14.1 C
Los Angeles
Saturday, November 23, 2024

ਕਾਹਲ

ਉਸ ਕੁੜੀ ਨੇ ਕਿਹਾ, “ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗੀ । ਮੈਂ ਤਾਂ ਉਸੇ ਪਲ ਹੀ ਖ਼ੁਦਕੁਸ਼ੀ ਕਰ ਲਵਾਂਗੀ ।”
ਉਸ ਮੁੰਡੇ ਨੇ ਵੀ ਕਿਹਾ, “ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਜੀ ਨਹੀਂ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।”
ਤੇ ਫਿਰ ਸੱਚ ਮੁੱਚ ਕੁੜੀ ਤੇ ਮੁੰਡਾ ਵਿਛੜ ਗਏ ।
ਵਿਛੱੜਣ ਲੱਗਿਆਂ ਕੁੜੀ ਜ਼ਾਰ ਜ਼ਾਰ ਰੋਈ ।
ਵਿਛੱੜਣ ਲੱਗਿਆਂ ਮੁੰਡਾ ਵੀ ਜ਼ਾਰ ਜ਼ਾਰ ਰੋਇਆ ।

ਕੁੜੀ ਦੂਰ ਤੱਕ ਧੌਣ ਭੁਆਂ ਕੇ ਵਾਰ ਵਾਰ ਵੇਖਦੀ ਅੱਖੋਂ ਉਹਲੇ ਹੋ ਗਈ ਤਾਂ ਮੁੰਡੇ ਨੂੰ ਆਪਣੇ ਬੋਲ ਚੇਤੇ ਆਏ, “ਜੇ ਆਪਾਂ ਵਿਛੱੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।”
ਤੇ ਉਸ ਦੀ ਨਜ਼ਰ ਵਿਚ ਇਕ ਪਲ ਵਿਚ ਉਹਨਾਂ ਆਉਣ ਵਾਲੇ ਸਾਰੇ ਸਾਲਾਂ ਤੇ ਤੈਰ ਗਈ , ਜਿਹੜੇ ਉਸ ਨੂੰ ਉਸ ਕੁੜੀ ਬਾਝੋਂ ਬਿਤਾਉਣੇ ਪੈਣਗੇ । “ਹਾਇ ! ਇਹਨਾਂ ਸਾਲਾਂ ਦਾ ਪਹਾੜੀ ਭਾਰ ਉਹਦੀ ਕੂਲੀ ਆਤਮਾ ਕਿਵੇਂ ਚੁੱਕੇਗੀ ! ਉਹ ਤਾਂ ਉਸ ਬਾਝੋਂ ਨਹੀਂ ਜੀ ਸਕਣ ਲੱਗਾ ।”
ਸੱਚਮੁੱਚ ਉਸ ਨੇ ਉਸੇ ਪਲ ਖੁਦਕੁਸ਼ੀ ਕਰ ਲਈ ।
ਖੁਦਕੁਸ਼ੀ ਕਰਨ ਤੋਂ ਪਿਛੋਂ ਮੁੰਡਾ ਕੁੜੀ ਨੂੰ ਬੜੀ ਤੀਬਰਤਾ ਨਾਲ ਉਡੀਕਣ ਲੱਗਾ ।
ਉਹ ਇਕ ਪਲ ਬੀਤ ਗਿਆ ।
ਕੁੜੀ ਨਾ ਆਈ ।
ਇਕ ਦਿਨ ਵੀ ਬੀਤ ਗਿਆ ।
ਪਰ ਕੁੜੀ ਨਾ ਆਈ ।
ਇੰਝ ਇਕ ਸਾਲ ਬੀਤ ਗਿਆ ।
ਕੁੜੀ ਫੇਰ ਨਾ ਆਈ ।
ਆਖਰ ਹੌਲੀ ਹੌਲੀ ਇਕ ਉਮਰ ਬੀਤ ਗਈ । ਮੁੰਡਾ ਉਡੀਕਦਾ ਉਡੀਕਦਾ ਬਿਕੁਲ ਥੱਕ ਗਿਆ ਪਰ ਕੁੜੀ ਅਜੇ ਵੀ ਨਾ ਆਈ ।
ਉਹ ਸੋਚਿਆ ; ਭਲਾ ਵੇਖ ਕੇ ਤਾਂ ਆਵਾਂ !
ਤੇ ਉਸ ਵੇਖਿਆ, ਨਿੱਕੇ ਨਿੱਕੇ ਬੱਚਿਆਂ ਵਿਚ ਘਿਰੀ ਬੈਠੀ, ਬਾਤਾਂ ਪਾਉਂਦੀ, ਚਿੱਟੇ ਵਾਲਾਂ ਵਾਲੀ ਉਹ ਕੁੜੀ ਉਸ ਨੂੰ ਵੇਖ ਕੇ ਕੰਬੀ, ਉਠੀ, ਉਸ ਦੇ ਹੋਂਠ ਫੜਕੇ ਤੇ ਅੱਖਾਂ ਵਿਚ ਸਾਰੇ ਜਹਾਨ ਦਾ ਦਰਦ ਇੱਕਠਾ ਕਰਕੇ ਉਹ ਭਰੇ ਗਲੇ ਨਾਲ ਬੋਲੀ, “ਹਾਇ ! ਮੈਂ ਮਰ ਜਾਂ । ਤੂੰ ਕਿੰਨਾ ਕਾਹਲਾ ਏਂ ! ਏਨੀ ਛੇਤੀ ਮੁੜ ਆਇਐਂ ? ਮੈਂ ਤਾਂ ਤੇਰੇ ਕੋਲ ਆਉਣ ਹੀ ਵਾਲੀ ਸਾਂ ।”

ਜਮਰੌਦ

ਫ਼ੋਨ ਦੀ ਘੰਟੀ ਵੱਜੀ ਤਾਂ ਪ੍ਰੋਫ਼ੈਸਰ ਬਰਾਂਡੇ ਵਿਚ ਪਏ ਫ਼ੋਨ ਨੂੰ ਸੁਣਨ ਲਈ ਅਹੁਲਿਆ। ਹੱਥ ਵਿਚ ਫੜ੍ਹਿਆ ਹੋਇਆ ਚਾਹ ਦਾ ਕੱਪ ਉਹਨੇ ਛੋਟੇ ਮੇਜ਼ ‘ਤੇ ਰੱਖ ਦਿੱਤਾ।“ਹੈਲੋ!” ਕਹਿਣ ਤੋਂ ਬਾਅਦ ਉਹ ‘ਜੀ, ਜੀ, ਜੀਅ!’ ਕਰਦਾ ਅਗਲੇ ਦੀ ਗੱਲ ਸੁਣੀਂ ਗਿਆ। ਸੁਣਦਿਆਂ ਇਕਦਮ ਝਟਕਾ ਲੱਗਾ; ਉਹਦਾ ਜਿਸਮ ਥਰਥਰਾਇਆ ਤੇ ਸਦਮੇ ਨਾਲ ਜਿਵੇਂ ਸਾਹ ਸੂਤਿਆ ਗਿਆ ਹੋਵੇ, “ਹੱਛਾਅ ਜੀ! ਚੁਅ ਚ!! ਚੁਅ ਚ!!!”ਥੋੜ੍ਹੀ ਦੂਰ ਮੰਜੇ ‘ਤੇ ਬੈਠਾ ਗਲਾਸ ਵਿਚੋਂ ਚਾਹ ਦੀਆਂ ਘੁੱਟਾਂ ਭਰਦਾ ਉਹਦਾ ਬਜ਼ੁਰਗ ਬਾਪ ਫ਼ੋਨ ਸੁਣਦੇ ਪ੍ਰੋਫ਼ੈਸਰ ਨੂੰ ਬੜੇ...

ਕਾਲੀ ਧੁੱਪ

ਤਿੱਖੜ ਦੁਪਹਿਰ। ਕਿਰਨਾਂ ਦੇ ਮੂੰਹ ਵਿਚੋਂ ਅੱਗ ਵਰ੍ਹਦੀ ਪਈ ਸੀ।ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦੀਆਂ ਦੋਵੇਂ ਮਾਵਾਂ ਧੀਆਂ, ਪੈਲੀ-ਪੈਲੀ ਫਿਰ ਕੇ ਵੱਢਾਂ ਵਿੱਚੋਂ ਸਿੱਟੇ ਚੁਣ ਰਹੀਆਂ ਸਨ।ਸਾਰੇ ਦਿਨ ਦੀ ਹੱਡ ਭੰਨਵੀਂ ਮਿਹਨਤ, ਮਸਾਂ ਮਰਕੇ ਇੱਕ ਡੰਗ ਦੀ ਰੋਟੀ।ਬੁੱਢੜੀ ਮਾਂ ਥੱਕ ਕੇ ਵੱਢ ਦੇ ਕਿਨਾਰੇ ਇਕ ਛੋਟੀ ਜਿਹੀ ਬੇਰੀ ਹੇਠਾਂ ਬੈਠ ਗਈ।ਪਰ ਧੀ ਸਿੱਟੇ ਚੁਣਦੀ ਜਾ ਰਹੀ ਸੀ।ਚੁਣਦੀ ਜਾ ਰਹੀ ਸੀ।ਪਸੀਨਾ ਚੋ ਚੋ ਕੇ ਉਸ ਦੇ ਸਾਂਵਲੇ ਰੰਗ ਵਿਚ ਘੁਲਦਾ ਪਿਆ ਸੀ।ਪਰ੍ਹੇ ਸੜਕ ਉਤੋਂ ਉਤਰ ਕੇ ਡੰਡੀ ਡੰਡੀ, ਮਹਿਲਾਂ ਵਾਲੇ...

ਆਪਣਾ ਆਪਣਾ ਹਿੱਸਾ

ਮੱਝ ਨੂੰ ਬਾਹਰ ਕੱਢ ਕੇ, ਖੁਰਲੀ ਵਿਚ ਤੂੜੀ ਦਾ ਛਟਾਲਾ ਰਲਾਉਂਦਿਆ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ । ਫਿਰ ਮੱਝ ਦੇ ਪਿੰਡੇ 'ਤੇ ਪਾਈ ਗੋਹੇ ਨਾਲ ਲਿੱਬੜੀ ਪਾਟੀ ਦਰੀ ਨੂੰ ਸੂਤ ਕੀਤਾ ਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ । ਪਰ ਧੁੰਦ ਤਾਂ ਸੂਰਜ ਨੂੰ ਇੰਝ ਨੱਪ ਕੇ ਬੈਠੀ ਸੀ, ਜਿਵੇਂ ਕੋਈ ਤਕੜਾ...