15.1 C
Los Angeles
Wednesday, December 4, 2024

ਚਿੱਟਾ ਲਹੂ – ਅਧੂਰਾ ਕਾਂਡ (9)

21

ਸੁੰਦਰੀ ਨੂੰ ਬਚਨ ਸਿੰਘ ਦੇ ਘਰੋਂ ਗਿਆ ਚੋਖਾ ਚਿਰ ਹੋ ਚੁੱਕਾ ਹੈ। ਤੇ ਇਨ੍ਹਾਂ ਦਿਨਾਂ ਵਿਚ ਬਚਨ ਸਿੰਘ ਦਾ ਬਾਬੇ ਰੋਡ ਦੇ ਘਰ ਆਉਣਾ ਜਾਣਾ ਬਰਾਬਰ ਜਾਰੀ ਰਿਹਾ ਸੀ। ਜਿਸ ਦੀ ਮਦਦ ਨਾਲ ਸੁੰਦਰੀ ਦੀ ਪੜ੍ਹਾਈ ਵੀ ਚੰਗੀ ਹੋ ਰਹੀ ਸੀ।

ਅੱਜ ਜਦ ਬਚਨ ਸਿੰਘ ਦੁਪਹਿਰੇ ਖੂਹ ਤੋਂ ਘਰ ਆਇਆ, ਤਾਂ ਮਾਂ ਨੂੰ ਉਸਨੇ ਬੜੀ ਉਦਾਸ ਵੇਖਿਆ। ਜਦ ਬਚਨ ਸਿੰਘ ਨੇ ਇਸ ਦਾ ਕਾਰਨ ਪੁੱਛਿਆ, ਤਾਂ ਸਦਾ ਕੌਰ ਹਉਕਾ ਭਰ ਕੇ ਬੋਲੀ – ”ਕੀ ਦੱਸਾਂ ਕਾਕਾ ! ਤੈਥੋਂ ਕੁਝ ਗੁੱਝਾ ਏ।”

“ਤਾਂ ਵੀ ਗੱਲ ਕੀ ਏ ਮਾਂ ?”

ਸਦਾ ਕੌਰ – “ਤੂੰ ਕਾਕਾ, ਵੇਖਦਾ ਨਹੀਂ, ਇਹੋ ਘਰ ਏ ਜਿਸ ਵਿਚ ਅੱਠੇ ਪਹਿਰ ਲੋਕਾਂ ਦੀ ਆਵਾਜਾਈ ਰਹਿੰਦੀ ਸੀ। ਤੇ ਅਜ ਕੋਈ ਉਧਰ ਮੂੰਹ ਈ ਨਹੀਂ ਦੇਂਦਾ। ਵੱਡੇ ਵੇਲੇ ਸੁਰੈਣੇ ਦਾ ਮੁੰਡਾ ਹੁਸ਼ਿਆਰਪੁਰ ਛੁੱਟੀ ਤੇ ਆਇਆ, ਬੂਹੇ ਅੱਗੋਂ ਲੰਘਦਾ ਹੋਇਆ ਮੈਨੂੰ ਮੱਥਾ ਟੇਕਣ ਲਈ ਅੰਦਰ ਆ ਗਿਆ। ਮੈਨੂੰ ਕੀ ਪਤਾ ਸੀ, ਲੱਸੀ ਦਾ ਛੰਨਾ ਲਿਆਕੇ ਦੇ ਬੈਠੀ। ਲੱਸੀ ਪੀ ਕੇ ਉਹ ਘਰ ਚਲਾ ਗਿਆ, ਬਾਹਰੋਂ ਬੂਹੇ ਵਿਚੋਂ ਕਿਸੇ ਨੇ ਉਸਨੂੰ ਲੱਸੀ ਪੀਂਦਿਆਂ ਵੇਖ ਲਿਆ। ਘਰ ਜਾਂਦਿਆਂ ਹੀ ਸਾਰੇ ਉਹਦੇ ਖਹਿੜੇ ਪੈ ਗਏ ਜੁ ਤੂੰ ਉਹਨਾਂ ਦੇ ਘਰ ਦੀ ਲੱਸੀ ਕਿਉਂ ਪੀਤੀ ਜਾਤ ਬਰਾਦਰੀ ‘ਚੋਂ ਕੋਈ ਵਰਤਦਾ ਹੀ ਨਹੀਂ। ਫੇਰ ਦੀਨਾ ਨਾਥ ਬ੍ਰਾਹਮਣ ਦੇ ਘਰੋਂ ਗੰਗਾ ਜਲ ਲਿਆ ਕੇ ਉਹਨੂੰ ਪਿਆਇਓ ਨੇ, ਤਾਂ ਕਿਤੇ ਜਾ ਉਹ ਚੌਂਕੇ ਚੜ੍ਹਿਆ।” ਉਹਨਾਂ ਨਾਲ ਬਚਨ ਸਿੰਘ ਭਾਵੇਂ ਲੋਕਾਂ ਦਾ ਰੰਗ ਢੰਗ ਆਪਣੇ ਸੰਬੰਧੀ ਕਈ ਚਿਰਾਂ ਤੋਂ ਦੇਖ ਰਿਹਾ ਸੀ, ਪਰ ਉਸਨੂੰ ਸੁਪਨੇ ਵਿਚ ਵੀ ਖ਼ਿਆਲ ਨਹੀਂ ਸੀ। ਕਿ ਮਾਮਲਾ ਇਥੇ ਤਕ ਪਹੁੰਚ ਜਾਵੇਗਾ। ਕੁਝ ਲੋਕਾਂ ਦਾ ਅਤਿਆਚਾਰ ਤੇ ਕੁਝ ਮਾਂ ਦਾ ਦੁਖ ਅਨੁਭਵ ਕਰ ਕੇ ਉਸ ਦੇ ਦਿਲ ਨੂੰ ਕਰੜੀ ਸੱਟ ਵੱਜੀ, ਪਰ ਉਤੋਂ ਹੌਸਲੇ ਨਾਲ ਬੋਲਿਆ “ਤੇ ਮਾਂ ਫਿਰ ਹੋਇਆ ਕੀ। ਨਹੀਂ ਵਰਤਦੇ ਤੇ ਨਾ ਵਰਤਣ, ਅਸਾਂ ਕਿਸੇ ਦੇ ਘਰ ਖਾਣ ਜਾ ਬਹਿਣਾ ਏ ?‘

“ਖਾਣ ਤੇ ਕਾਕਾ ਨਹੀਂ ਜਾ ਬਹਿਣਾ, ਪਰ ਆਦਮੀ ਜਾਤ ਬਰਾਦਰੀ ਵਿਚ ਹੀ ਸੋਭਾ ਪਾਂਦਾ ਏ ਨਾ। ਜਿਹੜਾ ਸੁਹਜ ਕੂੰਜ ਦਾ ‘ਡਾਰ’ ਵਿਚ ਰਲ ਕੇ ਹੁੰਦਾ ਏ, ਉਹ ਨਿੱਖੜ ਕੇ ਤੇ ਨਹੀਂ ਨਾ ਹੁੰਦਾ। ਸੌ ਮਰਨਾ ਪਰਨਾ ਦੁਖ ਸੁਖ ਬੰਦੇ ਦੇ ਨਾਲ ਏ। ਜਿਥੇ ਮਨੁੱਖਾਂ ਨੇ ਹੋਣਾ ਏ, ਉਥੇ ਰੁੱਖਾਂ ਨੇ ਥੋਹੜੇ। ਹੋਣਾ ਏਂ। ਅਜੇ ਸੁਖ ਨਾਲ ਤੇਰਾ ਕੁਝ ਕਰਨਾ ਕਤਰਨਾ ਏ। ਇਕੇ ਨਵੇਂ ਤੋਂ ਨਵੇਂ ਸਾਕ ਲਿਆ ਲਿਆ ਕੇ ਲੋਕਾਂ ਸਾਡੀਆਂ ਦਲੀਜਾਂ ਘਸਾ ਛੱਡੀਆਂ ਸਨ ਤੇ ਇਕੇ ਹੁਣ ਕੋਈ ਸਾਡੀਆਂ ਬਰੂਹਾਂ ਵਲ ਝਾਕਦਾ ਵੀ ਨਹੀਂ। ਦੱਸ ਹੁਣ ਮੈਂ ਕਿਹੜੇ ਪਾਸੇ ਜਾਵਾਂ।”

ਬਚਨ ਸਿੰਘ ਅਜ ਤਕ ਸਹਿਜ ਸੁਭਾਉ ਹੀ ਆਪਣੇ ਖ਼ਿਆਲ ਅਨੁਸਾਰ ਸਭ ਕੁਝ ਕਰ ਰਿਹਾ ਸੀ, ਪਰ ਮਾਂ ਦੇ ਦਿਲ ਨੂੰ ਇਤਨੀ ਚੋਟ ਲਗੀ ਹੈ ਇਸ ਨੂੰ ਅੱਜ ਹੀ ਸਮਝ ਸਕਿਆ। ਮਾਂ ਦੀਆਂ ਗੱਲਾਂ ਦਾ ਉੱਤਰ ਕੀ ਦੇਂਦਾ। ਉਸ ਪਾਸ ਕੋਈ ਉੱਤਰ ਨਹੀਂ ਸੀ। ਐਧਰ ਓਧਰ ਝਾਕ ਕੇ ਉਹ ਬੋਲਿਆ -“ਫਿਰ ਹੁਣ ਕੀ ਕਰਨਾ ਚਾਹੀਦਾ ਏ ?”

” ਕਰਨਾ ਕੀ ਏ, ਬਰਾਦਰੀ ਨੂੰ ਛੱਡਿਆ ਨਹੀ ਜਾਂਦਾ। ਉਸ ਕਲੰਦਰਾਂ ਦੀ ਕੁੜੀ ਖੁਣੋ ਕਾਕਾ ਸਾਡਾ ਥੁੜਿਆ ਕੀ ਪਿਆ ਏ। ਉਹੀ ਬ ਸਭਨਾਂ ਪੁਆੜਿਆਂ ਦੀ ਜੜ੍ਹ ਏ। ਨਾ ਕਰਮਾਂ ਸੜੀ ਏਸ ਪਿੰਡ ਆਉਣਾ ਤੇ ਨਾ ਸਾਡੇ ਜੋਗਾ ਕਲੇਸ਼ ਪੈਂਦਾ।”

ਬਚਨ ਸਿੰਘ ਜ਼ਰਾ ਤੈਸ਼ ਵਿਚ ਆ ਕੇ ਬੋਲਿਆ “ਮਾਂ, ਉਸ ਵਿਚਾਰੀ ਗਰੀਬਣੀ ਨੂੰ ਦੇਸ਼ ਦੇਣ ਦਾ ਕੀ ਫ਼ਾਇਦਾ। ਜੇ ਇਕ ਗ਼ਰੀਬ ਤੇ ਮਹਿੱਟਰ ਕੁੜੀ ਦੀ ਜਾਨ ਬਚਾਣਾ ਵੀ ਏਡਾ ਗੁਨਾਹ ਹੈ, ਜਿਸ ਬਦਲੇ ਸਾਨੂੰ ਇਹ ਸਜ਼ਾ ਦਿਤੀ ਜਾ ਰਹੀ ਏ ਤਾਂ (ਜੋਸ਼ ਨਾਲ) ਮੈਂ ਸੌ ਵਾਰੀ ਇਹੋ ਜਿਹੀਆ ਸਜ਼ਾਵਾਂ ਭੁਗਤਣ ਨੂੰ ਤਿਆਰ ਹਾਂ।”

ਮਾਂ ਨੇ ਜਦ ਪੁੱਤਰ ਨੂੰ ਆਪੇ ਤੋਂ ਬਾਹਰ ਹੁੰਦਿਆਂ ਵੇਖਿਆ ਤਾਂ ਉਠ ਕੇ ਘਰ ਦੇ ਕੰਮ ਧੰਦੇ ਵਿਚ ਲਗ ਗਈ ਤੇ ਬਚਨ ਸਿੰਘ ਵੀ ਤਬੀਅਤ ਠੀਕ ਕਰਨ ਲਈ ਬਾਹਰ ਨਿਕਲ ਗਿਆ। ਅਖ਼ੀਰ ਤੁਰਦਾ ਫਿਰਦਾ ਬਾਬੇ ਰੋਡ ਦੀ ਝੌਂਪੜੀ ਵਲ ਜਾ ਨਿਕਲਿਆ। ਜਾ ਕੇ ਡਿੱਠਾ, ਬਾਬਾ ਰੋਡ ਉਥੇ ਨਹੀਂ ਸੀ ਤੇ ਸੁੰਦਰੀ ਕਿਸੇ ਡੂੰਘੀ ਚਿੰਤਾ ਵਿਚ ਲੀਨ ਸੀ। ਬਚਨ ਸਿੰਘ ਨੇ ਬੂਹੇ ਵਿਚ ਖਲੋ ਕੇ ਆਵਾਜ਼ ਦਿਤੀ – “ਸੁੰਦਰੀ”

ਤੱਥਕ ਕੇ ਸੁੰਦਰੀ ਬੋਲੀ – ”ਹਾਂ ਜੀ !”

“ਅੱਜ ਕਿਹੜੇ ਡੂੰਘੇ ਧਿਆਨ ਵਿਚ ਜੁੜੀ ਹੋਈ ਏਂ ?”

“ਤੁਸੀਂ ਆ ਗਏ ਓ ! ਮੈਂ ਤੁਹਾਨੂੰ ਉਡੀਕਦੀ ਸਾਂ।”

ਬਚਨ ਸਿੰਘ ਨੇ ਜਦ ਉਸ ਦੇ ਮੂੰਹ ਵਲ ਤੱਕਿਆ, ਤਾਂ ਉਹ ਸਮਝ ਗਿਆ ਕਿ ਸੁੰਦਰੀ ਰੋ ਕੇ ਹਟੀ ਹੈ। ਉਸ ਨੇ ਹੋਰ ਬੇਸਬਰੀ ਨਾਲ

ਪੁੱਛਿਆ – “ਸੁੰਦਰੀ ! ਤੂੰ ਮਾਲੂਮ ਹੁੰਦਾ ਏ ਰੋਂਦੀ ਰਹੀ ਏਂ।”

ਸੁੰਦਰੀ ਨੇ ਕੋਈ ਜੁਆਬ ਨਾ ਦਿੱਤਾ। ਬਚਨ ਸਿੰਘ ਦੀ ਬੇਤਾਬੀ ਹੋਰ ਵਧ ਗਈ, ਉਸਨੇ ਫੇਰ ਪੁੱਛਿਆ – ”ਜੋ ਕੋਈ ਹਰਜ ਸਮਝਨੀ ਏਂ ਤਾਂ ਮੈਂ ਨਹੀਂ ਪੁੱਛਦਾ, ਪਰ……।’

“ਤੁਹਾਨੂੰ ਕੋਈ ਗੱਲ ਦੱਸਣ ਵਿਚ ਹਰਜ ?” ਸੁੰਦਰੀ ਨੇ ਬਦ- ਬਦੀ ਮੁਸਕਰਾਣ ਦੀ ਕੋਸ਼ਿਸ਼ ਕਰ ਕੇ ਬਚਨ ਸਿੰਘ ਵਲ ਤਕਦਿਆਂ ਹੋਇਆ ਕਿਹਾ – “ਸਾਡੀ ਲੱਛੇ ਗੁਆਚ ਗਈ ਏ।”

“ਗੁਆਚ ਗਈ ? ਉਹ ਕਿਸ ਤਰ੍ਹਾਂ ? ਉਹ ਤਾਂ ਕਦੇ ਕਿਤੇ ਜਾਣ ਵਾਲੀ ਨਹੀਂ ਸੀ। ਖੁਲ੍ਹੀ ਫਿਰਦੀ ਰਹਿੰਦੀ ਸੀ ?”

“ਕੀ ਪਤਾ” ਠੰਢਾ ਸਾਹ ਭਰ ਕੇ ਸੁੰਦਰੀ ਨੇ ਕਿਹਾ – “ਜਾਣ ਵਾਲੀ ਤੇ ਨਹੀਂ ਸੀ, ਪਰ ਕੋਈ ਲੈ ਈ ਗਿਆ। ਰਾਤ ਦੀ ਨਹੀਂ ਲੱਭਦੀ। ਬਾਬੇ ਨੇ ਰਾਤੀਂ ਰੋਟੀ ਨਹੀਂ ਖਾਧੀ ਤੇ ਸਾਰੀ ਰਾਤ ਰੋਂਦਾ ਰਿਹਾ। ਵੱਡੇ ਵੇਲੇ ਦਾ ਢੂੰਡਣ ਗਿਆ ਹੋਇਆ ਏ ਨਾਲੇ।

“ਹਾਂ, ਨਾਲੇ ਕੀ ?”

“ਬਾਬਾ ਤੁਹਾਡੇ ਘਰ ਚਲਿਆ ਸੀ, ਪਰ ਮੈਂ ਉਹਨੂੰ ਨਾ ਜਾਣ ਦਿਤਾ। ਮੈਨੂੰ ਪਤਾ ਸੀ ਤੁਸੀਂ ਆਓਗੇ।”

“ਕਿਉਂ ” ਕਾਹਲੀ ਨਾਲ ਬਚਨ ਸਿੰਘ ਨੇ ਪੁੱਛਿਆ – “ਕੋਈ ਜਰੂਰੀ ਕੰਮ ਸੀ ?”

ਸੁੰਦਰੀ ਦੇ ਚਿਹਰੇ ਤੇ ਫਿਰ ਉਦਾਸੀ ਆ ਗਈ, ਉਸਦੀਆਂ ਅੱਖਾ

ਭਰ ਆਈਆਂ। ਬਚਨ ਸਿੰਘ ਦਾ ਦਿਲ ਘਾਊਂ-ਮਾਊਂ ਹੋਣ ਲੱਗਾ ਉਸ ਨੇ ਖੀਸੇ ‘ਚੋਂ ਰੁਮਾਲ ਕੱਢ ਕੇ ਉਸ ਦੀਆਂ ਅੱਖਾਂ ਪੂੰਝਦਿਆਂ ਹੋਇਆ ਕਿਹਾ-“ਸੁੰਦਰੀ ! ਛੇਤੀ ਦਸ ਕੀ ਗਲ ਏ?” “”ਬਾਬਾ ਕਹਿੰਦਾ ਸੀ ਰੁਮਾਲ ਉਸ ਦੇ ਹੱਥੋਂ ਲੈ ਕੇ ਆਪਣੀਆਂ

ਅੱਖਾਂ ਪੂੰਝਦੀ ਹੋਈ ਬੋਲੀ – “ਚਲੇ ਜਾਵਾਂਗੇ ?” “ਕਹਿੰਦਾ ਸੀ ਅਸੀਂ ਚਲੇ ਜਾਵਾਂਗੇ।” ਹੈਰਾਨੀ ਨਾਲ ਉਸ ਵਲ ਤੱਕ ਕੇ ਬਚਨ ਸਿੰਘ ਨੇ ਪੁੱਛਿਆ – “ਕਿੱਥੇ ?”

“ਕਿਸੇ ਹੋਰ ਵਸਤੀ ਜਾ ਕੇ ਰਹਾਂਗੇ।”

“ਕਿਉਂ ਪਰ ?”

ਸੁੰਦਰੀ ਰੁਮਾਲ ਦੀ ਕੰਨੀ ਨੂੰ ਵੱਟ ਚਾੜ੍ਹ ਕੇ ਉਂਗਲੀ ਤੇ ਲਪੇਟ ਰਹੀ ਸੀ, ਮਾਨੋ ਉਹ ਇਸ ਸ਼ੁਗਲ ਵਿਚ ਪੈ ਕੇ ਆਪਣੇ ਦਿਲ ਦੀ ਪੀੜ ਨੂੰ ਭੁੱਲ ਜਾਣਾ ਚਾਹੁੰਦੀ ਸੀ। ਉਸਨੇ ‘ਕਿਉਂ’ ਦਾ ਉੱਤਰ ਦੇਣ ਲਈ ਸਿਰ

ਉਤਾਂਹ ਚੁੱਕਿਆ, ਪਰ ਗੱਲ ਉਸ ਦੇ ਗਲੇ ਵਿਚ ਹੀ ਅੜ ਗਈ। ਬਚਨ ਸਿੰਘ ਨੇ ਉਸ ਦੇ ਹੱਥ ਦੀ ਉਂਗਲੀ ਫੜ ਕੇ ਹੌਲਾ ਜਿਹਾ ਝਟਕਾ ਦਿੰਦਿਆਂ ਹੋਇਆ ਕਿਹਾ – “ਦੱਸ ਸੁੰਦਰੀ ! ਛੇਤੀ ਦੱਸ।” ਐਤਕਾਂ ਸੁੰਦਰੀ ਧਿੰਗੋਜ਼ੇਰੀ ਦਿਲ ਦੀ ਗੱਲ ਨੂੰ ਬਾਹਰ ਧਕੇਲਣ ਲਈ ਜਤਨ ਕਰਦੀ ਹੋਈ ਬੋਲੀ “ਲੋਕੀਂ ਸਾਨੂੰ ਇਥੇ ਰਹਿਣ ਨਹੀਂ ਦੇਦੇ।”

“ਹੈ ? ਰਹਿਣ ਨਹੀਂ ਦੇਂਦੇ ? ਕਿਉਂ ?”

“ਸਾਡੇ ਨਾਲ ਰੋਜ਼ ਛੇੜਖਾਨੀ ਕਰਦੇ ਨੇ।”

ਗੱਲ ਦਾ ਭਾਵੇਂ ਬਚਨ ਸਿੰਘ ਅਜੇ ਵੀ ਪੂਰਾ ਮਤਲਬ ਨਹੀਂ ਸੀ। ਸਮਝਿਆ ਪਰ ਇਸ ਤੋਂ ਵੱਧ ਸੁਣਨ ਦੀ ਹਿੰਮਤ ਹੁਣ ਉਸ ਵਿਚ ਨਹੀਂ ਸੀ। ਸੁੰਦਰੀ ਦਾ ਦਿਲ ਹੋਰਥੇ ਪਾਣ ਲਈ ਬੋਲਿਆ-‘ਪਰ ਤੁਹਾਡੀ ਬਾਂਦਰੀ ਨੂੰ ਲੈ ਜਾ ਕੇ ਕਿਸੇ ਕੀ ਕਰਨਾ ਸੀ ?”

ਸੁੰਦਰੀ ਨੇ ਵੀ ਸ਼ੁਕਰ ਕੀਤਾ ਜੁ ਉਸ ਨੂੰ ਹੋਰ ਕੁਝ ਨਾ ਕਹਿਣਾ ਪਿਆ। ਉਹ ਬੋਲੀ – “ਕੀ ਪਤਾ ਕੀ ਕਰਨਾ ਸੀ !”

ਇਸ ਵੇਲੇ ਬਾਬਾ ਰੋਡ ਅੰਦਰ ਆਇਆ। ਬਚਨ ਸਿੰਘ ਨੂੰ ਉਸਨੇ ਨਿਉਂ ਕੇ ਫਤਹਿ ਬੁਲਾਈ ਤੇ ਇਕ ਪਾਸੇ ਹੋ ਕੇ ਬੈਠ ਗਿਆ। ਉਸ ਦੇ ਪੁੱਛਣ ਤੇ ਕਿ ਬਾਂਦਰੀ ਦਾ ਪਤਾ ਲੱਗਾ ਕਿ ਨਹੀਂ, ਰੋਡੂ ਭੁੱਬਾਂ ਮਾਰ ਕੇ ਰੇ ਪਿਆ, ਤੇ ਉਸ ਦੇ ਮੂੰਹੋਂ ਕੋਈ ਗੱਲ ਨਾ ਨਿਕਲੀ।

ਸੁੰਦਰੀ ਛੇਤੀ ਨਾਲ ਉਠੀ ਤੇ ਉਸ ਦੇ ਗੱਲ ਵਿਚ ਬਾਹਾਂ ਪਾ ਕੇ ਸਾਹੋ ਸਾਹ ਹੋਈ ਬੋਲੀ – “ਕੀ ਗੱਲ ਏ ਬਾਬਾ ?”

“ਸੁੰਦਰੀ” ਰੋਡ ਨੇ ਧੋਤੀ ਦੇ ਪੱਲੇ ਨਾਲ ਅੱਖਾਂ ਪੂੰਝਦਿਆਂ ਹੋਇਆ ਕਿਹਾ- ‘ਸੁੰਦਰੀ, ਤੇਰੀ ਲੱਛੇ ਮਰ ਗਈ।”

“ਮਰ ਗਈ ?” ਸੁੰਦਰੀ ਨੇ ਚੀਕ ਮਾਰੀ ਤੇ ਉਸ ਦੇ ਮੋਢੇ ਹਲੂਣਦੀ ਹੋਈ ਬੇਲੀ – “”ਕਿਸ ਤਰ੍ਹਾਂ ਮਰ ਗਈ ਬਾਬਾ ?”

ਕਿਸੇ ਨੇ ਉਸ ਨੂੰ ਖੂਹ ਵਿਚ ਸੁੱਟ ਦਿੱਤਾ।”

” ‘ਹਾਏ ਹਾਏ ! ਖੂਹ ਵਿਚ ? ਮੈਂ ਮਰ ਜਾਵਾਂ !”

ਜਿਸ ਤਰ੍ਹਾਂ ਇਕੋ ਦੂਰਬੀਨ ਨਾਲ ਕੋਈ ਦੋ ਚੀਜ਼ਾਂ ਵੇਖਦਾ ਹੈ ਇਸੇ ਤਰ੍ਹਾਂ ਬਚਨ ਸਿੰਘ ਇਕੋ ਦਿਲ ਨਾਲ ਉਨ੍ਹਾਂ ਦੋਹਾਂ ਦੀ ਪੀੜ ਨੂੰ ਅਨੁਭਵ ਕਰ ਰਿਹਾ ਸੀ। ਦੋਵੇਂ ਰੋ ਰਹੇ ਸਨ।

ਕੁਝ ਚਿਰ ਰੋਣ ਤੋਂ ਬਾਅਦ ਜਦ ਬੁੱਢੇ ਦਾ ਦਿਲ ਹੌਲਾ ਹੋਇਆ ਤਾਂ ਉਹ ਹੱਥ ਜੋੜ ਕੇ ਬਚਨ ਸਿੰਘ ਨੂੰ ਕਹਿਣ ਲੱਗਾ – “ਸਰਦਾਰ ਜੀ ! ਤੁਸਾਂ ਸਾਡੇ ਤੇ ਬੜੀਆਂ ਮਿਹਰਬਾਨੀਆਂ ਕੀਤੀਆਂ ਨੇ। ਤੁਹਾਡੇ ਹਸਾਨਾਂ ਦਾ ਐਲ ਸੌ ਵਾਰੀ ਜਨਮ ਲੈ ਕੇ ਵੀ ਮੈਂ ਨਹੀਂ ਦੇ ਸਕਦਾ। ਮੇਰੀ ਬੱਚੀ ਨੂੰ ਤੁਸਾਂ ਪੁਸੂ ਤੋਂ ਬੰਦਾ ਬਣਾ ਦਿਤਾ। ਫਿਰ ਇਸਦੀ ਜਾਨ ਬਚਾਣ ਲਈ ਆਪਣੇ ਸਿਰ ਤੇ ਜੋ ਕੁਝ ਤੁਸਾਂ ਝੱਲਿਆ ਏ, ਇਸ ਦਾ ਮੈਂ ਕਿਸ ਜ਼ਬਾਨ ਨਾਲ ਸ਼ੁਕਰੀਆ ਕਰਾਂ। ਦਿਲ ਦੀ ਮਰਜ਼ੀ ਤੇ ਇਹੋ ਸੀ ਪਈ ਤੁਹਾਡੇ ਚਰਨਾਂ ਵਿਚ ਹੀ ਜਿਥੇ ਇਤਨੀ ਉਮਰ ਗੁਜ਼ਾਰੀ ਏ ਬਾਕੀ ਰਹਿੰਦੇ ਚਾਰ ਦਿਨ ਵੀ ਕਟ ਲੈਂਦਾ, ਪਰ ਜਾਪਦਾ ਏ ਅੰਨ-ਜਲ ਸਾਨੂੰ ਇਥੇ ਹੋਰ ਨਹੀਂ ਰਹਿਣ ਦੇਂਦਾ। ਸਾਨੂੰ ਖੁਸ਼ੀਆਂ ਦਿਓ ਜੁ ਕਿਸੇ ਹੋਰ ਥਾਵੇਂ ਚਲੇ ਜਾਈਏ।”

ਬਚਨ ਸਿੰਘ ਦੇ ਦਿਲ ਤੇ ਬਾਣਾ ਦੀ ਵਰਖਾ ਹੋ ਰਹੀ ਸੀ। ਉਸ ਦਾ ਕਲੇਜਾ ਮੁੱਠ ਵਿਚ ਆ ਗਿਆ। ਉਹ ਬੋਲਿਆ “ਪਰ ਬਾਬਾ ਜੀ ਕਿਉਂ ?”

“ਸਰਦਾਰ ਜੀ। ਕੀ ਦਸਾਂ (ਸੁੰਦਰੀ ਵਲ ਤਕ ਕੇ) ਇਸ ਕੁੜੀ ਨੂੰ ਮੈ ਬੜੇ ਦੁੱਖਾਂ ਨਾਲ ਪਾਲਿਆ ਏ। ਮੁੱਠ ਵਿਚ ਫੜਨ ਜੋਗਾ ਚਿੜੀ ਦਾ ਬੇਟ ਸੀ। ਜਦੋਂ ਮੈਂ ਇਸ ਨੂੰ ਲਿਆਂਦਾ ਸੀ।”

ਇਸ ਤੋਂ ਬਾਅਦ ਉਸ ਨੇ ਸੁੰਦਰੀ ਕਿਸ ਤਰ੍ਹਾਂ ਲੱਭੀ। ਇਹ ਸਾਰੀ ਵਿਥਿਆ ਸੁਣਾਈ ਤੇ ਫੇਰ ਬੋਲਿਆ- “ਮੈਨੂੰ ਨਹੀਂ ਪਤਾ ਜਾ ਸੱਕੀ ਔਲਾਦ ਨਾਲ ਲੋਕਾ ਦਾ ਕਿਹੋ ਜਿਹਾ ਮੋਹ ਹੁੰਦਾ ਏ, ਪਰ ਮੇਰੇ ਦਿਲ ਵਿਚ ਇਸ ਦੀ ਜੇ ਮੁਹੱਬਤ ਏ, ਉਹ ਕਹਿਣ ਸੁਣਨ ਤੋਂ ਬਾਹਰੀ ਏ। ਜਦ ਇਹ ਨਾਦਾਨ ਸੀ ਮੈਨੂੰ ਇਸਦੇ ਪਾਲਣ ਪੋਸਣ ਦਾ ਫ਼ਿਕਰ ਸੀ, ਪਰ ਹੁਣ ਤੁਸੀਂ ਜਾਣਦੇ ਓ ਇਸ ਦੀ ਉਮਰ ਬਾਲਾ ਵਾਲੀ ਨਹੀਂ ਤੇ ਮੈਂ ਸਰਦਾਰ ਜੀ ਇਕ ਕਮੀਨ ਮੰਗਤਾ ਹੋਇਆ। ਗਲੀਆਂ ਦੇ ਕੱਖਾਂ ਵਿਚ ਹਿੱਲਣ-ਜੁਲਣ ਦਾ ਬਲ ਹੋਵੇਗਾ। ਪਰ ਮੇਰੇ ਵਿਚ ਨਹੀਂ। ਮੈਂ ਕਹਿਨਾ ਵਾ, ਮੈਂ ਕਿਸੇ ਦਾ ਕੀ ਵਿਗਾੜ ਲਵਾਂਗਾ।”

ਉਹ ਫੇਰ ਡਸਕ ਡਸਕ ਕੇ ਰੋਣ ਲੱਗ ਪਿਆ। ਫਿਰ ਬੋਲਿਆ – “ਕਈਆਂ ਮਹੀਨਿਆ ਤੇ ਮੈਂ ਵੇਖਦਾ ਵਾਂ ਪਿੰਡ ਦੇ ਬੰਦਿਆਂ ਦਾ ਵਰਤਾਰਾ ਸਾਡੇ ਨਾਲ ਚੰਗਾ ਨਹੀਂ। ਰਾਤ ਨੇ ਕਈ ਗੱਭਰ ਕੱਠੇ ਹੋ ਕੇ ਕੁੱਲੀ ਦੁਆਲੇ ਬੁਲੀਆ ਤੇ ਗਿੱਧੇ ਪਾਂਦੇ ਫਿਰਦੇ ਰਹਿੰਦੇ ਨੇ। ਐਸੀਆਂ ਗੱਲਾਂ ਸਾਨੂੰ ਸਣਾਏ ਕਹਿੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਕਲੇਜੇ ਵਿਚ ਭਾਂਬੜ ਬਲ ਉਠਦਾ ਏ। ਨਾਲੇ ਤੁਹਾਡਾ ਵੀ ਨਾਂ ਲੈ ਕੇ…।

ਬਚਨ ਸਿੰਘ ਨੂੰ ਉਸ ਦੀ ਮਾਂ ਨੇ ਜੇ ਗੱਲਾਂ ਕਹੀਆਂ ਸਨ ਉਠਾ ਨੂੰ ਸੁਣ ਕੇ ਉਹ ਆਪ ਵੀ ਬੜਾ ਦੁਖੀ ਸੀ ਤੇ ਇਸ ਮੁਸੀਬਤ ਤੋਂ ਬਚਨ ਲਈ ਹੀ ਸੋਚ ਰਿਹਾ ਸੀ, ਪਰ ਰੋਡ ਦਾ ਹਾਲ ਸੁਣ ਕੇ ਉਸ ਨੂੰ ਆਪਣੇ ਸਾਰੇ ਦੁਖ ਭੁਲ ਗਏ। ਕਿੰਨਾ ਚਿਰ ਉਹ ਸੋਚਾਂ ਵਿਚ ਪਿਆ ਰਿਹਾ। ਫਿਰ ਬੋਲਿਆ – “ਮੈਨੂੰ ਸੁਣ ਕੇ ਬੜਾ ਦੁਖ ਹੋ ਰਿਹਾ ਏ, ਪਰ ਸਮਝ ਨਹੀਂ। ਆਉਂਦੀ ਜੁ ਇਸ ਦਾ ਕੀ ਇਲਾਜ ਕੀਤਾ ਜਾਵੇ। ਹੱਛਾ ਤੇ ਫਿਰ ਤੁਸਾਂ ਹੁਣ ਕੀ ਸਲਾਹ ਕੀਤੀ ਏ ?”

“ਚਲੇ ਜਾਣ ਦੀ” ਰੇਡ ਨੇ ਅੱਖਾਂ ਪੂੰਝਦਿਆਂ ਹੋਇਆ ਕਿਹਾ – “ਸਰਦਾਰ ਜੀ ! ਕੀ ਦੱਸਾਂ, ਜੇ ਸੁੰਦਰਾਂ ਦਾ ਫਿਕਰ ਨਾ ਹੁੰਦਾ ਤਾਂ ਮੈਂ ਮਰਦੇ ਦਮ ਤੀਕ ਇਥੋਂ ਨਾ ਜਾਂਦਾ। ਇਸ ਥਾਂ ਨਾਲ ਤੇ ਇਸ ਕੱਖਾਂ ਦੀ ਕੁੱਲੀ ਨਾਲ ਮੇਰਾ ਬੜਾ ਮੋਹ ਪੈ ਗਿਆ ਏ। ਇਸ ਨੂੰ ਛੱਡਣ ਵੇਲੇ ਪਤਾ ਨਹੀਂ ਮੇਰਾ ਕੀ ਹਾਲ ਹੋਵੇਗਾ, ਪਰ ਕੀ ਕਰਾਂ। ਜੁਆਨ ਧੀ ਬੂਹੇ ਤੇ ਹੋਵੇ ਤੇ ਫਿਰ ਦਸ ਬੰਦੇ ਤੋਂ ਕਦ ਤਕ ਏਹੋ ਜਿਹੀਆਂ ਗੱਲਾਂ ਸਹਾਰੀਆਂ ਜਾਂਦੀਆਂ ਨੇ। ਨਾਲੇ ਇਸ ਦਾ ਵੀ ਕੋਈ ਫਿਕਰ ਕਰਨਾ ਹੋਇਆ, ਅਕਸਰ ਰੂੜੀ ਦਾ ਕੂੜਾ ਸਰਦਾਰ ਜੀ ਰੂੜੀ ਤੇ ਸੁੱਟਣਾ ਹੀ ਹੋਇਆ ਨਾ ।”

ਕੁਝ ਚਿਰ ਠਹਿਰ ਕੇ ਰੇਡ ਬੋਲਿਆ – ”ਤੇ ਸਰਦਾਰ ਜੀ। ਇਸ ਹੀਰੇ ਨੂੰ ਮੈਂ ਹੁਣ ਕੰਡਾ ਦੇ ਕੁੱਜੇ ਵਿਚ ਬੰਦ ਕਰ ਦਿਆਂ, ਇਹ ਵੀ ਔਖੀ ਗੱਲ ਏ। ਤੁਹਾਡੀ ਮਿਹਰਬਾਨੀ ਨਾਲ ਐਨਾ ਪੜ੍ਹੀ ਗੁੜੀ ਤੇ ਫਿਰ ਕਲੰਦਰਾਂ ਜਾਂ ਬਾਜ਼ੀਗਰਾਂ ਦੇ ਘਰ ਜਾਵੇ, ਇਹ ਮੈਥੋਂ ਕਿੱਦਾਂ ਸਹਾਰਿਆ ਜਾਊ। ਮੈਂ ਤੇ ਚਾਹੁੰਦਾ ਸਾਂ, ਜਿਹੀ ਸੁੰਦਰੀ ਏ, ਉਹੋ ਜਿਹਾ ਈ ਇਸ ਲਈ ਜੋੜਾ ਲੱਭਦਾ ਪਰ ਏਡੇ ਕਰਮ ਕਿਥੋਂ।”

ਬਚਨ ਸਿੰਘ ਇਸ ਵੇਲੇ ਕੁਝ ਹੋਰ ਹੀ ਸੋਚ ਰਿਹਾ ਸੀ। ਅਖ਼ੀਰ ਉਹ ਕਿਸੇ ਸਿੱਟੇ ਤੇ ਪੁੱਜਣ ਤੋਂ ਬਾਅਦ ਬੋਲਿਆ ਤੁਹਾਨੂੰ ਨਹੀ ਜਾਣ ਦਿਆਂਗਾ।” “ਬਾਬਾ ਜੀ ! ਮੈਂ ਰੋਡ ਨੇ ਕੋਈ ਜਵਾਬ ਨਾ ਦਿੱਤਾ। ਬਚਨ ਸਿੰਘ ਫੇਰ ਬੋਲਿਆ “ਸੁੰਦਰੀ ਨੂੰ ਕੁਦਰਤ ਨੇ ਰੁਲਦੀ ਫਿਰਨ ਲਈ ਨਹੀਂ ਬਣਾਇਆ। ਮੈਂ ਚਾਹਨਾ ਵਾਂ ਇਹ ਅਜੇ ਹੋਰ ਪੜ੍ਹਾਈ ਕਰੇ।’”

ਰੋਡ ਨੇ ਇਹ ਗੱਲ ਇਸ ਤਰ੍ਹਾਂ ਸੁਣੀ ਜਿਵੇਂ ਉਮਰ ਕੈਦ ਦੀ ਸਜ਼ਾ ਪਾ ਚੁਕੇ ਦੋਸ਼ੀ ਨੂੰ ਕੋਈ ਵਕੀਲ ਕਹੇ ਕਿ ਮੈਂ ਤੈਨੂੰ ਬਰੀ ਕਰਾਉਣ ਦਾ ਜ਼ੁੰਮਾ ਲੈਂਦਾ ਹਾਂ। ਉਹ ਧੜਕਦੇ ਦਿਲ ਨਾਲ ਬੋਲਿਆ। “ਸਰਦਾਰ ਜੀ, ਤੁਸਾਂ ਲੈਦਾ ਕੀ ਫ਼ਰਕ ਰਖਿਆ ਏ। ਸਾਡੇ ਬਦਲੇ ਤੁਹਾਨੂੰ ਅੱਗੇ ਥੋੜ੍ਹੇ ਕਜੀਏ ਵੇਖਣੇ ਪਏ ਨੇ ! ਤੁਹਾਡੀਆਂ ਸਰਦਾਰੀਆਂ ਕੈਮ ਰਹਿਣ ਤੇ ਵਧੇ ਫੁਲੋ, ਪਰ ਜੀ ਮੇਰੇ ਲਈ ਕਾਹਨੂੰ ਫ਼ਿਕਰਾਂ ਵਿਚ ਪੈਂਦੇ ਓ। ਉਹ ਜਾਣੇ ਜੋ ਮੇਰੇ ਕਰਮਾਂ ਵਿਚ ਲਿਖਿਆ ਏ, ਸਹਿ ਲਵਾਂਗਾ। ਤੁਸੀਂ ਨਾ ਚਿੰਤਾ ਵਿਚ ਪਵੇ ਤੇ ਸਾਨੂੰ ਜਾਣ ਦਿਓ।”

ਬਚਨ ਸਿੰਘ ਹੌਸਲੇ ਨਾਲ ਬੋਲਿਆ “ਪਰ ਬਾਬਾ ਜੀ ! ਮੈਂ ਇਹ ਨਹੀਂ ਸਹਿ ਸਕਦਾ।”

ਗਦਗਦ ਕੰਠ ਨਾਲ ਰੋਡ ਨੇ ਕਿਹਾ – ‘ਜੋ ਤੁਹਾਨੂੰ ਚੰਗਾ ਲੱਗੇ ਤਾਂ ।ਮੈਂ ।

ਬਚਨ ਸਿੰਘ ਬੁੱਢੇ ਦਾ ਹੱਥ ਫੜ ਕੇ ਬੋਲਿਆ, “ਸਭ ਕੁਝ ਠੀਕ ਹੋ ਜਾਵੇਗਾ।”

“ਪਰ ਜੋ ਹਾਲ ਤੁਸੀਂ ਸੁਣ ਚੁਕੇ ਓ……।

“ਇਹ ਸਭ ਸੁੰਦਰੀ ਦੇ ਇਥੇ ਹੋਣ ਕਰਕੇ ਐ। ਸੁੰਦਰੀ ਨੂੰ ਮੈਂ ਕਿਸੇ ਸਕੂਲ ਵਿਚ ਦਾਖ਼ਲ ਕਰਾ ਦਿਆਂਗਾ।”

ਸੁੰਦਰੀ, ਜੋ ਹੁਣ ਤਕ ਚੁਪ ਬੈਠੀ ਸੀ, ਇਸ ਤਰ੍ਹਾਂ ਬਚਨ ਸਿੰਘ ਵਲ ਤੱਕੀ ਜਿਵੇਂ ਇਕ ਜੀਵਨ ਤੋਂ ਨਿਰਾਸ਼ ਰੋਗੀ ਨੂੰ ਕੋਈ ਜੀਆ ਦਾਨ ਦੇ ਦੇਵੇ। ਉਹ ਮੁਸਕਾਂਦੀ ਹੋਈ ਉਸ ਵਲ ਤੱਕੀ ਤੇ ਬਚਨ ਸਿੰਘ ਵੀ ਉਸੇ ਤਰ੍ਹਾਂ ਉੱਤਰ ਦੇ ਕੇ ਉਥੋਂ ਚਲਾ ਗਿਆ।

22

ਬਾਬੇ ਰੋਡੂ ਦੀ ਗੱਲ ਸੱਚੀ ਨਿਕਲੀ। ਸਾਰਾ ਰੌਲਾ ਰੱਪਾ ਸੁੰਦਰੀ ਦੇ ਹੋਣ ਕਰ ਕੇ ਹੀ ਸੀ। ਜਿਸ ਦਿਨ ਦੀ ਸੁੰਦਰੀ ਦੀਵਾਨਪੁਰੋਂ ਗਈ ਹੈ ਲਗ ਭਗ ਹਰ ਤਰ੍ਹਾਂ ਦੀ ਚਰਚਾ ਬੰਦ ਹੋ ਚੁਕੀ ਹੈ, ਪਰ ਪਾਲਾ ਸਿੰਘ ਦੇ ਦਿਲ ਤੇ ਕਰੜੀ ਸੱਟ ਵੱਜੀ ਹੈ। ਕਿਥੇ ਤਾਂ ਉਹ ਸੁੰਦਰੀ ਨੂੰ ਉਡਾਉਣ ਦੇ ਬਾਨ੍ਹਣੂ ਬੰਨ੍ਹ ਰਿਹਾ ਸੀ, ਤੇ ਕਿਥੇ ਸੁੰਦਰੀ ਦਾ ਪਰਛਾਵਾਂ ਦੇਖਣੇਂ ਵੀ ਗਿਆ।

ਪਾਲਾ ਸਿੰਘ ਦੇ ਦਿਲ ਵਿਚ ਅੱਗੇ ਹੀ ਬਚਨ ਸਿੰਘ ਦੇ ਵਿਰੁੱਧ ਅੱਗ ਮਚੀ ਰਹਿੰਦੀ ਸੀ, ਹੁਣ ਤਾਂ ਇਹ ਹੋਰ ਵੀ ਭੜਕ ਉਠੀ। ਉਹ ਸਮਤ ਰਿਹਾ ਸੀ ਕਿ ਬਚਨ ਸਿੰਘ ਨੇ ਉਸਦਾ ਸ਼ਿਕਾਰ ਖੋਹ ਲਿਆ ਹੈ। ਉਸਨੂੰ ਹੋਰ ਸਭ ਕੁਝ ਭੁੱਲ ਗਿਆ, ਛੁੱਟ ਇਸ ਤੋਂ ਕਿ ਕਿਸੇ ਤਰ੍ਹਾਂ ਸੁੰਦਰੀ ਨੂੰ ਵਾਪਸ ਲਿਆਂਦਾ ਜਾਵੇ। ਪਰ ਕੀਕਰ ਲਿਆਂਦਾ ਜਾਵੇ ? ਇਸ ਦਾ ਅਨੇਕਾ ਸੋਚਾਂ ਦੇ ਘੋੜੇ ਦੁੜਾਣ ਤੇ ਵੀ ਉਸ ਨੂੰ ਕੋਈ ਰਾਹ ਨਾ ਲੱਭਾ।

ਅਖ਼ੀਰ ਸੋਚ ਸੋਚ ਕੇ ਉਹ ਇਸ ਸਿੱਟੇ ਤੇ ਪੁੱਜਾ ਕਿ ਜਦ ਤੀਕ ਬਾਬੇ ਰੋਡ ਅਥਵਾ ਬਚਨ ਸਿੰਘ ਉਤੇ ਕੋਈ ਕਰੜੀ ਮੁਸੀਬਤ ਨਾ ਆ ਪਵੇ ਤਦ ਤੀਕ ਸੁੰਦਰੀ ਦਾ ਪੜ੍ਹਾਈ ਛੱਡ ਕੇ ਇਥੇ ਆਉਣਾ ਜਾਂ ਉਸ ਦੇ ਜਾਲ ਵਿਚ ਫਸਣਾ ਮੁਸ਼ਕਲ ਹੈ।

ਸਹਿਜੇ-ਸਹਿਜੇ ਉਸ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ, ਪਰ ਇਸ ਕੋਸ਼ਿਸ਼ ਦਾ ਸਿੱਟਾ ਨਿਕਲਣ ਵਿਚ ਥੋੜ੍ਹਾ ਚਿਰ ਨਹੀਂ, ਸਗੋਂ ਤਿੰਨ ਵਰ੍ਹੇ ਲਗ ਗਏ।

ਸੁੰਦਰੀ ਨੂੰ ਲਾਹੌਰ ਦੇ ਇਕ ਕੰਨਿਆ ਆਸ਼ਰਮ ਵਿਚ ਦਾਖ਼ਲ ਕਰਾ ਕੇ ਬਚਨ ਸਿੰਘ ਖਿਆਲ ਕਰਨ ਲਗਾ ਕਿ ਉਸ ਦੇ ਸਿਰ ਤੋਂ ਨਾ ਕੇਵਲ ਜ਼ਿੰਮੇਵਾਰੀ ਦੀ ਇਕ ਬੋਝਲ ਪੰਡ ਹੀ ਉਤਰ ਗਈ ਹੈ, ਸਗੋਂ ਉਹ ਕਈਆਂ ਭਵਿਸ਼ਤ ਔਕੜਾਂ ਤੋਂ ਵੀ ਬਚ ਗਿਆ ਹੈ। ਪਰ ਅੰਦਰੋਂ ਅੰਦਰ ਉਸ ਦੇ ਵਿਰੋਧੀ ਕੀ ਕਰ ਰਹੇ ਤੇ ਕੀ ਸੋਚ ਰਹੇ ਹਨ, ਇਸ ਦਾ ਉਸ ਨੂੰ ਕੁਝ ਪਤਾ ਨਹੀਂ ਸੀ। ਉਪਰੋਂ ਉਪਰੋਂ ਗੱਲ ਇਕ ਤਰ੍ਹਾਂ ਨਾਲ ਠੰਢੀ ਹੋ ਗਈ।

ਸੁੰਦਰੀ ਦਾ ਵੱਖ ਹੋਣਾ ਬਚਨ ਸਿੰਘ ਨੂੰ ਇਵੇਂ ਜਾਪਦਾ ਸੀ, ਜਿਸ ਤਰ੍ਹਾਂ ਉਸ ਦੀ ਦੁਨੀਆ ਵਿਚੋਂ ਕੋਈ ਚੀਜ਼ ਗੁਆਚ ਗਈ ਹੋਵੇ।

ਉਹ ਮਹੀਨੇ ਦੇ ਮਹੀਨੇ ਸੁੰਦਰੀ ਦੀ ਪੜ੍ਹਾਈ ਦਾ ਖ਼ਰਚ ਭੇਜ ਦੇਂਦਾ ਤੇ ਨਾਲ ਹੀ ਬਾਬੇ ਰੋਡ ਦੀ ਖ਼ਬਰ ਸੁਰਤ ਵੀ ਰਖਦਾ ਸੀ। ਰੋਜ਼ ਇਕ ਅੱਧ ਵਾਰੀ ਉਸ ਦੀ ਕੁੱਲੀ ਵਿਚ ਝਟ ਘੜੀ ਜਾ ਬੈਠਦਾ ਤੇ ਕਈ ਤਰ੍ਹਾਂ ਦੀਆਂ ਗੱਲਾਂ-ਕਥਾਂ ਨਾਲ ਸੁੰਦਰੀ ਦੇ ਵਿਛੋੜੇ ਵਿਚ ਤੜਫ ਰਹੇ ਰੋਡ ਦਾ ਦਿਲ ਪਰਚਾਂਦਾ ਸੀ। ਸਮੇਂ ਦਾ ਚੱਕਰ ਆਪਣੀ ਚਾਲ ਚਲਦਾ ਗਿਆ।

ਸੁੰਦਰੀ ਨੇ ਪੂਰੇ ਤਿੰਨ ਵਰ੍ਹੇ ਪੜ੍ਹਾਈ ਜਾਰੀ ਰੱਖੀ ਤੇ ਇਸ ਤੋਂ ਬਾਅਦ ਦਸਵੀਂ ਦਾ ਇਮਤਿਹਾਨ ਪਾਸ ਕਰਕੇ ਉਸ ਨੂੰ ਮੁੜ ਦੀਵਾਨਪੁਰ ਆਉਣਾ ਪਿਆ। ਕਿਸ ਤਰ੍ਹਾਂ ਤੇ ਕਿਉਂ ਆਈ ? ਇਹ ਤਿੰਨ ਵਰ੍ਹੇ ਦੁਹਾਂ ਪ੍ਰੇਮੀ ਪ੍ਰੇਮਿਕਾ ਦੇ ਕਿਵੇਂ ਬੀਤੇ ? ਇਸ ਦਾ ਹਾਲ ਅੱਗੇ ਲਿਖੀਆਂ ਕੁਝ ਕੁ ਚਿੱਠੀਆਂ ਤੋਂ ਮਾਲੂਮ ਹੋਵੇਗਾ। ਉਨ੍ਹਾਂ ਬੇ-ਓੜਕ ਚਿੱਠੀਆਂ ਵਿਚੋਂ, ਜਿਹੜੀਆਂ ਵੱਖੋ ਵੱਖ ਸਮਿਆਂ ਤੇ ਇਹ ਇਕ ਦੂਜੇ ਨੂੰ ਭੇਜਦੇ ਰਹੇ ਸਨ, ਇਹ ਸੁੱਚੇ ਤੇ ਆਦਰਸ਼ ਪ੍ਰੇਮ ਦੇ ਰੰਗ ਵਿਚ ਡੁੱਬੀਆਂ ਹੋਈਆਂ ਚਿੱਠੀਆਂ ਸਵਾਦ ਤੋਂ ਖ਼ਾਲੀ ਨਹੀਂ ਸਨ। ਇਹੋ ਕਾਰਨ ਹੈ ਕਿ ਅਸੀਂ ਆਪਣੇ ਨਾਵਲ ਦੀ ਕਹਾਣੀ ਨੂੰ ਅਗਾਹ ਤੋਰਨ ਤੋਂ ਪਹਿਲਾਂ ਇਹਨਾਂ ਨੂੰ ਪਾਠਕਾਂ ਦੇ ਦ੍ਰਿਸ਼ਟੀ-ਗੋਚਰ ਕਰਨਾ ਜ਼ਰੂਰੀ ਸਮਝਦੇ ਹਾਂ। ਹੋ ਸਕਦਾ ਹੈ ਕਈਆਂ ਕਾਹਲੇ ਪਾਠਕਾਂ ਨੂੰ ਇਹ ਚਿੱਠੀਆਂ ਵਾਧੂ ਮਾਲੂਮ ਹੋਣ। ਸੋ ਅਜਿਹੇ ਸਜਣਾਂ ਨੂੰ ਸਾਡਾ ਇਹ ਕਹਿਣਾ ਹੈ ਕਿ ਉਹ ਕੁਝ ਸਫ਼ੇ ਬਿਨਾਂ ਪੜ੍ਹਿਆਂ ਹੀ ਉਥੱਲ ਸਕਦੇ ਹਨ। ਪਰ ਸਾਡੇ ਲਈ ਮੁਸ਼ਕਲ ਹੈ ਕਿ ਅਸੀਂ ਦੋਂਹ ਪ੍ਰੇਮੀਆਂ ਦੀਆਂ ਕੁਝ ਕੁ ਚਿੱਠੀਆਂ ਬਿਨਾਂ ਪੜ੍ਹਿਆਂ ਹੀ ਛੱਡ ਜਾਈਏ ਜਿਨ੍ਹਾਂ ਵਿਚ ਉਨ੍ਹਾਂ ਦੀ ਨਾ ਕੇਵਲ ਰੂਹ ਭਰੀ ਹੋਈ ਹੈ, ਸਗੋਂ ਪਿਆਰ ਦੇ ਉਹ ਵਲਵਲੇ – ਉਹ ਜਜ਼ਬੇ ਇਨ੍ਹਾਂ ਚਿੱਠੀਆ ਵਿਚੋਂ ਫੁੱਟ ਫੁੱਟ ਨਿਕਲਦੇ ਹਨ, ਜਿਨ੍ਹਾਂ ਦਾ ਮਨੁੱਖੀ ਦਿਲਾਂ ਉਤੇ ਡੂੰਘਾ ਅਸਰ ਪੈਦਾ ਹੈ।

(ਪਹਿਲੀ ਚਿੱਠੀ)

ਕੰਨਿਆ ਆਸ਼ਰਮ
ਲਾਹੌਰ

ਸਤਿਕਾਰ ਯੋਗ ਮੇਰੇ

ਉਸਤਾਨੀਆ ਸਾਰੀਆਂ ਮੇਰੇ ਉਤੇ ਜਾਨ ਦੇਂਦੀਆਂ ਹਨ। ਜਮਾਤ ਦੀਆਂ ਕੁੜੀਆਂ ਮੇਰੇ ਨਾਲ ਭੈਣਾਂ ਵਰਗਾ ਪਿਆਰ ਕਰਦੀਆਂ ਹਨ। ਬੋਰਡਿੰਗ ਦੀ ਸੁਪਰਿੰਟੈਡੈਂਟ ਤਾਂ ਮੇਰਾ ਘੜੀ ਵਿਸਾਹ ਨਹੀਂ ਕਰਦੀ। ਕਿਸੇ ਗੱਲ ਦੀ ਤਕਲੀਫ਼ ਨਹੀਂ, ਪਰ ਸਭ ਕੁਝ ਹੁੰਦਿਆਂ ਹੋਇਆ ਵੀ ਦਿਲ ਦੀ ਪਰੇਸਾਨੀ ਪਲ ਪਲ ਵਧਦੀ ਜਾਂਦੀ ਹੈ। ਕੁਝ ਵੀ ਚੰਗਾ ਨਹੀ ਲਗਦਾ। ਆਪਣੇ ਅੰਦਰ ਸੁੰਨਸਾਨ ਜਿਹੀ ਜਾਪਦੀ ਹੈ, ਦਿਲ ਨੂੰ ਕੁਝ ਇਸ ਤਰ੍ਹਾਂ ਦਾ ਅਨੁਭਵ ਹੁੰਦਾ ਹੈ ਜੀਕਣ ਕੋਈ ਚੀਜ਼ ਗੁਆਚ ਗਈ ਹੈ ਤੇ ਅੰਦਰਲੀਆਂ ਸਾਰੀਆਂ ਤਾਕਤਾਂ ਉਸਨੂੰ ਲੱਭਣ ਵਿਚ ਲਗੀਆ ਹੋਈਆਂ ਨੇ । ਕੀ ਤੁਸੀਂ ਮੈਨੂੰ ਦਸ ਸਕੋਗੇ ਜੁ ਇਹ ਕਿਉਂ ਹੁੰਦਾ ਹੈ। ਤੇ ਇਹ ਹਾਲਤ ਦੂਰ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ?

ਦਿਲ ਹਰ ਵੇਲੇ ਗੋਤਿਆਂ ਵਿਚ ਪਿਆ ਰਹਿੰਦਾ ਹੈ। ਪਰ ਇਸ ਵੇਲੇ ਜਦ ਕਿ ਇਹ ਖ਼ਤ ਲਿਖ ਰਹੀ ਹਾਂ ਦਿਲ ਨੂੰ ਬਹੁਤ ਕੁਝ ਢਾਰਸ ਹੈ, ਤੇ ਇਹੀ ਜੀ ਕਰਦਾ ਹੈ ਕਿ ਇਸੇ ਤਰ੍ਹਾਂ ਲਿਖਦੀ ਚਲੀ ਜਾਵਾਂ ਪਰ ਫਿਰ ਕੁਝ ਸੋਚ ਕੇ ਰੁਕ ਜਾਂਦੀ ਹਾਂ। ਤੁਹਾਡੇ ਖ਼ਤ ਦੀ ਉਡੀਕ ਬੜੀ ਕਾਹਲੀ ਨਾਲ ਕਰਦੀ ਰਹਿੰਦੀ ਹਾਂ। ਬਾਬੇ ਨੂੰ ਮੇਰੀ ਵਲੋਂ ਸਤਿ ਸ੍ਰੀ ਅਕਾਲ ਕਹਿਣਾ ਤੇ ਇਹ ਕਹਿਣ ਦੀ ਲੋੜ ਨਹੀਂ ਕਿ ਉਸਦਾ ਆਸਰਾ ਪਰਨਾ ਹੁਣ ਵਾਹਿਗੁਰੂ ਤੇ ਤੁਹਾਥੋਂ ਬਿਨਾਂ ਕੋਈ ਨਹੀਂ।

ਸੁੰਦਰੀ

( ਦੂਜੀ ਚਿੱਠੀ )

ਦੀਵਾਨ ਪੁਰ

ਸੁੰਦਰੀ ਜੀ।

ਤੁਹਾਡਾ ਭੇਜਿਆ ਹੋਇਆ ਖਤ ਠੀਕ ਉਸੇ ਵੇਲੇ ਮਿਲਿਆ ਜਦ ਮੈਂ ਤੁਹਾਡੀ ਹੀ ਚਿੰਤਾ ਵਿਚ ਲੀਨ ਸਾਂ। ਕਿਸ ਤਰ੍ਹਾਂ ਦੀ ਚਿੰਤਾ ? ਇਹ ਦੱਸ ਨਹੀਂ ਸਕਦਾ। ਖ਼ਤ ਪੜ੍ਹ ਕੇ ਦਿਲ ਨੂੰ ਖੁਸ਼ੀ ਹੋਈ ਜਾਂ ਕੀ। ਇਹ ਵੀ ਨਹੀਂ ਕਹਿ ਸਕਦਾ। ਸਗੋਂ ਮੈਂ ਇਸ ਗੱਲ ਨੂੰ ਆਪ ਵੀ ਨਹੀਂ ਸਮਝ ਸਕਦਾ। ਜਿਹੜੀ ਹਾਲਤ ਤੁਸਾਂ ਆਪਣੀ ਖ਼ਤ ਲਿਖਣ ਵੇਲੇ ਦੀ ਦੱਸੀ ਹੈ, ਪੜ੍ਹਨ ਵੇਲੇ ਮੇਰੀ ਵੀ ਸ਼ਾਇਦ ਉਹੀ ਸੀ। ਹਾਂ। ਦਿਲ ਨੂੰ ਦੁਖ ਜ਼ਰੂਰ ਹੋਇਆ ਜਦ ਤੁਹਾਡੀ ਉਦਾਸੀ ਦਾ ਹਾਲ ਪੜ੍ਹਿਆ। ਪਰ ਇਹ ਕੋਈ ਨਵੀਂ ਗੱਲ ਨਹੀਂ। ਓਪਰੇ ਥਾਂ ਜਾ ਕੇ ਆਪਣਿਆਂ ਦੀ ਯਾਦ ਉਦਾਸ ਕਰ ਦੇਂਦੀ ਹੈ। ਪਰ ਫਿਰ ਜਿਸ ਨੇ ਏਨੀ ਉਮਰ ਤਕ ਘਰੋ ਬਾਹਰ ਪੈਰ ਨਾ ਕੱਢਿਆ ਹੋਵੇ। ਉਸ ਦਾ ਓਪਰੇ ਥਾਂ ਜਾਕੇ ਉਪਰਾਮ ਹੋ ਜਾਣਾ। ਇਕ ਕੁਦਰਤੀ ਗੱਲ ਸੀ। ਉਮੀਦ ਹੈ ਬਹੁਤ ਛੇਤੀ ਤੁਸੀਂ ਦੀਵਾਨਪੁਰ ਦੀਆਂ ਗਲੀਆਂ ਨੂੰ ਭੁੱਲ ਜਾਉਗੇ। ਨਾਲੇ ਤੁਹਾਡੇ ਧਰਮ ਪਿਤਾ ਦਾ ਮੇਹ ਵੀ ਤਾਂ ਸਾਧਾਰਨ ਗੱਲ ਨਹੀਂ ਸੀ, ਜਿਸ ਕਰਕੇ ਤੁਹਾਡੀ ਅਜਿਹੀ ਹਾਲਤ ਨਾ ਹੁੰਦੀ।

ਫਿਰ ਵੀ ਮੈਂ ਇਤਨੀ ਤਾਕੀਦ ਜ਼ਰੂਰ ਕਰਦਾ ਹਾਂ ਕਿ ਪੜ੍ਹਾਈ ਖੂਬ ਦਿਲ ਲਾਕੇ ਕਰਨੀ । ਨਾਲੇ ਸੁੰਦਰੀ ਜੀ, ਤੁਸੀਂ ਹੁਣ ਬਾਲੜੀ ਨਹੀਂ ਹੋ ਆਪਣੇ ਨਫ਼ੇ ਨੁਕਸਾਨ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਮੈਂ ਚਾਹੁੰਦਾ ਹਾਂ ਕਿ ਛੇਤੀ ਤੋਂ ਛੇਤੀ ਵਿੱਦਿਆ ਵਿਚ ਨਿਪੁੰਨ ਹੋ ਜਾਓ। ਤਾਂ ਜੁ ਕਰ ਕਲੋਤਰ ਨੂੰ ਜਿਸ ਘਰ ਵਿਚ ਤੁਸਾਂ ਜਾਣਾ ਹੈ, ਉਨ੍ਹਾਂ ਨੂੰ ਵੀ ਤੁਹਾਡੀ ਹੋਂਦ ਨਾਲ ਸੱਚੀ ਖ਼ੁਸ਼ੀ ਮਿਲੇ ਤੇ ਤੁਹਾਨੂੰ ਪ੍ਰਾਪਤ ਕਰਨ ਵਾਲਾ ਇਹ ਵੇਖਕੇ ਫੁਲਿਆ ਨਾ ਸਮਾਵੇ ਕਿ ਸੁੰਦਰੀ ਨਿਰੀ ਸੁੰਦਰਤਾ ਦੀ ਦੇਵੀ ਨਹੀਂ ਵਿੱਦਿਆ ਤੇ ਅਕਲ ਦੀ ਵੀ ਪ੍ਰਤਿਮਾ ਹੈ।

ਤੁਹਾਡੇ ਬਾਬਾ ਜੀ ਰਾਜ਼ੀ ਖ਼ੁਸ਼ੀ ਹਨ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ।

ਬਚਨ ਸਿੰਘ

(ਤੀਜੀ ਚਿੱਠੀ)

ਕੰਨਿਆ ਆਸ਼ਰਮ

ਲਾਹੋਰ

ਲਾਹੌਰ ਬੜੀ ਉਡੀਕ ਤੋਂ ਬਾਅਦ ਤੁਹਾਡਾ ਖ਼ਤ ਮਿਲਿਆ। ਮੈਨੂੰ ਇਸਦੀ ਉਡੀਕ ਉਸੇ ਵੇਲੇ ਤੋਂ ਲੱਗੀ ਹੋਈ ਸੀ, ਜਦ ਮੈਂ ਆਪਣਾ ਖ਼ਤ ਲੈਟਰ ਬਕਸ ਵਿਚ ਪਾਇਆ ਸੀ। ਕੀ ਦੱਸਾਂ ਤੁਹਾਡਾ ਖ਼ਤ ਪੜ੍ਹ ਕੇ ਮੇਰਾ ਜੀ ਕਿਹੋ ਜਿਹਾ ਹੋ ਰਿਹਾ ਹੈ । ਜਦ ਖ਼ਤ ਲਿਖਣ ਬੈਠੀ ਤਾਂ ਇਹੋ ਖ਼ਿਆਲ ਸੀ, ਕਿ ਅਜ ਕਈ ਵਰਕੇ ਕਾਲੇ ਕਰ ਸੁੱਟਾਂਗੀ, ਪਰ ਹੁਣ ਜਦ ਲਿਖਣਾ ਸ਼ੁਰੂ ਕੀਤਾ ਹੈ, ਜੋ ਕੁਝ ਲਿਖਣ ਲਗਦੀ ਹਾਂ ਉਹੀ ਲਿਖਿਆ ਨਹੀਂ ਜਾਂਦਾ। ਪਤਾ ਨਹੀਂ ਕੀ ਚੀਜ਼ ਕਲਮ ਨੂੰ ਫੜ ਲੈਂਦੀ ਹੈ। ਕਈ ਕਾਗਜ਼ ਲਿਖੇ ਤੇ ਕਈ ਪਾੜੇ।

ਤੁਹਾਨੂੰ ਚਿੰਤਾ ? ਤੇ ਫੇਰ ਤੁਸੀਂ ਦੱਸ ਨਹੀਂ ਸਕਦੇ ਜੁ ਕਾਹਦੀ ਚਿੰਤਾ ? ਪਰ ਮੈਂ ਕੋਈ ਅੰਝਾਣੀ ਨਹੀਂ, ਜਿਹਾ ਕਿ ਤੁਸੀਂ ਆਪ ਹੀ ਲਿਖਦੇ ਹੋ ਜੋ ਤੂੰ ਬਾਲੜੀ ਨਹੀਂ। ਸੋ ਮੈਂ ਤੁਹਾਡੀ ਇਸ ਚਿੰਤਾ ਨੂੰ ਚੰਗੀ ਤਰ੍ਹਾਂ ਸਮਝ ਰਹੀ ਹਾਂ। ਇਸ ਚਿੰਤਾ ਦਾ ਕਾਰਨ ਕੇਵਲ ਮੈਂ ਅਭਾਗਣ ਹਾਂ। ਮੇਰੀ ਖ਼ਾਤਰ ਤੁਹਾਨੂੰ ਕੀ ਕੁਝ ਨਹੀਂ ਕਰਨਾ ਪਿਆ। ਇਸ ਨੂੰ ਮੈਂ ਵੇਖ ਹੀ ਰਹੀ ਹਾਂ। ਇਕ ਅਨਾਥ ਕੁੜੀ ਦੀ ਜਾਨ ਬਚਾਣ ਲਈ ਤੇ ਫਿਰ ਇਹੋ ਹੀ ਨਹੀਂ ਬਲਕਿ ਉਸ ਨੂੰ ਅਵਿੱਦਿਆ ਦੇ ਚਿੱਕੜ ਵਿਚੋਂ ਕੱਢ ਕੇ ਵਿਦਿਆ ਦੇ ਉੱਚੇ ਆਸਣ ਤੇ ਬਿਠਾਣ ਲਈ ਤੁਸੀਂ ਜੇ ਜੋ ਘਾਲਣਾ ਘਾਲੀਆਂ ਹਨ। ਉਨ੍ਹਾਂ ਦਾ ਬਦਲਾ ਦੇਣਾ ਤੇ ਕਿਤੇ ਰਿਹਾ, ਉਨ੍ਹਾਂ ਦਾ ਵਰਨਣ ਕਰਨਾ ਵੀ ਮੇਰੇ ਲਈ ਔਖੀ ਗੱਲ ਹੈ, ਤੇ ਫੇਰ ਤੁਹਾਡੇ ਹੀ ਅੱਗੇ ?

ਤੁਸੀਂ ਜਿੰਨਿਆਂ ਖ਼ਤਰਿਆਂ ਪਾਸੋਂ ਮੈਨੂੰ ਬਚਾਇਆ ਹੈ ਉਨ੍ਹਾਂ ਤੋਂ ਦੱਸ ਗੁਣਾ ਖ਼ਤਰਿਆਂ ਵਿਚ ਤੁਸੀਂ ਆਪ ਘਿਰ ਗਏ ਹੋ, ਅਜੇ ਹੋਰ ਪਤਾ ਨਹੀਂ ਕੀ ਕੀ ਬਿਪਤਾਵਾਂ ਤੁਹਾਡੇ ਸਿਰ ਤੇ ਆਉਣ। ਕੀ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝ ਨਹੀਂ ਸਕਦੀ ? ਇਹ ਹਾਲਤਾਂ ਹੁੰਦਿਆਂ ਵੀ ਜੇ ਤੁਹਾਨੂੰ ਚਿੰਤਾ ਨਾ ਹੋਵੇ ਤਾਂ ਕਿਸ ਨੂੰ ਹੋਵੇ ?

ਮੈਂ ਜਦ ਇਨ੍ਹਾਂ ਗੱਲਾਂ ਦਾ ਖ਼ਿਆਲ ਕਰਦੀ ਹਾਂ ਤਾਂ ਇਹੋ ਜੀ ਕਰਦਾ ਹੈ ਕਿ ਧਰਤੀ-ਮਾਤਾ ਮੈਨੂੰ ਆਪਣੇ ਵਿਚ ਲੁਕਾ ਲਵੇ ਤੇ ਮੈਂ ਤੁਹਾਡੇ ਦੁਖਾਂ ਤੇ ਫ਼ਿਕਰਾਂ ਦਾ ਸਦਾ ਲਈ ਅੰਤ ਕਰ ਦਿਆਂ। ਪਰ ਕੀ ਡਰਾਂ ਮੈਂ ਢੀਠਪੁਣੇ ਦੇ ਤਾਣ ਜਿਉ ਰਹੀ ਹਾਂ।

ਤੁਸਾਂ ਜਿਹੜਾ ਲਿਖਿਆ ਹੈ ਕਿ ਓਪਰੀ ਥਾਂ ਕਰਕੇ ਮੇਰਾ ਦਿਲ ਉਦਾਸ ਹੈ, ਇਹ ਗ਼ਲਤ ਹੈ। ਜਿਸ ਜਗ੍ਹਾ ਵੀ ਤੁਹਾਡਾ ਸਾਇਆ ਮੇਰੇ ਸਿਰ ਤੇ ਹੈ। ਉਹ ਭਾਵੇਂ ਜਵਾਲਾਮੁਖੀ ਪਹਾੜ ਦੀ ਚੋਟੀ ਵੀ ਕਿਉਂ ਨਾ ਹੋਵੇ, ਮੇਰੇ ਲਈ ਸਵਰਗ ਹੈ। ਮੈਂ ਤੁਹਾਨੂੰ ਭਰੋਸਾ ਦਿਵਾਂਦੀ ਹਾਂ ਕਿ ਮੇਰੀ ਉਦਾਸੀ ਦਾ ਕਾਰਣ ਇਹ ਨਹੀਂ।

ਕੀ ਕਿਹਾ ਜੇ ਦੀਵਾਨਪੁਰ ਦੀਆਂ ਗਲੀਆਂ ਨੂੰ ਭੁੱਲ ਜਾਵਾਂਗੀ ? ਮੇਰਾ ਖ਼ਿਆਲ ਹੈ ਮੈਨੂੰ ਖਿਮਾ ਕਰਨਾ, ਇਹ ਗੱਲ ਤੁਸਾਂ ਜਾਣ ਕੇ ਮੇਰੇ ਦਿਲ ਦੀ ਹਾਥ ਲੈਣ ਲਈ ਲਿਖੀ ਹੈ। ਦੀਵਾਨਪੁਰ ਦੀਆਂ ਗਲੀਆਂ ਨੂੰ ਮੈਂ ਇਸ ਜਨਮ ਵਿਚ ਤਾਂ ਕੀ, ਸੌ ਜਨਮਾਂ ਵਿਚ ਵੀ ਨਹੀਂ ਭੁੱਲ ਸਕਦੀ। ਧਰਮ ਪਿਤਾ ਦਾ ਮੋਹ ਠੀਕ ਕੋਈ ਸਾਧਾਰਣ ਗੱਲ ਨਹੀਂ, ਪਰ …

ਤੁਹਾਡੀਆਂ ਅਖ਼ੀਰਲੀਆਂ ਸੱਤਰਾਂ ਪੜ੍ਹ ਕੇ ਦਿਲ ਨੂੰ ਡੋਬੂ ਪੈ ਰਹੇ ਹਨ। ਵਿਆਹ ਦੇ ਵਿਸ਼ੇ ਤੇ ਮੈਂ ਅੱਜ ਤਕ ਕਦੇ ਨਹੀਂ ਸੋਚਿਆ। ਕੀ ਮੈਨੂੰ ਉਹ ਦਿਨ ਵੇਖਣਾ ਪਵੇਗਾ ਜਦ ਮੇਰੀਆਂ ਸਾਰੀਆਂ ਉਮੰਗਾਂ ਦਾ ਖੂਨ ਹੋ ਜਾਵੇਗਾ ? ਪਰ ਮੈਂ ਤੁਹਾਨੂੰ ਭਰੋਸਾ ਦਿਵਾਂਦੀ ਹਾਂ ਕਿ ਮੈਂ ਅਜਿਹੇ ਸਮੇਂ ਦੇ ਆਉਣ ਤੋਂ ਪਹਿਲਾਂ ਹੀ ਸੰਸਾਰ ਵਿਚ ਨਹੀਂ ਹੋਵਾਂਗੀ। ਕੀ ਇਸ ਅਭਾਗਣੀ ਉਤੇ ਅੱਜ ਤੀਕ ਏਨੇ ਉਪਕਾਰ ਇਸੇ ਲਈ ਕਰਦੇ ਰਹੇ ਹੋ ਕਿ ਇਸਨੂੰ ਜਿਉਂਦੀ ਨੂੰ ਹੀ ਭੱਠੀ ਵਿਚ ਝੋਕ ਦਿਉਗੇ ?

ਆਹ ! ਇਸ ਸੰਬੰਧੀ ਕੁਝ ਲਿਖਣ ਨੂੰ ਤਿਆਰ ਹੋ ਪਈ ਹਾਂ, ਪਰ ਹੋਸ਼ ਅਜੇ ਕਾਇਮ ਹੈ। ਅਜਿਹੀ ਮੂਰਖਤਾ ਨਹੀਂ ਕਰਾਂਗੀ, ਇਥੇ ਹੀ ਭੋਗ ਪਾਂਦੀ ਹਾਂ।

ਸੁੰਦਰੀ

(ਚੌਥੀ ਚਿੱਠੀ)

ਦੀਵਾਨ ਪੁਰ

ਸੁੰਦਰੀ ।

ਤੁਹਾਡਾ ਖ਼ਤ ਮਿਲਿਆ। ਮੇਰੀ ਮੂਰਖਤਾ ਸੀ। ਤੁਹਾਡੇ ਦਿਲ ਨੂੰ ਕਿਤਨਾ ਦੁਖਾਇਆ ਹੈ। ਇਹ ਖ਼ਿਆਲ ਕਰਕੇ ਮੈਂ ਇਸ ਵੇਲੇ ਪਾਣੀ ਪਾਣੀ ਹੋ ਰਿਹਾ ਹਾਂ। ਅੱਜ ਤਕ ਮੇਰਾ ਇਹ ਖ਼ਿਆਲ ਸੀ ਕਿ ਮੈਂ ਇਹ ਕਿਤਨਾ ਅਯੋਗ ਤੇ ਸੱਭਿਅਤਾ-ਹੀਨ ਕੰਮ ਕਰ ਰਿਹਾ ਹਾਂ। ਮੇਰਾ ਦਿਲ ਕਿਹੇ ਉਲਟ ਪਾਸੇ ਜਾ ਰਿਹਾ ਹੈ ਕਿ ਜਿਸ ਫੁੱਲ ਨੂੰ ਮੈਂ ਕਿਸੇ ਹੋਰ ਨੂੰ ਇਸ ਕਰਕੇ ਤੋੜਨ ਨਹੀਂ ਦਿਤਾ ਕਿ ਇਸ ਤਰ੍ਹਾਂ ਕਰਨ ਨਾਲ ਉਸਦੀ ਸੁੰਦਰਤਾ ਨਸ਼ਟ ਹੋ ਜਾਵੇਗੀ – ਜਿਸ ਬੂਟੇ ਨੂੰ ਸਿੰਜਣ ਤੇ ਉਸਦੀ ਰਾਖੀ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ। ਉਸੇ ਦੇ ਫੁੱਲਾਂ ਦੀ ਇਕੋ ਮਹਿਕ ਨੇ ਮੈਨੂੰ ਐਸਾ ਦੀਵਾਨਾ ਬਣਾ ਦਿੱਤਾ ਕਿ ਮੈਂ ਉਸ ਉਤੇ ਆਪਣਾ ਅਧਿਕਾਰ ਜਮਾਣ ਲਈ ਹੀ ਤਿਆਰ ਹੋ ਬੈਠਾ ?

ਸੁੰਦਰੀ ਜੀ! ਮਨੁੱਖ ਦਾ ਮਨ ਕਿਤਨਾ ਡੋਲਵਾਂ ਤੇ ਚੰਚਲ ਹੈ, ਜਿਹੜਾ ਇਕ ਵੇਲੇ ਆਕਾਸ਼ ਵਿਚ ਉੱਡ ਰਿਹਾ ਹੁੰਦਾ ਹੈ ਤਾਂ ਦੂਜੇ ਵੇਲੇ ਪੈਰਾਂ ਵਿੱਚ ਰੁਲ ਰਿਹਾ ਹੁੰਦਾ ਹੈ। ਅਸਲ ਵਿਚ ਇਸੇ ਮਨ ਦੀ ਕਮਜ਼ੋਰੀ ਨੂੰ ਮੈਂ ਤੁਹਾਥੋਂ ਲੁਕਾਣਾ ਚਾਹੁੰਦਾ ਸਾਂ। ਤੁਹਾਥੋਂ ਨਹੀਂ, ਆਪਣੇ ਆਪ ਪਾਸੋਂ ਵੀ, ਤੇ ਇਹੋ ਕਾਰਨ ਸੀ ਕਿ ਮੈਂ ਤੁਹਾਨੂੰ ਜੋ ਕੁਝ ਲਿਖਦਾ ਸਾਂ ਉਹ ਆਪਣੀ ਛਾਤੀ ਤੇ ਪੱਥਰ ਰਖਕੇ ਲਿਖਦਾ ਸਾਂ। ਇਸ ਕਰਕੇ ਕਿ ਤੁਸੀਂ ਮੈਨੂੰ ਨੀਚ ਨਾ ਸਮਝੋ ਤੇ ਇਹ ਨਾ ਸਮਝੋ ਕਿ ਤੁਹਾਡਾ ਕਿਸ ਸਭਿਅਤਾਹੀਣ ਨਾਲ ਵਾਹ ਪੈ ਗਿਆ ਹੈ।

ਮੇਰਾ ਹੁਣ ਤਕ ਇਹੋ ਖ਼ਿਆਲ ਸੀ ਕਿ ਮੈਂ ਆਪਣੇ ਦਿਲੀ ਭਾਵਾਂ ਨੂੰ ਤੁਹਾਡੇ ਤਕ ਕਦੇ ਪ੍ਰਗਟ ਨਹੀਂ ਹੋਣ ਦਿਆਂਗਾ ਤੇ ਆਪਣੀਆਂ ਸਾਰੀਆਂ ਤਾਕਤਾਂ ਖ਼ਰਚ ਕਰਕੇ ਵੀ ਇਨ੍ਹਾਂ ਦੇ ਰਾਹ ਦਾ ਰੋੜਾ ਬਣਾਂਗਾ। ਪਰ ਟੁੱਟੇ ਹੋਏ ਭਾਂਡੇ ਨੂੰ ਕਿੰਨੇ ਵੀ ਟਾਂਕੇ ਲਾਓ ਫੇਰ ਵੀ ਕੋਈ ਅਸਚਰਜ ਨਹੀਂ, ਜੇ ਇਹ ਚੋ ਪਵੇ ਤੇ ਇਹੋ ਸਭ ਤੋਂ ਵੱਡੀ ਚਿੰਤਾ ਮੇਰੇ ਦਿਲ ਨੂੰ ਖਾ ਰਹੀ ਸੀ, ਮਤਾਂ ਮੈਂ ਆਪਣੇ ਅਸੂਲ ਤੋਂ ਡਿੱਗ ਪਵਾਂ ਤੇ ਸਾਰੀ ਕੀਤੀ ਕਤਰੀ ਖੂਹ ਵਿਚ ਪੈ ਜਾਵੇ। ਇਸ ਚਿੰਤਾ ਦਾ ਜ਼ਿਕਰ ਮੈਂ ਖ਼ਤ ਵਿਚ ਕੀਤਾ ਸੀ, ਜਿਸ ਦਾ ਮਤਲਬ ਤੁਸਾਂ ਹੋਰ ਹੀ ਕੱਢ ਲਿਆ। ਬਾਕੀ ਜਿਹੜਾ ਤੁਸੀਂ ਮੇਰਾ ਕੋਈ ਉਪਕਾਰ ਸਮਝ ਕੇ ਆਪਣੇ ਦਿਲ ਨੂੰ ਨਾ-ਹੱਕ ਬੋਤਲ ਕੀਤੀ ਰਖਦੇ ਹੋ। ਮੈਂ ਸਮਝਦਾ ਹਾਂ ਇਹ ਤੁਸੀਂ ਮੇਰੇ ਨਾਲ ਭਾਰੀ ਅਨਿਆਉਂ ਕਰ ਰਹੇ ਹੋ। ਤੁਹਾਡੀ ਇਸ ਗਲਤੀ ਨੂੰ ਮੈਂ ਕਦੇ ਮੁਆਫ਼ ਨਹੀਂ ਕਰਾਂਗਾ। ਕੀ ਮੈਂ ਤੁਹਾਡੇ ਲਈ ਜੋ ਕੁਝ ਕੀਤਾ ਹੈ ਉਹ ਮਨੁੱਖੀ ਫਰਜ ਨਾਲੋਂ ਕੁਝ ਵਧੀਕ ਸੀ ?

ਪਰ ਸੁੰਦਰੀ ਜੀ । ਹੁਣ ਜਦ ਮੈਂ ਵੇਖਦਾ ਹਾਂ ਕਿ ਜਿਸ ਚੀਜ਼ ਨੂੰ ਪ੍ਰਾਪਤ ਕਰਨ ਲਈ ਮੈਂ ਬਿਹਬਲ ਹੋ ਰਿਹਾ ਹਾਂ, ਉਹ ਚੀਜ਼ ਆਪਣੇ ਆਪੇ ਹੀ ਮੇਰੇ ਵਲ ਖਿਚੀਂਦੀ ਆ ਰਹੀ ਹੈ। ਇਹੋ ਹੀ ਨਹੀਂ ਬਲਕਿ ਮੇਰੇ ਪਿਛਾਂਹ ਹਟਣ ਦੇ ਸੱਚੇ ਜਾਂ ਝੂਠੇ ਖ਼ਿਆਲ ਨਾਲ ਹੀ ਉਸ ਦੇ ਸੁੱਖਾਂ ਦੇ ਨਸ਼ਟ ਹੋ ਜਾਣ ਦਾ ਖ਼ਤਰਾ ਹੈ ਤਾਂ ਮੈਂ ਕਿਉਂ ਨਾ ਤੁਹਾਡੇ ਅੱਗੇ ਆਪਣੇ ਆਪ ਨੂੰ ਅਸਲੀ ਰੂਪ ਵਿਚ ਪ੍ਰਗਟ ਕਰਾਂ।

ਸੁੰਦਰੀ ਜੀ ! ਤੁਹਾਡੇ ਸੰਸਾਰਕ ਗੁਣਾਂ ਨੇ ਤਾਂ ਮੇਰੇ ਦਿਲ ਵਿਚ ਉਸੇ ਦਿਨ ਤੋਂ ਘਰ ਕਰ ਲਿਆ ਸੀ, ਜਿਸ ਦਿਨ ਗੁਰਦੁਆਰੇ ਤੋਂ ਬਾਹਰ ਮੈਂ ਤੁਹਾਨੂੰ ਜ਼ਮੀਨ ਤੇ ਅੱਖਰ ਲਿਖਦਿਆਂ ਵੇਖਿਆ ਸੀ, ਪਰ ਹੁਣ ਤਾਂ ਤੁਹਾਡੀ ਆਤਮਕ ਉੱਚਤਾ ਦੇ ਵੀ ਸਾਰੇ ਗੁਣ ਇਕ ਇਕ ਕਰਕੇ ਮੇਰੇ ਦਿਲ ਨੂੰ ਆਪਣਾ ਘਰ ਬਣਾ ਚੁੱਕੇ ਹਨ। ਸੋ ਹੁਣ ਮੈਂ ਕੋਸ਼ਿਸ਼ ਕਰਨ ਤੇ ਵੀ ਤੁਹਾਥੋਂ ਦੂਰ ਨਹੀਂ ਰਹਿ ਸਕਦਾ।

ਪਰ ਇਹ ਕੁਝ ਹੁੰਦਿਆਂ ਵੀ ਇਕ ਅਜਿਹੀ ਰੁਕਾਵਟ ਸਾਡੇ ਦੋਹਾਂ ਦੇ ਰਸਤੇ ਵਿਚ ਹੈ, ਜਿਸ ਦਾ ਖ਼ਿਆਲ ਕਰਕੇ ਮੈਂ ਸੋਚਦਾ ਹਾਂ ਕਿ ਕੁਦਰਤ ਨੇ ਸਾਡਾ ਸੰਜੋਗ ਨਹੀਂ ਬਣਾਇਆ, ਸਾਨੂੰ ਹਮੇਸ਼ਾ ਇਕ ਦੂਜੇ ਤੋਂ ਵੱਖ ਹੀ ਰਹਿਣਾ ਪਵੇਗਾ। ਕੀ ਚੰਗਾ ਨਾ ਹੋਵੇ ਜੇ ਅਸੀਂ ਇਸ ਰਸਤੇ ਵਿਚ ਅਗਾਂਹ ਵਧਣ ਦੇ ਥਾਂ ਹੁਣ ਤੋਂ ਹੀ ਪਿਛਾਂਹ ਹਟਣ ਦਾ ਜਤਨ ਕਰੀਏ ?

ਤੁਹਾਡਾ, ਬਚਨ ਸਿੰਘ

(ਪੰਜਵੀਂ ਚਿੱਠੀ)

ਕੰਨਿਆ ਆਸ਼ਰਮ
ਲਾਹੌਰ

ਮੇਰੇ ਪ੍ਰਣਾਮ ਧਨ ।

ਤੁਹਾਡੇ ਸਾਥ ਨੇ ਇਸ ਜੀਵਨ ਨੂੰ ਇਕ ਨਵੇਂ ਸੱਚੇ ਵਿਚ ਵਾਲ ਦਿਤਾ ਹੈ । ਜੋ ਕੁਝ ਐਤਕੀ ਤੁਸੀਂ ਲਿਖਿਆ ਹੈ, ਠੀਕ ਇਸੇ ਤਰ੍ਹਾਂ ਦਾ ਹੀ ਮਜ਼ਮੂਨ ਆਪਣੇ ਖ਼ਤ ਵਿਚ ਕਲ੍ਹ ਸ਼ਾਮ ਨੂੰ ਤੁਹਾਨੂੰ ਲਿਖਿਆ ਸੀ। ਮੇਰਾ ਖਿਆਲ ਹੈ। ਜਿਸ ਵੇਲੇ ਤੁਸੀ ਇਹ ਖ਼ਤ ਲਿਖ ਰਹੇ ਹੋਵੇਗੇ । ਐਨ ਉਸ ਵੇਲੇ ਮੈਂ ਵੀ ਇਹੋ ਕੁਝ ਲਿਖ ਰਹੀ ਸਾਂ। ਜਿਸ ਵੇਲੇ ਤੁਹਾਡੇ ਦਿਲ ਦਾ ਸ਼ੀਸਾ ਆਪਣੇ ਅਸਲੀ ਰੰਗ ਵਿਚ ਪ੍ਰਗਟ ਹੋ ਕੇ ਕਾਗਜ ਉੱਤੇ ਆਪਣੀਆਂ ਸੁਆਵਾਂ ਪਾ ਰਿਹਾ ਹੋਵੇਗਾ। ਉਸ ਵੇਲੇ ਮੇਰੇ ਦਿਲ ਦੀ ਨਦੀ ਦਾ ਬੰਨ੍ਹ ਟੁਟ ਰਿਹਾ ਸੀ। ਸਭ ਸ਼ੰਕਾਵਾਂ, ਸਾਰੀਆਂ ਚੰਚਲਤਾਵਾਂ ਤੇ ਹਰ ਇਕ ਉਕਤੀ ਜੁਗਤੀ ਉਸ ਵਿਚ ਰੁੜ੍ਹ ਰਹੀ ਸੀ। ਬਾਕੀ ਰਹਿ ਗਿਆ ਸੀ, ਮਨ ਦਾ ਨਿਰੋਲ ਤੇ ਅਸਲੀ ਭਾਵ ਮੈਂ ਤੁਹਾਨੂੰ ਕੀ ਲਿਖ ਰਹੀ ਸਾਂ। ਸੁਣਨਾ ਚਾਹੁੰਦੇ ਹੋ ? ਤਾਂ ਲਓ ਮੈਂ ਦੱਸਦੀ ਹਾਂ। ਮੈਂ ਲਿਖ ਰਹੀ ਸਾਂ ਤੇ ਖ਼ਤ ਦਾ ਉੱਤਰ ਉਡੀਕਣ ਤੋਂ ਪਹਿਲਾ ਲਿਖ ਰਹੀ ਸਾਂ –

ਮੇਰੇ ਸਰਬੰਸ ! ਮੈਂ ਨਹੀਂ ਜਰ ਸਕਦੀ ਕਿ ਤੁਹਾਡੇ ਨਾਲ ਠੱਗੀ ਕਰਾਂ। ਦਿਲ ਵਿਚ ਕੁਝ ਹੋਵੇ ਤੇ ਉੱਤੋਂ ਕੁਝ ਬਣ ਕੇ ਦੱਸਾਂ ਇਹ ਮੈਂ ਪਾਪ ਕਰ ਰਹੀ ਸੀ, ਪਰ ਹੁਣ ਨਹੀਂ ਕਰਾਂਗੀ। ਸੰਸਾਰ ਵਿਚ ਇਕ ਤੁਸੀਂ ਹੀ ਹੋ ਜਿਸ ਨੂੰ ਮੇਰੇ ਦਿਲ ਨੇ ਪਿਆਰ ਕੀਤਾ ਹੈ। ਕਦੇ ਇਸ ਦਾ ਮੁੱਢ ਬੱਝਾ। ਇਸ ਦਾ ਮੈਨੂੰ ਕੁਝ ਪਤਾ ਨਹੀਂ ਪਰ ਇਤਨਾ ਜਾਣਦੀ ਹਾਂ ਕਿ ਇਸ ਦਿਲ ਵਿਚ ਹੁਣ ਕਿਸੇ ਹੋਰ ਲਈ ਥਾਂ ਨਹੀਂ, ਨਾ ਹੀ ਕਦੀ ਇਸ ਜਨਮ ਵਿਚ ਹੋਵੇਗੀ।

ਪਰ ਮੈਂ ਪਹਾੜ ਦੀ ਜਿਸ ਉੱਚੀ ਚੋਟੀ ਤੇ ਚੜ੍ਹਨ ਵਾਸਤੇ ਲਿਲ੍ਹਕੜੀਆਂ ਲੈ ਰਹੀ ਹਾਂ ਉਥੇ ਤਕ ਮੇਰੀ ਪਹੁੰਚ ਵੀ ਹੈ ? ਇਸ ਗੱਲ ਨੂੰ ਵੀ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਤੇ ਇਹ ਵੀ ਜਾਣਦੀ ਹਾਂ, ਕਿ ਉਥੇ ਪਹੁੰਚਣਾ ਤਾਂ ਕਿਤੇ ਰਿਹਾ, ਪਹੁੰਚਣ ਦਾ ਖ਼ਿਆਲ ਕਰਨਾ ਵੀ ਮੇਰੇ ਲਈ ਅਨਹੋਣੀ ਗੱਲ ਹੈ।

ਪਰ ਇਹ ਕੁਝ ਜਾਣਦਿਆਂ ਵੀ ਮੈਂ ਨਿਰਾਸ ਨਹੀ, ਮੈਨੂੰ ਹੌਸਲਾ ਹੈ ਕਿ ਜਿੱਥੇ ਮੇਰਾ ਦਿਲ ਪਹੁੰਚ ਚੁੱਕਾ ਹੈ, ਜਿਥੇ ਮੇਰੇ ਹਰ ਇਕ ਫੁਰਨੇ ਹੈ, ਮੇਰੀ ਹਰ ਇਕ ਭਾਵਨਾ ਦਾ ਤੇ ਮੇਰੇ ਹਰ ਇਕ ਸ਼ਾਸ ਦਾ ਕੇਂਦਰ ਹੈ, ਉਥੇ ਜੇ ਮੇਰਾ ਸਰੀਰ ਨਾ ਪਹੁੰਚੇ, ਤਾਂ ਬੇਸੱਕ ਨਾ ਪਹੁੰਚੇ । ਮੈਂ ਸਰੀਰਕ ਦੂਰੀ ਤੇ ਬੈਠੀ ਵੀ, ਕੇਵਲ ਉਸ ਚੰਦਨਵਾੜੀ ਦੀ ਵਾਸ਼ਨਾ ਨਾਲ ਹੀ ਆਪਣੇ ਆਪ ਨੂੰ ਚੰਦਨ ਬਣਾ ਸਕਦੀ ਹਾਂ। ਇਹ ਹੈ ਮੇਰੀ ਉਸ ਚਿੱਠੀ ਦਾ ਸਾਰ।

ਕੀ ਕਿਹਾ ਜੇ ਸਾਡੇ ਵਿਚਕਾਰ ਰੁਕਾਵਟ ? ਨਹੀਂ ਪ੍ਰੀਤਮ । ਮੈਂ ਇਸ ਗੱਲ ਨੂੰ ਨਹੀਂ ਮੰਨਦੀ। ਰੁਕਾਵਟ ਇਹੋ ਨਾ ਕਿ ਵਿਆਹ ਓਹ ਮੇਰੇ ਤੋਲੇ ਪ੍ਰੀਤਮ । ਇਸ ਗੱਲ ਨੂੰ ਦਿਲ ‘ਚੋਂ ਕੱਢ ਛੱਡੋ। ਇਸ ਗੱਲ ਦਾ ਉੱਤਰ ਤੁਹਾਨੂੰ ਮੇਰੇ ਉਪਰਲੇ ਸ਼ਬਦਾਂ ਚੋਂ ਹੀ ਮਿਲ ਗਿਆ ਹੋਵੇਗਾ। ਪਰ ਇਤਨਾ ਹੋਰ ਲਿਖਦੀ ਹਾ ਕਿ ਤੁਸੀਂ ਜੰਮ ਜੰਮ ਵਿਆਹ ਕਰਾਓ। ਸਗੋਂ ਮੈਂ ਤੁਹਾਨੂੰ ਮਜਬੂਰ ਕਰਾਂਗੀ ਕਿ ਛੇਤੀ ਤੋਂ ਛੇਤੀ ਘਰ ਦਾ ਬੂਹਾ ਖੋਲ੍ਹੇ ਤੇ ਮਾਤਾ ਜੀ ਦੀਆਂ ਸੱਧਰਾਂ ਲਾਹੋ। ਤੁਹਾਡੇ ਵਿਆਹ ਦੀ ਖ਼ਬਰ ਸੁਣਕੇ ਮੈਨੂੰ ਕਿੰਨੀ ਪ੍ਰਸੰਨਤਾ ਹੋਵੇਗੀ। ਇਸਦਾ ਉੱਤਰ ਸਮਾਂ ਹੀ ਦੇਵੇਗਾ ।

ਤੁਹਾਡੀ ਸੁੰਦਰੀ

(ਛੇਵੀਂ ਚਿੱਠੀ)

ਦੀਵਾਨ ਪੁਰ

ਸੁੰਦਰੀ ਜੀ

ਮੈਂ ਕਿੱਡਾ ਵਡਭਾਗਾ ਹਾਂ, ਜਿਸ ਨੇ ਤੁਹਾਡੇ ਵਰਗੀ ਸ੍ਵਰਗ ਦੇਵੀ ਦੇ ਪ੍ਰੇਮ ਨੂੰ ਜਿੱਤ ਲਿਆ ਹੈ। ਮੇਰੀ ਹਨੇਰੀ ਦੁਨੀਆ ਨੂੰ ਅੱਜ ਸੁੰਦਰੀ । ਤੁਹਾਡੇ ਪਵਿੱਤਰ ਭਾਵਾਂ ਨੇ, ਤੁਹਾਡੇ ਉਚੇ ਖ਼ਿਆਲਾ ਨੇ ਤੇ ਤੁਹਾਡੇ ਸ੍ਵਰਗੀ ਪਿਆਰ ਨੇ ਇਕ ਵਾਰਗੀ ਜਗਮਗਾ ਦਿਤਾ ਹੈ। ਮੈਨੂੰ ਇਹੋ ਮਾਲੂਮ ਹੁੰਦਾ ਹੈ ਕਿ ਮੇਰੇ ਅੰਦਰ ਕਿਸੇ ਮਧੁਰ ਰਾਗਨੀ ਦਾ ਅਨੂਠਾ ਅਲਾਪ ਹੋ ਰਿਹਾ ਹੈ, ਜਿਸ ਨੇ ਮਨ ਦੀ ਹਰ ਇਕ ਤਰਬ ਨੂੰ ਛੇੜ ਕੇ ਮੇਰੇ ਰੋਮ ਰੋਮ ਵਿਚ ਕਦੇ ਨਾ ਬੱਸ ਹੋਣ ਵਾਲੀ ਗੰਜਾਰ ਪੈਦਾ ਕਰ ਦਿਤੀ ਹੈ। ਤੁਹਾਡੇ ਖਤ ਦਾ ਇਕ ਇਕ ਸ਼ਬਦ ਮੇਰੇ ਲਈ ਬਰਗੀ ਫਲਵਾੜੀ ਦਾ ਇਕ ਇਕ ਫੁੱਲ ਹੁੰਦਾ ਹੈ, ਜਿਸ ਨੇ ਮੇਰੇ ਦਿਲ ਦਿਆਗੇ ਨੂੰ ਇਤਨਾ ਮਹਿਕਾ ਦਿੱਤਾ ਹੈ ਕਿ ਇਸ ਦੇ ਮੁਕਾਬਲੇ ਵਿਚ ਮੈਨੂੰ ਸੰਸਾਰ ਦੇ ਸਾਰੇ ਸੁਖ ਤੇ ਐਸ਼ਵਰਜ ਤੁਛ ਜਾਪਣ ਲੱਗ ਪਏ ਹਨ।

ਸੁੰਦਰੀ ਜੀ । ਤੁਹਾਡੇ ਖਿਆਲਾਤ ਇਤਨੇ ਉਚੇ ਹਨ, ਤੁਹਾਡੇ ਵਲਵਲਿਆਂ ਵਿਚ ਬ੍ਰਹਿਮੰਡ ਦਾ ਸਾਰਾ ਪ੍ਰੇਮ ਲਪੇਟਿਆ ਪਿਆ ਹੈ ਤੇ ਤੁਹਾਡੇ ਨਿਕੇ ਜਿਹੇ ਮਨ ਵਿਚ ਤਿਆਗ ਦਾ ਵੀ ਇਤਨਾ ਵੱਡਾ ਜਖੀਰਾ ? ਇਹ ਗੱਲ ਮੈਨੂੰ ਮਾਲੂਮ ਨਹੀਂ ਸੀ।

ਤੁਸਾ ਮੇਰਾ ਮਤਲਬ ਗਲਤ ਸਮਝਿਆ ਹੈ। ਜਿਹੜਾ ਮੈਂ ਇਹ ਲਿਖਿਆ ਸੀ ਕਿ ਸਾਡੇ ਦੋਹਾਂ ਦੇ ਵਿਚਕਾਰ ਇਕ ਬਹੁਤ ਵਡੀ ਰੁਕਾਵਟ ਹੈ, ਤੇ ਜੋ ਮੈਂ ਜਾਤ ਬਰਾਦਰੀ ਦੇ ਡਰ ਕਰ ਕੇ ਤੁਹਾਡੇ ਨਾਲ ਵਿਆਹ ਨਹੀਂ ਕਰਾ ਸਕਦਾ। ਇਸ ਨੂੰ ਮੈਂ ਕਦੇ ਦਾ ਤਿਲਾਂਜਲੀ ਦੇ ਚੁੱਕਾ ਹੋਇਆ ਹਾਂ। ਮੇਰੇ ਇਹ ਲਿਖਣ ਦਾ ਮਤਲਬ ਸੀ ਕਿ ਗਿਆਨੀ ਜੀ ਦੇ ਉਪਦੇਸ਼ਾ ਤੇ ਕੁਝ ਆਪਣੇ ਫਰਜਾਂ ਨੂੰ ਸਾਹਮਣੇ ਰਖ ਕੇ ਮੈਂ ਦਿਲ ਵਿਚ ਇਕ ਪ੍ਰਣ ਕਰ ਚੁੱਕਾ ਹਾ ਕਿ ਆਪਣਾ ਸਾਰਾ ਜੀਵਨ ਭਾਈਚਾਰਕ ਸੁਧਾਰ ਲਈ ਅਰਪਣ ਕਰ ਦਿਆਂਗਾ। ਜਦ ਤਕ ਮਾਪਿਆ ਦਾ ਦਮ ਹੈ। ਤਦ ਤਕ ਇਥੇ ਬੈਠਾ ਹਾਂ। ਇਸ ਤੋਂ ਬਾਅਦ ਘਰ-ਬਾਰ ਦਾ ਮੋਹ ਛਡ ਕੇ ਏਸ ਕੰਮ ਵਿਚ ਆਪਣੇ ਆਪ ਨੂੰ ਲਾ ਲਵਾਂਗਾ।

ਸੁੰਦਰੀ ਜੀ । ਮੈਂ ਵੇਖ ਰਿਹਾ ਹਾਂ ਆਪਣੇ ਨਿਰਦਈ ਤੇ ਮੂਰਖ ਸਮਾਜ ਦੀ ਹਾਲਤ। ਕਿਸ ਤਰ੍ਹਾਂ ਦਿਨੋ ਦਿਨ ਅਨਗਿਣਤ ਸੋਹਲ ਜਿੰਦੜੀਆ ਇਸ ਦੇ ਹਵਨ-ਕੁੰਡ ਵਿਚ ਆਹੁਤੀ ਦੇ ਰਹੀਆਂ ਹਨ। ਇਸੇ ਖ਼ਿਆਲੇ ਮੈਂ ਸੋਚਦਾ ਹਾਂ ਕਿ ਵਿਆਹ ਦੇ ਬੰਧਨ ਵਿਚ ਜਕੜੇ ਜਾਣ ਨਾਲ ਮੈਨੂੰ ਆਪਣੇ ਨਿਸ਼ਾਨੇ ਤੇ ਦੂਰ ਜਾ ਪੈਣ ਦਾ ਅੰਦੇਸ਼ਾ ਹੈ, ਜੇ ਮੈਂ ਮਨ ਮਾਰ ਕੇ ਇਸ ਕੰਮ ਤੇ ਪਿਛੇ ਨਾ ਹਟਿਆ, ਤਾਂ ਇਸਦੇ ਫਲਰੂਪ ਤੁਹਾਡੇ ਜੀਵਨ ਦਾ ਸੁਖ ਸੁਆਦ ਤਾਂ ਇਕ ਤਰ੍ਹਾਂ ਨਾਲ ਨਸਟ ਹੀ ਹੋ ਜਾਵੇਗਾ। ਤੁਹਾਨੂੰ ਜਾਂ ਤਾਂ ਸਦਾ ਲਈ ਮੈਥੋਂ ਵਿਛੜ ਕੇ ਰਹਿਣਾ ਪਉ ਜਾਂ ਮੇਰੇ ਨਾਲ ਹੀ ਭੁੱਖ ਧ੍ਰੋਹ ਸਫਰ ਤੇ ਬੇ-ਆਰਾਮੀ ਦੀ ਜ਼ਿੰਦਗੀ ਬਿਤਾਣੀ ਪਰ ਤੁਹਾਡਾ ਖਤ ਪੜ੍ਹ ਕੇ ਮੇਰੇ ਸਾਰੇ ਸੰਸੇ ਦੂਰ ਹੋ ਗਏ ਹਨ। ਸਗੋਂ ਮੈਂ ਇਹ ਖਿਆਲ ਕਰ ਕੇ ਸ਼ਰਮਿੰਦਾ ਵੀ ਹੋ ਰਿਹਾ ਹਾਂ ਕਿ ਇਕ ਉੜਾ ਐੜਾ ਪੜ੍ਹਨ ਵਾਲਾ ਵਿਦਿਆਰਥੀ ਹੁੰਦਾ ਹੋਇਆ ਮੈਂ ਆਪਣੀ ਜਮਾਤ ਦੇ ਸੁਘੜ ਤੇ ਲਾਇਕ ਮਾਨੀਟਰ ਨੂੰ ਕਹਿ ਰਿਹਾ ਸਾਂ ਕਿ ਤੇਰੀ ਮੇਰੀ ਦੋਸਤੀ ਨਹੀਂ ਨਿਭ ਸਕਦੀ ਕਿਉਂਕਿ ਮੈਂ ਕੇਵਲ ਇਕੋ ਸਾਲ ਵਿਚ ਪੈਤੀ ਯਾਦ ਕਰਨ ਦਾ ਪ੍ਰਣ ਕਰ ਚੁਕਾ ਹਾਂ।

ਸੁੰਦਰੀ ਜੀ, ਮੈਨੂੰ ਸਾਰੇ ਪ੍ਰਸ਼ਨਾਂ ਦਾ ਤੇ ਸਾਰੀਆਂ ਸ਼ੰਕਾਵਾਂ ਦਾ ਤਸੱਲੀਬਖਸ ਉੱਤਰ ਮਿਲ ਗਿਆ ਹੈ। ਹੁਣ ਮੈਂ ਆਪਣੇ ਆਪ ਨੂੰ ਉਸੇ ਦਿਨ ਭਾਗਾਂ ਵਾਲਾ ਸਮਝਾਂਗਾ ਜਿਸ ਦਿਨ ਵੇਖਾਂਗਾ ਕਿ ਤੁਹਾਡੇ ਉਪਰ ਮੇਰਾ ਸਮਾਜਕ ਤੌਰ ਤੇ ਵੀ ਪੂਰਾ ਅਧਿਕਾਰ ਹੈ ਤੇ ਤੁਸੀਂ ਮੇਰੀ ਹੈ। ਮੈਨੂੰ ਜੋ ਸਾਰਾ ਸੰਸਾਰ ਵੀ ਇਸ ਤੋਂ ਰੋਕੇਗਾ ਤਾਂ ਵੀ ਨਹੀਂ ਰੁਕਾਂਗਾ। ਭਾਵੇ ਮੈਨੂੰ ਕਿੰਨੇ ਹੀ ਦੁਖਾ ਤੇ ਮੁਸੀਬਤਾਂ ਦਾ ਟਾਕਰਾ ਕਰਨਾ ਪਵੇ ਤਾਂ ਵੀ ਕਰਾਂਗਾ ਤੇ ਇਸ ਨੂੰ ਆਪਣੇ ਲਈ ਫ਼ਖ਼ਰ ਤੇ ਵਡਿਆਈ ਦਾ ਕਾਰਨ ਸਮਝਾਂਗਾ।

ਤੁਹਾਡਾ-ਬਚਨ ਸਿੰਘ

(ਸੱਤਵੀਂ ਚਿੱਠੀ)

ਕੰਨਿਆ ਆਸਰਮ
ਲਾਹੌਰ

ਜੀਵਨ-ਆਧਾਰ ।

ਮੇਰੇ ਜੀਵਨ-ਸਰੋਤ ਦਾ ਪ੍ਰਵਾਹ ਜਿਉਂ ਜਿਉਂ ਤੁਹਾਡੇ ਵਲ ਵਧਦਾ ਜਾਂਦਾ ਹੈ, ਤਿਉਂ ਤਿਉਂ ਇਹੋ ਮਾਲੂਮ ਹੁੰਦਾ ਹੈ ਕਿ ਮੈਂ ਕਿਸੇ ਚਰਗੀ ਰਾਜ ਦੇ ਨੇੜੇ ਪਹੁੰਚਦੀ ਜਾਂਦੀ ਹਾਂ। ਹਿਰਦੇ ਵਿਚੋਂ ਪ੍ਰੇਮ ਦੇ ਨਵੇਂ ਝਰਨੇ ਉਭਰਦੇ ਆ ਰਹੇ ਹਨ।

ਅਸੀਂ ਜਿੰਨਾ ਇਨ੍ਹਾਂ ਵਿਸ਼ਿਆਂ ਵਲ ਸੰਕਾ ਭਰੀ ਨਜ਼ਰ ਨਾਲ ਤੱਕਦੇ ਹੋਏ ਇਕ ਦੂਸਰੇ ਪਾਸੇ ਇਸ ਦਾ ਉੱਤਰ ਮੰਗਦੇ ਹਾਂ, ਅੰਤ ਵਿਚ ਉਹਨਾਂ ਹੀ ਵਿਸ਼ਿਆ ਸੰਬੰਧੀ ਅਸੀ ਇਸ ਸਿੱਟੇ ਤੇ ਪੁੱਜ ਜਾਂਦੇ ਹਾਂ ਕਿ ਇਹ ਸੰਕਾ-ਜੇ ਉਤੇ ਸੰਕਾ ਦਿਸਦਾ ਸੀ – ਅਸਲ ਵਿਚ ਦੇਹਾਂ

ਦਿਲਾਂ ਦੀ ਉਹ ਸੱਧਰ, ਉਹ ਉਮੰਗ ਹੈ। ਜਿਸ ਦਾ ਇਸ ਸੰਸਾਰ ਵਿਚ ਕੋਈ ਟਾਕਰਾ ਹੀ ਨਹੀਂ।

ਮੇਰੇ ਜੀਵਨ ਸਰਬੰਸ ! ਤੁਹਾਡੀ ਉਦਾਰਤਾ ਨੇ ਮੇਰੀਆਂ ਆਸਾਂ ਉਮੀਦਾਂ ਨਾਲੋ ਹਜ਼ਾਰਾਂ ਗੁਣਾ ਵਧੀਕ ਮੈਨੂੰ ਸੁਖੀ ਤੇ ਵਡ-ਭਾਗਣ ਬਣਾ ਦਿਤਾ ਹੈ। ਤੇ ਖੁਸ਼ੀ ? ਇਸ ਦਾ ਮੈਂ ਤੁਹਾਡੇ ਅੱਗੇ ਕੀ ਵਰਨਣ ਕਰਾਂ !

ਕਹਿੰਦੇ ਹਨ ਹੱਦ ਤੋਂ ਅਗਾਂਹ ਜਾ ਕੇ ਹਰ ਇਕ ਚੀਜ਼ ਆਪਣੇ ਆਪਣੀ ਉਚਾਈ ਤੋ ਪਿਛਾਂਹ ਮੁੜਨੀ ਸ਼ੁਰੂ ਹੋ ਜਾਂਦੀ नेघठ डे ਹੈ। ਕਹਿੰਦੇ ਨੇ ਕੋਈ ਆਦਮੀ ਜੇ ਅੰਨ੍ਹੇ-ਵਾਹ ਹੱਸਦਾ ਜਾਏ ਤਾਂ ਅਖੀਰ ਉਸ ਦਾ ਹਾਸਾ ਰੋਣ ਵਿਚ ਬਦਲ ਜਾਂਦਾ ਹੈ-ਉਸ ਦੀਆਂ ਅੱਖੀਆ ਵਿਚ ਅਥਰੂ ਉਤਰ ਆਉਂਦੇ ਹਨ। ਜੇ ਇਸ ਵਿਚ ਕੁਝ ਸਚਿਆਈ ਹੈ ਤਾਂ ਇਸ ਦਾ ਖ਼ਿਆਲ ਕਰਕੇ ਦਿਲ ਦਹਿਲ ਜਾਂਦਾ ਹੈ – ਡਰ ਨਾਲ ਸਹਿਮ ਕੇ ਮੈਂ ਬੜਬੜਾ ਉਠਦੀ ਹਾਂ ਤੇ ਮੇਰੇ ਅੰਦਰ ਬਾਹਰ ਕਾਂਬਾ ਛਿੜ ਜਾਂਦਾ ਹੈ। ਮੈਂ ਵੇਖ ਰਹੀ ਹਾਂ ਜੁ ਮੇਰੀਆਂ ਖੁਸ਼ੀਆਂ ਤੇ ਮੇਰੇ ਮਨ ਦੀਆਂ ਰੀਝਾਂ ਦੀ ਪੂਰਤੀ ਹੁਣ ਓੜਕ ਦੇ ਬੰਨੇ ਤੇ ਜਾ ਪੁੱਜੀ ਹੈ। ਇਤਨੀ ਵਧੀਕ ਕਿ ਜਿਸ ਦੇ ਸੰਭਾਲਣ ਲਈ ਮੇਰੇ ਦਿਲ ਵਿਚ ਥਾਂ ਨਹੀਂ ਲੱਭਦਾ। ਤੇ ਉਹ ਇਸ ਤਰ੍ਹਾਂ ਫੁਟ ਫੁਟ ਕੇ ਬਾਹਰ ਨਿਕਲ ਰਹੀ ਹੈ। ਜੀਕਣ ਭਰੇ ਹੋਏ ਘੜੇ ਵਿਚ ਹੋਰ ਪਾਣੀ ਪਾਣ ਨਾਲ ਉਤੋਂ ਦੀ ਡੁਲ੍ਹਣ ਲੱਗ ਪੈਦਾ ਹੈ।

ਆਹ ਪ੍ਰੀਤਮ ! ਇਥੇ ਪਹੁੰਚ ਕੇ ਪਤਾ ਨਹੀਂ ਕਿੱਥੋਂ ਨਿਕਲ ਕੇ ਕੋਈ ਬਾਰੀਕ ਜਿਹੀ ਚਿੰਤਾ ਮੇਰੇ ਦੁਆਲੇ ਪੋਚਾ ਫੇਰ ਦੇਂਦੀ ਹੈ ਤੇ ਮੈਂ ਬੇਚੈਨ ਹੋ ਜਾਂਦੀ ਹਾਂ। ਚਿੰਤਾ ਵਧਦੀ ਵਧਦੀ ਕਿਸੇ ਕਿਸੇ ਵੇਲੇ ਇਤਨੀ ਡਰਾਉਣੀ ਸਕਲੇ ਬਣਾ ਕੇ ਮੇਰੇ ਸਾਹਮਣੇ ਖੜੋ ਜਾਂਦੀ ਹੈ ਕਿ ਮੇਰੇ ਹਿਰਦੇ ਵਿਚਲਾ ਸੁਖ ਤੇ ਖ਼ੁਸ਼ੀਆਂ ਦਾ ਭੰਡਾਰ ਇਸਦੀ ਤਹਿ ਥੱਲੇ ਉੱਕਾ ਹੀ ਦਬਿਆ ਜਾਂਦਾ ਹੈ। ਮੇਰਾ ਚੰਚਲ ਮਨ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਘੜਨ ਵਿਚ ਰੁਝ ਜਾਂਦਾ- ਉਹ ਕਹਿੰਦਾ ਹੈ-ਅੰਮ੍ਰਿਤ ਵੇਲੇ ਦੀ ਠੰਢੀ ਹਵਾ ਜਦ ਬਾਗ਼ ਦੀਆਂ ਕਲੀਆਂ ਨੂੰ ਨੀਵੀਂ ਨਜ਼ਰ ਪਾਈ ਆਪਣੇ ਵਲ ਮੁਸਕਰਾਂਦਿਆਂ ਤੇ ਲਪਟਾਂ ਛਡਦਿਆਂ ਤੱਕਦੀ ਹੈ ਤਾਂ ਪ੍ਰੇਮ ਦੀ ਮਸਤੀ ਵਿਚ ਆ ਕੇ ਹਵਾ ਆਪਣੇ ਆਪ ਨੂੰ ਭੁੱਲ ਜਾਂਦੀ ਹੈ ਤੇ ਕਲੀਆਂ ਨਾਲ ਛੇੜ-ਛਾੜ ਕਰਨ ਵਿਚ ਹੀ ਰੁੱਝ ਜਾਂਦੀ ਹੈ। ਇਸ ਪ੍ਰੇਮ ਕਲੇਲ ਦੇ ਅਨੂਠੇ ਰਸ ਨੂੰ ਕਲੀ ਦਾ ਨਾਜ਼ਕ ਦਿਲ ਪਚਾ ਨਹੀਂ ਸਕਦਾ ਤੇ ਉਹ ਖ਼ੁਸ਼ੀ ਤੇ ਅਨੁਮਾਦ ਵਿਚ ਆ ਕੇ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਹੈ। ਉਸ ਦੇ ਖੁਲ੍ਹਣ ਦੀ ਦੇਰ ਹੁੰਦੀ ਹੈ ਕਿ ਮਦ-ਮਤੀ ਹਵਾ ਦਾ ਪ੍ਰੇਮ ਉਸਦੀਆਂ ਕੋਮਲ ਪੰਖੜੀਆਂ ਨੂੰ ਖੇਰੂੰ ਖੇਰੂੰ ਕਰ ਦੇਂਦਾ ਹੈ ਤੇ ਉਸਦੇ ਜੀਵਨ ਦਾ ਅੰਤ ਹੋ ਜਾਂਦਾ ਹੈ।

ਮੇਰੇ ਪ੍ਰਾਣ ਆਧਾਰ ! ਮੈਨੂੰ ਬਚਾ ਲਓ ਇਸ ਖ਼ਿਆਲੀ ਚਿੰਤਾ ਦੇ ਪੰਜੇ ਚੋਂ। ਮੈਨੂੰ ਆਪਣੇ ਆਪ ਵਿਚ ਲੁਕਾ ਲਓ ਤੇ ਅਜਿਹੀ ਥਾਂ ਲੁਕਾ ਕੇ ਰੱਖੋ ਜਿਥੇ ਇਹੋ ਜਿਹੇ ਚੰਦਰੇ ਖ਼ਿਆਲ ਮੇਰੇ ਲਾਗੇ ਨਾ ਫਟਕ ਸਕਣ।

ਪਤਾ ਨਹੀਂ ਰਿਹਾ ਜੁ ਖ਼ਤ ਵਿਚ ਕੀ ਲਿਖਣ ਲੱਗੀ ਸਾਂ ਤੇ ਕੀ ਲਿਖ ਗਈ ਹਾਂ। ਇਹੋ ਮਾਲੂਮ ਹੁੰਦਾ ਹੈ ਕਿ ਲਿਖਣ ਲਈ ਹੁਣ ਕੋਈ ਗੱਲ ਬਾਕੀ ਨਹੀਂ ਰਹੀ। ਜਾਂ ਇਤਨਾ ਕੁਝ ਬਾਕੀ ਹੈ ਕਿ ਜਿਸ ਨੂੰ ਸਾਰੀ ਉਮਰ ਲਿਖਦੀ ਰਹਾਂ ਤਾਂ ਸ਼ਾਇਦ ਨਾ ਮੁੱਕੇ। ਜੋ ਲਿਖਣ ਲਗਦੀ ਹਾਂ, ਉਸ ਨੂੰ ਲਿਖਣ ਤੋਂ ਪਹਿਲਾਂ ਹੀ ਤੁਹਾਡੇ ਅੰਦਰ ਚਮਕਦਾ ਵੇਖਦੀ ਹਾਂ, ਫਿਰ ਦੱਸੀ ਹੋਈ ਗੱਲ ਨੂੰ ਕੀ ਦੱਸਾਂ ?

ਪ੍ਰੀਤਮ । ਵਿਆਹ ਦਾ ਜ਼ਿਕਰ ਘੜੀ ਮੁੜੀ ਕਿਉਂ ਕਰਦੇ ਹੋ ? ਲੋਕੀਂ ਕਹਿੰਦੇ ਨੇ ਵਿਆਹ ਹੀ ਇਕ ਐਸੀ ਚੀਜ਼ ਹੈ ਜਿਹੜੀ ਮਨੁੱਖੀ ਜੀਵਨ ਨੂੰ ਸੁਖੀ ਤੇ ਸ੍ਵਰਗੀ ਬਣਾ ਸਕਦੀ ਹੈ । ਜੇ ਇਹ ਗੱਲ ਠੀਕ ਹੈ ਤਾਂ ਮੈਂ ਇਸ ਤੋਂ ਬਹੁਤ ਦੂਰ ਰਹਿਣਾ ਚਾਹੁੰਦੀ ਹਾਂ ਕਿਉਂਕਿ ਜੇ ਖੁਸ਼ੀ ਤੇ ਸੁਖ ਮੈਨੂੰ ਤੁਹਾਡੀ ਉਦਾਰਤਾ ਤੇ ਤੁਹਾਡੇ ਪ੍ਰੇਮ ਦੇ ਸਦਕਾ ਇਸ ਵੇਲੇ ਤਕ ਪ੍ਰਾਪਤ ਹੋ ਚੁੱਕੇ ਹਨ ਉਹਨਾਂ ਦੇ ਹੁੰਦਿਆਂ ਮੈਂ ਕਿਸੇ ਹੋਰ ਸੁਖ ਦੀ ਕਲਪਨਾ ਹੀ ਨਹੀਂ ਕਰ ਸਕਦੀ – ਪ੍ਰਾਪਤ ਕਰਨ ਦੀ ਖਾਹਿਸ਼ ਤਾਂ ਕਿਤੇ ਰਹੀ। ਜਿਹਾ ਕਿ ਉੱਪਰ ਦੱਸ ਆਈ ਹਾਂ, ਇਥੇ ਹੋਰ ਥਾਂ ਹੀ ਨਹੀਂ।

ਤੁਸੀਂ ਆਪਣੇ ਜੀਵਨ ਨੂੰ ਜਿਸ ਸੱਚੇ ਵਿਚ ਢਾਲਣ ਦਾ ਖਿਆਲ ਪ੍ਰਗਟ ਕੀਤਾ ਹੈ, ਮੇਰੇ ਹੁੰਦਿਆਂ ਪ੍ਰੀਤਮ । ਇੱਕਲੇ ਹੀ ਇਸ ਪੈਡੇ ਤੇ ਨਹੀਂ ਪੈ ਸਕਦੇ ਇਕ ਕਦਮ ਵੀ ਨਹੀਂ ਪੁੱਟ ਸਕਦੇ । ਓਹ । ਕਿਤਨੀ ਉਦਾਰਤਾ-ਕਿਤਨੀ ਦ੍ਰਿੜਤਾ ਹੈ । ਜਿਸ ਸਮਾਜ ਨੇ ਤੁਹਾਨੂੰ ਇਸ ਹਾਲਤ ਤਕ ਪਹੁੰਚਾਇਆ ਹੈ। ਉਸ ਲਈ ਅਜੇ ਤਕ ਤੁਹਾਡੇ ਦਿਲ ਵਿਚ ਦਇਆ-ਭਾਵ ਹੈ। ਤੁਸੀਂ ਪਿਛਲੇ ਜਨਮ ਦੇ ਕੋਈ ਤਪੱਸਵੀ ਮਾਲੂਮ ਹੁੰਦੇ ਹੈ। ਜਾਣਦੇ ਹੋ ਇਸ ਸੰਬੰਧੀ ਮੇਰਾ ਕੀ ਖਿਆਲ ਰਿਹਾ ਹੈ ਜਿਸ ਨੂੰ ਤੁਹਾਡੀਆਂ ਦੇਹਾਂ ਸਤਰਾਂ ਨੇ ਹੀ ਪਲਟ ਕੇ ਰਖ ਦਿੱਤਾ ? ਸੁਣੋ ਮੈਂ ਆਪਣੇ ਦਿਲ ਵਿਚ ਇਕ ਗੁਪਤ ਜ਼ਹਿਰ ਦਬਾਈ ਬੈਠੀ ਸਾਂ ਕਿ ਇਸ ਭਾਈਚਾਰੇ ਤੋਂ ਜਿਸ ਨੇ ਮੇਰੇ ਦਿਲ ਦੇ ਮਾਲਕ ਨਾਲ ਉਸ ਦੇ ਬੇ-ਦੋਸ਼ ਹੁੰਦਿਆਂ ਹੋਇਆ ਇਹ ਅੱਤਿਆਚਾਰ ਕੀਤੇ ਸਨ। ਉਹ ਬਦਲਾ ਲਵਾਂਗੀ-ਇਸਦੇ ਦੁਬਾਜਰੇ ਤੇ ਪਖੰਡੀ ਆਗੂਆਂ ਨੂੰ ਉਹ ਨੱਕ ਨਾਲ ਚਣੇ ਚਬਵਾਵਾਂਗੀ ਕਿ ਇਕ ਵਾਰੀ ਦੁਨੀਆ ਯਾਦ ਰਖੇ ਤੇ ਅਜਿਹਾ ਕਰਨ ਲਈ ਤੁਹਾਨੂੰ ਵੀ ਕਹਾਂਗੀ।

ਪਰ ਹੁਣ ਮੇਰੇ ਪ੍ਰੀਤਮ ! ਮੇਰਾ ਜੀਵਨ ਤੁਹਾਡੇ ਵਿਚ ਅਭੇਦ ਹੋ ਚੁੱਕਾ ਹੈ। ਇਸ ਨੂੰ ਜਿਸ ਪਾਸੇ ਤੁਸੀਂ ਲਾਓਗੇ। ਉਸ ਪਾਸੇ ਲਗਾਗੀ। ਹਾਂ ਇਕ ਵਾਰੀ ਫੇਰ ਬੇਨਤੀ ਕਰਦੀ ਹਾਂ ਕਿ ਜਿਸ ਬਿਖੜੇ ਪੰਧ ਵਿਚ ਤੁਸੀਂ ਪੈਣ ਵਾਲੇ ਹੋ ਉਸ ਵਿਚ ਇੱਕਲੇ ਨਾ ਪੈਣਾ, ਮੈਨੂੰ ਵੀ ਭਾਈਵਾਲ ਬਣਾ ਲੈਣਾ। ਤੁਸੀਂ ਵੇਖੋਗੇ ਮੈਂ ਤੁਹਡੇ ਰਾਹ ਦਾ ਰੋੜਾ ਨਹੀਂ ਬਣਾਗੀ। ਇਸ ਗੱਲ ਦੀ ਸ਼ੰਕਾ ਨਾ ਕਰਨੀ।

ਹਾ ਵਿਆਹ ਬਾਬਤ ਫੇਰ ਲਿਖ ਦਿਆਂ ਕਿ ਇਸ ਦਾ ਖ਼ਿਆਲ ਅਜੇ ਦਿਲ ‘ਚੋਂ ਕੱਢ ਛੱਡਣਾ। ਅਸਾਂ ਇਸ ਦਾ ਮੁੱਲ ਚੁਕਾਣਾ ਹੈ, ਕੁਝ ਚਿਰ ਤਪੱਸਿਆ ਕਰਨੀ ਹੈ, ਤੇ ਫੇਰ ਅਸੀਂ ਸਦਾ ਲਈ ਇਕ ਹੋਵਾਂਗੇ, ਪ੍ਰਲੇ ਕਾਲ ਤਕ ਤੇ ਉਸਦੇ ਮਗਰੋਂ ਵੀ ਇਕ ਹੀ ਰਹਾਂਗੇ। ਇਸ ਤੋਂ ਛੁੱਟ ਇਹ ਵੀ ਦੱਸ ਦਿਆ ਕਿ ਮੇਰੀ ਉਪਰਲੀ ਸੰਕਾ ਨੂੰ ਵੀ ਉੱਕਾ ਨਿਰਮੂਲ ਨਾ ਸਮਝਣਾ। ਇਤਨੀਆਂ ਖ਼ੁਸ਼ੀਆਂ ਨੂੰ ਇਕ ਵਾਰਗੀ ਹੀ ਨਾ ਅਸੀਂ ਤੇ ਨਾ ਹੀ ਕੋਈ ਹੋਰ ਪਚਾ ਸਕਦਾ ਹੈ।

ਤੁਹਾਡੀ-ਸੁੰਦਰੀ

(ਅੱਠਵੀਂ ਚਿੱਠੀ)

ਦੀਵਾਨ ਪੁਰ

ਸੁੰਦਰੀ ਜੀ

ਅੱਜ ਮੈਂ ਤੁਹਾਨੂੰ ਜਿਸ ਦੁਖਦਾਈ ਘਟਨਾ ਦਾ ਹਾਲ ਲਿਖਣ ਲੱਗਾ ਹਾਂ, ਇਸ ਨੂੰ ਪੜ੍ਹ ਕੇ ਦਿਲ ਦੀ ਸੱਟ ਨੂੰ ਤੁਸੀਂ ਕਿਸ ਤਰ੍ਹਾਂ ਸਹਾਰੋਗੇ ? ਇਹ ਸੋਚ ਕੇ ਮੇਰਾ ਦਿਲ ਗੋਤਿਆਂ ਵਿਚ ਪੈਂਦਾ ਜਾਂਦਾ ਹੈ। ਲਿਖਦਿਆਂ ਹੱਥ ਕੰਬ ਰਿਹਾ ਹੈ। ਚੰਗਾ ਹੁੰਦਾ ਜੁ ਇਹ ਭੈੜੀ ਖ਼ਬਰ ਤੁਹਾਨੂੰ ਕੋਈ ਹੋਰ ਹੀ ਸੁਣਾਂਦਾ, ਪਰ ਖੋਟੇ ਭਾਗਾਂ ਨੂੰ ਇਹ ਕੰਮ ਮੇਰੇ ਹੀ ਸਪੁਰਦ ਹੈ। ਮੈਂ ਕੀ ਲਿਖਾਂ, ਸੁੰਦਰੀ ਜੀ । ਤੁਹਾਡਾ ਬਾਬਾ ਆਹ ! ਹਰ ਵੇਲੇ ਤੁਹਾਡੇ ਨਾਂ ਦੀ ਮਾਲਾ ਜਪਣ ਵਾਲਾ ਤੁਹਾਡਾ ਧਰਮ ਪਿਤਾ ਤੁਹਾਨੂੰ ਅੰਤਮ ਪਿਆਰ ਭੇਜਕੇ ਤੁਹਾਨੂੰ ਵੇਖਣ ਦੀ ਸਿੱਕ ਦਿਲ ਵਿਚ ਹੀ ਲੈ ਕੇ ਸਦਾ ਲਈ ਇਸ ਸੰਸਾਰ ਤੋਂ ਚਲਾ ਗਿਆ।

ਇਸ ਤੋਂ ਵੀ ਵੱਧ ਦਿਲ ਨੂੰ ਨਪੀੜਨ ਵਾਲੀ ਗੱਲ ਇਹ ਹੈ ਕਿ ਵਿਚਾਰੇ ਦੀ ਮੌਤ ਕਿਤਨੀ ਭਿਆਨਕ ਹੋਈ ! ਸੁੰਦਰੀ ਜੀ ! ਮੈਂ ਤੁਹਾਨੂੰ ਕੀ ਦੱਸਾਂ ? ਕਈ ਦਿਨਾਂ ਤੋਂ ਉਸ ਦਾ ਸਰੀਰ ਇਤਨਾ ਨਿਰਬਲ ਹੋ ਰਿਹਾ ਸੀ ਕਿ ਕੁੱਲੀ ਤੋਂ ਘੱਟ ਹੀ ਬਾਹਰ ਨਿਕਲਦਾ ਸੀ। ਸਦਾ ਵਾਂਗ ਜਦ ਪਰਸੋਂ ਸੰਧਿਆ ਨੂੰ ਰੋਟੀ ਦੇਣ ਗਿਆ ਤਾਂ ਉਹ ਰੋ ਰਿਹਾ ਸੀ। ਮੇਰੇ ਪੁੱਛਣ ਤੇ ਉਸ ਨੇ ਦੱਸਿਆ – ‘ਸੁੰਦਰੀ ਨੂੰ ਮਿਲਣ ਲਈ ਦਿਲ ਡਾਢਾ ਭਟਕ ਰਿਹਾ ਹੈ, ਨਾ ਜਾਣੀਏਂ ਕੋਈ ਦਿਨ ਹਾਂ ਕਿ ਨਹੀਂ। ਇਕ ਵਾਰੀ ਕੁੜੀ ਨੂੰ ਵੇਖ ਲੈਂਦਾ ਤਾਂ ਚੰਗਾ ਹੁੰਦਾ।’

ਮੈਂ ਆਖਿਆ ‘ਬਾਬਾ ਜੀ ! ਇਹ ਕਿਹੜੀ ਔਖੀ ਗੱਲ ਹੈ, ਮੈਂ ਸਵੇਰੇ ਹੀ ਜਾ ਕੇ ਸੁੰਦਰੀ ਨੂੰ ਲੈ ਆਉਂਦਾ ਹਾਂ।’

ਪਰ ਉਸਨੇ ਅਜਿਹਾ ਕਰਨੇਂ ਮੈਨੂੰ ਰੋਕਦਿਆਂ ਹੋਇਆਂ ਕਿਹਾ – ਉਸਦੀ ਪੜ੍ਹਾਈ ਦਾ ਹਰਜ ਹੋਵੇਗਾ, ਨਾਲੇ ਉਸਨੂੰ ਇਥੇ ਲਿਆਉਣਾ ਖ਼ਤਰੇ ਤੋਂ ਖ਼ਾਲੀ ਨਹੀਂ। ਪਿੰਡ ਦਾ ਬਦਮਾਸ਼ ਪਾਲਾ ਸਿੰਘ ਹੱਥ ਧੋ ਕੇ ਮੇਰੇ ਮਗਰ ਪਿਆ ਹੋਇਆ ਹੈ ਕਿ ਮੈਂ ਸੁੰਦਰੀ ਨਾਲ ਉਸਦਾ ਵਿਆਹ ਕਰ ਦਿਆਂ। ਪਹਿਲਾਂ ਤਾਂ ਉਸ ਮੈਨੂੰ ਲਾਲਚ ਦਿੱਤੇ, ਪਰ ਜਦ ਮੈਂ ਨਾ ਮੰਨਿਆ ਤਾਂ ਫਿਰ ਕਈ ਤਰ੍ਹਾਂ ਦੀਆਂ ਧਮਕੀਆਂ ਦੇਣ ਲੱਗਾ। ਇਥੋਂ ਤਕ ਕਹਿ ਗਿਆ ਕਿ ਜੇ ਤੂੰ ਸਿੱਧੀ ਤਰ੍ਹਾਂ ਮੇਰੀ ਗੱਲ ਨਹੀਂ ਮੰਨੇਗਾ ਤਾਂ ਮੈਂ ਆਪਣੇ ਆਦਮੀਆਂ ਪਾਸੋਂ ਤੈਨੂੰ ਮਰਵਾ ਸੁੱਟਾਂਗਾ ਤੇ ਸੁੰਦਰੀ ਜਦ ਤੇਰੇ ਮਰਨ ਦੀ ਖ਼ਬਰ ਸੁਣਕੇ ਆਵੇਗੀ ਤਾਂ ਉਸਨੂੰ ਬਦੇਬਦੀ ਚੁੱਕ ਕੇ ਲੈ ਜਾਵਾਂਗਾ।”

ਸੁੰਦਰੀ ਜੀ । ਜਿਸ ਵੇਲੇ ਬਾਬਾ ਇਹ ਗੱਲਾਂ ਕਰ ਰਿਹਾ ਸੀ ਉਸ ਵੇਲੇ ਉਸ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਮੇਰਾ ਵੀ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ। ਮੈਂ ਉਸ ਨੂੰ ਹੌਸਲਾ ਦਿੰਦਿਆ ਹੋਇਆ ਕਿਹਾ – ‘ਬਾਬਾ ਜੀ । ਮੇਰੇ ਬੈਠਿਆਂ ਕਿਸਦੀ ਮਜਾਲ ਹੈ ਸੁੰਦਰੀ ਵਲ ਜਾਂ ਤੁਹਾਡੇ ਵਲ ਤੱਕ ਜਾਵੇ।’

ਇਸ ਤੋਂ ਬਾਅਦ ਮੈਂ ਉਸਨੂੰ ਆਪਣੇ ਘਰ ਲੈ ਚਲਣ ਲਈ ਬੜਾ ਜਤਨ ਕੀਤਾ, ਪਰ ਉਹ ਨਾ ਮੰਨਿਆ ਤੇ ਆਖਣ ਲੱਗਾ “ਸਰਦਾਰਜੀ ! ਮੇਰਾ ਕੀ ਏ, ਮੈਂ ਤਾਂ ਅੱਗੇ ਈ ਕੰਧੀ ਤੇ ਰੁਖੜਾ ਹਾਂ। ਅੱਜ ਮੋਇਆ ਕਲ੍ਹ ਦੂਜਾ ਦਿਹਾੜਾ। ਮੈਂ ਰੱਬ ਅੱਗੇ ਹੱਥ ਜੋੜਦਾ ਹਾਂ ਕਿ ਮੈਨੂੰ ਤੁਰਦਿਆਂ ਫਿਰਦਿਆਂ ਹੀ ਸਾਂਭ ਲਵੇ, ਸਰੀਰ ਹੁਣ ਉੱਕਾ ਹੀ ਰਹਿ ਚੁਕਾ ਹੈ। ਬਹੁਤਾ ਫ਼ਿਕਰ ਸੁੰਦਰੀ ਦਾ ਸੀ ਜੋ ਤੁਹਾਡੀ ਦਇਆ ਨਾਲ ਦੂਰ ਹੋ ਗਿਆ ਹੈ।

ਫਿਰ ਮੈਂ ਉਸ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਲਾਹੌਰ ਚਲੇ ਚਲੇ ਤੇ ਸੁੰਦਰੀ ਨੂੰ ਮਿਲ ਆਓ।’ ਇਸ ਤੇ ਉਹ ਰਾਜ਼ੀ ਹੋ ਪਿਆ ਤੇ ਦੂਜੇ ਦਿਨ ਮੇਰੇ ਨਾਲ ਚੱਲਣ ਦੀ ਸਲਾਹ ਪੱਕੀ ਹੋਈ।

ਉਸੇ ਰਾਤ ਅੱਧੀ ਕੁ ਰਾਤੀ ਰੋਲੇ ਦੀ ਆਵਾਜ਼ ਨਾਲ ਮੇਰੀ ਜਾਗ ਖੁਲ੍ਹ ਗਈ। ਅੱਗ ਲੱਗ ਗਈ ਦੀ ਦੁਹਾਈ ਸੁਣ ਕੇ ਮੈਂ ਅਭੜਵਾਹਿਆ ਘਰੇ ਬਾਹਰ ਨਿਕਲਿਆ। ਗਲੀ ਵਿਚ ਆ ਕੇ ਸੁਣਿਆ ਬਾਬੇ ਰੋਡ ਦੀ ਕੁੱਲੀ ਨੂੰ ਅੱਗ ਲੱਗ ਗਈ ਹੈ। ਮੈਂ ਵਾਹੋ ਦਾਹੀ ਭੱਜਾ ਗਿਆ। ਜਾ ਕੇ ਵੇਖਿਆ, ਬਹੁਤ ਸਾਰੇ ਲੋਕ ਇੱਕਠੇ ਹੋਏ ਹੋਏ ਸਨ। ਲੋਕਾ ਨੇ ਬਾਬੇ ਦੀ ਝੁਲਸੀ ਹੋਈ ਦੇਹ ਕਢ ਕੇ ਇਕ ਪਾਸੇ ਰੱਖੀ ਹੋਈ ਸੀ। ਕੁੱਲੀ ਸੁਆਹ ਦਾ ਢੇਰ ਹੋ ਚੁੱਕੀ ਸੀ, ਉਤੇ ਪਾਣੀ ਪੈਣ ਕਰਕੇ ਉਸਦੀਆ ਅੰਧ ਸੜੀਆ ਲੱਕੜਾਂ ਧੁਖ ਰਹੀਆਂ ਸਨ। ਮੈਂ ਭੀੜ ਚੀਰਦਾ ਹੋਇਆ ਪਾਸ ਪਹੁੰਚਿਆ।

ਆਹ ਸੁੰਦਰੀ ਜੀ । ਉਸ ਵੇਲੇ ਦਾ ਹੁਲੀਆ ਦੱਸ ਕੇ ਮੈ ਤੁਹਾਡੇ ਦੁੱਖਾਂ ਦੀ ਬਲਦੀ ਅੱਗ ਉੱਤੇ ਤੇਲ ਨਹੀਂ ਪਾਣਾ ਚਾਹੁੰਦਾ।

ਮੇਰੇ ਵਿਚ ਵੇਖਣ ਦੀ ਤਾਕਤ ਨਹੀਂ ਸੀ। ਮੈਂ ਦਿਲ ਤਕੜਾ ਕਰਕੇ ਉਸ ਦੇ ਸਰੀਰ ਨੂੰ ਟੋਹਿਆ। ਠਾਣੇਦਾਰ ਤੇ ਦੋ ਤਿੰਨ ਸਿਪਾਹੀ ਮੌਜੂਦ ਸਨ। ਪਹਿਲਾ ਕਿੰਨਾ ਚਿਰ ਤਾਂ ਸਭ ਨੇ ਇਹੋ ਸਮਝਿਆ ਕਿ ਉਹ ਮਰ ਚੁਕਾ ਹੈ ਪਰ ਕੁਝ ਚਿਰ ਬਾਅਦ ਉਸ ਦੇ ਸਰੀਰ ਵਿਚ ਹਿਲਜੁਲ ਹੋਈ। ਮੈਂ ਉਸ ਨੂੰ ਕਈ ਆਵਾਜ਼ਾਂ ਦਿਤੀਆਂ। ਉਸ ਨੇ ਨਜ਼ਰ ਭਰ ਕੇ ਮੇਰੇ ਵਲ ਤੱਕਿਆ, ਤੇ ਹੌਲੀ ਜਿਹੀ ਕਿਹਾ – ‘ਸਰਦਾਰ ਜੀ !”

ਮੈਂ ‘ਹਾਂ ਜੀ’ ਕਹਿ ਕੇ ਉਸਨੂੰ ਹੋਰ ਪੁੱਛਣ ਲੱਗਾ ਸਾਂ ਕਿ ਠਾਣੇਦਾਰ ਇਸ ਮੌਕੇ ਨੂੰ ਗਨੀਮਤ ਸਮਝ ਕੇ ਬਿਆਨ ਲੈਣ ਲਈ ਉਸ ਉਤੇ ਸਵਾਲ ਕਰਨ ਲਗਾ। ਬਾਬਾ ਰਤੀ ਮਾਸਾ ਹੋਸ਼ ਵਿਚ ਮਾਲੂਮ ਹੁੰਦਾ ਸੀ। ਠਾਣੇਦਾਰ ਨੇ ਪੁੱਛਿਆ ‘ਬਾਬਾ।’ ਉਸ ਨੇ ਸਿਰ ਹਿਲਾਇਆ।

ਠਾਣੇਦਾਰ ਨੇ ਫਿਰ ਪੁੱਛਿਆ – ‘ਅੱਗ ਕਿੰਨੇ ਲਾਈ ਸੀ ?’ ਬਾਬੇ ਨੇ ਇਸਦੇ ਉੱਤਰ ਵਿਚ ਸਿਰਫ਼ ਇਕ ਵਾਰੀ ਅਸਮਾਨ ਵੱਲ ਤਕਿਆ, ਜਿਸ ਤੋਂ ਜਾਪਦਾ ਸੀ, ਪਵਿੱਤਰ-ਆਤਮਾ ਬਾਬਾ, ਆਪਣੇ ਖੂਨੀ ਨੂੰ ਨਸ਼ਰ ਨਹੀਂ ਸੀ ਕਰਨਾ ਚਾਹੁੰਦਾ ਤੇ ਏਸ ਘਟਨਾ ਨੂੰ ਰੱਬ ਦਾ ਭਾਣਾ ਸਮਝ ਕੇ ਸੰਤੋਖ ਪ੍ਰਗਟ ਕਰ ਰਿਹਾ ਸੀ। ਇਸ ਤੋਂ ਬਾਅਦ ਠਾਣੇਦਾਰ ਦੀ ਕਿਸੇ ਗੱਲ ਦਾ ਉਸਨੇ ਕੋਈ ਉੱਤਰ ਨਾ ਦਿਤਾ। ਉਸ ਵਿਚ ਹੁਣ ਇਸਾਰਾ ਕਰਨ ਦੀ ਵੀ ਤਾਕਤ ਨਹੀਂ ਸੀ। ਉਸ ਆਸ ਪਾਸ ਲਗੀ ਭੀੜ ਵਲ ਇਕ ਨਜ਼ਰ ਭਰ ਕੇ ਤੱਕਿਆ ਤੇ ਮੇਰੇ ਉੱਤੇ ਆ ਕੇ ਉਸ ਦੀ ਨਜ਼ਰ ਠਹਿਰ ਗਈ। ਮੈਂ ਅਗਾਹ ਸਿਰ ਝੁਕਾ ਕੇ ਕਿਹਾ ‘ਕਿਉਂ ਬਾਬਾ ਜੀ । ਕੁਝ ਕਹਿਣਾ ने?’

ਉਹ ਕੁਝ ਨਾ ਬੋਲ ਸਕਿਆ, ਤੇ ਉਸ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ। ਫਿਰ ਮਾਲੂਮ ਹੋਇਆ ਜੀਕਣ ਕੁਝ ਬੋਲਣਾ ਚਾਹੁੰਦਾ ਹੈ, ਪਰ ਬੋਲ ਨਹੀਂ ਸਕਦਾ। ਕਈ ਵਾਰ ਉਸ ਦੇ ਬੁਲ੍ਹ ਫਰਕੇ, ਪਰ ਮੈਂ ਉਸ ਦਾ ਕੁਝ ਵੀ ਮਤਲਬ ਨਾ ਸਮਝ ਸਕਿਆ। ਫਿਰ ਉਸ ਨੇ ਨੇੜੇ ਹੋਣ ਦਾ ਇਸਾਰਾ ਕੀਤਾ। ਮੈਂ ਜਦ ਕੰਨ ਬਿਲਕੁਲ ਉਸਦੇ ਬੁਲ੍ਹਾ ਨਾਲ ਜੋੜ ਦਿਤਾ ਤਾਂ ਮੈਨੂੰ ਬੜਾ ਜਤਨ ਕਰਨ ਤੇ ਇਹੋ ਕੁਝ ਸਮਝ ਪਈ, ‘ਸ ਸ। ਸੁੰਦਰੀ ਮੈਂ ਪੁੱਛਿਆ

ਬਾਬਾ ਜੀ । ਸੁੰਦਰੀ ਨੂੰ ਮਿਲਣਾ ਜੇ ?”

ਤਕ ਕਹਿ ਗਿਆ ਕਿ ਜੇ ਤੂੰ ਸਿੱਧੀ ਤਰ੍ਹਾਂ ਮੇਰੀ ਗੱਲ ਨਹੀਂ ਮੰਨੇਗਾ ਤਾਂ ਮੈਂ ਆਪਣੇ ਆਦਮੀਆਂ ਪਾਸੋਂ ਤੈਨੂੰ ਮਰਵਾ ਸੁੱਟਾਂਗਾ ਤੇ ਸੁੰਦਰੀ ਜਦ ਤੇਰੇ ਮਰਨ ਦੀ ਖ਼ਬਰ ਸੁਣਕੇ ਆਵੇਗੀ ਤਾਂ ਉਸਨੂੰ ਬਦੇਬਦੀ ਚੁੱਕ ਕੇ ਲੈ ਜਾਵਾਂਗਾ।”

ਸੁੰਦਰੀ ਜੀ । ਜਿਸ ਵੇਲੇ ਬਾਬਾ ਇਹ ਗੱਲਾਂ ਕਰ ਰਿਹਾ ਸੀ ਉਸ ਵੇਲੇ ਉਸ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਮੇਰਾ ਵੀ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ। ਮੈਂ ਉਸ ਨੂੰ ਹੌਸਲਾ ਦਿੰਦਿਆ ਹੋਇਆ ਕਿਹਾ – ‘ਬਾਬਾ ਜੀ । ਮੇਰੇ ਬੈਠਿਆਂ ਕਿਸਦੀ ਮਜਾਲ ਹੈ ਸੁੰਦਰੀ ਵਲ ਜਾਂ ਤੁਹਾਡੇ ਵਲ ਤੱਕ ਜਾਵੇ।’

ਇਸ ਤੋਂ ਬਾਅਦ ਮੈਂ ਉਸਨੂੰ ਆਪਣੇ ਘਰ ਲੈ ਚਲਣ ਲਈ ਬੜਾ ਜਤਨ ਕੀਤਾ, ਪਰ ਉਹ ਨਾ ਮੰਨਿਆ ਤੇ ਆਖਣ ਲੱਗਾ “ਸਰਦਾਰਜੀ ! ਮੇਰਾ ਕੀ ਏ, ਮੈਂ ਤਾਂ ਅੱਗੇ ਈ ਕੰਧੀ ਤੇ ਰੁਖੜਾ ਹਾਂ। ਅੱਜ ਮੋਇਆ ਕਲ੍ਹ ਦੂਜਾ ਦਿਹਾੜਾ। ਮੈਂ ਰੱਬ ਅੱਗੇ ਹੱਥ ਜੋੜਦਾ ਹਾਂ ਕਿ ਮੈਨੂੰ ਤੁਰਦਿਆਂ ਫਿਰਦਿਆਂ ਹੀ ਸਾਂਭ ਲਵੇ, ਸਰੀਰ ਹੁਣ ਉੱਕਾ ਹੀ ਰਹਿ ਚੁਕਾ ਹੈ। ਬਹੁਤਾ ਫ਼ਿਕਰ ਸੁੰਦਰੀ ਦਾ ਸੀ ਜੋ ਤੁਹਾਡੀ ਦਇਆ ਨਾਲ ਦੂਰ ਹੋ ਗਿਆ ਹੈ।

ਫਿਰ ਮੈਂ ਉਸ ਨੂੰ ਕਿਹਾ, ਬਾਬਾ ਜੀ ਮੇਰੇ ਨਾਲ ਲਾਹੌਰ ਚਲੇ ਚਲੇ ਤੇ ਸੁੰਦਰੀ ਨੂੰ ਮਿਲ ਆਓ।’ ਇਸ ਤੇ ਉਹ ਰਾਜ਼ੀ ਹੋ ਪਿਆ ਤੇ ਦੂਜੇ ਦਿਨ ਮੇਰੇ ਨਾਲ ਚੱਲਣ ਦੀ ਸਲਾਹ ਪੱਕੀ ਹੋਈ।

ਉਸੇ ਰਾਤ ਅੱਧੀ ਕੁ ਰਾਤੀ ਰੋਲੇ ਦੀ ਆਵਾਜ਼ ਨਾਲ ਮੇਰੀ ਜਾਗ ਖੁਲ੍ਹ ਗਈ। ਅੱਗ ਲੱਗ ਗਈ ਦੀ ਦੁਹਾਈ ਸੁਣ ਕੇ ਮੈਂ ਅਭੜਵਾਹਿਆ ਘਰੇ ਬਾਹਰ ਨਿਕਲਿਆ। ਗਲੀ ਵਿਚ ਆ ਕੇ ਸੁਣਿਆ ਬਾਬੇ ਰੋਡ ਦੀ ਕੁੱਲੀ ਨੂੰ ਅੱਗ ਲੱਗ ਗਈ ਹੈ। ਮੈਂ ਵਾਹੋ ਦਾਹੀ ਭੱਜਾ ਗਿਆ। ਜਾ ਕੇ ਵੇਖਿਆ, ਬਹੁਤ ਸਾਰੇ ਲੋਕ ਇੱਕਠੇ ਹੋਏ ਹੋਏ ਸਨ। ਲੋਕਾ ਨੇ ਬਾਬੇ ਦੀ ਝੁਲਸੀ ਹੋਈ ਦੇਹ ਕਢ ਕੇ ਇਕ ਪਾਸੇ ਰੱਖੀ ਹੋਈ ਸੀ। ਕੁੱਲੀ ਸੁਆਹ ਦਾ ਢੇਰ ਹੋ ਚੁੱਕੀ ਸੀ, ਉਤੇ ਪਾਣੀ ਪੈਣ ਕਰਕੇ ਉਸਦੀਆ ਅੰਧ ਸੜੀਆ ਲੱਕੜਾਂ ਧੁਖ ਰਹੀਆਂ ਸਨ। ਮੈਂ ਭੀੜ ਚੀਰਦਾ ਹੋਇਆ ਪਾਸ ਪਹੁੰਚਿਆ।

ਆਹ ਸੁੰਦਰੀ ਜੀ । ਉਸ ਵੇਲੇ ਦਾ ਹੁਲੀਆ ਦੱਸ ਕੇ ਮੈ ਤੁਹਾਡੇ ਦੁੱਖਾਂ ਦੀ ਬਲਦੀ ਅੱਗ ਉੱਤੇ ਤੇਲ ਨਹੀਂ ਪਾਣਾ ਚਾਹੁੰਦਾ।

ਮੇਰੇ ਵਿਚ ਵੇਖਣ ਦੀ ਤਾਕਤ ਨਹੀਂ ਸੀ। ਮੈਂ ਦਿਲ ਤਕੜਾ ਕਰਕੇ ਉਸ ਦੇ ਸਰੀਰ ਨੂੰ ਟੋਹਿਆ। ਠਾਣੇਦਾਰ ਤੇ ਦੋ ਤਿੰਨ ਸਿਪਾਹੀ ਮੌਜੂਦ ਸਨ। ਪਹਿਲਾ ਕਿੰਨਾ ਚਿਰ ਤਾਂ ਸਭ ਨੇ ਇਹੋ ਸਮਝਿਆ ਕਿ ਉਹ ਮਰ ਚੁਕਾ ਹੈ ਪਰ ਕੁਝ ਚਿਰ ਬਾਅਦ ਉਸ ਦੇ ਸਰੀਰ ਵਿਚ ਹਿਲਜੁਲ ਹੋਈ। ਮੈਂ ਉਸ ਨੂੰ ਕਈ ਆਵਾਜ਼ਾਂ ਦਿਤੀਆਂ। ਉਸ ਨੇ ਨਜ਼ਰ ਭਰ ਕੇ ਮੇਰੇ ਵਲ ਤੱਕਿਆ, ਤੇ ਹੌਲੀ ਜਿਹੀ ਕਿਹਾ – ‘ਸਰਦਾਰ ਜੀ !”

ਮੈਂ ‘ਹਾਂ ਜੀ’ ਕਹਿ ਕੇ ਉਸਨੂੰ ਹੋਰ ਪੁੱਛਣ ਲੱਗਾ ਸਾਂ ਕਿ ਠਾਣੇਦਾਰ ਇਸ ਮੌਕੇ ਨੂੰ ਗਨੀਮਤ ਸਮਝ ਕੇ ਬਿਆਨ ਲੈਣ ਲਈ ਉਸ ਉਤੇ ਸਵਾਲ ਕਰਨ ਲਗਾ। ਬਾਬਾ ਰਤੀ ਮਾਸਾ ਹੋਸ਼ ਵਿਚ ਮਾਲੂਮ ਹੁੰਦਾ ਸੀ। ਠਾਣੇਦਾਰ ਨੇ ਪੁੱਛਿਆ ‘ਬਾਬਾ।’ ਉਸ ਨੇ ਸਿਰ ਹਿਲਾਇਆ।

ਠਾਣੇਦਾਰ ਨੇ ਫਿਰ ਪੁੱਛਿਆ – ‘ਅੱਗ ਕਿੰਨੇ ਲਾਈ ਸੀ ?’ ਬਾਬੇ ਨੇ ਇਸਦੇ ਉੱਤਰ ਵਿਚ ਸਿਰਫ਼ ਇਕ ਵਾਰੀ ਅਸਮਾਨ ਵੱਲ ਤਕਿਆ, ਜਿਸ ਤੋਂ ਜਾਪਦਾ ਸੀ, ਪਵਿੱਤਰ-ਆਤਮਾ ਬਾਬਾ, ਆਪਣੇ ਖੂਨੀ ਨੂੰ ਨਸ਼ਰ ਨਹੀਂ ਸੀ ਕਰਨਾ ਚਾਹੁੰਦਾ ਤੇ ਏਸ ਘਟਨਾ ਨੂੰ ਰੱਬ ਦਾ ਭਾਣਾ ਸਮਝ ਕੇ ਸੰਤੋਖ ਪ੍ਰਗਟ ਕਰ ਰਿਹਾ ਸੀ। ਇਸ ਤੋਂ ਬਾਅਦ ਠਾਣੇਦਾਰ ਦੀ ਕਿਸੇ ਗੱਲ ਦਾ ਉਸਨੇ ਕੋਈ ਉੱਤਰ ਨਾ ਦਿਤਾ। ਉਸ ਵਿਚ ਹੁਣ ਇਸਾਰਾ ਕਰਨ ਦੀ ਵੀ ਤਾਕਤ ਨਹੀਂ ਸੀ। ਉਸ ਆਸ ਪਾਸ ਲਗੀ ਭੀੜ ਵਲ ਇਕ ਨਜ਼ਰ ਭਰ ਕੇ ਤੱਕਿਆ ਤੇ ਮੇਰੇ ਉੱਤੇ ਆ ਕੇ ਉਸ ਦੀ ਨਜ਼ਰ ਠਹਿਰ ਗਈ। ਮੈਂ ਅਗਾਹ ਸਿਰ ਝੁਕਾ ਕੇ ਕਿਹਾ ‘ਕਿਉਂ ਬਾਬਾ ਜੀ । ਕੁਝ ਕਹਿਣਾ ਹੈ ?’

ਉਹ ਕੁਝ ਨਾ ਬੋਲ ਸਕਿਆ, ਤੇ ਉਸ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ। ਫਿਰ ਮਾਲੂਮ ਹੋਇਆ ਜੀਕਣ ਕੁਝ ਬੋਲਣਾ ਚਾਹੁੰਦਾ ਹੈ, ਪਰ ਬੋਲ ਨਹੀਂ ਸਕਦਾ। ਕਈ ਵਾਰ ਉਸ ਦੇ ਬੁਲ੍ਹ ਫਰਕੇ, ਪਰ ਮੈਂ ਉਸ ਦਾ ਕੁਝ ਵੀ ਮਤਲਬ ਨਾ ਸਮਝ ਸਕਿਆ। ਫਿਰ ਉਸ ਨੇ ਨੇੜੇ ਹੋਣ ਦਾ ਇਸਾਰਾ ਕੀਤਾ। ਮੈਂ ਜਦ ਕੰਨ ਬਿਲਕੁਲ ਉਸਦੇ ਬੁਲ੍ਹਾ ਨਾਲ ਜੋੜ ਦਿਤਾ ਤਾਂ ਮੈਨੂੰ ਬੜਾ ਜਤਨ ਕਰਨ ਤੇ ਇਹੋ ਕੁਝ ਸਮਝ ਪਈ, ‘ਸ ਸ। ਸੁੰਦਰੀ

ਮੈਂ ਪੁੱਛਿਆ ਬਾਬਾ ਜੀ । ਸੁੰਦਰੀ ਨੂੰ ਮਿਲਣਾ ਜੇ ?”

ਉਸਨੇ ਹੱਥ ਨੂੰ ਹੌਲੀ ਹੌਲੀ ਇਸ ਤਰ੍ਹਾਂ ਘੁਮਾਇਆ ਜੀਕਣ ਕੋਈ ਡੋਰ ਵਜਾਣ ਵਾਲਾ ਘੰਮਾਂਦਾ ਹੈ। ਮੈਂ ਇਸ ਦਾ ਮਤਲਬ ਸਮਤ ਗਿਆ। ਉਹ ਕਹਿ ਰਿਹਾ ਸੀ ਹੁਣ ਖੇਡ ਖ਼ਤਮ ਹੋ ਗਈ। ਸੁੰਦਰੀ ਨੂੰ ਮੈਂ ਨਹੀਂ ਮਿਲ ਸਕਦਾ। ਫਿਰ ਮੈਂ ਪੁੱਛਿਆ – ਸੁੰਦਰੀ ਨੂੰ ਕੁਝ ਕਹਿਣੇ ने ?’

ਉਸ ਨੇ ਕੋਈ ਉੱਤਰ ਨਾ ਦਿੱਤਾ, ਪਰ ਡਲ੍ਹਕਦੀਆਂ ਅੱਖਾਂ ਉਸ ਦੀਆਂ ਮੇਰੇ ਚਿਹਰੇ ਨੂੰ ਇਕ ਟਕ ਵੇਖ ਰਹੀਆਂ ਸਨ, ਜਿਵੇਂ ਮੈਥ ਕਿਸੇ ਗੱਲ ਦਾ ਉੱਤਰ ਮੰਗਣਾ ਚਾਹੁੰਦਾ ਸੀ। ਮੈਂ ਉਸ ਦਾ ਭਾਵ ਸਮਤ ਕੇ ਬੋਲਿਆ ‘ਬਾਬਾ ਜੀ । ਸੁੰਦਰੀ ਦਾ ਫ਼ਿਕਰ ਨਾ ਕਰੋ, ਮੈਂ ਉਸ ਨਾਲ ਵਿਆਹ ਕਰਾਂਗਾ !’

ਇਹ ਗੱਲ ਮੇਰੇ ਕਹਿਣ ਦੀ ਢਿੱਲ ਸੀ ਕਿ ਉਸ ਦੀਆਂ ਅੱਖਾਂ ਵਿਚ ਚਮਕ ਪੈਦਾ ਹੋਈ ਤੇ ਬੁਲ੍ਹਾਂ ਤੇ ਨਿੰਮੀ ਜਿਹੀ ਮੁਸਕਰਾਹਟ। ਫਿਰ ਉਸਨੇ ਸ਼ਾਇਦ ਮੇਰਾ ਧੰਨਵਾਦ ਕਰਨ ਲਈ ਦੋਹਾਂ ਹੱਥਾਂ ਨੂੰ ਇਸ ਤਰ੍ਹਾਂ ਹਿਲਾਇਆ ਜਿਵੇਂ ਜੋੜਨਾ ਚਾਹੁੰਦਾ ਸੀ। ਹੌਲੀ ਹੌਲੀ ਉਹ ਆਪਣੇ ਹੱਥਾ ਨੂੰ ਇਕ ਦੂਜੇ ਦੇ ਨੇੜੇ ਲੈ ਜਾਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਅਜੇ ਕੋਈ ਚੱਪੇ ਕੁ ਦੀ ਵਿਥ ਸੀ ਜਦ ਉਸ ਦੀਆਂ ਦੋਵੇਂ ਬਾਹਾਂ ਨਿਸੰਤੀਆ ਹੋ ਕੇ ਉਸ ਦੀ ਛਾਤੀ ਤੇ ਡਿਗ ਪਈਆਂ ਤੇ ਉਸਦੀ ਗਿੱਚੀ ਮੋਢੇ ਵਲ ਨੂੰ ਲੁੜ੍ਹਕ ਗਈ। ਜਾਣੀਦਾ ਮੇਰੇ ਮੂੰਹੋ ਇਹੋ ਗੱਲ ਸੁਣਨ ਲਈ ਉਸ ਦੇ ਪ੍ਰਾਣ ਅਟਕੇ ਹੋਏ ਸਨ। ਆਹ ਸੁੰਦਰੀ ਜੀ ! ਉਹ ਸਦਾ ਦੀ ਨੀਂਦਰ ਸੌ ਗਿਆ।

ਪੁਲਿਸ ਨੇ ਸ਼ੱਕ ਵਿਚ ਪਾਲਾ ਸਿੰਘ ਤੇ ਉਸਦੇ ਚਹੁੰ ਸਾਥੀਆਂ ਸਵਾਇਆ ਸਿੰਘ ਤੇ ਵੀਰ ਸਿੰਘ ਨੂੰ ਉਹਨਾਂ ਦੇ ਘਰੋਂ ਜਾ ਕੇ ਗਿਫਤਾਰ ਕਰ ਲਿਆ।

ਉਫ਼ ! ਕਿਤਨੀ ਡਰਾਉਣੀ ਘਟਨਾ ਸੀ। ਅਜੇ ਤੀਕ ਉਸਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਹੈ। ਮੇਰੀ ਮਾਂ ਜੀ ਨੇ ਜਦ ਦੀ ਇਹ ਗੱਲ ਸੁਣੀ ਹੈ ਉਨ੍ਹਾਂ ਦੇ ਅੱਥਰੂ ਨਹੀਂ ਸੁੱਕੇ। ਮਾਲੂਮ ਹੁੰਦਾ ਹੈ ਉਨ੍ਹਾਂ ਦੇ ਦਿਲ ਨੇ ਬੜਾ ਪਲਟਾ ਖਾਧਾ ਹੈ।

ਸੁੰਦਰੀ ਜੀ, ਭਾਣਾ ਅਮਿਟ ਹੈ, ਸਾਨੂੰ ਕਿਸੇ ਪਾਸੋਂ ਬਦਲਾ ਲੈਣ ਦਾ ਖ਼ਿਆਲ ਕਦੇ ਦਿਲ ਵਿਚ ਨਹੀਂ ਲਿਆਉਣਾ ਚਾਹੀਦਾ।

ਬਦਲਾ ਦੇਣਾ ਕਰਤਾ ਦੇ ਹੱਥ ਹੈ। ਸੰਸਾਰ ਦੀ ਕੋਈ ਤਾਕਤ ਸਾਨੂੰ ਆਪਣੇ ਅਸੂਲਾਂ ਤੋਂ ਨਾ ਡੇਗ ਸਕੇ, ਸਾਡੀ ਬਹਾਦਰੀ ਇਸੇ ਵਿਚ ਹੈ। ਅੱਜ ਦੀ ਚਿੱਠੀ ਪੜ੍ਹ ਕੇ ਤੁਹਾਡੇ ਦਿਲ ਦੀ ਹਾਲਤ ਕੀ ਹੋਵੇਗੀ, ਇਸ ਨੂੰ ਮੈਂ ਸਮਝ ਰਿਹਾ ਹਾਂ, ਇਸੇ ਕਰਕੇ ਹੋਰ ਕੁਝ ਨਹੀਂ ਲਿਖਦਾ। ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਦਿਲ ਨੂੰ ਬਹੁਤਾ ਦੁਖੀ ਨਹੀਂ ਕਰਨਾ, ਸਗੋਂ ਹੌਸਲੇ ਤੇ ਸਾਬਤ-ਕਦਮੀ ਨਾਲ ਇਸ ਦੁੱਖ ਦਾ ਟਾਕਰਾ ਕਰਨਾ।

ਹੁਣੇ ਹੀ ਚਿੱਠੀ ਲਿਖਦਿਆਂ ਖ਼ਬਰ ਮਿਲੀ ਹੈ ਕਿ ਪਾਲਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਨੇ ਮਾਮੂਲੀ ਜ਼ਮਾਨਤਾਂ ਲੈ ਕੇ ਛੱਡ ਦਿਤਾ ਹੈ। ਇਸਦਾ ਕਾਰਨ ਇਕ ਤਾਂ ਮਾਇਆ ਦਾ ਚਮਤਕਾਰ, ਤੇ ਦੂਜਾ ਪਿੰਡ ਦੇ ਲੋਕਾਂ ਦੀ ਉਦਾਰਤਾ ਦੱਸੀ ਜਾਂਦੀ ਹੈ, ਜਿਹੜੇ ਉਹਨਾਂ ਨੂੰ ਬਚਾਉਣ ਲਈ ਸਿਰੋ ਪਰੇ ਕੋਸ਼ਿਸ ਕਰ ਰਹੇ ਸਨ। ਮੈਨੂੰ ਅੱਗੇ ਹੀ ਇਹੋ ਉਮੀਦ ਸੀ।

ਤੁਹਾਡਾ ਬਚਨ ਸਿੰਘ

(ਨੌਵੀਂ ਚਿੱਠੀ)

ਕੰਨਿਆ ਆਸ਼ਰਮ
ਲਾਹੌਰ

ਪ੍ਰਾਣ-ਨਾਥ ।

ਚਿੱਠੀ ਪੁੱਜੀ। ਆਹ । ਬਾਬੇ ਦੀ ਮੌਤ ਦੀ ਖ਼ਬਰ ਨੇ ਮੇਰੇ ਦਿਲ ਵਿਚ ਜੋ ਹਲਚਲੀ ਮਚਾਈ ਹੈ, ਇਸ ਦਾ ਮੈਂ ਕੀ ਵਰਣਨ ਕਰਾਂ ? ਸਭ ਨਾਲੇ ਵੱਡਾ ਅਰਮਾਨ ਇਹ ਹੈ ਕਿ ਉਸ ਨਾਲ ਅੰਤਮ ਮੁਲਾਕਾਤ ਵੀ ਨਾ ਹੋ ਸਕੀ। ਉਹ ਪਿਆਰ ਭਰਿਆ ਹੱਥ ਮੇਰੀ ਪਿੱਠ ਤੇ ਫੇਰਦਾ, ਤੇ ਮੈਂ ਆਪਣੇ ਪਿਤਰੀ ਪੰਘੂੜੇ ਦਾ ਇਕ ਆਖ਼ੀਰੀ ਝੂਟਾ ਲੈ ਲੈਂਦੀ, ਪਰ ਭਾਗਾਂ ਵਿਚ ਨਹੀਂ ਸੀ ਲਿਖਿਆ। ਦਿਲ ਰੋ ਰਿਹਾ ਹੈ, ਹਜ਼ਾਰ ਯਤਨ ਕਰ ਕੇ ਵੀ ਦਿਲ ਨੂੰ ਖਲੋਤ ਨਹੀਂ ਹੁੰਦੀ । ਘੜੀ ਮੁੜੀ ਅੰਦਰੋਂ ਕੋਈ ਉਬਾਲ ਉਠਦਾ ਹੈ, ਤੇ ਦਿਲ ਨੂੰ ਚੀਰਦਾ ਹੋਇਆ ਅੰਦਰੇ ਗੁੰਮ ਹੋ ਜਾਂਦਾ ਹੈ, ਪਰ ਜਦ ਤੁਹਾਡਾ ਖ਼ਿਆਲ ਆਉਂਦਾ ਹੈ ਤਾਂ ਮੈਨੂੰ ਡਿਗਦੀ- ਡਿਗਦੀ ਨੂੰ ਠੁਮ੍ਹਣੇ ਦਾ ਸਹਾਰਾ ਮਿਲ ਜਾਂਦਾ ਹੈ।

ਆਹ ! ਇਕ ਮੋਏ ਮਾਰੇ ਗ਼ਰੀਬ ਨੂੰ ਜਿਸ ਦਾ ਕਿਸੇ ਨਾਲ ਵੰਡ ਵਿਹਾਰ ਨਹੀਂ ਸੀ। ਜਿਹੜਾ ਗਲੀਆਂ ਦੇ ਕੱਖਾਂ ਨੂੰ ਵੀ ਦੁਖਾਣੇ ਡਰਦਾ ਸੀ – ਜ਼ਾਲਮਾਂ ਨੇ ਜੀਣ ਨਾ ਦਿੱਤਾ। ਉਸ ਨੂੰ ਮਾਰਨ ਵਾਲੇ ਖੂਨੀਆਂ ਨੂੰ ਡੰਨ ਦਿਵਾਣ ਦੇ ਥਾਂ ਸਗੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਲੋਕੀ ਉਨ੍ਹਾਂ ਨੂੰ ਇਸ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਿ ਉਨ੍ਹਾਂ ਦੇ ਸਮਾਜ ਵਿਚ ਜ਼ਾਲਮਾਂ ਤੇ ਖੂਨੀਆਂ ਦੀ ਥੁੜ੍ਹ ਨਾ ਹੋ नाहे ?

ਆਹ ! ਮੇਰੇ ਮਾਲਕ ! ਤੁਸੀਂ ਏਸੇ ਭਾਈਚਾਰੇ ਦੇ ਸੁਧਾਰ ਲਈ ਤਰਲੋ-ਮੱਛੀ ਹੋ ਰਹੇ ਹੋ ਤੇ ਇਸ ਨੂੰ ਸੁਧਾਰਣ ਦੀਆਂ ਉਮੀਦਾਂ ਬੰਨ੍ਹੀ ਬੈਠੇ ਹੋ ? ਕੀ ਤੁਸੀਂ ਇਤਨਾ ਕੁਝ ਦੇਖ ਚੁਕਣ ਤੋਂ ਬਾਅਦ ਵੀ ਇਹ ਸਿੱਟਾ ਨਹੀਂ ਕੱਢ ਸਕੇ ਕਿ ਜਿਨ੍ਹਾਂ ਦੇ ਦਿਲ, ਗੁਨਾਹ ਨਾਲ ਝੁਲਸੇ ਪਏ ਨੇ। ਉਨ੍ਹਾਂ ਦਾ ਕੋਈ ਇਲਾਜ ਨਹੀਂ ? ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਸੁਧਾਰਨ ਦੀਆਂ ਖ਼ਾਬਾਂ ਲੈ ਰਹੇ ਹੋ, ਜਿਨ੍ਹਾਂ ਦੇ ਦਿਲ, ਕੀਨੇ ਦੀ ਅੱਗ ਨਾਲ ਸੜੇ ਪਏ ਹਨ, ਜਿਨ੍ਹਾਂ ਦੇ ਦਿਮਾਗ਼ ਹੰਕਾਰ ਨਾਲ ਝੁਲਸੇ ਪਏ ਹਨ ਤੇ ਜਿਨ੍ਹਾਂ ਦੇ ਡੌਲੇ ਚਿੱਟੇ ਲਹੂ ਨਾਲ ਮੁਰਦਾ ਹੋਏ ਪਏ ਹਨ ? ਕੀ ਤੁਸੀਂ ਉਸ ਪੱਥਰੀਲੀ ਧਰਤੀ ਵਿਚ ਸੁਧਾਰ ਦਾ ਬੀ ਬੀਜਣ ਤੇ ਫਿਰ ਉਸਦੇ ਉੱਗਣ ਦੀ ਆਸ ਰੱਖਦੇ ਹੋ ?

ਨਹੀਂ ਨਹੀਂ, ਮੇਰੇ ਸਿਰ ਦੇ ਸਾਈਂ । ਇਸ ਖ਼ਿਆਲ ਨੂੰ ਦਿਲੋਂ ਕੱਢ ਛੱਡੋ। ਜਿਸ ਪਹਾੜ ਨੂੰ ਤੁਸੀਂ ਆਪਣੇ ਮੱਥੇ ਦੀਆਂ ਟੱਕਰਾਂ ਨਾਲ ਤੋੜਨਾ ਚਾਹੁੰਦੇ ਹੋ, ਉਹ ਇਸ ਤਰ੍ਹਾਂ ਕਦੇ ਨਹੀਂ ਟੁੱਟੇਗਾ, ਸਗੋਂ ਉਲਟਾ ਤੁਸੀਂ ਹੀ ਆਪਣਾ ਆਪ ਗਵਾਉਗੇ। ਇਸ ਪਹਾੜ ਨੂੰ ਤੋੜਨ ਦਾ ਇਲਾਜ ਇਹੋ ਹੈ ਕਿ ਇਸ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਜਾਣ, ਅਥਵਾ ਉਹਨਾਂ ਲੋਕਾਂ ਦੇ ਸਰੀਰ ਵਿਚੋਂ ਚਿੱਟੇ ਲਹੂ ਨੂੰ ਕੱਢ ਕੇ ਜਦ ਤਕ ਧਰਤੀ ਤੇ ਨਾ ਡੋਲ੍ਹ ਦਿੱਤਾ ਜਾਵੇਗਾ, ਤੇ ਜਦ ਤਕ ਅਜਿਹੇ ਚਿੱਟੇ ਲਹੂ ਦੀ ਇਕ ਬੂੰਦ ਵੀ ਬਾਕੀ ਰਹਿਣ ਦਿੱਤੀ ਜਾਵੇਗੀ, ਤਦ ਤਕ ਆਉਣ ਵਾਲੀਆਂ ਨਸਲਾਂ ਉਤੇ ਇਸ ਦਾ ਅਸਰ ਹੋਣੋਂ ਨਹੀਂ ਰੁਕੇਗਾ।

ਆਹ । ਮੈਂ ਗੁੱਸੇ ਵਿਚ ਅਰਲ-ਬਰਲ ਲਿਖੀ ਜਾ ਰਹੀ ਹਾਂ । ਪ੍ਰੀਤਮ । ਮੇਰੀ ਭੁਲ ਖਿਮਾ ਕਰਨੀ। ਇਸ ਵੇਲੇ ਮੇਰਾ ਦਿਮਾਗ਼ ਟਿਕਾਣੇ ਨਹੀਂ। ਭਾਵੇਂ ਇਸ ਵਿਚ ਮੇਰੇ ਦਿਲੀ ਭਾਵਾਂ ਦਾ ਰੰਗ ਤੁਹਾਨੂੰ ਭਾਸੇਗਾ, ਪਰ ਇਹ ਮੇਰੀ ਥੋੜ੍ਹੀ ਅਕਲ ਦੇ ਕਾਰਨ ਹੈ। ਇਸ ਕਰਕੇ ਮੈਂ ਆਪਣੇ ਇਨ੍ਹਾਂ ਬੇ-ਬਵੇ ਖ਼ਿਆਲਾਂ ਨੂੰ ਹਰ ਵੇਲੇ ਦਿਲੋਂ ਕੱਢਣ ਦਾ ਯਤਨ ਕਰਦੀ ਰਹਿੰਦੀ ਹਾਂ – ਸ਼ਾਇਦ ਨਾ ਹੀ ਕਢਦੀ, ਤੇ ਕਿਸੇ ਹੱਦ ਤਕ ਇਹਨਾਂ ਨੂੰ ਅਮਲੀ ਜਾਮਾ ਪਹਿਨਾਣ ਦਾ ਵੀ ਯਤਨ ਕਰਦੀ, ਪਰ ਤੁਸੀਂ ਹੋ ਜਿਨ੍ਹਾਂ ਦੇ ਸਾਹਮਣੇ ਮੈਨੂੰ ਹਰ ਇਕ ਵਖੇਵੇਂ ਵਾਲਾ ਖ਼ਿਆਲ ਆਪਣੇ ਦਿਲ ਚੋਂ ਕੱਢ ਛੱਡਣ ਅਥਵਾ ਨੱਪ ਛੱਡਣ ਲਈ ਮਜ਼ਬੂਰ ਹੋਣਾ ਪੈਂਦਾ

ਹੈ। ਮੇਰੀ ਦਿਲੇ ਖ਼ਾਹਿਸ਼ ਹੈ ਕਿ ਵਾਹਿਗੁਰੂ ਤੁਹਾਡੇ ਹੀ ਖ਼ਿਆਲਾ ਨੂੰ ਸਫ਼ਲ ਕਰੋ ਤੇ ਮੈਨੂੰ ਵੀ ਅਜਿਹਾ ਹੀ ਬਲ ਦੇਵੇ ਕਿ ਮੇਰੇ ਦਿਲ ਵਿਚ ਹੈ ਕੋਈ ਅਜਿਹਾ ਹਿੰਸਕ ਖ਼ਿਆਲ ਹੈ ਵੀ ਤਾਂ ਮੈਂ ਸੱਪ ਵਾਂਗ ਉਸ ਦੀ ਜਿਰੀ ਮਿੱਧ ਕੇ ਆਪਣਾ ਆਪ ਉਸ ਤੋਂ ਛੁੜਾਂਦੀ ਹੋਈ ਤੁਹਾਡੇ ਹੀ ਅਸੂਲਾਂ ਤੇ ਚਲਣ ਦਾ ਯਤਨ ਕਰਾਂ।

ਮੇਰੇ ਸਿਰਤਾਜ ! ਮੈਨੂੰ ਆਪਣੇ ਇਸ ਚੰਚਲ-ਮਨ ਉਤੇ ਭਰੋਸਾ ਨਹੀਂ ਰਿਹਾ। ਇਹ ਮੈਨੂੰ ਗੁਮਰਾਹੀ ਵਲ ਲੈ ਜਾਣ ਦਾ ਯਤਨ ਕਰਦਾ ਹੈ, ਤੇ ਬਦਲੇ ਦੀ ਅੱਗ ਕਿਸੇ ਕਿਸੇ ਵੇਲੇ ਮੇਰੇ ਦਿਲ ਵਿਚ ਇਤਨੀ ਭੜਕ ਉਠਦੀ ਹੈ ਕਿ ਮੈਂ ਆਪਣੇ ਆਪ ਤੋਂ ਬਾਹਰ ਹੋ ਜਾਂਦੀ ਹਾਂ। ਸੋ ਹੁਣ ਮੇਰੀ ਤੁਹਾਡੇ ਪਾਸ ਇਹੋ ਬੇਨਤੀ ਹੈ ਕਿ ਮੈਨੂੰ ਆਪਣੇ ਹੁਕਮ ਵਿਚ ਚਲਾਓ ਤੇ ਆਪਣੇ ਹੀ ਸਾਏ ਹੇਠ ਰਖੋ।

ਅੱਜ ਦਿਲ ਬਹੁਤ ਖ਼ਰਾਬ ਹੈ ਹੋਰ ਕੁਝ ਨਹੀਂ ਲਿਖਦੀ। ਜੋ ਕੁਝ ਲਿਖਿਆ ਹੈ, ਇਹ ਵੀ ਭੇਜਣਾ ਨਹੀਂ ਸਾਂ ਚਾਹੁੰਦੀ, ਪਰ ਭੇਜ ਰਹੀਂ ਹਾਂ। ਮੈਨੂੰ ਪਤਾ ਹੈ ਕਿ ਤੁਹਾਡਾ ਦਿਲ ਕਿੱਡਾ ਚੌੜਾ ਹੈ। ਗੰਭੀਰਤਾ ਕਿਤਨੀ ਤੁਹਾਡੇ ਵਿਚ ਕੁੱਟ ਕੁੱਟ ਕੇ ਭਰੀ ਹੋਈ ਹੈ, ਤੁਸੀਂ ਮੇਰੀ ਹਰ ਇਕ ਭੁੱਲ ਨੂੰ ਖਿਮਾ ਕਰ ਸਕਦੇ ਹੋ। ਮੈਨੂੰ ਆ ਕੇ ਲੈ ਜਾਓ। ਮੈਂ ਆਪਣੇ ਧਰਮ-ਪਿਤਾ ਦੀ ਸੜੀ ਹੋਈ ਕੁੱਲੀ ਵੇਖਣ ਲਈ ਵਿਆਕੁਲ ਹਾਂ। ਨਾਲੇ ਮੇਰੀ ਪੜ੍ਹਾਈ ਵੀ ਲਗ ਭਗ ਖ਼ਤਮ ਹੋ ਚੁੱਕੀ ਹੈ।

ਤੁਹਾਡੀ ਸੁੰਦਰੀ

(ਦਸਵੀਂ ਚਿੱਠੀ)

ਦੀਵਾਨ ਪੁਰ

ਸੁੰਦਰੀ ਜੀ

ਇਤਨੀ ਬੇ-ਕਰਾਰੀ ? ਇਤਨਾ ਗੁੱਸਾ ? ਪਰ ਫਿਰ ਤੀ ਤੁਹਾਡੀ ਲਿਖਤ ਕਿਤਨੀ ਯੁਕਤੀ-ਪੂਰਨ ਹੈ। ਇਸ ਦੇ ਸਾਹਮਣੇ ਮੈਂ ਸਭ ਕੁਝ ਭੁੱਲ ਜਾਂਦਾ ਹਾਂ ਪਰ ਮੇਰੀ ਤੇਲੀ ਸੁੰਦਰੀ ਜੀ । ਜਿਹੜੀ ਮਿਸਾਲ ਤੁਸਾਂ ਪਹਾੜ ਦੀ ਦਿਤੀ ਹੈ। ਇਹ ਪੜ੍ਹ ਕੇ ਮੈਨੂੰ ਹਾਸਾ ਆ ਰਿਹਾ ਹੈ। ਇਸ ਵਿਚ ਤੁਸੀਂ ਆਪ ਹੀ ਫਸ ਗਏ ਹੋ। ਜਦ ਤੁਸੀਂ ਲਿਖਦੇ ਹੈ ਕਿ ਇਹ ਮੱਥਾ ਮਾਰਨ ਨਾਲ ਨਹੀਂ ਟੁੱਟੇਗਾ-ਜੜ੍ਹਾਂ ਕੱਟਣ ਨਾਲ ਹੀ ਟੁੱਟੇਗਾ। ਤੇ ਇਸ ਸੰਬੰਧੀ ਜਿਹੜਾ ਤੁਹਾਡਾ ਪ੍ਰੋਗਰਾਮ ਹੈ। ਉਹੀ ਤਾਂ ਠੀਕ ਮੱਥਾ ਮਾਰਨ ਵਾਲੀ ਗੱਲ ਹੈ। ਅਰਥਾਤ ਸਮਾਜ ਪਾਸੇ ਖੂਨ ਦਾ ਬਦਲਾ ਖੂਨ ਨਾਲ ਲੈ ਕੇ ਉਸਦੇ ਸੁਧਾਰ ਦੀ ਆਸ ਰੱਖਣੀ, ਇਹ ਤਾਂ ਸੱਚਮੁੱਚ ਪਹਾੜ ਨੂੰ ਟੋਕਰਾਂ ਮਾਰਨ ਦੇ ਹੀ ਤੁਲ ਹੈ। ਇਸ ਤੋਂ ਉਲਟ ਅਮਲੀ ਪ੍ਰਚਾਰ ਤੇ ਉੱਤੇ ਵਿਚਾਰਾਂ ਦੁਆਰਾ ਉਸ ਉੱਤੇ ਪ੍ਰਭਾਵ ਪਾਣਾ। ਇਹ ਹੈ ਉਸ ਪਹਾੜ ਦੀਆਂ ਜੜ੍ਹਾਂ ਨੂੰ ਖੋਖਲਾ ਕਰਨਾ।

ਪਰ ਇਸ ਦੇ ਨਾਲ ਹੀ ਤੁਹਾਡੀ ਉਦਾਰਤਾ ਦਾ ਮੈਂ ਰਿਣੀ ਹੈ। ਤੁਸੀ ਆਪਣੇ ਪਿਆਲਾ ਦੀ ਪੁਸ਼ਟੀ ਕਰਦੇ ਹੋਏ ਵੀ ਮੇਰੇ ਮਗਰ ਲਗਣ ਦਾ ਵਿਚਾਰ ਰੱਖਦੇ ਹੈ। ਮੈਨੂੰ ਪੂਰੀ ਆਸ ਹੈ ਕਿ ਜਦ ਤੁਸੀਂ ਮੇਰੇ ਇਸ ਪੰਥ ਦੀ ਪੰਚਾਊ ਬਣੇਗੇ ਤਾਂ ਤੁਹਾਨੂੰ ਆਪਣੇ ਇਹ ਅੱਜ ਵਾਲੇ ਸਿਆਲ ਇਸਨੇ ਹੀ ਗਲਤ ਮਾਲੂਮ ਹੋਣਗੇ, ਜਿੰਨਾ ਕਿ ਦਿਨ ਨੂੰ ਰਾਤ ਇਹ ਮੈਂ ਵੇਖ ਰਿਹਾ ਹਾ ਕਿ ਸਾਡੇ ਸਮਾਜ ਦਾ ਲਹੂ ਸੇਰ ਮੁਖ ਦਿਥੇ ਦਿਨ ਚਿੱਟਾ ਹੁੰਦਾ ਜਾ ਰਿਹਾ ਹੈ, ਪਰ ਇਸ ਦਾ ਸੁਧਾਰ ਕਰਨ ਲਈ ਕਿਹੜਾ ਇਲਾਜ ਤੁਸੀ ਵਰਤਣਾ ਚਾਹੁੰਦੇ ਹੋ। ਉਹ ਉਤਨਾ ਹੀ ਭਿਆਨਕ ਹੈ। ਜਿੰਨਾ ਕਿ ਹਲਕਾਏ ਕੁੱਤੇ ਦੇ ਵੱਢੇ ਹੋਏ ਨੂੰ ਕੋਈ ਨਹੀਂ ਕੇ ਭਾਰੀ ਕਰਨਾ ਬਾਰੇ।

ਪੰਦਰੀ ਜੀ ਸਾਨੂੰ ਪ੍ਰਚਾਰ ਦੇ ਟੀਕੇ ਨਾਲ ਅਜਿਹੇ ਚਿੱਟੇ ਲਹੂ ਵਾਲੇ ਰੋਗੀਆਂ ਦੇ ਅੰਦਰ ਉਹ ਦਵਾਈ ਕਰਨੀ ਹੋਵੇਗੀ ਜਿਸ ਨਾਲ ਲੋਕਾਂ ਦੇ ਲਹੂ ਵਿਚੋਂ ਚਿੱਟੇ (ਨਿਰਜੀਵ) ਪ੍ਰਮਾਣੂ ਖ਼ਾਰਜ ਹੁੰਦੇ ਜਾਣ ਤੇ ਉਸ ਦੇ ਥਾਂ ਲਾਲ (ਸਜੀਵ) ਪ੍ਰਮਾਣੂ ਪੈਦਾ ਹੋਣ।

ਇਸ ਕੰਮ ਲਈ ਮੈਂ ਹਰ ਤਰ੍ਹਾਂ ਨਾਲ ਕਮਰ-ਕੱਸੇ ਕਰ ਲਏ ਹਨ ਤੇ ਅਸੀਂ ਹੁਣ ਇਸ ਕੰਮ ਵਿਚ ਇਕ ਇਕ ਤੇ ਦੋ ਯਾਰ੍ਹਾਂ ਹੋਵਾਂਗੇ। ਸੋ ਰਹੀ ਪੰਜਾਂ ਦਿਨਾਂ ਤਕ ਤੁਹਾਨੂੰ ਲੈਣ ਆਵਾਂਗਾ। ਮਾਂ ਜੀ ਨੂੰ ਮੈਂ ਰਾਜ਼ੀ ਕਰ ਲਿਆ ਹੈ ਕਿ ਉਹ ਮੇਰੇ ਕੰਮ ਵਿਚ ਕੋਈ ਰੋਕ ਨਹੀਂ ਪਾਣਗੇ, ਨਾ ਹੀ ਤੁਹਾਡੇ ਨਾਲ ਕੰਮ ਕਰਨ ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਹੋਵੇਗਾ, ਪਰ ਇਸ ਦੇ ਬਦਲੇ ਉਨ੍ਹਾਂ ਦੀ ਇਕ ਸ਼ਰਤ ਮੈਨੂੰ ਅਵੱਸ਼ ਮੰਨਣੀ ਪਈ ਹੈ, ਕਿ ਜਦ ਤੱਕ ਉਹ ਜੀਉਂਦੀ ਹੈ। ਤਦ ਤਕ ਮੈਂ ਕਿਤੇ ਦੂਰ ਦੁਰਾਡੇ ਨਹੀਂ ਜਾ ਸਕਦਾ। ਸੋ ਮੈਨੂੰ ਆਸ ਹੈ ਤੁਸੀਂ ਵੀ ਆਪਣੇ ਆਪ ਨੂੰ ਹੁਣ ਤੋਂ ਹੀ ਤਿਆਰ ਕਰ ਲਵੋਗੇ।

ਸਾਡਾ ਇਸ ਸੰਬੰਧੀ ਨਿਸ਼ਾਨਾ ਕੀ ਹੋਵੇਗਾ? ਇਹ ਤਾਂ ਦੇਵੇ ਕੰਠੇ ਹੋ ਕੇ ਫੈਸਲਾ ਕਰਾਂਗੇ, ਪਰ ਹਾਲੇ ਸਾਨੂੰ ਘਰ ਵਿਚ ਹੀ ਇਕ ਛੋਟਾ ਜਿਹਾ ਕੰਮ ਮਿਲ ਗਿਆ ਹੈ, ਜਿਸ ਤੋਂ ਅਸੀਂ ਆਪਣੇ ਇਸ ਨਵੇਂ ਜੀਵਨ ਦਾ ਸ੍ਰੀ ਗਣੇਸ਼ ਕਰਾਂਗੇ। ਥੋੜ੍ਹੇ ਦਿਨਾਂ ਨੂੰ ਸਾਡੇ ਪਿੰਡ ਦੇ ਸ਼ਾਹੂਕਾਰ ਲਾਲਾ ਰਲਾ ਰਾਮ ਦੀ ਲੜਕੀ ਦਾ ਵਿਆਹ ਹੈ। ਮੈਂ ਸੁਣਿਆ ਹੈ ਕਿ ਇਸ ਵਿਆਹ ਉਤੇ ਕੰਜਰੀਆਂ ਦਾ ਨਾਚ ਮੁਜਰਾ, ਭੰਡਾਂ ਦੀਆਂ ਖੇਡਾਂ, ਸਰਾਬ ਦੇ ਦੌਰ ਤੇ ਹੋਰ ਅਨੇਕਾਂ ਫ਼ਜ਼ੂਲ-ਖਰਚੀਆਂ ਰਾਹੀਂ ਹਜ਼ਾਰਾਂ ਰੁਪਏ ਪਾਣੀ ਵਾਂਗ ਵਹਾਏ ਜਾਣਗੇ।

ਸੁੰਦਰੀ ਜੀ ! ਕਿੰਡੀ ਸ਼ਰਮ ਵਾਲੀ ਗੱਲ ਹੋਵੇਗੀ, ਜਦ ਸਾਡੇ ਵੱਡੇ-ਵਡੇਰੇ ਘੇਰਾ ਪਾ ਕੇ ਵੇਸਵਾ ਦਾ ਮੁਜਰਾ ਸੁਣ ਰਹੇ ਹੋਣਗੇ ਤੇ ਉਨ੍ਹਾਂ ਦੀਆਂ ਧੀਆਂ ਭੈਣਾ ਉਪਰੋ ਬਾਰੀਆਂ ਵਿਚ ਬੈਠ ਕੇ ਇਹ ਨਜ਼ਾਰਾ ਵੇਖ ਰਹੀਆਂ ਹੋਣਗੀਆਂ। ਕੀ ਉਹ ਚੱਪਣੀ ਵਿਚ ਨੱਕ ਡੋਬ ਕੇ ਮਰ ਨਾ ਜਾਣਗੇ ? ਮੇਰਾ ਖ਼ਿਆਲ ਹੈ ਸ਼ਾਇਦ ਸਮਝਾਣ ਬੁਝਾਣ ਨਾਲ ਉਹ ਇਸ ਗੰਦੇ ਕੰਮ ਤੋਂ ਬਾਜ ਆ ਜਾਣ।

ਬਸ ਹੋਰ ਬਹੁਤਾ ਕੀ ਲਿਖਾ, ਅੱਜ ਤੋਂ ਪੰਜਵੇਂ ਦਿਨ ਤੁਹਾਡੇ ਕੇਲ ਹੀ ਹੋਵਾਂਗਾ।

ਤੁਹਾਡਾ – ਬਚਨ ਸਿੰਘ

ਇਕ ਗੱਲ ਹੋਰ-ਚਿੱਠੀ ਖ਼ਤਮ ਕਰ ਬੈਠਾ ਸਾਂ, ਕਿ ਤੁਹਾਨੂੰ ਮੁਬਾਰਕਬਾਦ ਦੇਣ ਦਾ ਚੇਤਾ ਆਇਆ। ਤੁਹਾਡੇ ਨਾਂ ਹੇਠ ਪੰਜਾਬੀ ਰਸਾਲਿਆਂ ਵਿਚ ਅਜ ਕਲ੍ਹ ਉਪਰੋ-ਥੱਲੀ ਕਹਾਣੀਆਂ ਛਪ ਰਹੀਆ ਹਨ। ਉਸ ਦਿਨ ਸ਼ਹਿਰ ਗਿਆ ਤਾਂ ਵੇਖ ਕੇ ਮੈਂ ਦੰਗ ਹੀ ਰਹਿ ਗਿਆ, ਇਹ ਤਾਂ ਤੁਸਾਂ ਕਮਾਲ ਕਰ ਦਿਤਾ। ਆਪਣੇ ਸਮਾਜ ਦੀ ਕਠੋਰਤਾ ਬਿਆਨ ਕਰਨ ਵਿਚ ਤੁਸਾਂ ਓੜਕ ਕਰ ਦਿਤੀ ਹੈ। ਮੇਰਾ ਦਿਲ ਕਹਿ ਰਿਹਾ ਹੈ ਕਿ ਕਿਸੇ ਦਿਨ ਮੇਰੀ ਸੁੰਦਰੀ, ਬਹੁਤ ਉੱਚੇ ਦਰਜੇ ਦੀ ਕਲਾਕਾਰ ਹੋਵੇਗੀ।

ਪਰ ਸੁੰਦਰੀ ਜੀ, ਜਿਥੇ ਤੁਹਾਡੀ ਲੇਖਣ-ਸਫ਼ਲਤਾ ਲਈ ਡੂੰਘੇ ਦਿਲੋਂ ਵਧਾਈ ਦੇਂਦਾ ਹਾਂ, ਉਥੇ ਇੰਨੀ ਕੁ ਸਲਾਹ ਦੇਣ ਦੀ ਖੁਲ੍ਹ ਲੈਂਦਾ ਹਾਂ ਕਿ ਤੁਹਾਡੀ ਲਿਖਤ ਵਿਚ ਕੋਮਲਤਾ ਤੇ ਸਹਿਨਸ਼ੀਲਤਾ ਦੀ ਵਧੇਰੇ ਲੋੜ ਹੈ। ਮੰਨਿਆ ਕਿ ਸਮਾਜ ਦੇ ਹਥੋਂ ਸਤਾਈ ਹੋਈ ਇਕ ਦੁਖੀ ਆਤਮਾ ਦੀ ਕਲਮ ‘ਚੋਂ ਇਹੋ ਕੁਝ ਨਿਕਲ ਸਕਦਾ ਹੈ, ਪਰ ਮੈਨੂੰ ਤੁਹਾਡੇ ਪਾਸੇ ਅਜਿਹੀ ਲਿਖਤ ਦੀ ਆਸ ਹੈ, ਜਿਸ ਵਿਚ ਹਿੰਸਾ ਤੇ ਕਠੋਰਤਾ ਲਈ ਕੋਈ ਥਾਂ ਨਾ ਹੋਵੇ। ਲਹੂ ਨਾਲ ਲਹੂ ਨਹੀਂ ਧੋਤਾ ਜਾਂਦਾ। ਕੀ ਅੱਗੇ ਲਈ ਆਪਣੀ ਲਿਖਤ ਵਿਚ ਏਨੀ ਕੁ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰੋਗੇ ?

ਚਿੱਟਾ ਲਹੂ – ਅਧੂਰਾ ਕਾਂਡ (12)

32 ਅੰਮ੍ਰਿਤਸਰ ਦੀ ਇਕ ਛੋਟੀ ਜਿਹੀ ਗਲੀ ਵਿਚ ਮਕਾਨ ਕਿਰਾਏ ਤੇ ਲੈ ਕੇ, ਗਿਆਨੀ ਜੀ ਤੇ ਸੁੰਦਰੀ ਨੇ ਰਹਿਣਾ ਸ਼ੁਰੂ ਕਰ ਦਿੱਤਾ। ਬਚਨ ਸਿੰਘ ਨੂੰ ਬਚਾਣ ਦੀਆਂ ਸਭ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ, ਫ਼ਾਂਸੀ ਦੇ ਹੁਕਮ ਦੇ ਵਿਰੁਧ ਹਾਈਕੋਰਟ ਵਿਚ ਭਾਵੇਂ ਅਪੀਲ ਕੀਤੀ ਜਾ ਚੁਕੀ ਸੀ, ਪਰ ਸੁੰਦਰੀ ਜਾਣਦੀ ਸੀ ਕਿ ਇਹ ਐਵੇਂ ਰਸਮ ਮਾਤਰ ਹੀ ਹੈ। ਇਸ ਦਾ ਕੁਝ ਵੀ ਲਾਭ ਨਹੀਂ ਹੋਵੇਗਾ। ਤਾਰਾ ਚੰਦ ਨੂੰ ਢੂੰਡਣ ਦੀ ਤੀਬਰਤਾ ਉਸਦੇ ਦਿਲ ਵਿਚ ਦਿਨੋ ਦਿਨ ਵਧਦੀ ਜਾ ਰਹੀ ਸੀ, ਪਰ ਇਹ ਵੀ ਨਿਰੀ...

ਚਿੱਟਾ ਲਹੂ – ਅਧੂਰਾ ਕਾਂਡ (5)

9 (ਦਸ ਬਾਰਾਂ ਸਾਲ ਬਾਅਦ) ਲਗਨ ਭੈੜੀ ਹੋਵੇ ਭਾਵੇਂ ਚੰਗੀ, ਇਹ ਮਨੁੱਖ ਨੂੰ ਕੁਝ ਦਾ ਕੁਝ ਬਣਾ ਦੇਂਦੀ ਹੈ। ਲਗਨ ਇਕ ਤੁਪਕਾ ਹੈ, ਜਿਹੜਾ ‘ਜਾਗ’ ਦੇ ਰੂਪ ਵਿਚ ਲੱਗਾ ਹੋਇਆ, ਦੁੱਧ ਨੂੰ ਦਹੀਂ ਵਿਚ ਬਦਲ ਦੇਂਦਾ ਹੈ, ਪਰ ਇਹੋ ਤੁਪਕਾ ਜੇ ‘ਕਾਂਜੀ’ ਬਣ ਕੇ ਲਗ ਜਾਵੇ ਤਾਂ ਸਾਰੇ ਦੁਧ ਨੂੰ ਫਿਟਾ ਕੇ ਨਾਸ ਕਰ ਦੇਂਦਾ ਹੈ। ਦੀਵਾਨ ਪੁਰੀਏ ਜੀਵਾ ਸਿੰਘ ਦੇ ਪੁੱਤਰ ਬਚਨ ਸਿੰਘ ਨੂੰ ਵੀ ਇਕ ਲਗਨ ਲਗ ਚੁਕੀ ਸੀ। ਤੇ ਉਹ ਉਦੋਂ ਲੱਗੀ, ਜਦ ਉਹ ਦਸਵੀਂ ਪਾਸ ਕਰਨ ਤੋਂ ਬਾਅਦ...

ਚਿੱਟਾ ਲਹੂ – ਅਧੂਰਾ ਕਾਂਡ (7)

17 “ਬਾਬਾ ! ਬਾਬਾ ! ਵੇਖ ਮੈਂ ਕੀ ਲਿਆਈ” ਕਹਿ ਕੇ ਖ਼ੁਸ਼ੀ ਨਾਲ ਡੁਲ੍ਹਦੀ ਡੁਲ੍ਹਦੀ ਸੁੰਦਰੀਂ ਨੇ ਰੋਡ ਨੂੰ ਵਾਰੇ ਵਾਰੀ ਸਭ ਚੀਜ਼ਾਂ ਵਿਖਾਈਆਂ ਤੇ ਫਿਰ ਬੋਲੀ – “ਤੂੰ ਤੇ ਕਹਿੰਦਾ ਸੈਂ ਉਹ ਮਾਰਨਗੇ-ਨਾ ਪੜ੍ਹਿਆ ਕਰ। ਉਹ ਸਗੋਂ ਕਹਿੰਦੇ ਸਨ ਤੂੰ ਪੜ੍ਹਿਆ ਕਰ – ਅਸੀਂ ਆਪ ਤੈਨੂੰ ਪੜ੍ਹਾਇਆ। ਕਰਾਂਗੇ ! ਐਹ ਵੇਖ ਕੇਹੀ ਸੁਹਣੀ ਪੱਟੀ ਨਾਲੇ ਕੈਦਾ, ਨਾਲੇ ਦੋ ਕਾਨੀਆਂ ਤੇ ਬਾਬਾ ! ਗਾਚਨੀ ਵੀ। ਉਰੇ ਕਰ ਮੈਂ ਰੱਖਾਂ ਤੇ ਦੁਆਤ ਵਿਚ ਗਾਚਨੀ ਕੁਟ ਕੇ ਪਾਵਾਂ। ਵੇਖਿਆ ਈ? ਅਹਾ ਜੀ...