15.1 C
Los Angeles
Wednesday, December 4, 2024

ਚਿੱਟਾ ਲਹੂ – ਅਧੂਰਾ ਕਾਂਡ (6)

13

ਸਾਰੇ ਪਿੰਡ ਵਿਚ ਹਲਚਲੀ ਮਚ ਗਈ। ਘਰ ਘਰ ਭੰਗ ਦੀ ਚਰਚਾ ਸੀ। ਹੋਰ ਤਾਂ ਸਾਰੇ ਘਰੀਂ ਪਰਦਾ ਕੱਜਿਆ ਗਿਆ। ਪਰ ਗੰਡਾ ਸਿੰਘ ਦੇ ਘਰ ਵਿਚ ਤਾਂ ਸਹੇ ਦੀ ਛੱਡ ਪਹੇ ਦੀ ਪੈ ਗਈ। ਜੁਆਈ ਭਾਈ ਪਹਿਲੀ ਵੇਰਾਂ ਘਰ ਆਇਆ ਸੀ, ਤੇ ਉਸਦਾ ਇਹ ਹਾਲ ਕਿ ਸਾਰੀ ਰਾਤ ਵਿਚਾਰੇ ਨੇ ਅੱਖ ਨਹੀਂ ਪੁਟੀ। ਬਜਨ ਸਿੰਘ ਦੀ ਜ਼ਬਾਨੀ ਉਹਨਾਂ ਨੂੰ ਪਤਾ ਲਗ ਗਿਆ ਸੀ ਕਿ ਗੁਰਦਵਾਰਿਓਂ ਭੰਗ ਪੀਤੀ ਸੂ-ਕਿਉਂਕਿ ਜਦ ਰਾਤੀਂ ਬਚਨ ਸਿੰਘ ਉਸ ਨੂੰ ਪਿੱਠ ਤੇ ਚੁਕ ਕੇ ਉਹਨਾਂ ਦੇ ਘਰ ਪੁਚਾਣ ਆਇਆ ਸੀ, ਤਾਂ ਉਹਨੇ ਦੱਸਿਆ ਸੀ ਕਿ ਜਦ ਉਹ ਗੁਰਦੁਆਰੇ ਗਿਆ ਤਾਂ ਭਾਈ ਹੋਰੀ ਤਾਂ ਉਥੇ ਨਹੀਂ ਸਨ, ਪਰ ਇਕ ਸੰਤ ਮੰਜੇ ਤੇ ਸੁਤਾ ਹੋਇਆ ਸੀ, ਤੇ ਪ੍ਰਤਾਪ ਸਿੰਘ ਭੁੰਜੇ।

ਗੰਡਾ ਸਿੰਘ ਦੇ ਟੱਬਰ ਨੇ ਬਥੇਰੇ ਓਹੜ-ਪੋਹੜ ਕੀਤੇ, ਕੰਨਾਂ ਵਿਚ ਤੇਲ ਪਾਇਆ, ਸਿਰ ਝੱਸਿਆ ਅੰਬ ਦਾ ਅਚਾਰ ਮੂੰਹ ਵਿਚ ਤੁੰਨਿਆ, ਪਰ ਉਸ ਵਿਚਾਰੇ ਦੇ ਅੰਦਰ ਤਾਂ ਲੰਘਦਾ ਹੀ ਕੁਝ ਨਹੀਂ ਸੀ। ਦੁੱਧ-ਘਿਓ ਰਲਾ ਕੇ ਪਿਆਇਆ, ਤਾਂ ਉਹ ਵੀ ਮੂੰਹ ਵਿਚੋਂ ਈ ਵਗ ਗਿਆ।

ਹੌਲੀ ਹੌਲੀ ਮੁੰਡੇ ਦੀ ਹਾਲਤ ਵਧੇਰੇ ਖ਼ਰਾਬ ਹੋਣ ਲਗੀ। ਅੱਖਾਂ ਪਥਰਾ ਗਈਆਂ। ਮੂੰਹ ਨੀਲਾ ਹੁੰਦਾ ਜਾਵੇ, ਸਾਰਾ ਜੁੱਸਾ ਗੜੇ ਵਰਗਾ ਹੋ ਗਿਆ-ਇਥੋਂ ਤਕ ਕਿ ਮੁੰਡਾ ਸ਼ਤੀਰੀ ਵਾਂਗ ਆਕੜ ਗਿਆ। ਲਗੇ ਸਾਰਿਆਂ ਦੇ ਹੋਸ਼ ਉੱਡਣ। ਲਾਗਲੇ ਪਿੰਡ ਸਰਕਾਰੀ ਹਸਪਤਾਲ ਸੀ। ਵੱਡੇ ਵੇਲੇ ਜਾ ਕੇ ਡਾਕਟਰ ਨੂੰ ਲਿਆਂਦਾ ਗਿਆ। ਉਸ ਦੱਸਿਆ ਕਿ ਮੰਡੇ ਨੂੰ ਜ਼ਹਿਰ ਦਿਤਾ ਗਿਆ ਹੈ। ਮੁੰਡਾ ਸਰਕਾਰੀ ਹਸਪਤਾਲ ਪੁਚਾਇਆ ਗਿਆ।

ਦੂਜੇ ਪਾਸੇ ਪਾਲਾ ਸਿੰਘ ਤੇ ਉਹਦੀ ਮੰਡਲੀ ਨੂੰ ਵੀ ਹੱਥਾਂ ਪੈਰਾ ਦੀ ਪੈ ਗਈ। ਚੋਰ ਨੂੰ ਆਪਣਾ ਪਾਲਾ ਮਾਰਦਾ ਹੈ। ਪਾਲਾ ਸਿੰਘ ਨੂੰ ਵਧੇਰੇ ਫ਼ਿਕਰ ਇਸ ਲਈ ਪਿਆ ਕਿ ਜੇ ਪੁਲਿਸ ਨੂੰ ਉਨ੍ਹਾਂ ਦੀ ਕੱਲ੍ਹ ਵਾਲੀ ਕਾਰਵਾਈ ਦਾ ਪਤਾ ਲਗਾ ਤਾਂ ਸਾਰੀ ਗੱਲ ਉਸ ਦੇ ਸਿਰ ਤੇ ਆਵੇਗੀ, ਕਿਉਂਕਿ ਉਹ ਅੱਗੇ ਵੀ ਦੋ ਤਿੰਨ ਸਾਲ ਦੱਸ ਨੰਬਰੀਆਂ ਦੀ ਲਿਸਟ ਵਿਚ ਰਹਿ ਚੁਕਾ ਸੀ ਤੇ ਲਗਾਤਾਰ ਚੋਖਾ ਚਿਰ ਪੁਲਿਸ ਦੀ ਕਈ ਤਰ੍ਹਾਂ ਦੀ ਸੇਵਾ ਸਹਾਇਤਾ ਕਰਨ ਤੇ ਮਸੇ ਮਸੇ ਉਸ ਦੇ ਗਲੋਂ ਦੱਸ ਨੰਬਰੀ ਦਾ ਫਾਹ ਲੱਥਾ ਸੀ। ਹੁਣ ਪਰਤਾਪ ਸਿੰਘ ਦਾ ਜਿਹੋ ਜਿਹਾ ਹਾਲ ਵੇਖ ਆਇਆ ਸੀ। ਉਸ ਤੋਂ ਉਹ ਹੋਰ ਵੀ ਡਰ ਗਿਆ।

ਉਸ ਨੂੰ ਇਕ ਨਿਸ਼ਾਨੇ ਨਾਲ ਦੇ ਸ਼ਿਕਾਰ ਮਾਰਨ ਦੀ ਸੁੱਝੀ। ਅਗਲਵਾਂਢੇ ਹੀ ਜਾ ਠਾਣੇ ਰਿਪੋਰਟ ਕਰ ਦਿੱਤੀ ਕਿ ਜੀਵਾ ਸਿੰਘ ਦੇ ਮੁੰਡੇ ਬਚਨ ਸਿੰਘ ਨੇ ਗੰਡਾ ਸਿੰਘ ਦੇ ਜੁਆਈ ਨੂੰ ਭੰਗ ਵਿਚ ਜ਼ਹਿਰ ਪਾ ਕੇ ਪਿਆਲ ਦਿਤਾ ਹੈ।

ਦੁਪਹਿਰਾਂ ਨੂੰ ਠਾਣਾ ਦਗੜ ਦਗੜ ਕਰਦਾ ਆ ਗਿਆ। ਆਉਂ- ਦਿਆਂ ਹੀ ਇਕ ਸਿਪਾਹੀ ਜੀਵਾ ਸਿੰਘ ਦੇ ਬੂਹੇ ਤੇ ਤਾਇਨਾਤ ਕਰ ਕੇ ਠਾਣੇਦਾਰ ਗੰਡਾ ਸਿੰਘ ਦੇ ਘਰ ਜਾ ਪੁੱਜਾ।

ਉਧਰ ਇਕ ਹਵਾਲਦਾਰ ਬਚਨ ਸਿੰਘ ਦੇ ਘਰ ਦੀ ਤਲਾਸ਼ੀ ਲੈ ਰਿਹਾ ਸੀ ਤੇ ਇਧਰ ਠਾਣੇਦਾਰ ਮੌਕਾ ਵੇਖਣ ਲਈ ਗੁਰਦਵਾਰੇ ਜਾ ਵੜਿਆ। ਨਾਲ ਹੋਰ ਵੀ ਚੋਖੀ ਭੀੜ ਸੀ। ਗੁਰਦਵਾਰੇ ਜਾ ਕੇ ਉਸ ਨੇ ਡਿੱਠਾ ਕਿ ਬਚਨ ਸਿੰਘ ਭਾਈ ਹੋਰਾਂ ਦੇ ਸਿਰ ਵਿਚ ਤੇਲ ਝੱਸ ਰਿਹਾ ਹੈ ਤੇ ਭਾਈ ਹੋਰੀ ਉਸ ਦੇ ਅੱਗੇ ਬੈਠੇ ਝੁਟਲਾ ਰਹੇ ਹਨ।

ਪੁਲਿਸ ਨੇ ਦੋਹਾਂ ਨੂੰ ਹਰਾਸਤ ਵਿਚ ਲੈ ਲਿਆ। ਫੇਰ ਮਕਾਨ ਦੀ ਤਲਾਸ਼ੀ ਸ਼ੁਰੂ ਕੀਤੀ। ਪਰ ਉਨ੍ਹਾਂ ਨੂੰ ਜੋ ਕੁਝ ਚਾਹੀਦਾ ਸੀ ਉਹ ਝਟ ਪਟ ਹੀ ਮਿਲ ਗਿਆ। ਬਹੁਤੀ ਖੇਚਲ ਖਜਾਲਤ ਨਾ ਕਰਨੀ ਪਈ। ਇਕ ਨੁਕਰੇ ਨਗਦੇ (ਫੋਕ) ਵਾਲਾ ਪਰਨਾ ਪਿਆ ਸੀ। ਸੁੱਖਾ ਛਾਣ ਕੇ ਭਾਈ ਹਰਾ ਜਿਉਂ ਦਾ ਤਿਉਂ ਹੀ ਸੁੱਟ ਦਿੱਤਾ ਸੀ- ਕਾਹਲੀ ਦੇ ਕਾਰਨ ਨਾ ਤਾਂ ਉਹਨਾਂ ਨੇ ਵਿਚ ਲੱਗਦਾ ਹੀ ਕੱਢ ਕੇ ਸੁੱਟਿਆ ਤੇ ਨਾ ਪਰਨਾ ਸਾਫ਼ ਕੀਤਾ ਸੀ। ਡਾਕਟਰ ਨੂੰ ਸੱਦਿਆ ਗਿਆ। ਉਸ ਨੇ ਨੁਗਦੇ ਨੂੰ ਟੈੱਸਟ ਕਰਨ

ਲਈ ਉਸ ਨੂੰ ਭੇਰਿਆ, ਤਾਂ ਉਸ ਵਿਚੋਂ ਘਸੇ ਹੋਏ ਦੇ ਪੈਸੇ ਨਿਕਲੇ ਇਹ ਇਤਨੇ ਘਸ ਗਏ ਸਨ ਕਿ ਉਹਨਾਂ ਦਾ ਤੋਲ ਮਸੇ ਅੱਧਾ ਰਹਿ ਗਿਆ ਸੀ। ਡਾਕਟਰ ਨੂੰ ਤੇ ਪੁਲਿਸ ਨੂੰ ਹੁਣ ਸਮਝਣ ਵਿਚ ਦੇਰ ਨਾ ਲਗੀ ਕਿ ਇਹ ਪੈਸੇ ਹੀ ਭੰਗ ਵਿਚ ਘੋਟ ਕੇ ਪਰਤਾਪ ਸਿੰਘ ਨੂੰ ਪਿਆਏ ਗਏ। ਹਨ। ਬਚਨ ਸਿੰਘ ਤੇ ਭਾਈ ਜੀ ਨੂੰ ਹਥਕੜੀਆਂ ਵਜ ਗਈਆਂ। ਤੇ ਉਧਰ ਜੀਵਾ ਸਿੰਘ ਦੇ ਘਰ ਕੁਰਲਾਹਟ ਮਚ ਗਈ।

ਕੋਲ ਹੀ ਪਾਲਾ ਸਿੰਘ ਤੇ ਉਸ ਦੀ ਮੰਡਲੀ ਦੇ ਕਈ ਜਣੇ ਖੜ੍ਹੇ ਸਨ। ਭਾਵੇਂ ਭੰਗ ਦੀ ਖ਼ੁਸ਼ਕੀ ਨਾਲ ਸਾਰਿਆਂ ਦੇ ਸਿਰ ਤੋਂ ਰਹੇ ਸਨ, ਪਰ ਇਸ ਮੌਕੇ ਤੇ ਉਹ ਅਵਸੇਲੇ ਨਹੀਂ ਸਨ ਰਹਿਣਾ ਚਾਹੁੰਦੇ। ਨੁਗਦੇ ਵਿਚੋਂ ਪੈਸੇ ਨਿਕਲੇ ਦੇਖ ਕੇ ਸਾਰੇ ਹੀ ਹੱਕੇ ਬੱਕੇ ਰਹਿ ਗਏ। ਉਹਨਾਂ ਦੀ ਸਮਝ ਵਿਚ ਨਹੀਂ ਸੀ ਆਉਂਦਾ ਕਿ ਇਹ ਪੈਸੇ ਕਿਸ ਨੇ ਪਾ ਦਿੱਤੇ ਪਰ ਕੁਝ ਵੀ ਹੋਵੇ ਉਹਨਾਂ ਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਹੋਈ ਕਿ ਜਿਸ ਬਚਨ ਸਿੰਘ ਨੂੰ ਫਸਾਣ ਲਈ ਤੇ ਆਪਣਾ ਫਾਹ ਛਡਾਣ ਲਈ ਉਹਨਾਂ ਐਵੇ ਪਾਣੀ ਵਿਚ ਸੇਟਾ ਈ ਮਾਰਿਆ ਸੀ, ਉਸ ਦੇ ਵਿਰੁੱਧ ਹੁਣ ਆਪਣੇ ਆਪ ਹੀ ਪੁਲਿਸ ਨੂੰ ਸਬੂਤ ਮਿਲ ਗਿਆ ਸੀ। ਫਿਰ ਇਸ ਤੇ ਵਾਧਾ ਇਹ ਕਿ ਇਹ ਤਾਂ ਮੌਕੇ ਤੋਂ ਫੜਿਆ ਗਿਆ ਤੇ ਦੂਜੇ ਪਰਤਾਪ ਸਿੰਘ ਦੇ ਸਹੁਰਿਆ ਨੇ ਬਿਆਨ ਵਿਚ ਲਿਖਵਾਇਆ ਸੀ ਕਿ ਰਾਤੀਂ ਨੌ ਕੁ ਵਜੇ ਬਚਨ ਸਿੰਘ ਸਾਡੇ ਮੁੰਡੇ ਨੂੰ ਚੁਕ ਕੇ ਘਰ ਛੱਡ ਗਿਆ ਸੀ ਤੇ ਇਹ ਵੀ ਕਹਿ ਗਿਆ ਸੀ ਕਿ ਬਹੁਤੀ ਭੰਗ ਪੀਣ ਨਾਲ ਇਹ ਬੇਹੋਸ਼ ਹੋ ਗਿਆ ਹੈ। ਇਸ ਤੋਂ ਛੁੱਟ ਪਾਲਾ ਸਿੰਘ ਦੀ ਮੰਡਲੀ ਨੇ ਪੁਲਿਸ ਦੇ ਹੱਥ ਵੀ ਲਗਦੇ ਹੱਥ ਗਰਮ ਕਰਾ ਦਿੱਤੇ ਸਨ।

ਦੋਹਾਂ ਮੁਲਜ਼ਮਾਂ ਦਾ ਚਲਾਨ ਹੋ ਗਿਆ ਤੇ ਮੁਕੱਦਮਾ ਅਦਾਲਤ ਵਿਚ ਪੇਸ਼ ਹੋਇਆ। ਜੀਵਾ ਸਿੰਘ ਭਾਵੇਂ ਖੰਘ ਤਾਪ ਨਾਲ ਬਿਮਾਰ ਪਿਆ ਸੀ, ਪਰ ਉਸ ਵੱਲੋਂ ਇਕ ਵਕੀਲ਼ ਖੜ੍ਹਾ ਕੀਤਾ ਗਿਆ। ਇਸਤਗਾਸੇ ਵਲੋਂ ਜੋ ਗਵਾਹੀਆਂ ਹੋਈਆਂ, ਉਹਨਾਂ ਵਿਚ ਪਾਲਾ ਸਿੰਘ ਦੀ ਗਵਾਹੀ ਇਸ ਤਰ੍ਹਾਂ ਸੀ

“ਵਕੂਏ ਵਾਲੇ ਦਿਨ ਮੈਂ ਆਪਣੇ ਘਰ ਮੌਜੂਦ ਸਾਂ। ਸ਼ਾਮ ਦੇ ਪੰਜ ਵਜੇ ਜਦ ਗੁਰਦਵਾਰੇ ਗਿਆ ਤਾਂ ਬਚਨ ਸਿੰਘ ਤੇ ਪਰਤਾਪ ਸਿੰਘ ਭੰਗ ਘੋਟ ਰਹੇ ਸਨ। ਭਾਈ ਹੋਰੀਂ ਪੂਜਾ ਪਾਠ ਵਿਚ ਲਗੇ ਹੋਏ ਸਨ। ਮੈਂ ਉਥੇ ਥੋੜ੍ਹਾ ਚਿਰ ਬੈਠ ਕੇ ਮੁੜ ਆਇਆ। ਰਾਤੀਂ ਨੌਂ ਕੁ ਵਜੇ ਜਦ ਮੈਂ ਗਲੀ ਵਿਚੋਂ ਲੰਘ ਰਿਹਾ ਸਾਂ ਤਾਂ ਬਚਨ ਸਿੰਘ ਨੂੰ ਮੈਂ ਵਖਿਆ, ਉਹ ਪਰਤਾਪ ਸਿੰਘ ਨੂੰ ਪਿੱਠ ਤੇ ਚੁੱਕੀ ਉਸ ਦੇ ਸਹੁਰਿਆਂ ਦੇ ਘਰ ਲੈ ਜਾ ਰਿਹਾ ਸੀ। ਮੈਂ ਇਸ ਨੂੰ ਕਈ ਆਵਾਜ਼ਾਂ ਦਿਤੀਆਂ, ਪਰ ਇਸ ਕੋਈ ਜਵਾਬ ਨਾ ਦਿੱਤਾ।

ਇਸ ਤੋਂ ਬਾਅਦ ਪਾਲਾ ਸਿੰਘ ਦੀ ਮੰਡਲੀ ਦੀਆਂ ਕੁਝ ਗਵਾਹੀਆਂ ਹੋਈਆਂ, ਉਹਨਾਂ ਦਾ ਮਤਲਬ ਵੀ ਲਗ ਪਗ ਇਹੋ ਸੀ।

ਜਦ ਮੁਲਜ਼ਮਾਂ ਦੇ ਬਿਆਨ ਸ਼ੁਰੂ ਹੋਏ ਤਾਂ ਭਾਈ ਹੋਰਾਂ ਨੂੰ ਜੋ ਕੁਝ ਤੋਤੇ ਵਾਂਗ ਪੜ੍ਹਾਇਆ ਗਿਆ ਸੀ, ਉਸ ਦੇ ਆਧਾਰ ਤੇ ਬੋਲੇ ਆਣ ਕਰ ਕਰਕੇ ਬਚਨ ਸਿੰਘ ਨੇ ਭੰਗ ਘੋਟਣ ਲਈ ਕਿਹਾ ਸੀ। ਸਰਦਾਈ ਲਿਆਉਣ ਲਈ ਆਣ ਕਰ ਕਰ ਕੇ ਚਾਰ ਆਨੇ ਦੇ ਪੈਸੇ ਵੀ ਇਸ ਨੇ ਦਿੱਤੇ ਸਨ। ਮੈਂ ਹੀ ਦੋਹਾਂ ਆਨਿਆਂ। ।” ਕਹਿੰਦੇ ਕਹਿੰਦੇ ਭਾਈ ਹੋਰੀ ਰੁਕ ਗਏ।

ਹਾਕਮ ਨੇ ਜਿਹੜਾ- ਐਂਗਲੋ-ਇੰਡੀਅਨ ਸੀ-ਸਰਕਾਰੀ ਵਕੀਲ ਤੋਂ ਪੁੱਛਿਆ “ਵੈਲ ! ਯੇ ਮੁਲਜ਼ਮ ਅਪਨੇ ਬਿਆਨ ਮੇਂ ‘ਕਰ ਕਰ ਕਰ ਕਤ’ ਕਿਆ ਬੋਲਟਾ ਹੈ” ਵਕੀਲ ਨੇ ਇਸ ਦਾ ਅੰਗਰੇਜ਼ੀ ਵਿਚ ਉੱਤਰ ਦਿੱਤਾ ਤੇ ਸਾਹਿਬ ਹੱਸ ਪਿਆ।

ਆਪਣੇ ਬਿਆਨ ਦੀ ਲੜੀ ਅਰੰਭਦੇ ਹੋਏ ਭਾਈ ਹੋਰੀਂ ਬੋਲੇ-‘ਦੇ

ਆਨਿਆਂ ਦੀ ਸਰਦਾਈ ਲਿਆਂਦੀ ਸੀ ਹਜੂਰ। ਆਣ ਕਰ ਕੇ ਮੇਰਾ ਤੇ ਇਸ ਵਿਚ ਕੋਈ ਕਸੂਰ ਵੀ ਨਹੀਂ। ਮੈਨੂੰ ਜਿਹੜੀ ਮਰਜ਼ੀ ਸਹੁੰ ਚੁਕਾ ਲਓ।” ਬਚਨ ਸਿੰਘ ਦਾ ਵਕੀਲ ਪੂਰਾ ਉਸਤਾਦ ਸੀ। ਉਹ ਜਿਰ੍ਹਾ ਦੇ ਸਿਲਸਿਲੇ ਵਿਚ ਭਾਈ ਹੋਰਾਂ ਤੋਂ ਪੁੱਛਣ ਲੱਗਾ। “ਤੁਸਾਂ ਸਰਦਾਈ ਕਿਸ

ਕੋਲੋਂ ਲਿਆਦੀ ਸੀ ?”

“ਦੇਵੀ ਦਿਆਲ ਹਟਵਾਣੀਏ ਦੇ ਮੁੰਡੇ ਪਾਸੋਂ ਆਣ ਕਰ ਕਰ ਕੇ।”

“ਉਸ ਨੂੰ ਤੁਸਾਂ ਕੀ ਦਿਤਾ ਸੀ ?”

“ਚੁਆਨੀ”

”ਤੇ ਉਹਨੇ ਤੁਹਾਨੂੰ ਮੋੜ ਕੇ ਕੀ ਦਿੱਤਾ ?”

“ਦੁਆਨੀ”

“ਹੱਛਾ, ਉਸ ਨੇ ਤੁਹਾਨੂੰ ਦੁਆਨੀ ਦੇ ਕਿੰਨੇ ਪੈਸੇ ਦਿਤੇ ਸਨ ?” ਇਸ ਵੇਲੇ ਮਗਰ ਖਲੋਤੇ ਪਾਲਾ ਸਿੰਘ ਨੇ ਇਸ਼ਾਰਿਆਂ ਨਾਲ ਦੇ ਉਂਗਲਾਂ ਵਿਖਾ ਕੇ ਬਥੇਰਾ ਸਮਝਾਇਆ, ਪਰ ਭਾਈ ਹੋਰੀਂ ਤਾਂ ਨਿਪਟ ਗਊ ਦੇ ਜਾਏ ਸਨ चैते।” ਉਹਨਾਂ ਨੂੰ ਸਮਝ ਹੀ ਨਾ ਆਈ ਤੇ ਬੋਲੇ- “ਅੱਠ

ਫਿਰ ਵਕੀਲ ਨੇ ਪੁੱਛਿਆ – “ਉਹ ਪੈਸੇ ਤੁਸਾਂ ਕੀ ਕੀਤੇ ?”

“ਮੈਂ ਆਣ ਕਰ ਕਰ ਕੇ ਝੱਗੇ ਦੇ ਖੀਸੇ ਵਿਚ ਪਾ ਲਏ ਸਨ।”

‘ਤੇ ਸਰਦਾਈ ਵਾਲੀ ਪੁੜੀ ?”

“ਉਹ ਵੀ ਉਸੇ ਖੀਸੇ ਵਿਚ ਆਣ ਕਰ ਕਰ ਕੇ।”

”ਤੇ ਡੇਰੇ ਜਾ ਕੇ ਤੁਸਾਂ ਉਹਨਾਂ ਪੈਸਿਆਂ ਨੂੰ ਕਿੱਥੇ ਰੱਖਿਆ ?”

ਭਾਈ ਹੋਰਾਂ ਨੂੰ ਕਿਸੇ ਭੁੱਲੀ ਗੱਲ ਦਾ ਚੇਤਾ ਆ ਗਿਆ ਤੇ ਉਹ ਡੱਕੇ ਡੋਲੇ ਖਾਂਦੇ ਹੋਏ ਬੋਲੇ-“ਮਗਰੋਂ, ਮੇਰੇ ਖੀਸੇ ਚੋਂ ਆਣ ਕਰ ਕਰ ਕੇ ਛੇ ਪੈਸੇ ਨਿਕਲੇ ਸਨ ! ਸ਼ੈਤ ਦੇ ਪੈਸੇ ਦੌਰੀ ਵਿਚ… ਨਾ ਸਚ (ਸੋਚ ਕੇ) ਭੁੰਜੇ ਡਿੱਗ ਪਏ ਹੋਣਗੇ ਆਣ ਕਰ ਕਰ ਕੇ।”

‘ਤੇ ਉਹ ਜਿਹੜੇ ਦੋ ਪੈਸੇ ਨੁਗਦੇ ਵਿਚੋਂ ਨਿਕਲੇ ਹਨ (ਰੁਹਬ ਨਾਲ), ਉਹ ਕਿੱਥੋਂ ਆਏ ਸਨ ?”

ਭਾਈ ਹੋਰਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਤੇ ਨੰਗੇ ਗੋਡੇ ਇਕ ਦੂਜੇ ਨਾਲ ਖਟ ਖਟ ਵੱਜਣ ਲੱਗੇ। ਮਾਮਲਾ ਸਾਫ਼ ਹੁੰਦਾ ਵੇਖ ਕੇ ਉਹ ਭੰਬਲ-ਭੂਸਿਆਂ ਵਿਚ ਪੈ ਗਏ। ਵਕੀਲ ਨੇ ਜਦ ਉਹਨਾਂ ਨੂੰ ਜਕੇ-ਤੱਕੀ ਵਿਚ ਵੇਖਿਆ ਤਾਂ ਹੋਰ ਜ਼ਰਾ ਅੱਖਾਂ ਟੇਡੀਆਂ ਕਰ ਕੇ ਬੋਲਿਆ, ‘ਸੱਚ ਸੱਚ ਦਸੇਗੇ ਤਾਂ ਬਚ ਜਾਓਗੇ, ਨਹੀਂ ਤਾਂ ਸਾਰੀ ਉਮਰ ਲਈ ਜੇਲ੍ਹਖਾਨਾ ਮਿਲੇਗਾ ਫਿਰ ਬੈਠੇ ਕਰਮਾਂ ਨੂੰ ਰੋਵੇਗੇ।”

ਭਾਈ ਹੋਰਾਂ ਦੇ ਰਹਿੰਦੇ ਖੂੰਹਦੇ ਦੇਵਤੇ ਵੀ ਕੂਚ ਕਰ ਗਏ। ਉਹ ਵਕੀਲ ਅੱਗੇ ਹੱਥ ਜੋੜ ਕੇ ਬੋਲੇ -“ਹਜ਼ੂਰ ਆਣ ਕਰ ਕਰ ਕੇ ਸਚੇ ਸੱਚ ਕਹਾਂਗਾ। ਇਹ ਪੈਸੇ ਮੇਰੇ ਖੀਸੇ ਵਿਚੋਂ ਹੀ ਸਰਦਾਈ ਵਿਚ ਰਲ ਕੇ ਕੁੱਡੇ ਵਿਚ ਪੈ ਗਏ ਸਨ। ਮੈਨੂੰ ਮਗਰੋਂ ਖ਼ਿਆਲ ਆ ਗਿਆ ਸੀ।”

ਪਾਲਾ ਸਿੰਘ ਹੋਰਾਂ ਦੇ ਮੂੰਹ ਫੱਕ ਹੋ ਗਏ ! ਉਹਨਾਂ ਦੀ ਬੇੜੀ ਦਾ ਚੱਪੂ ਇਕ ਅਜਿਹੇ ਅਣਜਾਣ ਮਲਾਹ ਦੇ ਹੱਥ ਵਿਚ ਸੀ, ਜਿਸ ਤੋਂ ਉਹਨਾ ਨੂੰ ਇਹੋ ਮਾਲੂਮ ਹੁੰਦਾ ਸੀ ਕਿ ਹੁਣ ਵੀ ਡੁੱਬੇ-ਹੁਣ ਵੀ ਡੁੱਬੇ।

ਵਕੀਲ ਨੇ ਭਾਈ ਹੋਰਾਂ ਨੂੰ ਥਾਪੀ ਦੇ ਕੇ ਮਿਠਾਸ ਨਾਲ ਕਿਹਾ- ”ਸ਼ਾਬਾਸ਼! ਮੈਂ ਤੁਹਾਡੇ ਉਤੇ ਬੜਾ ਖ਼ੁਸ਼ ਹਾਂ। ਗੁਰੂ ਦੇ ਸਿੱਖ ਤੇ ਫਿਰ ਤੁਹਾਡੇ ਵਰਗੇ ਗ੍ਰੰਥੀ ਕਦੇ ਝੂਠ ਨਹੀਂ ਬੋਲਦੇ ਹੁੰਦੇ।” ਇਸ ਥਾਪੀ ਨੇ ਮਾਨੋ ਭਾਈ ਹੋਰਾਂ ਦੀ ਕਾਇਆ ਪਲਟ ਦਿਤੀ, ਉਹਨਾਂ ਅਲਫ ਤੋਂ ਯੇ ਤਕ ਸਭ ਗੱਲਾਂ ਸੱਚ ਸੱਚ ਦੱਸ ਦਿੱਤੀਆਂ ਤੇ ਇਹ ਵੀ ਕਹਿ ਦਿੱਤਾ ਕਿ ਬਚਨ ਸਿੰਘ ਦਾ ਇਸ ਵਿਚ ਉੱਕਾ ਕੋਈ ਹੱਥ ਨਹੀਂ ਸੀ।

ਇਸ ਤੋਂ ਬਾਅਦ ਬਚਨ ਸਿੰਘ ਦਾ ਬਿਆਨ ਹੋਇਆ। ਉਸ ਨੇ ਕਿਹਾ- “ਮੈ ਵਕੂਏ ਵਾਲੇ ਦਿਨ ਸਵੇਰੇ ਸੱਤ ਵਜੇ ਦਾ ਤਸੀਲ ਗਿਆ ਹੋਇਆ ਸਾਂ। ਇਕ ਜ਼ਮੀਨ ਦੇ ਰਾਜ਼ੀਨਾਮੇ ਬਾਰੇ ਬਾਪੂ ਹੋਰਾਂ ਮੈਨੂੰ ਭੇਜਿਆ ਸੀ। (ਇਸ ਦੇ ਸਬੂਤ ਲਈ ਤਸੀਲਦਾਰ ਦੀ ਸ਼ਹਾਦਤ ਹੋਈ। ) ਰਾਤ ਦੇ ਅੱਠ ਸਵਾ ਅੱਠ ਵਜੇ ਜਦ ਮੈਂ ਪਿੰਡ ਵੜਿਆ ਤਾਂ ਮੇਰੀ ਸਲਾਹ ਸੀ ਕਿ ਭਾਈ ਹੋਰਾਂ ਨੂੰ ਮਿਲਦਾ ਜਾਵਾ ਕਿਉਂਕਿ ਪਿੰਡ ਦੇ ਗੁਰਦਵਾਰੇ ਵਿਚ ਮੁੰਡੇ ਕੁੜੀਆਂ ਦਾ ਇਕ ਸਕੂਲ ਖੋਲ੍ਹਣ ਲਈ ਇਹਨਾਂ ਨਾਲ ਮੇਰੀ ਗੱਲ ਬਾਤ ਹੈ। ਰਹੀ ਸੀ।

“ਮੈਂ ਗੁਰਦਵਾਰੇ ਦੀ ਉਤਲੀ ਛੱਤੇ ਜਾ ਕੇ ਡਿੱਠਾ ਕਿ ਭਾਈ ਹੋਰੀਂ ਉਥੇ ਮੌਜੂਦ ਨਹੀਂ ਸਨ। ਇਕ ਨਿਰਮਲਾ ਸਾਧ (ਜੋ ਉਸ ਦਿਨ ਤੋਂ ਬਾਅਦ ਨਹੀਂ ਡਿੱਠਾ) ਮੰਜੇ ਤੇ ਪਿਆ ਸੀ ਤੇ ਪਰਤਾਪ ਸਿੰਘ ਭੁੰਜੇ। ਮੈਂ ਦੋਹਾਂ ਨੂੰ ਜਗਾਣ ਦੀ ਕੋਸ਼ਿਸ਼ ਕੀਤੀ। ਪਰ ਉਹ ਨਾ ਜਾਗੇ। ਕੋਲ ਹੀ ਭੰਗ ਵਾਲੇ ਭਾਂਡੇ ਤੇ ਦੌਰੀ ਡੰਡਾ ਵੇਖ ਕੇ ਮੈਂ ਸਮਝ ਗਿਆ ਕਿ ਇਹਨਾਂ ਭੰਗ ਪੀ ਲਈ ਹੈ ਪਰਤਾਪ ਸਿੰਘ ਦੀ ਹਾਲਤ ਵੇਖ ਕੇ ਮੈਂ ਡਰ ਗਿਆ। ਪਿੰਡ ਦਾ ਜੁਆਈ ਸੀ ਉਸ ਨੂੰ ਚੁਕ ਕੇ ਉਸ ਦੇ ਸਹੁਰੇ ਘਰ ਪੁਚਾ ਦਿਤਾ।

“ਸਵੇਰੇ ਜਦ ਮੈਂ ਪੈਲੀਆਂ ਵਲ ਗਿਆ ਤਾਂ ਮੈਨੂੰ ਕਿਸੇ ਦੱਸਿਆ ਜੁ ਦਰਿਆ ਦੇ ਕੰਢੇ ਕੋਈ ਸਿੱਖ ਮੋਇਆ ਪਿਆ ਹੈ। ਮੈਂ ਉਸੇ ਵੇਲੇ ਉਸ ਦੇ ਦੱਸੇ ਥਾਂ ਪੁਜਾ ਤੇ ਅੱਗੇ ਭਾਈ ਹੋਰਾਂ ਨੂੰ ਬੇਹੋਸ਼ ਪਿਆ ਵੇਖਿਆ। ਇਨ੍ਹਾਂ ਨੂੰ ਚੁੱਕ ਕੇ ਮੈਂ ਗੁਰਦਵਾਰੇ ਲਿਆਂਦਾ। ਜਦ ਬਹੁਤ ਸਾਰੀ ਕੋਸ਼ਿਸ਼ ਕਰਨ ਤੇ ਇਨ੍ਹਾਂ ਨੂੰ ਹੋਸ਼ ਆਈ ਤਾਂ ਇਨ੍ਹਾਂ ਦਸਿਆ- ਮੈਨੂੰ ਪਤਾ ਨਹੀਂ ਕਿਹੜੇ ਵੇਲੇ ਮੈਂ ਭੰਗ ਦੇ ਨਸ਼ੇ ਵਿਚ ਮੰਜੇ ਥੱਲੇ ਜਾ ਵੜਿਆ। ਸੰਧਿਆ ਨੂੰ ਕੋਈ ਸਾਢੇ ਸਤ ਵਜੇ ਮੈਨੂੰ ਜੰਗਲ ਪਾਣੀ ਜਾਣ ਦੀ ਹਾਜਤ ਹੋਈ। ਮੈਂ ਉਸੇ ਤਰ੍ਹਾਂ ਡਿਗਦਾ ਢਹਿੰਦਾ ਪਿੰਡੋਂ ਬਾਹਰ ਨਿਕਲ ਗਿਆ। ਲਾਗੇ ਹੀ ਇਕ ਅੰਬਾਂ ਦਾ ਬਾਗ ਸੀ, ਉਸ ਵਿਚ ਜੰਗਲ ਪਾਣੀ ਹੋ ਕੇ ਜਦ ਮੈਂ ਮੁੜਿਆ ਤਾਂ ਮੈਨੂੰ ਕੋਈ ਪਤਾ ਨਾ ਲੱਗਾ ਜੁ ਕਿਧਰੋਂ ਆਇਆ ਹਾਂ ਤੇ ਕਿਧਰ ਜਾਣਾ ਹੈ। ਫਿਰ ਮੈਨੂੰ ਕੋਈ ਪਤਾ ਨਹੀਂ ਕਿ ਮੈਂ ਕਿਹੜੇ ਵੇਲੇ ਤੇ ਕਿਹੜੇ ਰਸਤੇ ਦਰਿਆ ਤੇ ਪਹੁੰਚ ਕੇ ਬੇਹੋਸ਼ ਹੋ ਗਿਆ।”

ਇਸ ਤੋਂ ਬਾਅਦ ਪਰਤਾਪ ਸਿੰਘ ਦੀ ਗਵਾਹੀ ਹੋਈ, ਜੋ ਅਜੇ ਹਸਪਤਾਲ ਵਿਚ ਸੀ ਤੇ ਮਸੇ ਬੋਲ ਸਕਦਾ ਸੀ। ਉਸ ਨੇ ਭਾਵੇਂ ਸਿੱਖੇ ਸਿਖਾਏ ਅਨੁਸਾਰ ਏਧਰ ਉਧਰ ਦੀਆਂ ਬਥੇਰੀਆਂ ਮਾਰੀਆਂ ਪਰ ਵਕੀਲ ਦੀ ਜਿਰ੍ਹਾ ਅੱਗੇ ਠਹਿਰ ਨਾ ਸਕਿਆ।

ਮੁਕੱਦਮੇ ਦਾ ਰੁਖ਼ ਹੀ ਪਲਟ ਗਿਆ। ਪਾਲਾ ਸਿੰਘ, ਗ੍ਰੰਥੀ ਤੇ ਉਸ ਦੇ ਪੰਜਾਂ ਸਾਥੀਆਂ ਨੂੰ ਅਦਾਲਤ ਦੇ ਹੁਕਮ ਨਾਲ ਗਿਫਤਾਰ ਕੀਤਾ ਗਿਆ ਤੇ ਕੁਝ ਪੇਸ਼ੀਆਂ ਤੋਂ ਬਾਅਦ ਅਦਾਲਤ ਨੇ ਮੁਕੱਦਮੇ ਦਾ ਫ਼ੈਸਲਾ ਇਸ ਤਰ੍ਹਾਂ ਸੁਣਾ ਦਿਤਾ –

“ਬਚਨ ਸਿੰਘ ਬਰੀ, ਭਾਈ ਦਸੌਂਧਾ ਸਿੰਘ ਨੂੰ ਅਣਗਹਿਲੀ ਨਾਲ ਇਕ ਜਾਨ ਖ਼ਤਰੇ ਵਿਚ ਪਾਣ ਦੇ ਜੁਰਮ ਵਿਚ ਇਕ ਸਾਲ ਕੈਦ। ਪਾਲਾ ਸਿੰਘ ਨੂੰ ਝੂਠੀ ਰਿਪੋਰਟ ਪਹੁੰਚਾਣ ਬਦਲੇ ਦਫ਼ਾ 177 ਹੇਠ ਦੋ ਸਾਲ ਕੈਦ। ਬਾਕੀ ਪੰਜਾਂ ਨੂੰ ਝੂਠੀ ਗਵਾਹੀ ਦੇਣ ਬਦਲੇ ਦਫ਼ਾ 193 ਹੇਠ ਛੇ-ਛੇ ਮਹੀਨੇ ਕੈਦ ।”

14

ਭਾਵੇਂ ਪਾਲਾ ਸਿੰਘ ਤੇ ਉਸ ਦੇ ਸਾਥੀਆਂ ਤੇ ਭਾਈ ਜੀ ਨੇ ਕੀਤੇ ਦਾ ਹੀ ਫਲ ਪਾਇਆ ਸੀ, ਪਰ ਪਾਲਾ ਸਿੰਘ ਦੀ ਬਾਕੀ ਮੰਡਲੀ ਉਤੇ ਉਲਟਾ ਅਸਰ ਹੋਇਆ ਤੇ ਉਹ ਬਚਨ ਸਿੰਘ ਉਤੇ ਦੰਦ ਪੀਹਣ ਲੱਗ ਪਏ। ਖ਼ਾਸ ਕਰਕੇ ਪਾਲਾ ਸਿੰਘ ਦੇ ਕੁਝ ਗੂੜ੍ਹੇ ਦੋਸਤ ਤਾਂ ਉਡੀਕ ਵਿੱਚ ਸਨ ਕਿ ਕਦੋਂ ਪਾਲਾ ਸਿੰਘ ਬਾਹਰ ਆਵੇ ਤੇ ਬਚਨ ਸਿੰਘ ਤੋਂ ਗਿਣ ਗਿਣ ਕੇ ਬਦਲੇ ਲੈਣ। ਉਨ੍ਹਾਂ ਨੇ ਸਾਰੇ ਪਿੰਡ ਵਿਚ ਮਸ਼ਹੂਰ ਕਰ ਦਿਤਾ ਕਿ ਬਚਨੋ ਸਿੰਘ ਨੇ ਹੀ ਭੰਗ ਵਿਚ ਪੈਸੇ ਪਾ ਕੇ ਪਾਲਾ ਸਿੰਘ ਨਾਲ ਦੁਸ਼ਮਣੀ ਕੀਤੀ ਸੀ ਤੇ ਉਸਨੇ ਹੀ ਭਾਈ ਹੋਰਾਂ ਦੀ ਗਵਾਹੀ ਉਲਟਵਾ ਕੇ ਸਭ ਨੂੰ ਫਸਾਇਆ।

ਇਧਰ ਬਚਨ ਸਿੰਘ ਇਹ ਸੋਚ ਕੇ ਕਿ ਕੇਵਲ ਅਵਿੱਦਿਆ ਦੀ ਹੀ ਕਿਰਪਾ ਨਾਲ ਸਾਡੇ ਭਰਾਵਾਂ ਦੀ ਇਹ ਦੁਰਦਸ਼ਾ ਹੋ ਰਹੀ ਹੈ ਕਿ ਉਹ ਗੁਰਦਵਾਰਿਆਂ ਵਰਗੀਆਂ ਪਵਿੱਤਰ ਥਾਵਾਂ ਤੇ ਵੀ ਭੰਗ ਤੇ ਅਫ਼ੀਮ ਦੇ ਦੌਰ ਚਲਾ ਕੇ ਆਪਣਾ ਤੇ ਆਪਣੀਆਂ ਨਸਲਾਂ ਦਾ ਸਤਿਆਨਸ ਕਰ ਰਹੇ ਹਨ, ਉਹ ਪੱਕੇ ਇਰਾਦੇ ਨਾਲ ਅਵਿੱਦਿਆ ਨੂੰ ਦੂਰ ਕਰਨ ਤੇ ਭਾਈਚਾਰਕ ਸੁਧਾਰ ਲਈ ਕੋਈ ਅਮਲੀ ਸਕੀਮ ਸੋਚਣ ਲੱਗਾ।

ਅੰਮ੍ਰਿਤਸਰ ਆਉਣ ਲੱਗਿਆ ਬਚਨ ਸਿੰਘ ਨੇ ਉਸ ਬਿਰਧ ਮਹਾਤਮਾ (ਗਿਆਨੀ ਦੀਦਾਰ ਸਿੰਘ) ਪਾਸੋਂ ਪਿੰਡ ਆਉਣ ਦਾ ਇਕਰਾਰ ਲਿਆ ਸੀ। ਉਸੇ ਅਨੁਸਾਰ ਉਸ ਨੇ ਗਿਆਨੀ ਜੀ ਨੂੰ ਸੱਦਾ ਭੇਜਿਆ ਤੇ ਉਹ ਛੇਤੀ ਹੀ ਆ ਗਏ।

ਸ਼ਹਿਰ ਸਿਆਲਕੋਟ ਦੇ ਆਪ ਨਿਵਾਸੀ ਸਨ ਤੇ ਉਥੇ ਆਪ ਦੇ ਦੇ ਲੜਕੇ ਸਾਧਾਰਨ ਕੰਮ ਧੰਦਾ ਕਰਦੇ ਸਨ। ਗਿਆਨੀ ਜੀ ਨੇ ਕੁਝ ਚਿਰ ਤੋਂ ਇਹੋ ਇਰਾਦਾ ਧਾਰ ਲਿਆ ਸੀ ਕਿ ਬਥੇਰਾ ਗ੍ਰਿਹਸਤ ਭੋਗ ਲਿਆ ਹੈ। ਹੁਣ ਬਾਕੀ ਜੀਵਨ ਲੋਕ-ਸੇਵਾ ਵਲ ਲਾਇਆ ਜਾਵੇ। ਉਹਨਾਂ ਦੇ ਦੋਹਾਂ ਪੁੱਤਰਾਂ ਨੇ ਦੱਸ ਦੱਸ ਰੁਪਏ ਮਹੀਨਾ ਆਪ ਨੂੰ (ਭਾਵੇਂ ਕਿਤੇ ਹੋਣ) ਭੇਜਣਾ ਪ੍ਰਵਾਨ ਕਰ ਲਿਆ ਸੀ। ਇਸ ਤੋਂ ਛੁੱਟ ਥੋੜੀ ਜਿਹੀ ਜਮ੍ਹਾ ਪੂੰਜੀ ਉਹਨਾਂ ਦੇ ਆਪਣੇ ਪਾਸ ਵੀ ਸੀ।

ਗਿਆਨੀ ਹੋਰਾਂ ਦਾ ਦਰਸ਼ਨ ਕਰ ਕੇ ਬਚਨ ਸਿੰਘ ਨੂੰ ਬੜੀ ਪ੍ਰਸੰਨਤਾ ਹੋਈ। ਉਸ ਨੇ ਆਪਣੇ ਪਿੰਡ ਤੇ ਆਸ ਪਾਸ ਦੇ ਇਲਾਕੇ ਦੀ ਹਾਲਤ ਅਜਿਹੇ ਦਰਦ ਭਰੇ ਸ਼ਬਦਾਂ ਵਿਚ ਉਹਨਾਂ ਨੂੰ ਸੁਣਾਈ ਕਿ ਗਿਆਨੀ ਜੀ ਦੀਆਂ ਅੱਖਾਂ ਤਰ ਹੋ ਗਈਆਂ। ਉਹਨਾਂ ਨੇ ਮੁਕੱਦਮੇ ਦਾ ਹਾਲ ਸੁਣਿਆ ਤੇ ਬੜੇ ਹੀ ਦੁਖੀ ਹੋਏ ਤੇ ਇਹ ਵੀ ਉਹਨਾਂ ਅਨੁਭਵ ਕੀਤਾ ਕਿ ਬਚਨ ਸਿੰਘ ਇਤਨਾ ਸੱਚਾ, ਦਲੇਰ ਤੇ ਬੇਖ਼ੌਫ਼ ਨੌਜਵਾਨ ਹੈ, ਉਸ ਦੇ ਜੀਵਨ ਵਿਚ ਕਿੰਨੀ ਤਬਦੀਲੀ ਆ ਗਈ ਹੈ।

ਅਖੀਰ ਜਦ ਬਚਨ ਸਿੰਘ ਨੇ ਜਾ ਕੇ ਗੁਰਦਵਾਰੇ ਦੀ ਹਾਲਤ ਵਿਖਾਈ ਤਾਂ ਗਿਆਨੀ ਜੀ ਜਰ ਨਾ ਸਕੇ ਤੇ ਉਹ ਦੀਵਾਨਪੁਰ ਹੀ ਕੁਝ ਚਿਰ ਲਈ ਟਿਕ ਗਏ।

ਗਿਆਨੀ ਜੀ ਬੜੇ ਗੁਰਮੁਖ, ਸਿੱਧੇ ਸਾਦੇ, ਬਾਣੀ ਦੇ ਰਸੀਏ ਤੇ ਡਾਢੇ ਮਿਠ-ਬੋਲੇ ਸਨ। ਇਹ ਰੋਜ਼ ਨੇਮ ਨਾਲ ਅੰਮ੍ਰਿਤ ਵੇਲੇ ਉਠਦੇ, ਇਸ਼ਨਾਨ ਪਾਣੀ ਕਰਕੇ ਗੁਰਬਾਣੀ ਦਾ ਪਾਠ ਕਰਦੇ, ਫਿਰ ਮਹਾਰਾਜ ਦਾ ਪ੍ਰਕਾਸ਼ ਕਰਦੇ ਸਨ। ਗਿਆਨੀ ਜੀ ਦੇ ਆਉਣ ਦਾ ਜੱਟਾਂ ਨੂੰ ਇਕ ਲਾਭ ਜ਼ਰੂਰ ਹੋਇਆ ਕਿ ਅੰਮ੍ਰਿਤ ਵੇਲੇ ਚਾਰ ਵਜੇ ਜਦ ਆਪ ਖੂਹੀ ਤੇ ਇਸ਼ਨਾਨ ਕਰਦੇ ਹੁੰਦੇ ਸਨ ਤਾਂ ਭੌਣੀ ਦਾ ਖੜਾਕ ਸੁਣਦਿਆਂ ਹੀ ਜੱਟਾਂ ਦੀ ਨੀਂਦਰ ਖੁਲ੍ਹ ਜਾਂਦੀ ਤੇ ਉਹ ਪੰਜਾਲੀਆਂ ਸੰਭਾਲ ਕੇ ਪੈਲੀਆਂ ਵਲ ਤੁਰ ਪੈਂਦੇ।

ਹੌਲੀ ਹੌਲੀ ਜੱਟੀਆਂ ਉੱਤੇ ਉਨ੍ਹਾਂ ਦਾ ਕੁਝ ਪ੍ਰਭਾਵ ਪੈਣ ਲੱਗਾ। ਉਹ ਪੈਲੀ ਬੰਨੇ ਸਾਗ ਤੋੜਨ ਜਾਂ ਰੋਟੀ ਦੇਣ ਜਾਂਦੀਆਂ ਹੋਈਆ ਕੋਈ ਦਾਣਿਆ ਦੀ ਮੁੱਠ, ਕੋਈ ਕਪਾਹ ਦਾ ਤੂੰਬਾ ਤੇ ਕੋਈ ਮਕਈ ਦੀਆਂ ਇਕ ਦੇ ਛਲੀਆਂ ਮੱਥਾ ਟੇਕ ਜਾਂਦੀਆਂ।

ਕੁਝ ਸਮਾਂ ਹੋਰ ਲੰਘ ਗਿਆ। ਹੁਣ ਵਿਚ ਵਿਚ ਜਟ ਵੀ ਲੰਘਦੇ ਹੋਏ ਹਲ-ਪੰਜਾਲੀ ਬਾਹਰ ਕੰਧ ਨਾਲ ਖੜ੍ਹੀ ਕਰ ਕੇ ਦੱਗਿਆਂ ਨੂੰ ਅਗਾਂਹ ਹਿੱਕ ਕੇ ਅੰਦਰ ਲੰਘ ਅਥਵਾ ਬਾਹਰੋਂ ਹੀ ਮੱਥਾ ਟੇਕ ਜਾਂਦੇ ਸਨ।

ਬਚਨ ਸਿੰਘ ਦੇ ਉੱਦਮ ਨਾਲ ਜੱਟਾਂ ਦੇ ਕਈ ਨਿੱਕੇ ਨਿੱਕੇ ਮੁੰਡਿਆਂ ਕੁੜੀਆਂ ਨੂੰ ਕੱਠਿਆਂ ਕਰ ਕੇ ਗਿਆਨੀ ਜੀ ਨੇ ਉਨ੍ਹਾਂ ਨੂੰ ਪੜ੍ਹਾਣ ਦਾ ਬੀੜਾ ਚੁੱਕਿਆ। ਇਕ ਤਰਖਾਣ ਨੂੰ ਲਕੜੀ ਦੇ ਕੇ ਦਸ ਪੰਦਰਾਂ ਪੱਟੀਆਂ ਬਣਵਾਈਆਂ ਕਲਮਾਂ ਲਈ ਬੇਲੇ ਚੋਂ ਜਾ ਕੇ ਕਾਹੀਆਂ ਦਾ ਇਕ ਥੱਬਾ ਵੱਢ ਲਿਆਂਦਾ ਤੇ ਪਿੰਡ ਦੇ ਘੁਮਿਆਰ ਪਾਸੋਂ ਥੋੜ੍ਹੀ ਜਿਹੀ ਗੇਰੀ ਤੇ ਕੁਝ ਮਿੱਟੀ ਦੇ ਦੀਵੇ ਲੈ ਕੇ ਸਭ ਬਾਲਾਂ ਨੂੰ ਲਿਖਣ ਦਾ ਸਾਮਾਨ ਵੰਡ ਦਿਤਾ। ਜੱਟਾਂ ਦੇ ਵਿਗੜੇ ਹੋਏ ਬਾਲਾਂ ਲਈ ਪਹਿਲਾਂ ਕੁਝ ਚਿਰ ਤਾਂ ਗੋਡੇ ਭੰਨ ਸਾਰੀ ਦਿਹਾੜੀ ਬੈਠਣਾ ਗੋਡੀ ਨਾਲੋਂ ਵੀ ਔਖਾ ਕੰਮ ਸੀ, ਪਰ ਗਿਆਨੀ ਜੀ ਦੇ ਮਿੱਠੇ ਸੁਭਾਅ ਤੇ ਪਿਆਰ ਭਰੇ ਵਰਤਾਉ ਨੇ ਉਨ੍ਹਾਂ ਨੂੰ ਕਾਬੂ ਕਰ ਹੀ ਲਿਆ।

ਗਿਆਨੀ ਜੀ ਨੂੰ ਦਿਲ ਪਰਚਾਵੇ ਲਈ ਚੰਗਾ ਸ਼ੁਗਲ ਲੱਭ ਪਿਆ। ਉਹ ਸਾਰੀ ਦਿਹਾੜੀ ਉਨ੍ਹਾਂ ਨੂੰ ਸਿਖਾਣ ਪੜ੍ਹਾਣ ਵਿਚ ਰੁਝੇ ਰਹਿੰਦੇ ਸਨ। ਇਕ ਨੂੰ ਪੂਰਨੇ ਪਾ ਕੇ ਦੇਂਦੇ ਤਾਂ ਦੂਜਾ ਕਹਿੰਦਾ – “ਓ ਗਿਆਨੀ ਜੀ ! ਮੰਗੂ ਨੇ ਮੇਰੀ ਲਿਖਣ ਤੋੜ ਸੁਟੀ ਜੂ” ਉਹਨੂੰ ਹੋਰ ਘੜ ਦੇਂਦੇ ਤਾਂ ਇਕ ਹੋਰ ਬੇਲ ਉੱਠਦਾ ” ਗਿਆਨੀ ਜੀ ! ਵੇਖ ਬੰਤਾ ਮੇਰੀਆਂ ਸਾਂਗਾ ਲਾਉਂਦਾ ਈ’, ਉਧਰੋਂ ਲਾਗਲੇ ਤਪੜ ਤੇ ਬੈਠੀਆਂ ਕੁੜੀਆਂ ਆਪੋ ਵਿਚ ਗੁਤੋਂ-ਹੱਥੀ ਹੋ ਪੈਂਦੀਆਂ ਤੇ ਗਿਆਨੀ ਹੋਰੀਂ ਉਨ੍ਹਾਂ ਦਾ ਮੁਕੱਦਮਾ ਨਜਿੱਠਣ ਲਗਦੇ।

ਇਨ੍ਹਾਂ ਕਾਵਾਂ ਚਿੜੀਆਂ ਨੂੰ ਪੜ੍ਹਾਣ ਵਿਚ ਗਿਆਨੀ ਜੀ ਨੇ ਰਾਤ ਦਿਨ ਇਕ ਕਰ ਦਿੱਤਾ ਤੇ ਦੇਂਹ ਕੁ ਮਹੀਨਿਆਂ ਵਿਚ ਮਸੇ ਉਹਨਾਂ ਨੂੰ ਬੈਠਣ ਦੀ ਹੀ ਆਦਤ ਪਾ ਸਕੇ। ਅੱਥਰੇ ਬਾਲ ਗਿਆਨੀ ਜੀ ਦਾ ਚਿੱਟਾ ਦਾਹੜਾ ਉਨ੍ਹਾਂ ਦੀ ਹਿੱਕ ਤੇ ਹਿਲਦਾ ਵੇਖ ਵੇਖ ਕੇ ਹੱਸਦੇ ਹੱਸਦੇ ਦੂਹਰੇ ਹੋ ਜਾਂਦੇ। ਕੁੜੀਆਂ ਉਹਨਾਂ ਨੂੰ ਰਤਾ ਕੁ ਉਹਲੇ ਹੋਇਆ ਵੇਖ ਕੇ ਝਟ ਸਿਰੇਂ ਚੁੰਨੀਆਂ ਲਾਹ ਲੈਂਦੀਆਂ ਤੇ ਉਹਨਾਂ ਦੇ ਖੇਹਨੂੰ ਬਣਾ ਬਣਾਕੇ ਪੱਟੀ ਉਤੇ ਉਛਾਲਦੀਆਂ ਹੋਈਆਂ ਥਾਲ ਪਾਣ ਲੱਗ ਪੈਂਦੀਆਂ ਤੇ ਆਪੋ ਵਿੱਚੀਂ ਗੁੱਤਾਂ ਬੰਨ੍ਹ ਕੇ ਭੰਗੜਾ ਪਾਣ ਡਹਿ ਪੈਂਦੀਆਂ ਸਨ, ਪਰ ਗਿਆਨੀ ਹੋਰੀਂ ਵੀ ਲੰਮੇ ਦਾਈਏ ਬੰਨ੍ਹ ਕੇ ਬੈਠੇ ਸਨ। ਉਹਨਾਂ ਦਾ ਖਿਆਲ ਸੀ ਜੁ ਉਹ ਕਦੇ ਨਾ ਕਦੇ ਜ਼ਰੂਰ ਸਫ਼ਲ ਮਨੋਰਥ ਹੋ ਜਾਣਗੇ।

ਇਕ ਦਿਨ ਗਿਆਨੀ ਜੀ ਤੇ ਬਚਨ ਸਿੰਘ ਬੈਠੇ ਕਿਸੇ ਮਾਮਲੇ ਤੇ ਬਹਿਸ ਕਰ ਰਹੇ ਸਨ। ਸਾਹਮਣੇ ਇਕ ਸਫ਼ ਉਤੇ ਕੁੜੀਆਂ ਮੁੰਡੇ ਪੜ੍ਹਾਈ ਕਰ ਰਹੇ ਸਨ। ਗੱਲਾਂ ਦਾ ਵਿਸ਼ਾ ਸੀ ‘ਸੇਵਾ’। ਗਿਆਨੀ ਜੀ ਕਹਿ ਰਹੇ ਸਨ- ਸੇਵਾ ਬੜੀ ਕਠਿਨ ਹੈ। ਜਿਸਨੂੰ ਲੋਕੀਂ ਸੇਵਾ ਸਮਝ ਕੇ ਕਰ ਰਹੇ ਹਨ, ਉਹ ਅਸਲ ਵਿਚ ਉਸ ਦਾ ਸਾਂਗ।

ਗਿਆਨੀ ਜੀ ਦੇ ਮੂੰਹੋਂ ਨਿਕਲਿਆ ਹਰ ਇਕ ਸ਼ਬਦ ਬਚਨ ਸਿੰਘ ਦੇ ਦਿਲ ਤੇ ਡੂੰਘਾ ਅਸਰ ਕਰ ਰਿਹਾ ਸੀ। ਉਹ ਕੁਝ ਹੋਰ ਪੁੱਛਣ ਹੀ ਲੱਗਾ ਸੀ, ਜੋ ਇਸੇ ਵੇਲੇ ਉਸ ਦਾ ਧਿਆਨ ਇਕ ਹੋਰ ਪਾਸੇ ਖਿਚਿਆ ਗਿਆ। ਉਸ ਦਾ ਮੂੰਹ ਦਰਵਾਜ਼ੇ ਵਲ ਸੀ। ਉਹ ਕਿੰਨੇ ਚਿਰ ਤੋਂ ਦਲੀਜਾਂ ਤੋਂ ਬਾਹਰ ਇਕ ਕੁੜੀ ਨੂੰ ਖਲੋਤੀ ਵੇਖ ਰਿਹਾ ਸੀ। ਕੁੜੀ ਦੀ ਉਮਰ ਬਾਰਾਂ ਚੌਦਾਂ ਵਰ੍ਹਿਆਂ ਦੀ ਸੀ। ਉਸਨੇ ਸਿਰ ਤੇ ਕੂੜੇ ਦਾ ਭਰਿਆ ਇਕ ਛੱਜ ਚੁਕਿਆ ਹੋਇਆ ਸੀ, ਜਿਸਦੇ ਭਾਰ ਨਾਲ ਉਹ ਤੰਗ ਹੋ ਰਹੀ ਸੀ। ਵਿਚ ਵਿਚ ਜਦ ਉਸ ਦੀ ਗਿੱਚੀ ਥੱਕ ਜਾਂਦੀ ਸੀ, ਤਾਂ ਦੋਹਾਂ ਬਾਂਹਾ ਉਤੇ ਛੱਜ ਦਾ ਭਾਰ ਚੁਕ ਕੇ ਉਹ ਥਕਾਣ ਦੂਰ ਕਰ ਲੈਂਦੀ। ਉਸ ਦਾ ਚੰਨ ਵਰਗਾ ਚਿਹਰਾ ਕੰਗਾਲੀ ਦੇ ਬਦਲਾਂ ਵਿਚੋਂ ਚਮਕਾਂ ਮਾਰ ਰਿਹਾ ਸੀ।

ਬਚਨ ਸਿੰਘ ਨੇ ਵੇਖਿਆ, ਪੜ੍ਹਣ ਵਾਲੀਆਂ ਕੁੜੀਆਂ, ਜੋ ਬੂਹੇ ਦੇ ਲਾਗੇ ਹੀ ਸਨ। ਉਸ ਵਲ ਵੇਖ ਕੇ ਤੇ ਇਕ ਦੂਜੀ ਵੱਲ ਤੱਕ ਤੱਕ ਕੇ ਹੱਸ ਰਹੀਆਂ ਸਨ। ਕੋਈ ਉਸ ਵਲ ਗੰਨੇ ਦੀ ਜੂਠੀ ਛਿੱਲ ਚੁਕ ਸੁੱਟਦੀ, ਕੋਈ ਸਫ਼ ਵਿਚੋਂ ਤੀਲ੍ਹੇ ਕੱਢ ਕੱਢ ਉਸ ਉੱਤੇ ਸੁਟ ਰਹੀ ਸੀ। ਤੇ ਕੋਈ ਆਨੇ ਬਹਾਨੇ ਉਸ ਦੇ ਪਾਸੋਂ ਲੰਘਦੀ ਹੋਈ ਉਸ ਉੱਤੇ ਥੁੱਕ ਜਾਂਦੀ ਸੀ।

ਪਰ ਉਸ ਕੁੜੀ ਦਾ ਇਸ ਪਾਸੇ ਧਿਆਨ ਹੀ ਨਹੀਂ ਸੀ। ਉਹ ਇਕ-ਟਿਕ ਉਨ੍ਹਾਂ ਦੀਆਂ ਪੱਟੀਆਂ, ਕੈਦਿਆਂ ਤੇ ਲਿਖਾਈ ਢੰਗ ਵੱਲ ਵੇਖ ਰਹੀ ਸੀ। ਉਸ ਨੇ ਇਕ ਵਾਰੀ ਫੇਰ ਛੱਜ ਦੋਹਾਂ ਹੱਥਾਂ ਨਾਲ ਉਤਾਹ ਚੁੱਕਿਆ। ਅਚਾਨਕ ਹੀ ਉਸ ਦੇ ਸਿਰ ਦਾ ਇਨੂੰ ਹੇਠਾ ਡਿੱਗ ਪਿਆ। ਕੁੜੀਆਂ ਨੇ ਜਦ ਡਿੱਠਾ ਤਾਂ ਉਹਨਾਂ ਨੂੰ ਹੋਰ ਮਖ਼ੌਲ ਦਾ ਬਹਾਨਾ ਮਿਲ ਗਿਆ। ਉਹਨਾਂ ਨੇ ਬਥੇਰਾ ਹਾਸਾ ਰੋਕਿਆ ਪਰ ਮੂੰਹ ਘੁਟਦਿਆਂ ਘੁਟਦਿਆਂ ਵੀ ਦੋਹ ਤਿੰਨਾਂ ਕੁੜੀਆਂ ਦਾ ਹਾਸਾ ਨਿਕਲ ਹੀ ਗਿਆ। ਗਿਆਨੀ ਹੋਰਾ ਦੇ ਕੰਨੀਂ ਵੀ ਇਸ ਦੀ ਆਵਾਜ਼ ਪਈ। ਕੁੜੀ ਵਿਚਾਰੀ ਸ਼ਰਮਿੰਦੀ ਹੋ ਗਈ ਤੇ ਹੋਰ ਨਾ ਠਹਿਰ ਸਕੀ।

ਗਿਆਨੀ ਹੋਰਾਂ ਕੁੜੀਆਂ ਨੂੰ ਰੋਕਿਆ ਤੇ ਸਭ ਘੰਟੀਆਂ ਵਿਚ ਸਿਰ ਦੇ ਕੇ ਦੁੱਝ ਦਾ ਹੋ ਗਈਆਂ। ਇਸ ਤੋਂ ਬਾਅਦ ਬਚਨ ਸਿੰਘ ਨੇ ਗਿਆਨੀ ਹੋਣਾ ਨੂੰ ਸਾਰੀ ਗੱਲ ਦੱਸੀ ਚ ਕਿਸ ਤਰ੍ਹਾਂ ਇਹ ਚੁੜੇਲਾ ਉਸ ਵਿਚਾਰੀ ਗਰੀਬਣੀ ਨੂੰ ਕਿੰਨੇ ਚਿਰ ਤੋਂ ਛੇੜ ਰਹੀਆ ਸਨ। ਗਿਆਨੀ ਹੋਰਾਂ ਨੂੰ ਕੇਵਲ ਕੁੜੀਆਂ ਦੇ ਭੇਜਣ ਤੋਂ ਹੀ ਗੁੱਸਾ ਆਇਆ ਸੀ। ਉਨ੍ਹਾਂ ਹੋਰ ਕੁਝ ਨਹੀਂ ਸੀ। ਲਿੰਗ ਉਹ ਬੋਲੀ ਖ਼ਬਰਦਾਰ ਜੇ ਮੁੜ ਕੇ ਖਰੂਦ ਕੀਤਾ” (ਖਚਨ ਸਿੰਘ ਕੇ ਚੁਪ ਕਰ ਛੱਡੇ। ਇਹ ਬੜੀਆ ਅਛਾਤਾਂ ਨੇ, ਬਥੇਰਾ ਇਨ੍ਹਾਂ ਨਾਲ ਸਿਰ ਖਪਾਈਦਾ ਏ, ਪਰ ਇਹਨਾਂ ਨੂੰ ਇਕ ਨਹੀਂ ਪੁੰਹਦੀ। ਸੱਚ ਕਿਹਾ ਏ ਅਤੇ ਕੁੜੀਆਂ ਚਿੜੀਆਂ ਬਰੀਆ ਤੇ ਤਿੰਨੇ ਜਾਤੀ ਅੱਥਰੀਆਂ ਇਹਨਾਂ ਨੂੰ ਤਾਂ……।

ਗੱਲ ਟੈਗ ਕੇ ਬਚਨ ਸਿੰਘ ਬੋਲਿਆ – ਗਿਆਨੀ ਜੀ ਇਹ ਵੀ ਤੁਹਾਡੀ ਰਹਿਮਤ ਸਮਝੋ, ਜੋ ਇਹਨਾਂ ਦੇ ਢਿੱਡੀ ਚਾਰ ਅੱਖਰ ਪਾ ਰਹੇ ਹੋ, ਨਹੀਂ ਤੇ ਮੁੰਡਿਆ ਵਲ ਇਸ਼ਾਰਾ ਕਰ ਕੇ) ਐਹ ਜੂਠਾ ਪੜ੍ਹਣ ਜੋਗੀਆਂ ਨੇ! ਇਹ ਤਾਂ ਕਸ ਬੋਲਦਾ ਨੂੰ ਤੱਤਾ ਤੱਤਾ ਕਰਨਾ ਈ ਜਾਣਦੇ ਨੇ।

ਥੋੜ੍ਹਾ ਚਿਰ ਹੋਰ ਗੱਲ-ਰੱਥ ਹੋਣ ਮਗਰੋਂ ਬਚਨ ਸਿੰਘ ਚਲਾ ਗਿਆ।

15

ਬਾਬਾ ਗੁਡੂ ਜਦ ਸੰਧਿਆ ਨੂੰ ਮੰਗ ਪਿੰਨ ਕੇ ਘਰ ਮੁੜ ਰਿਹਾ ਸੀ। ਤਾਂ ਗਸਤ ਵਿਚ ਉਸ ਨੂੰ ਖਿਆਲ ਆਇਆ ਜੋ ਸੁੰਦਰੀ ਲਈ ਕਿੰਨੇ ਹੀ ਇਸ ਤੋਂ ਕੁਝ ਨਹੀਂ ਸੀ ਜਿਆਦਾ। ਉਸ ਨੇ ਪੱਗ ਦਾ ਲੜ ਲਾਹਿਆ। ਉਸ ਦੇ ਸਿਊ ਤਿੰਨ ਵੇਲੇ ਤੇ ਇਹ ਪੈਸਾ ਨਿਕਲਿਆ। ਅਨੰਤ ਉਸ ਨੂੰ ਖਿਆਲ ਆਇਆ ਕਿ ਸੁੰਦਰੀ ਰੋਜ਼ ਵਾਜਾ ਇਕ ਈ ਸਿੱਖ ਕਰਦੀ ਹੁੰਦੀ ਸੀ। ਉਹ ਮੁਨਿਆਰੀ ਵਾਲੇ ਦੀ ਹੱਟੀ ਗਿਆ। ਢਾਈਆਂ ਆਨਿਆਂ ਦਾ ਉਹਨੇ ਵਾਜਾ ਲਿਆ ਤੇ ਹਲਵਾਈ ਪਾਸੋਂ ਟਕੇ ਦੀ ਬਰਫੀ ਲੈ ਕੇ ਕਾਹਲੀ ਕਾਹਲੀ ਘਰ ਪੁੱਜਾ। ਘਰ ਜਾ ਕੇ ਬਾਂਦਰੀ ਨੂੰ ਉਸ ਨੇ ਬੂਹੇ ਪਾਸ ਛੱਡ ਦਿਤਾ ਤੇ ਆਪ

ਸੁੰਦਰ। ਸੁੰਦਰੇ !!! ਆਵਾਜ਼ਾਂ ਦੇਂਦਾ ਅੰਦਰ ਵੜਿਆ, ਪਰ ਹੋਰ ਦਿਨਾਂ ਤੇ ਉਲਟ ਅਜ ਸੁੰਦਰੀ ਉਸ ਨੂੰ ਕਿਤੇ ਨਾ ਦਿਸੀ, ਜਿਹੜੀ ਪਹਿਲਾਂ ਰੋਜ਼ ਹੀ
ਅਗਲਵਾਂਢੀ ਉਸ ਦੇ ਸਵਾਗਤ ਲਈ ਛੰਨ ਤੇ ਬਾਹਰ ਆ ਖਲੇਂਦੀ ਸੀ। ਉਹ ਛੇਤੀ ਨਾਲ ਅੰਦਰੋਂ ਬਾਹਰ ਆਇਆ। ਏਧਰ ਉਧਰ ਤੱਕਿਆ। ਕਈ ਆਵਾਜ਼ਾਂ ਦਿਤੀਆਂ, ਪਰ ਸੁੰਦਰੀ ਦਾ ਕੋਈ ਉਸਨੂੰ ਪਤਾ ਨਾ ਲੱਗਾ। ਉਹ ਗੁੱਸੇ ਨਾਲ ਤਿਲਮਿਲਾ ਉੱਠਿਆ। ਇਸ ਗੁੱਸੇ ਵਿਚ ਕਿੰਨਾ ਪਿਆਰ, ਕਿੰਨੀ ਸਿੱਕ ਤੇ ਕਿਤਨੀ ਬੇ-ਸਬਰੀ ਰਲੀ ਹੋਈ ਸੀ। ਇਸ ਦਾ ਅਨੁਮਾਨ ਕਰਨਾ ਔਖਾ ਹੈ।

ਉਹ ਕਾਹਲੀ ਕਾਹਲੀ ਜਦ ਛੰਨ ਦੇ ਪਿਛਲੇ ਪਾਸੇ ਗਿਆ ਤਾ ਉਸ ਨੇ ਡਿੱਠਾ, ਸੁੰਦਰੀ ਇਕ ਮੰਜਾ ਖੜਾ ਕਰ ਕੇ ਉਸ ਦੇ ਪਿਛਵਾੜੇ ਬੈਠੀ ਉਂਗਲ ਨਾਲ ਤੋਂ ਤੇ ਕੁਝ ਲਿਖ ਰਹੀ ਸੀ।

ਵਿਚਾਰੇ ਰੇਡ ਦਾ ਸਾਹ ਮੁੜਿਆ। ਰੋਡ ਨੂੰ ਤੱਕਦਿਆਂ ਹੀ ਸੁੰਦਰੀ ਨੂੰ ਸਭ ਲਿਖਣਾ ਭੁੱਲ ਗਿਆ ਤੇ ਉਹ ਪਿਆਰ ਨਾਲ ਮੁਸਕਰਾਂਦੀ ਹੋਈ ਉਸ ਦੇ ਲੱਕ ਨੂੰ ਜੱਫੀ ਪਾ ਕੇ ਉਸਨੂੰ ਆਪਣੇ ਵੱਲ ਮਿੱਚਦੀ ਹੋਈ ਬੇਲੀ – “ਬਾਬਾ ! ਆ ਤੈਨੂੰ ਕੁਝ ਦਿਖਾਵਾਂ। ਉਰੇ ਆ, ਛੇਤੀ ਹੋ ਵੇਖ ਐਧਰ” ਤੇ ਉਸ ਨੇ ਰੋਡ ਨੂੰ ਉਥੇ ਹੀ ਲਿਆ ਬਿਠਾਇਆ। ਫੇਰ ਉਸ ਦੀ ਪਿੱਠ ਵਲ ਹੋ ਕੇ ਦੁਹਾਂ ਹੱਥਾ ਦੀਆਂ ਤਲੀਆਂ ਨਾਲ ਉਸ ਦੇ ਚਿਹਰੇ ਨੂੰ ਥਾਪੜਦੀ। ਹੋਈ ਬੋਲੀ- “ਐਹ ਵੇਖ ਬਾਬਾ ਏਧਰ’ ਤੇ ਆਪ ਉਸ ਦੇ ਸਾਹਮਣੇ ਆ ਕੇ ਇਸ ਤਰ੍ਹਾਂ ਭੁੜਕਣ ਲੱਗ ਪਈ, ਜਿਵੇਂ ਉਸ ਨੇ ਕੋਈ ਰੁਪਿਆਂ ਦਾ ਭਰਿਆ ਹੋਇਆ ਕੁੱਜਾ ਲੱਭ ਲਿਆਂਦਾ ਹੋਵੇ।

ਰੋਡ ਉਸ ਦੀ ਚੰਚਲ ਬਾਲ-ਲੀਲ੍ਹਾ ਤੇ ਮੁਗਧ ਹੋ ਰਿਹਾ ਸੀ। ਉਸ ਨੇ ਪਿਆਰ ਨਾਲ ਉਸ ਨੂੰ ਆਪਣੇ ਵਲ ਖਿੱਚ ਕੇ ਤੇ ਉਸ ਦਾ ਸਿਰ ਚੁੰਮ ਕੇ ਕਿਹਾ- “ਇਹ ਕੀ ਚੀਚ-ਬਲੇਲੇ ਵਾਹਣ ਡਹੀ ਹੋਈ ਏ ਪੁੱਤ ?”

ਸੁੰਦਰੀ ਨੇ ਉਸ ਪਾਸੇ ਆਪਣੇ ਆਪ ਨੇ ਛੁਡਾ ਕੇ ਤੇ ਅੱਖਰਾ ਵਲ ਉਸ ਦਾ ਧਿਆਨ ਦਿਵਾਦਿਆ ਹੋਇਆ ਹਾਮਹ ਚੀਚ ਬਲੇਕੇ (ਅੱਖਰਾ ਤੇ ਉਂਗਲ ਲਾ ਕੇ) ਔਹ ਵੇਖ ਖਾਂ ਬਾਬਾ, ਔਹ ਉੜਾ ਈ ਤੇ ਐਹ ਵੇਖ ਸੱਸਾ ਤੇ ਨਾਲੇ ਐਹ ਈ (ਸੋਚ ਸੋਚ ਕੇ) “ਠਹਿਰ ਜਾ ਮੈਨੂੰ ਨਾ ਈ ਭੁੱਲ ਗਿਆ ਆਹੇ। ਇਹਨੂੰ ਕਹਿੰਦੇ ਈ ਪੱਪਾ।”

ਰੋਡ ਵਿਚਾਰੇ ਦੀ ਜਾਣੇ ਬਲਾ ‘ਸੱਸਾ’ ਕੀ ਹੁੰਦਾ ਹੈ ਤੇ ‘ਪੱਪਾ` ਕਿਸ ਨੂੰ ਕਹਿੰਦੇ ਨੇ। ਉਹ ਹੱਸਦਾ ਹੋਇਆ ਬੋਲਿਆ। “ਨੀ ਵਾਹ ਨੀ ਮੇਰੀ ਪੜ੍ਹਾਕੇ! ਤੇ ਪੁੱਤ ਤੈਨੂੰ ਕੀ ਪਤਾ ਕਿੱਦਾਂ ਲਿਖੀਦਾ ਏ ?”

‘ਰਾਹੇ ਬਾਬਾ ! ਉਹ ਏਦਾਂ ਈ ਲਿਖਦੀਆਂ ਸੀ ਕਿ !”

“ਉਹ ਕੁੜੀਆਂ, ਹੋਰ ਕੌਣ !”

‘ਕਿਹੜੀਆਂ ਕੁੜੀਆਂ ?”

“ਉਹੋ ਜਿਹੜੀਆਂ ਗੁਰਦਵਾਰੇ ਪੜ੍ਹਦੀਆਂ ਨੇ।”

‘ਤੇ ਪੁੱਤ ਤੈਨੂੰ ਕੀ ਪਤਾ ਜੁ ਏਦਾਂ ਲਿਖਦੀਆਂ ਨੇ ?”

“ਮੈਨੂੰ ਪਤਾ ਏ ਕਿ ! ਮੈਂ ਤੇ ਰੋਜ਼ ਵੇਹਨੀ ਹੁੰਨੀਆਂ, ਅੱਜ ਵੀ ਵੇਖਿਆ ਸੀ। ਜਦੋਂ ਰੂੜੀ ਤੇ ਕੂੜਾ ਸੁਟਣ ਗਈ ਸਾਂ ਨਾ, ਉਹ ਪਈਆਂ ਲਿਖਦੀਆ ਸਨ।”

ਫੇਰ ਪਈਆਂ ਲਿਖਣ ਤੈਨੂੰ ਕੀ ?”

ਬੱਚਿਆਂ ਵਾਲੀ ਜ਼ਿਦ ਕਰ ਕੇ ਤੇ ਰੋਣਾ ਮੂੰਹ ਬਣਾ ਕੇ ਉਹ ਮਛਰਦੀ ਹੋਈ ਬੋਲੀ – ਨਾ ਬਾਬਾ ਮੈਂ ਵੀ ਲਿਖਿਆ ਕਰੂੰ।”

ਹੱਸਦਿਆਂ ਹੱਸਦਿਆਂ ਤੇ ਕੁਝ ਉਦਾਸੀ ਦੇ ਭਾਵ ਨਾਲ ਰੋਡ ਉਸਦੀ ਠੰਡੀ ਫੜਕੇ ਬੋਲਿਆ – ਵੇਖਾ ਵੱਡੀ ਪੜ੍ਹਾਕੇ। ਸੁਦੈਣੇ ! ਲਿਖਣਾ ਪੜ੍ਹਨਾ ਕੋਈ ਸਾਡਾ ਕੰਮ ਆ ?”

ਸੁੰਦਰੀ ਦੇ ਦਿਲ ਵਿਚ ਨਿਰਾਸਤਾ ਜਿਹੀ ਛਾ ਗਈ ਤੇ ਪ੍ਰਸ਼ਨ ਭਰੀ ਨਜ਼ਰ ਨਾਲ ਉਸ ਵੱਲ ਤੱਕਦੀ ਹੋਈ ਬੋਲੀ – ਤੇ ਹੋਰ ਕੀਹਦਾ। ਕੰਮ ਆ?

“ਪੁੱਤ ! ਉਹ ਤੇ ਹੋਈਆਂ ਸਰਦਾਰਾਂ ਮਹਾਜਨਾਂ ਦੀਆ ਕੁੜੀਆਂ ਤੇ ਅਸੀਂ ਹੋਏ ਗਰੀਬ ਮੰਗਤੇ। ਸਾਨੂੰ ਕੀ ਲੱਗੇ ਭਲਾ ਇਹੇ ਜਿਹੇ ਕੰਮਾਂ ਨਾਲ !”

ਮੰਗਤੇ ਨਹੀਂ ਪੜ੍ਹਿਆ ਕਰਦੇ।” ਇਹ ਸੁਣ ਕੇ ਸੁੰਦਰੀ ਦੇ ਚਿਹਰੇ ਤੇ ਵਧੇਰੇ ਨਿਰਾਸਤਾ ਛਾ ਗਈ, ਤੇ ਉਹ ਸੋਚਣ ਲੱਗੀ ਮੈਂ ਸੱਚ ਮੁੱਚ ਹੀ ਬੜਾ ਅਯੋਗ ਕੰਮ ਕੀਤਾ ਹੈ। ਪਰ ਬਾਲਾਂ ਵਾਲੀ ਜ਼ਿੱਦ ਪਿੱਟਦੀ ਹੋਈ ਫਿਰ ਬੋਲੀ- ”ਤੇ ਬਾਬਾ ! ਸਾਨੂੰ ਸਾਥੋਂ ਨਹੀਂ ਅਸੀ ਸਾਥੋਂ ਨਹੀਂ

ਪੜ੍ਹੀਦਾ ?” “ਪੁੱਤ ! ਡਾਢਿਆਂ ਦਾ ਸੁਣਿਆ ਨਹੀਉਂ, ਸਤੀਂ ਵੀਹੀਂ ਸੌ ਹੁੰਦਾ ਏ। ਉਹ ਕਹਿੰਦੇ ਹੁੰਦੇ ਨੇ, ਜੇ ਕਮੀਣ ਜਾਤਾਂ ਵੀ ਪੜ੍ਹ ਗਈਆਂ ਤੇ ਉਨ੍ਹਾਂ ਦੇ ਕੰਮ ਧੰਦੇ ਕੌਣ ਕਰਿਆ ਕਰੂ ?”

ਕੁੜੀ ਦਾ ਦਿਲ ਫਿਰ ਵੀ ਨਾ ਮੰਨਿਆ ਉਹ ਅੜੀ ਕਰਦੀ ਹੋਈ ਬੋਲੀ- “ਨਾਂਹ ਬਾਬਾ ! ਮੈਂ ਲਿਖਿਆ ਕਰੂੰ ! ਅੰਦਰ ਬਹਿ ਕੇ ਲਿਖ ਲਿਆ। ਕਰੂੰ। ਉਹਨਾਂ ਨੂੰ ਕੀ ਪਤਾ ਲਗਣਾ ਏ ? ਦਿਨੇ ਜਦੋਂ ਕੂੜਾ ਸੁੱਟਣ ਜਇਆ। ਕਰੂੰ, ਉਥੋਂ ਕੁੜੀਆਂ ਦੇ ਅੱਖਰ ਵੇਖ ਆਇਆ ਕਰੂੰ ਤੇ ਰਾਤ ਨੂੰ ।”

ਵਿਚੋਂ ਈ ਰੋਡ ਬੇਲਿਆ “ਚਲ ਛਡ ਪਰੇ ਵਿਹਲੀਆਂ ਗੱਲਾਂ, ਲੈ ਫੜ” ਤੇ ਉਸ ਨੇ ਵਾਜਾ ਤੇ ਮਠਿਆਈ ਦਾ ਡੂਨਾ ਉਸਨੂੰ ਫੜਾ ਦਿਤਾ। ਓਹੀ ਵਾਜਾ, ਜਿਸ ਦੀ ਮੰਗ ਉਹ ਲਗਾਤਾਰ ਕਈ ਹਫ਼ਤਿਆਂ ਤੋਂ ਕਰ ਰਹੀ ਸੀ, ਉਸ ਨੂੰ ਮਿਲ ਗਿਆ। ਰੋਡ ਦਾ ਖ਼ਿਆਲ ਸੀ ਕਿ ਸੁੰਦਰੀ ਵਾਜਾ ਲੈ ਕੇ ਸਿੱਧੀਆਂ ਪੁੱਠੀਆਂ ਛਾਲਾਂ ਮਾਰੇਗੀ, ਪਰ ਸੁੰਦਰੀ ਨੇ ਲਾ-ਪਰਵਾਹੀ ਨਾਲੋਂ ਦੋਵੇਂ ਚੀਜ਼ਾਂ ਫੜੀਆਂ ਤੇ ਓਵੇਂ ਹੀ ਅੰਦਰ ਜਾ ਕੇ ਇਕ ਨੁਕਰੇ ਰੱਖ ਆਈ।

16

ਬਚਨ ਸਿੰਘ ਰੋਜ਼ ਹੀ ਨੇਮ ਨਾਲ ਗਿਆਨੀ ਹੋਰਾਂ ਪਾਸ ਜਾ ਬਹਿੰਦਾ ਤੇ ਹਰ ਰੋਜ਼ ਕਈ ਵਖੋ ਵੱਖ ਵਿਸ਼ਿਆ ਤੇ ਦੋਹਾਂ ਦੀ ਚਰਚਾ ਹੁੰਦੀ ਰਹਿੰਦੀ
ਸੀ। ਬਚਨ ਸਿੰਘ ਨੂੰ ਇਸ ਚਰਚਾ ਵਿਚੋਂ ਬੜਾ ਅਨੰਦ ਆਉਂਦਾ ਸੀ ਗਿਆਨੀ ਜੀ ਦੇ ਸਤਸੰਗ ਨਾਲ ਉਸ ਦੀ ਕਾਇਆ ਦਿਨੋ ਦਿਨ ਪਲਟਣ ਲੱਗੀ ਤੇ ਉਸ ਦੇ ਜੀਵਨ-ਪਰਵਾਹ ਦਾ ਰੁਖ਼ ਕਿਸੇ ਹੋਰ ਪਾਸੇ ਮੁੜਨ ਲੱਗਾ।

ਹੋਰ ਰੋਜ਼ ਉਹ ਵੇਖਦਾ, ਉਹ ਕੁੜੀ ਵਣਛਿਟੀਆਂ ਦੀ ਟੁੱਟੀ ਹੋਈ ਟੇਕਰੀ ਹੱਥ ਵਿਚ ਲਮਕਾਈ ਤੇ ਕਦੇ ਸਿਰ ਤੇ ਚੱਕੀ, ਕਿੰਨਾ ਕਿੰਨਾ ਚਿਰ ਵਿਹੜੇ ਦੇ ਬਾਹਰਲੇ ਬਹੇ ਪਾਸ ਖੜੋਤੀ ਮੰਡਿਆਂ ਕੁੜੀਆਂ ਦੀ ਲਿਖਾਈ ਵੇਖਦੀ ਰਹਿੰਦੀ।

ਇਕ ਦਿਨ ਦੁਪਹਿਰ ਵੇਲੇ ਜਦ ਉਹ ਗੁਰਦਵਾਰੇ ਆਇਆ, ਤਾਂ ਅੱਗੇ ਗਿਆਨੀ ਹੋਰੀਂ ਮੁੰਡਿਆਂ ਕੁੜੀਆਂ ਨੂੰ ਪੜ੍ਹਨ ਦੀ ਤਕੜਾਈ ਕਰ ਕੇ ਕਿਤੇ ਜਾਣ ਲਈ ਤਿਆਰ ਖੜ੍ਹੇ ਸਨ।

ਬਚਨ ਸਿੰਘ ਨੇ ਆਉਂਦਿਆਂ ਹੀ ਪੁਛਿਆ-”ਅੱਜ ਕਿਧਰ ਤਿਆਰ ਹੋਏ ਓ !”

“ਤੁਹਾਨੂੰ ਈ ਉਡੀਕ ਰਿਹਾ ਸਾਂ। ਕਪੜੇ ਮੈਲੇ ਹੋਏ ਪਏ ਸਨ, ਮੈਂ ਆਖਿਆ ਖੂਹ ਤੇ ਜਾ ਕੇ ਧੋ ਲਿਆਵਾਂ। ਮੇਰੀ ਮਰਜ਼ੀ ਸੀ ਜੇ ਤੁਸੀਂ ਵੀ ਨਾਲ ਚਲਦੇ ਤਾਂ ਚੰਗਾ ਹੁੰਦਾ ਸੈਰ ਸਪਾਟਾ ਹੋ ਜਾਂਦਾ।”

”ਚਲੋ ਫਿਰ” ਕਹਿ ਕੇ ਬਚਨ ਸਿੰਘ ਨਾਲ ਹੋ ਤੁਰਿਆ। ਦੋਵੇਂ ਜਦ ਬੂਹਿਉ ਬਾਹਰ ਨਿਕਲੇ, ਤਾਂ ਓਹੀ ਕੁੜੀ ਕੂੜੇ ਵਾਲੀ ਖ਼ਾਲੀ ਟੋਕਰੀ ਇਕ ਪਾਸੇ ਰੱਖ ਕੇ ਕੰਧ ਵੱਲ ਮੂੰਹ ਕੀਤੀ ਉਂਗਲ ਨਾਲ ਜ਼ਮੀਨ ਉੱਤੇ ਕੁਝ ਲਿਖ ਰਹੀ ਸੀ। ਉਸ ਦੇ ਕੋਲ ਕਾਗਜ਼ ਦਾ ਇਕ ਪਾਟਾ ਹੋਇਆ ਟੁਕੜਾ ਸੀ, ਜਿਸ ਤੋਂ ਵੇਖ ਕੇ ਉਹ ਲਿਖਦੀ ਜਾਂਦੀ ਸੀ। ਉਸਦੇ ਮੋਤੀਆਂ ਵਰਗੇ ਸੁੰਦਰ ਅੱਖਰ- ਜੇ ਬਿਲਕੁਲ ਛਾਪੇ ਦੇ ਮਾਲੂਮ ਹੁੰਦੇ ਸਨ – ਵੇਖ ਕੇ ਦੋਵੇਂ ਹੈਰਾਨ ਰਹਿ ਗਏ। ਕਾਗਜ਼, ਬਾਲ ਬੋਧ ਦਾ ਪਹਿਲਾ ਵਰਕਾ ਸੀ, ਜਿਸ ਉੱਤੇ ਮੋਟੇ ਅੱਖਰਾਂ ਵਿਚ ਉੜੇ ਐੜੇ ਦੀ ਪੈਂਤੀ ਸੀ। ਕਾਗਜ਼ ਰੱਦੀ ਤੇ ਪਾਟਾ ਹੋਇਆ ਸੀ। ਕੁੜੀ ਨੇ ਉਸ ਦੇ ਹਾਸ਼ੀਏ ਨੂੰ ਆਟੇ ਦੀ ਲੇਵੀ ਨਾਲ ਲੀਰਾਂ ਚਿਪਕਾਈਆਂ ਹੋਈਆਂ ਸਨ, ਤੇ ਉਸ ਨੂੰ ਇਤਨੀ ਕੋਮਲਤਾ ਨਾਲ ਫੜਦੀ ਰੱਖਦੀ ਜਿਵੇਂ ਕੋਈ ਸ਼ਾਹੀ ਹੁਕਮਨਾਮਾ ਹੋਵੇ।

ਦੋਵੇਂ ਕਈ ਮਿੰਟ ਖੜ੍ਹੇ ਉਸ ਦੀ ਲਿਖਾਈ ਬਾਰੇ ਇਕ ਦੂਜੇ ਵਲ ਵੇਖ ਵੇਖਕੇ ਹੈਰਾਨੀ ਪ੍ਰਗਟ ਕਰਦੇ ਰਹੇ। ਜਦ ਕੁੜੀ ਨੇ ਸਭ ਤੋਂ ਛੇਕੜਲਾ ਵਰਣ ਲਿਖਣ ਲਈ ਕਾਗਜ਼ ਵੱਲ ਤੱਕਿਆ, ਤਾਂ ਝਟ ਉਸਦੀ ਨਜ਼ਰ ਸਿਰ ਤੇ ਖੜ੍ਹੇ ਦਹਾਂ ਬੰਦਿਆਂ ਤੇ ਪਈ। ਉਹ ਇਤਨੀ ਡਰੀ, ਇਤਨੀ ਸਹਿਮੀ ਕਿ ਟੋਕਰੀ ਨੂੰ ਉਥੇ ਹੀ ਛੱਡ ਕੇ ਉੱਠ ਨੱਸੀ।

ਉਸ ਦੀ ਤੇਜ਼ ਬੁੱਧੀ ਤੇ ਇਤਨੀ ਸੁੰਦਰ ਲਿਖਾਈ ਵੇਖ ਕੇ ਦੋਵੇਂ

ਗਦ ਗਦ ਹੋ ਗਏ। ਕੁੜੀ ਅਜੇ ਪੰਜ ਚਾਰ ਕਦਮ ਹੀ ਗਈ ਹੋਵੇਗੀ ਕਿ

ਗਿਆਨੀ ਜੀ ਨੇ ਆਵਾਜ਼ ਦਿਤੀ – “ਕੁੜੀਏ !” ਆਵਾਜ਼ ਸੁਣਕੇ ਪਹਿਲਾਂ ਤਾਂ ਕੁੜੀ ਦੀ ਸਲਾਹ ਹੋਈ ਕਿ ਨੱਸੀ। ਜਾਵੇ ਪਰ ਲੱਤਾਂ ਨੇ ਉਸ ਦਾ ਸਾਥ ਨਾ ਦਿਤਾ ਤੇ ਉਨ੍ਹਾਂ ਹੀ ਕਦਮਾਂ ਤੇ ਖੜੇ ਗਈ। ਇੰਨੇ ਨੂੰ ਗਿਆਨੀ ਜੀ ਨੇ ਦੂਸਰੀ ਆਵਾਜ਼ ਦਿਤੀ- ਪੁੱਤਰ ਨਾ ਡਰ, ਮੈ ਤੈਨੂੰ ਮਾਰਦਾ ਨਹੀਂ, ਉਰੇ ਆ, ਮੇਰੀ ਗੱਲ ਸੁਣ।”

ਕੁੜੀ ਦੀ ਜਾਨ ਵਿਚ ਜਾਨ ਆਈ। ਤੇ ਉਹ ਸਿਰ ਨੀਵਾ ਕੀਤੀ। ਮੁਜਰਮ ਦੀ ਤੋਰ ਤੁਰਦੀ ਹੌਲੀ ਹੌਲੀ ਉਨ੍ਹਾਂ ਦੇ ਸਾਹਮਣੇ ਆ ਕੇ ਖੜੋ ਗਈ। ਗਿਆਨੀ ਜੀ ਨੇ ਪਿਆਰ ਨਾਲ ਪੁੱਛਿਆ – “ਕਾਕੇ ! ਇਹ ਅੱਖਰ ਲਿਖਣੇ ਤੂੰ ਕਿੱਥੋਂ ਸਿੱਖੇ ਨੇ ?”

ਕੁੜੀ ਫੇਰ ਕੰਬ ਉਠੀ। ਉਹ ਸਮਝ ਗਈ ਕਿ ਚੋਰ ਨੂੰ ਚੋਰੀ ਦਾ ਇਕਬਾਲ ਕਰਾਣ ਲਈ ਹੀ ਇਹ ਢੰਗ ਵਰਤਿਆ ਜਾ ਰਿਹਾ ਹੈ। ਗਿਆਨੀ ਜੀ ਦੀ ਗੱਲ ਦਾ ਉਸ ਨੂੰ ਕੋਈ ਜੁਆਬ ਨਾ ਅਹੁੜਿਆ। ਗਿਆਨੀ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਹੋਇਆ ਉਸਨੂੰ

ਹੋਰ ਥੋੜ੍ਹਾ ਆਪਣੇ ਵੱਲ ਖਿਚ ਕੇ ਕਿਹਾ-“ਕਾਕੇ ! ਤੂੰ ਡਰ ਨਾ, ਅਸੀਂ ਤੈਨੂੰ ਕਹਿੰਦੇ ਕੁਝ ਨਹੀਂ ! ਤੇਰੇ ਸੁਹਣੇ ਅੱਖਰ ਵੇਖ ਕੇ ਮੈਂ ਬੜਾ ਖੁਸ਼ ਹੋਇਆ।

ਹਾਂ। ਤੂੰ ਇਹ ਕਿਸ ਕੋਲੋਂ ਸਿੱਖੇ ਨੇ ?” ਕੁੜੀ ਦੇ ਦਿਲ ਨੂੰ ਕੁਝ ਖਲੋਤ ਹੋਈ। ਹੁਣ ਉਸ ਨੂੰ ਬੋਲਣ ਦੀ ਵੀ ਸੰਗ ਹੋ ਆਈ। ਉਹ ਧੀਮੀ ਜਿਹੀ ਆਵਾਜ਼ ਵਿਚ ਬੋਲੀ – “ਮੈਂ ਆਪੇ

ਲਿਖਨੀ ਹੁੰਨੀ ਆਂ।”

ਬਚਨ ਸਿੰਘ ਹੁਣ ਤਕ ਹੈਰਾਨੀ ਨਾਲ ਇਹ ਸਭ ਕੁਝ ਵੇਖ ਰਿਹਾ ਸੀ। ਕੁੜੀ ਦੀ ਗੱਲ ਸੁਣ ਕੇ ਉਹ ਆਪ-ਮੁਹਾਰਾ ਬੋਲ ਉਠਿਆ -“ਆਪੇ ਲਿਖੇ ਨੇ ? ਕਿਸੇ ਤੋਂ ਸਿੱਖੇ ਨਹੀਂ ?”

ਕੁੜੀ ਦਾ ‘ਨਹੀਂ’ ਉੱਤਰ ਸੁਣ ਕੇ ਦੋਹਾਂ ਨੂੰ ਹਦੋਂ ਬਾਹਰ ਖੁਸ਼ੀ ਹੋਈ। ਗਿਆਨੀ ਜੀ ਨੇ ਫੇਰ ਪੁੱਛਿਆ- ਤੈਨੂੰ ਇਨ੍ਹਾਂ ਅੱਖਰਾਂ ਦੇ ਨਾਥਾ ਆਉਂਦੇ ਹਨ?”

“ਆਹੋ ਜੀ।”

“ਸੁਣਾ ਖਾਂ ”

ਕੁੜੀ ਨੇ ਰਵਾਂ ਰਵੀਂ ਪੈਂਤੀ ਪੜ੍ਹ ਲਈ ਤੇ ਫਿਰ ਬੋਲੀ “ਜੀ ਮੈਨੂੰ ਮੁਹਾਰਨੀ ਵੀ ਆਉਂਦੀ ਏ “

ਗਿਆਨੀ ਹੇਰਾਂ ਬਚਨ ਸਿੰਘ ਵਲ ਤਕ ਕੇ ਕਿਹਾ ਸਿੰਘ ਜੀ। ਲਿਖਣ ਦਾ ਵਲ ਤਾਂ ਭਲਾ ਇਹਨੇ ਵਰਕੇ ਤੋਂ ਸਿੱਖ ਲਿਆ ਸਹੀ, ਪਰ ਪੜ੍ਹਨਾ…।”

ਕੁੜੀ ਬੋਲੀ, “ਜੀ ਮੁੰਡੇ ਕੁੜੀਆਂ ਰੋਜ਼ ਲੌਢੇ ਵੇਲੇ ਮੁਹਾਰਨੀਆ ਬੁਲਾਂਦੇ ਹੁੰਦੇ ਨੇ, ਮੈਂ ਸੁਣਦੀ ਰਹਿੰਦੀ ਆਂ।”

ਗਿਆਨੀ ਜੀ ਨੇ ਉਸ ਦੀ ਪਿੱਠ ਤੇ ਹੱਥ ਫੇਰਦਿਆਂ ਹੋਇਆਂ ਕਿਹਾ – ‘ਸ਼ਾਬਾਸ਼ ਬੱਚੀ ਸ਼ਾਬਾਸ਼ ! ਤੂੰ ਬੜੀ ਅਕਲ ਵਾਲੀ ਏਂ। ਲੈ ਮੈਂ ਤੈਨੂੰ ਕੈਦਾ ਪੱਟੀ ਲਿਆ ਦੇਨਾ ਵਾਂ, ਤੂੰ ਪੜ੍ਹਿਆ ਕਰ, ਤੇਰਾ ਨਾਂ ਕੀ ਏ ਪੁੱਤ ?!”

“ਜੀ ਸੁੰਦਰੀ।”

ਬਚਨ ਸਿੰਘ ਬੋਲਿਆ- “ਬਾਬਾ ਜੀ, ਇਹ ਤਾਂ ਸ਼ਾਇਦ ਅਛੂਤਾਂ ਦੀ ਕੁੜੀ ਜੇ। ਤੁਸੀਂ ਇਸ ਨੂੰ ਇਸ ਤਰ੍ਹਾਂ ਬੇਖਟਕੇ ਛੁਹ ਰਹੇ ਓ। ਮੈਨੂੰ ਤੇ ਇਸ ਗੱਲ ਦੀ ਵਿਚਾਰ ਨਹੀਂ, ਪਰ ਪਿੰਡ ਦੇ ਲੋਕੀਂ ਬੜੇ ਕੱਬੇ ਨੇ।”

ਗਿਆਨੀ ਜੀ ਨੇ ਬੇ-ਪਰਵਾਹੀ ਨਾਲ ਕਿਹਾ – “ਜੇ ਓਹ ਇਹੋ ਜਿਹੀਆਂ ਹੋਣਹਾਰ ਬੱਚੀਆਂ ਨੂੰ ਛੁਹਣ ਤੇ ਵਿਦਿਆ ਦੇਣ ਤੋਂ ਰੋਕਦੇ ਨੇ ਤਾਂ ਇਹ ਉਹਨਾਂ ਦਾ ਅਨਿਆਉਂ ਹੈ। ਮੈਨੂੰ ਅਜਿਹੇ ਲੋਕਾਂ ਦੀ ਕੋਈ ਪਰਵਾਹ ਨਹੀਂ ਬਚਨ ਸਿੰਘ ਹੋਰ ਕੁਝ ਨਾ ਬੋਲਿਆ। ਗਿਆਨੀ ਜੀ ਨੇ ਅੰਦਰ ਜਾ ਕੇ ਕੈਦਾ ਪੱਟੀ ਤੇ ਕਲਮ ਦਵਾਤ ਲਿਆ ਕੇ ਕੁੜੀ ਦੇ ਹਵਾਲੇ ਕਰਦਿਆਂ ਹੋਇਆ ਕਿਹਾ – “ਲੈ ਪੁੱਤ ! ਰੋਜ਼ ਨੇਮ ਨਾਲ ਪੜ੍ਹਿਆ ਲਿਖਿਆ ਕਰ। ਜੇ ਤੇਰਾ ਜੀ ਕਰੇ ਤਾਂ ਇਥੇ ਆ ਕੇ ਪੜ੍ਹ ਜਾਇਆ ਕਰ।”

ਕੁੜੀ ਨੇ ਇਹ ਚੀਜ਼ਾਂ ਲਈਆਂ ਤੇ ਇਹ ਪਿਆਰ ਭਰੇ ਵਾਕ ਸਣੇ ! ਕਿਸ ਤਰ੍ਹਾਂ ? ਜਿਸ ਤਰ੍ਹਾਂ ਕਿਸੇ ਜਨਮ ਦੇ ਅੰਨ੍ਹੇ ਨੂੰ ਅੱਖਾਂ ਮਿਲ ਜਾਣ। ਇਸ ਤੋਂ ਬਾਅਦ ਸਭ ਆਪੋ ਆਪਣੇ ਰਾਹ ਪਏ। ਸੁੰਦਰੀ ਉਡਦੀ ਉਡਦੀ ਘਰ ਪੁੱਜੀ।

ਚਿੱਟਾ ਲਹੂ – ਅਧੂਰਾ ਕਾਂਡ (9)

21 ਸੁੰਦਰੀ ਨੂੰ ਬਚਨ ਸਿੰਘ ਦੇ ਘਰੋਂ ਗਿਆ ਚੋਖਾ ਚਿਰ ਹੋ ਚੁੱਕਾ ਹੈ। ਤੇ ਇਨ੍ਹਾਂ ਦਿਨਾਂ ਵਿਚ ਬਚਨ ਸਿੰਘ ਦਾ ਬਾਬੇ ਰੋਡ ਦੇ ਘਰ ਆਉਣਾ ਜਾਣਾ ਬਰਾਬਰ ਜਾਰੀ ਰਿਹਾ ਸੀ। ਜਿਸ ਦੀ ਮਦਦ ਨਾਲ ਸੁੰਦਰੀ ਦੀ ਪੜ੍ਹਾਈ ਵੀ ਚੰਗੀ ਹੋ ਰਹੀ ਸੀ। ਅੱਜ ਜਦ ਬਚਨ ਸਿੰਘ ਦੁਪਹਿਰੇ ਖੂਹ ਤੋਂ ਘਰ ਆਇਆ, ਤਾਂ ਮਾਂ ਨੂੰ ਉਸਨੇ ਬੜੀ ਉਦਾਸ ਵੇਖਿਆ। ਜਦ ਬਚਨ ਸਿੰਘ ਨੇ ਇਸ ਦਾ ਕਾਰਨ ਪੁੱਛਿਆ, ਤਾਂ ਸਦਾ ਕੌਰ ਹਉਕਾ ਭਰ ਕੇ ਬੋਲੀ – ”ਕੀ ਦੱਸਾਂ ਕਾਕਾ ! ਤੈਥੋਂ ਕੁਝ ਗੁੱਝਾ...

ਅਰਜ਼ੀ

''ਅਜ ਸਵੱਖਤੇ ਹੀ ਉਠ ਬੈਠਾ ਏਂ, ਪਾਰੋ ਦਾ ਭਾਈਆ,'' ਬ੍ਹਾਰੀ ਬਹੁਕਰ ਤੋਂ ਵੇਹਲੀ ਹੋ ਕੇ ਪਾਰੋ ਦੀ ਮਾਂ ਨੇ ਅੰਦਰ ਆਉਂਦਿਆਂ ਉਸ ਨੂੰ ਪੁੱਛਿਆ ''ਅੱਖਾਂ ਸੁੱਜੀਆਂ ਜਾਪਦੀਆਂ ਨੇ, ਰਾਤੀਂ ਜਾਗਦਾ ਰਿਹਾ ਸੈਂ?''''ਮੱਛਰਾਂ ਕਰਕੇ ਨੀਂਦਰ ਨਹੀਂ ਸੀ ਪਈ।'' ਉਬਾਸੀ ਲੈ ਕੇ ਮੂੰਹ ਤੇ ਹਥ ਫੇਰਦਿਆਂ ਰਾਮੇ ਸ਼ਾਹ ਨੇ ਉਤਰ ਦਿੱਤਾ-''ਨਾਲੇ ਜਿੱਦਣ ਵੱਡੇ ਵੇਲੇ ਕੋਈ ਜ਼ਰੂਰੀ ਕੰਮ ਕਰਨ ਵਾਲਾ ਹੋਵੇ, ਓਦਣ ਰਾਤੀਂ ਨੀਂਦਰ ਘਟ ਈ ਪੈਂਦੀ ਏ।''''ਕੀ ਕੰਮ ਸੀ ਏਡਾ ਜ਼ਰੂਰੀ?'' ਪਾਰੋ ਦੀ ਮਾਂ ਨੇ ਤੌਖਲੇ ਨਾਲ ਪੁਛਿਆ, ਕਿਸੇ ਸਾਮੀ ਵੱਲ...

ਚਿੱਟਾ ਲਹੂ – ਅਧੂਰਾ ਕਾਂਡ (4)

5 ਥੋੜ੍ਹੇ ਚਿਰ ਪਿਛੋਂ ਲਾਲਾ ਕਰਮ ਚੰਦ ਦੀ ਡਿਉਢੀ ਵਿਚ ਪੰਚਾਇਤ ਦੇ ਮੁਖੀਆਂ ਦੀ ਇਕ ਸਭਾ ਹੋ ਰਹੀ ਸੀ, ਜਿਸ ਦੇ ਕਰਤਾ ਧਰਤਾ ਸਾਡੇ ਪੰਡਤ ਜੀ ਮਹਾਰਾਜ ਸਨ। ਚੌਧਰੀ ਸਾਹਿਬ ਦਿੱਤਾ ਮਲ ਨੇ ਹੁੱਕੇ ਦਾ ਮੂੰਹ ਫੇਰ ਕੇ ਤੇ ਇਕ ਸੂਟਾ ਲਾ ਕੇ ਖੰਘਦਿਆਂ ਹੋਇਆਂ ਕਿਹਾ-”ਹਾਂ ਭਈ ਕਰਮ ਚੰਦਾ, ਕੀ ਬਣਿਆ ਫੇਰ ਉਸ ਮਾਮਲੇ ਦਾ?” ਕਰਮ ਚੰਦ ਪੱਗ ਨੂੰ ਖੁਰਕਦਾ ਹੋਇਆ ਬੋਲਿਆ-”ਚੌਧਰੀ ਜੀ ! ਸਾਰਾ ਮਾਮਲਾ ਤੇ ਤੁਹਾਡੇ ਸਾਹਮਣੇ ਹੀ ਹੋਇਆ ਸੀ। ਅੱਜ ਪੰਡਤ ਹੋਰੀ ਲਿਆਏ ਜੇ ਨਵਾਂ ਸਮਾਚਾਰ। ਸੋ ਇਹ ਵੀ...