14.2 C
Los Angeles
Friday, April 18, 2025

ਰੁਤਬਾ (ਕਲੀ ਜੋਟਾ)

ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ
ਓਦੋਂ ਦਿਲਦਾਰ ਨਹੀਓਂ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ ‘ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ
ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ
ਜੇ ਮਨ ਸਮਝਾ ਲਵੇਂ ਕਿਧਰੇ
ਹਲੇ ਵੀ ਕੁੱਝ ਸੋਚ ਲੈ ਵੇ ਮਹਿਰਮਾ
ਜੇ ਮਨ ਸਮਝਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈਂ
ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈਂ
ਜੀਹਦੀ ਪੱਤੀ ਪੱਤੀ ਕੁਰਬਾਨ ਹੋ ਗਈ
ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਾਈਂ
ਕਿ ਮਹਿਕਾਂ ਮੁੱੜ ਆਉਣੀਆਂ ਨੇ ਮਾਲੀਆ
ਜੜਾਂ ਨੂੰ ਪਾਣੀ ਪਾ ਲਵੇਂ ਕਿਧਰੇ
ਆਹ ਮਹਿਕਾਂ ਮੁੱੜ ਆਉਣੀਆਂ ਨੇ ਮਾਲੀਆ
ਜੜਾਂ ਨੂੰ ਪਾਣੀ ਪਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਜ਼ਿੰਦਗੀ ਦਾ ਮਾਇਨਾ ਸਕਾਰ ਹੋਏਗਾ
ਜਦੋਂ ਦਿਲ ਕਿਸੇ ਤੇ ਨਿਸਾਰ ਹੋਏਗਾ
ਹਲੇ ਤਾਂ ਕਹਾਣੀਆਂ ਦੇ ਵਾਂਗਰਾਂ ਲੱਗੇ
ਸੱਚ ਲੱਗੂ ਜਦੋਂ ਇਹ ਪਿਆਰ ਹੋਏਗਾ
ਕਰੇ ਜੇ ਮੇਹਰਬਾਨੀਆਂ ਪਿਆਰਿਆ
ਆਹ ਦਿਲ ਸੋਹਣੇ ਲਾ ਲਵੇਂ ਕਿਧਰੇ
ਕਰੇ ਜੇ ਮੇਹਰਬਾਨੀਆਂ ਪਿਆਰਿਆ
ਆਹ ਦਿਲ ਸੋਹਣੇ ਲਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਰਾਂਝਣਾ ਵੇ ਚਾਵਾਂ ਨੂੰ ਗੁਲਾਬੀ ਰੰਗ ਦੇ
ਨਿੱਤ ਇਹ ਸ਼ਰਾਰਤਾਂ ਕਰਾਕੇ ਲੰਘਦੇ
ਕੋਸ਼ਿਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤਾਈਓਂ ਤੈਥੋਂ ਇੰਨਾ ਨੂੰ ਇਸ਼ਾਰਾ ਮੰਗਦੇ
ਆ ਨੀਵੀਂ ਪਾਕੇ ਹੱਸਦਾ ਛਬੀਲਿਆ
ਜੇ ਅੱਖੀਆਂ ਮਿਲਾ ਲਵੇਂ ਕਿਧਰੇ
ਆ ਨੀਵੀਂ ਪਾਕੇ ਹੱਸਦਾ ਛੱਬੀਲਿਆ
ਜੇ ਅੱਖੀਆਂ ਮਿਲਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਖ਼ਵਾਬਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋਂ ਕਦੇ ਗੁੱਸੇ ਚ ਜਤਾਉਣਾ ਹੱਕ ਵੇ
ਰੋਹਬ ਤੇਰੇ ਸਾਨੂੰ ਤਾਂ ਹੈਰਾਨ ਕਰਦੇ
ਅੱਖਾਂ ਪਾਕੇ ਵੇਖੇ ਜਦੋਂ ਇੱਕ ਟੱਕ ਵੇ
ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ
ਹਕੀਕਤਾਂ ਬਣਾ ਲਵੇਂ ਕਿਧਰੇ
ਇਹ ਸੁਫ਼ਨੇ ਨੂੰ ਸੁਫ਼ਨੇ ਚੋਂ ਕੱਢ ਕੇ
ਹਕੀਕਤਾਂ ਬਣਾ ਲਵੇਂ ਕਿਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿਧਰੇ
ਕਿਤੇ ਨੀ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿਧਰੇ

ਇਹਸਾਸ

ਇਹਸਾਸ ਦਾ ਰਿਸ਼ਤਾ ਹੈ, ਇਹਦਾ ਨਾਮ ਬੀ ਕੀ ਰੱਖਣਾ, ਇਹਦਾ ਨਾਮਕਰਨ ਕਰਕੇ ਇਹਨੂੰ ਆਮ ਨਾ ਕਰ ਬੈਠੀ! ਪੁੱਜਣਾ ਹੈ ਜੇ ਮੰਜਿਲ ਤੇ, ਰੁਕ ਜਾਵੀਂ ਨਾ ਰਸਤੇ ਤੇ, ਤੂੰ ਝੰਡ ਦੀ ਸ੍ਹਾਵੇਂ ਬੀ ਰਾਮ ਨਾ ਕਰ ਬੈਠੀ! ਇਹਨੂੰ ਕਵਿਤਾ ਕਹਿੰਦੇ ਨੇ, ਇਹ ਪਿਆਰ ਦੀ ਦੇਵੀ ਹੈ, ਇਹਨੂੰ ਨਾਮ ਤੇ ਧਨ ਖਾਤਿਰ ਨਿਲਾਮ ਨਾ ਕਰ ਬੈਠੀ! ਓ ਮੰਨਿਆ ਕੇ ਹਨੇਰਾ ਹੈ, ਪਾਰ ਸੀਸ ਝੁਕਾ ਉਸਨੂੰ, ਪਰਬਤ ਦੇ ਵੇਲੇ ਹੀ ਕਿਤੇ ਸ਼ਾਮ ਨਾ ਕਰ ਬੈਠੀ! ਤੂੰ ਪੀਲੀਆ ਪੱਤਿਆਂ ਤੇ, ਲਿਖ ਬੈਠੀ ਨਾ ਕਵਿਤਾਵਾਂ, ਇੰਜ ਪਿਆਰ ਦੇ ਨਗਮੇ ਦਾ ਅੰਜਾਮ ਨਾ ਕਰ ਬੈਠੀ! ਰੰਗ ਮਹਿਕ ਤੇ ਖੁਸ਼ਬੂਆਂ, ਸਬੱਬ ਉੱਡ...

ਮੋਤੀਆ ਚਮੇਲੀ

ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾਮੀਰਾ ਸਰ੍ਹੋਂ ਤੇ ਫਲ੍ਹਾਈ ਦੇ ਕੇਸੂ ਕਚਨਾਰ ਨੀ ਸ਼ਰ੍ਹੀਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ 'ਚ ਉਗਾਈਦੇ ਕੇਤਕੀ ਦਾ ਫੁੱਲ ਤੇਰੇ ਕੇਸਾਂ ਵਿੱਚ ਲਾਵਾਂ ਦੇਖੀਂ ਡਿੱਗੇ ਨਾ ਖ਼ਿਆਲ ਜਰਾ ਰੱਖ ਨੀ ਕਾਸ਼ਣੀ ਜਿਹੇ ਰੰਗੇ ਨੀ ਧਰੇਕ ਵਾਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖ ਨੀ ਚਰ੍ਹੀ ਦਿਆਂ ਸਿੱਟਿਆਂ ਦਾ ਬਣੂੰਗਾ ਪਰਾਂਦਾ ,ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈਦੇ ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝਾਂਜਰਾਂ ਤੇ ਬੁੰਦੇ ਨੀ ਕਣਕਾਂ ਦੇ ਸਿੱਟਿਆਂ ਦੇ ਬਣੂੰਗੇ ਕਲਿੱਪ ਮੈਂ ਉਡੀਕਦਾ...

ਦਿਲ ਦੀ ਹਾਲਤ

ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ ਹੌਲੀ ਹੌਲੀ ਆਪ ਸਾਰਾ ਕਿਰ ਗਿਆ ਸੀਕੁੱਛ ਵੀ ਸਾਂਭ ਨੀ ਹੋਇਆ ਫੇਰ ਦਿਲਾਸੇ ਤੋਂ ਸਮਝ ਨਾ ਲੱਗੀ ਚੇਹਰਾ ਕਿਹੜੀ ਤਰਫ ਕਰਾਂਹਨੇਰੀ ਐਸੀ ਚੱਲੀ ਚਾਰੇ ਪਾਸੇ ਤੋਂ ਦਰਿਆਂਵਾਂ ਦਾ ਰੇਤਾ ਵੱਖਰਾ ਥਲ ਨਾਲੋਂਹੋਰ ਫਰਕ ਜੇ ਪੁੱਛਣਾ ਪੁੱਛ ਪਿਆਸੇ ਤੋਂ ਇਹ ਕੋਈ ਸਾਂਝ ਅਨੋਖੀ ਅੰਦਰ ਬਾਹਰ ਦੀਸਾਂਭ ਨੀ ਹੋਣੀ ਇਹ ਸਰਤਾਜ ਦੇ ਕਾਸੇ ਤੋਂ ਤੋਲਾ ਤੋਲਾ ਬਣਦਾ ਮਾਸੇ ਮਾਸੇ ਤੋਂਆਹ ਦਿਲ ਦੀ ਹਾਲਤ ਜ਼ਾਹਰ ਹੋ ਗਈ ਹਾਸੇ ਤੋਂ