਸ਼ਾ।ਲਾਡ ਗੁਮਾਨ ਨ ਕਰ ਤੂੰ ਮੂਲੋਂ, ਜੋ ਨਾਲ ਬੇਗਰਜ਼ਾਂ ਵਾਸਾ...

ਸੋਹਣੀ-ਮਹੀਵਾਲ : ਹਾਸ਼ਿਮ ਸ਼ਾਹ

ਅੱਵਲ ਨਾਮ ਧਿਆਵਉ ਉਸ ਦਾ, ਜਿਨ ਇਹੁ ਜਗਤ ਉਪਾਇਆ ।ਥੰਮਾਂ ਮੇਖ਼ ਜ਼ੰਜੀਰਾਂ ਬਾਝੋਂ, ਧਰਤਿ ਅਕਾਸ਼ ਟਿਕਾਇਆ ।ਬਿਨ ਤਤਬੀਰ ਮਸਾਲੇ ਮੇਹਨਤ, ਬਿਨ ਹਥੀਆਰ ਬਣਾਇਆ ।ਹਾਸ਼ਮ ਦੇਖ ਅਜੇਹਾ ਖ਼ਾਲਕ, ਤੈਂ ਕੀ ਹੋਸ਼ ਭੁਲਾਇਆ ।1।ਇਕ ਥੋਂ ਚਾਰ ਹੋਏ ਚਹੁੰ ਕੋਲੋਂ, ਜੋ ਹੈ ਖ਼ਲਕਤ ਸਾਰੀ ।ਬੇਰੰਗੀ ਲੱਖ ਰੰਗ ਸਵਾਰੀ, ਕਰਿ ਗੁਲਜ਼ਾਰ ਪਸਾਰੀ ।ਇਕ ਨ ਦੂਜੇ ਜੇਹਾ ਹਰਗਿਜ਼, ਸੂਰਤ ਸ਼ਕਲ ਨਿਆਰੀ ।ਹਾਸ਼ਮ ਜਲਵਾ ਜਾਤ ਉਸੇ ਦਾ, ਖ਼ਾਕੀ ਨੂਰੀ ਨਾਰੀ ।2।ਹੈ ਰੱਬ ਜਾਤ ਮਕਾਨੋਂ ਜਿਸਮੋਂ, ਹਿਰਸ ਹਵਾਓਂ ਖਾਲੀ ।ਪਰ ਤੂੰ ਸਮਝਿ ਹਿਜਾਰੂੰ ਆਕਲ, ਇਹ ਗੱਲ...

ਦੋਹੜੇ: ਹਾਸ਼ਿਮ ਸ਼ਾਹ

ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼ ਕਬੀਲਾ ।ਹਾਸ਼ਮ ਖ਼ਿਆਲ ਛੁਟੇ ਨਹੀਂ ਰਾਹੀਂ, ਕੋਈ ਸੌ ਤਦਬੀਰ ਨ ਹੀਲਾ ।ਆਸ਼ਕ ਆਖ ਦੇਖਾਂ ਕਿਸ ਖ਼ਾਤਰ, ਨਿਤ ਚਰਬੀ ਮਾਸ ਸੁਕਾਵਣ...