15.3 C
Los Angeles
Saturday, December 21, 2024

ਡਿਉਢਾਂ : ਹਾਸ਼ਿਮ ਸ਼ਾਹ

ਕਾਮਲ ਸ਼ੌਕ ਮਾਹੀ ਦਾ ਮੈਨੂੰ

ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ,
ਲੂੰ ਲੂੰ ਰਸਦਾ।
ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,
ਉਠ ਉਠ ਨਸਦਾ।
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਦੇਖ ਤੱਤੀ ਵਲ ਹਸਦਾ,
ਜ਼ਰਾ ਨਾ ਖਸਦਾ।
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,
ਬਿਰਹੋਂ ਰਸ ਦਾ।

ਗਰਦਣ ਮਾਰ ਜਹਾਨੀਂ ਗਰਜ਼ਾਂ

ਗਰਦਣ ਮਾਰ ਜਹਾਨੀਂ ਗਰਜ਼ਾਂ, ਤੂੰ ਜੋ ਹੈਂ ਦਰਸ ਪਿਆਸਾ ;
ਤਾਲਬ ਖਾਸਾ।
ਸਿਰ ਸਿਰ ਖੇਡ ਮਚਾਓ ਦੀਵਾਨੇ ! ਤੇ ਢਾਲ ਇਸ਼ਕ ਦਾ ਪਾਸਾ ;
ਦੇਖ ਤਮਾਸ਼ਾ।
ਲਾਡ ਗੁਮਾਨ ਨ ਕਰ ਤੂੰ ਮੂਲੋਂ, ਜੋ ਨਾਲ ਬੇਗਰਜ਼ਾਂ ਵਾਸਾ ;
ਜਾਣ ਨ ਹਾਸਾ।
ਦੁਨੀਆਂ ਵਹਿਣ ਨਦੀ ਦਾ ਹਾਸ਼ਮ, ਅਤੇ ਤੂੰ ਹੈਂ ਵਿਚ ਪਤਾਸਾ ;
ਪਲ ਛਲ ਵਾਸਾ।

ਮਾਹੀ ਵਾਂਙੂ ਫਾਹੀ ਮਾਹੀ

ਮਾਹੀ ਵਾਂਙੂ ਫਾਹੀ ਮਾਹੀ, ਹੁਣ ਨਜ਼ਰ ਨਾ ਆਵੇ ਮਾਹੀ ;
ਬੇਪਰਵਾਹੀ।
ਗਾਹੀ ਦਰਦ ਵਿਛੋੜੇ ਮਾਏ ! ਮੈਂ ਜੰਗਲ ਜੂਹ ਸਭ ਗਾਹੀ ;
ਬੇਲੇ ਕਾਹੀਂ।
ਰਾਹੀ ਮਿਲੇ ਨ ਮੈਨੂੰ ਕਾਈ, ਮੈਂ ਜਾਨ ਹੋਈ ਹੁਣ ਰਾਹੀ ;
ਖੜੀ ਤੁਸਾਂਹੀ।
ਫਾਹੀ ਸ਼ੌਕ ਮਾਹੀ ਦਾ ਹਾਸ਼ਮ, ਮੈਂ ਖੜੀ ਦੁਖਾਂ ਵਿਚ ਫਾਹੀ ;
ਖ਼ਬਰ ਨ ਆਹੀ।

ਮਾਹੀ ਯਾਰ ਆਰਾਮ ਨ ਮੈਨੂੰ

ਮਾਹੀ ਯਾਰ ਆਰਾਮ ਨ ਮੈਨੂੰ, ਮੈਂ ਮੁੱਠੀ ਤੇਗ ਨਜ਼ਰ ਦੀ ;
ਤਰਲੇ ਕਰਦੀ।
ਸੋਹਣੀ ਖ਼ੁਆਰ ਹੋਈ ਜਗ ਸਾਰੇ, ਜੋ ਰਾਤ ਸਮੇਂ ਨੈਂ ਤਰਦੀ ;
ਜ਼ਰਾ ਨ ਡਰਦੀ।
ਮਾਏ ! ਬਣੀ ਲਾਚਾਰ ਸੋਹਣੀ ਨੂੰ, ਮੈਂ ਫਿਰਾਂ ਬਹਾਨੇ ਕਰਦੀ ;
ਘਾਟ ਨ ਤਰਦੀ।
ਹਾਸ਼ਮ ਸਿਦਕ ਸੋਹਣੀ ਦਾ ਦੇਖੋ, ਅਤੇ ਹਿਕਮਤ ਜਾਦੂਗਰ ਦੀ ;
ਪਰਖ ਮਿਤ੍ਰ ਦੀ।

‘ਮੈਂ ਮੈਂ’ ਕਰਨ ਸੋਹਣੇ ਬਕਰੋਟੇ

‘ਮੈਂ ਮੈਂ’ ਕਰਨ ਸੋਹਣੇ ਬਕਰੋਟੇ, ਤਾਂ ਆਣ ਕਸਾਈਆਂ ਘੇਰੇ ;
ਮੈਂ ਵਿਚ ਤੇਰੇ।
ਇਹ ਗੱਲ ਵੇਖ ਗਈ ‘ਮੈਂ’ ਮੈਥੋਂ, ਤਾਂ ਬਣੀ ਲਚਾਰ ਵਧੇਰੇ ;
ਦੁਖ ਦਰਦ ਚੁਫੇਰੇ।
ਸਾਬਤ ਰਹਾਂ ਸਹੀ, ਝੜ ਝੋਲੇ, ਤਾਂ ਜਾਤਾ ਜਾਤ ਸਵੇਰੇ ;
ਮਤਲਬ ਡੇਰੇ।
ਹਾਸ਼ਮ ਧਿਆਨ ਡਿਠਾ ਕਰ ਅਕਲੋਂ, ਤਾਂ ਰਾਂਝਣ ਪਰੇ ਪਰੇਰੇ ;
ਦਰਦ ਅਗੇਰੇ।

ਮਜਨੂੰ ਦਰ ਦੀਵਾਨਾ ਲੇਲੀ

ਮਜਨੂੰ ਦਰ ਦੀਵਾਨਾ ਲੇਲੀ, ਮੈਂ ਗਿਰਦ ਦੁਖਾਂ ਦਾ ਘੇਰਾ,
ਕੈਦ ਚੁਫੇਰਾ।
ਲਿਖਿਆ ਲੇਖ ਇਹੋ ਕੁਝ ਮੇਰਾ, ਇਹ ਵਸ ਨਹੀਂ ਕੁਝ ਮੇਰਾ,
ਦੋਸ਼ ਨਾ ਤੇਰਾ।
ਢੂੰਡਾਂ ਚਾਲ ਮਿਲਣ ਦੀ ਕੋਈ, ਤੇ ਲਾਵਾਂ ਜ਼ੋਰ ਬਥੇਰਾ,
ਮਿਲਣ ਔਖੇਰਾ।
ਹਾਸ਼ਮ ਰਾਤ ਪਈ ਸਿਰ ਮਜਨੂੰ, ਪਰ ਓੜਕ ਹੋਗੁ ਸਵੇਰਾ,
ਚਾਕ ਅੰਧੇਰਾ।

ਸੋਹਣੀ ਕਹਿਰ ਘੁੰਮੇਰੇ ਘੇਰੀ

ਸੋਹਣੀ ਕਹਿਰ ਘੁੰਮੇਰੇ ਘੇਰੀ, ਮੈਂ ਡੋਲੀ ਦੁਹੀਂ ਸਹਾਈਂ ;
ਕਿਸੇ ਨ ਥਾਈਂ।
ਬੇੜੀ ਦਰਦਮੰਦਾਂ ਦੀ ਸਾਈਆਂ ! ਤੂੰ ਤਾਂਘ ਉਤੇ ਘਰ ਲਾਈਂ ;
ਯਾਰ ਦਿਖਾਈਂ।
ਸੁਣ ਫ਼ਰਿਆਦ ਅਸਾਈਂ ਸਾਈਆਂ, ਮੈਨੂੰ ਸੂਰਤ ਯਾਰ ਦਿਖਾਈਂ ;
(ਖੁਆਹ) ਦੋਜ਼ਖ ਪਾਈਂ।
ਹਾਸ਼ਮ ਸਿਦਕ ਸੋਹਣੀ ਨੂੰ ਆਖੇ, ਤੂੰ ਮੋਈਂ ਇਤ ਵਲ ਜਾਈਂ ;
ਲਾਜ ਨ ਲਾਈਂ।

ਦੋਹੜੇ: ਹਾਸ਼ਿਮ ਸ਼ਾਹ

ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼ ਕਬੀਲਾ ।ਹਾਸ਼ਮ ਖ਼ਿਆਲ ਛੁਟੇ ਨਹੀਂ ਰਾਹੀਂ, ਕੋਈ ਸੌ ਤਦਬੀਰ ਨ ਹੀਲਾ ।ਆਸ਼ਕ ਆਖ ਦੇਖਾਂ ਕਿਸ ਖ਼ਾਤਰ, ਨਿਤ ਚਰਬੀ ਮਾਸ ਸੁਕਾਵਣ...

ਸਿਹਰਫ਼ੀ – ਹਾਸ਼ਿਮ ਸ਼ਾਹ

ਪਹਿਲੀ ਸੀਹਰਫ਼ੀ1ਅਲਫ਼ ਇਕ ਨਹੀਂ ਕੋਈ ਦੋਇ ਨਹੀਂ,ਰੰਗ ਰਸ ਜਹਾਨ ਦਾ ਚੱਖ ਗਏ ।ਲੱਦੇ ਨਾਲ ਜਵਾਹਰ ਮੋਤੀਆਂ ਦੇ,ਵਾਰੀ ਚਲਦੀ ਨਾਲ ਨਾ ਕੱਖ ਗਏ ।ਡੇਰੇ ਪਾਉਂਦੇ ਰਖਦੇ ਲਸ਼ਕਰਾਂ ਨੂੰ,ਫੜੇ ਮੌਤ ਦੇ, ਵਖੋ ਹੀ ਵੱਖ ਗਏ ।ਜ਼ਰਾ ਖੋਜ ਨ ਦਿਸਦਾ ਵੇਖ 'ਹਾਸ਼ਮ',ਜਿਸ ਰਾਹ ਕਰੋੜ ਤੇ ਲੱਖ ਗਏ ।੧।2ਬੇ ਬੰਧੁ ਨ ਪਾਇਆ ਰੱਜਨਾ ਹੈਂ,ਨਹੀਂ ਹਿਰਸ ਦੀ ਭੁਖ ਨੂੰ ਥੰਮ ਨਾਹੀਂ ।ਕਈ ਛੋਡ ਗਏ ਇਹਨਾਂ ਪੱਥਰਾਂ ਨੂੰ,ਹੀਰੇ ਲਾਲ ਤੇਰੇ ਕਿਸੇ ਕੰਮ ਨਾਹੀਂ ।ਕਰ ਨੇਕੀਆਂ ਆਉਂਨੀ ਕੰਮ ਤੇਰੇ,ਇਸ ਜੇਡੀਆਂ ਦੌਲਤਾਂ ਦੰਮ ਨਾਹੀਂ ।'ਹਾਸ਼ਮ ਸ਼ਾਹ' ਸਿਰ੍ਹਾਣੇ...

ਮੁਨਾਜਾਤ : ਹਾਸ਼ਿਮ ਸ਼ਾਹ

1ਤੁਮ ਬਖਸ਼ੋ ਫ਼ਕਰ ਫ਼ਕੀਰਾਂ ਨੂੰ, ਤੁਮ ਦਿਓ ਕਰਾਮਤ ਪੀਰਾਂ ਨੂੰ।ਤੁਮ ਸ਼ਾਦ ਕਰੋ ਦਿਲਗ਼ੀਰਾਂ ਨੂੰ, ਤੁਮ ਦਿਓ ਖਲਾਸ ਅਸੀਰਾਂ ਨੂੰ।ਤੁਮ ਫ਼ਰਸ਼ ਜ਼ਿਮੀਂ ਪਰ ਆਏ ਹੋ, ਦੁਖ ਦੂਰ ਕਰਨ ਦੁਖਿਆਰਾਂ ਦੇ।ਤੁਮ ਬੰਦੀਵਾਨ ਛੁਡਾਵੋ ਜੀ, ਨਿਤ ਤੋੜ ਜੰਜ਼ੀਰ ਹਜ਼ਾਰਾਂ ਦੇ।ਤੁਮ ਤਾਰਨਹਾਰ ਪਲੀਦਾਂ ਨੂੰ, ਹੁਣ ਭਾਗ ਭਲੇ ਬਦਕਾਰਾਂ ਦੇ।ਫ਼ਰਯਾਦ ਸੁਣੋ ਇਸ ਹਾਸ਼ਮ ਦੀ, ਹਰ ਸਿਰ ਲਾਚਾਰ ਲਚਾਰਾਂ ਦੇ।ਯਾ ਹਜ਼ਰਤ ਗ਼ੌਸੁਲ ਆਜ਼ਮ ਜੀ।(ਸ਼ਾਦ=ਖੁਸ਼, ਖਲਾਸ=ਆਜ਼ਾਦ, ਅਸੀਰ=ਕੈਦੀ, ਪਲੀਦ=ਗੰਦਾ,ਨਾਪਾਕ)2ਧਿਆਨ ਧਰੋਂ ਦੁਖ ਦੂਰ ਕਰੋ ਸਭ, ਤੋੜ ਉਤਾਰ ਜੰਜ਼ੀਰ ਅਸੀਰਾਂ।ਔਗੁਣਹਾਰ ਕੀ ਸਾਰ ਲਓ, ਹੋਰ ਜਾਨ ਕੀ ਮਾਫ਼ ਕਰੋ ਤਕਸੀਰਾਂ।ਤੇਰਾ...