ਚਿੱਟਾ ਲਹੂ – ਅਧੂਰਾ ਕਾਂਡ (6)
13
ਸਾਰੇ ਪਿੰਡ ਵਿਚ ਹਲਚਲੀ ਮਚ ਗਈ। ਘਰ ਘਰ ਭੰਗ ਦੀ ਚਰਚਾ ਸੀ। ਹੋਰ ਤਾਂ ਸਾਰੇ ਘਰੀਂ ਪਰਦਾ ਕੱਜਿਆ ਗਿਆ। ਪਰ ਗੰਡਾ ਸਿੰਘ ਦੇ ਘਰ ਵਿਚ ਤਾਂ ਸਹੇ ਦੀ ਛੱਡ ਪਹੇ ਦੀ ਪੈ ਗਈ। ਜੁਆਈ ਭਾਈ ਪਹਿਲੀ ਵੇਰਾਂ ਘਰ ਆਇਆ ਸੀ, ਤੇ ਉਸਦਾ ਇਹ ਹਾਲ ਕਿ ਸਾਰੀ ਰਾਤ ਵਿਚਾਰੇ ਨੇ ਅੱਖ ਨਹੀਂ ਪੁਟੀ। ਬਜਨ ਸਿੰਘ ਦੀ ਜ਼ਬਾਨੀ ਉਹਨਾਂ ਨੂੰ ਪਤਾ...
ਹੁੱਲੇ-ਹੁਲਾਰੇ
ਹੁੱਲੇ-ਹੁਲਾਰੇ ਅਜਿਹਾ ਲੋਕ-ਨਾਚ ਹੈ ਜੋ ਸਾਂਝੇ ਪੰਜਾਬ ਦੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਜਿਹੇ ਤਿਉਹਾਰਾਂ ਦੇ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ-ਉਮੰਗਾਂ ਨਾਲ ਨੱਚਦੀਆਂ ਸਨ। ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਮ ਹਲੀਸਨ ਸੀ ਅਤੇ ਇਸ ਲੋਕ-ਨਾਚ ਦੀ ਪ੍ਰੰਪਰਾ ਦੇਵ ਦਾਸੀਆਂ ਦੀ ਨਾਚ-ਪ੍ਰਥਾ ਨਾਲ ਵੀ ਜੁੜੀ ਹੋਈ ਦੱਸੀ ਜਾਂਦੀ ਹੈ। ਨੱਚਣ...
ਬੋਲੀਆਂ – 3
ਮੇਰੀ ਗੁੱਤ ਦੇ ਵਿਚਾਲੇ ਠਾਣਾਅਰਜ਼ੀ ਪਾ ਦੇਊਂਗੀਤੀਲੀ ਲੌਂਗ ਦਾ ਮੁਕਦਮਾ ਭਾਰੀਠਾਣੇਦਾਰਾ ਸੋਚ ਕੇ ਕਰੀਂਜੱਟ ਵੜ ਕੇ ਚਰ੍ਹੀ ਵਿੱਚ ਬੜ੍ਹਕੇਡਾਂਗ ਮੇਰੀ ਖੂਨ ਮੰਗਦੀਇੱਤੂ, ਮਿੱਤੂ ਤੇ ਨਰੈਣਾ ਲੜ੍ਹ ਪਏਛਵ੍ਹੀਆਂ ਦੇ ਘੁੰਡ ਮੁੜ ਗਏਮੁੰਡਾ ਇੱਤੂ ਚੰਨਣ ਦੀ ਗੇਲੀਡੌਲੇ ਕੋਲੋਂ ਬਾਂਹ ਵੱਢ 'ਤੀਪੱਕੇ ਪੁਲ 'ਤੇ ਗੰਡਾਸੀ ਮਾਂਜੀਵੱਢ ਕੇ ਡੋਗਰ ਨੂੰਕੇਹੀਆਂ ਬਦਲੇ ਖੋਰੀਆਂ ਰਾਤਾਂਵੀਰ ਨੇ ਵੀਰ ਵੱਢ ਸੁੱਟਿਆਜਿਊਣਾ ਸੌਂ ਗਿਆ ਕੰਨੀਂ ਤੇਲ ਪਾ ਕੇਮਾਰ...
ਦੋਹੜੇ: ਹਾਸ਼ਿਮ ਸ਼ਾਹ
ਆਦਮ ਰੂਪ ਜਿਹਿਆ ਤਨ ਕੀਤਾ, ਕੌਣ ਬਣਦਾ ਆਪ ਦੀਵਾਨਾ ।ਬਿਰਹੋਂ ਭੂਤ ਸ਼ੌਦਾਈ ਕਰਕੇ, ਅਤੇ ਕਰਦਾ ਖ਼ਲਕ ਬੇਗ਼ਾਨਾ ।ਰਹਿਆ ਇਸ਼ਕ ਪਹਾੜ ਚਿਰੇਂਦਾ, ਅਤੇ ਸੀ ਫ਼ਰਹਾਦ ਨਿਸ਼ਾਨਾ ।ਸੋਈ ਸ਼ਖ਼ਸ ਬੋਲੇ ਵਿਚ ਮੇਰੇ, ਇਵੇਂ ਹਾਸ਼ਮ ਨਾਮ ਬਹਾਨਾ ।ਆਦਰ ਭਾਉ ਜਗਤ ਦਾ ਕਰੀਏ, ਅਤੇ ਕਸਬੀ ਕਹਿਣ ਰਸੀਲਾ ।ਜੇ ਕਰ ਦੂਰ ਹਟਾਏ ਲੋਕਾਂ, ਅਤੇ ਕਹਿਣ ਸਵਾਨ ਕੁਤੀਲਾ ।ਦੇਸ ਤਿਆਗ ਫ਼ਕੀਰੀ ਫੜੀਏ, ਨਹੀਂ ਛੁਟਦਾ ਖੇਸ਼...
ਰੂਪ ਬਸੰਤ
ਰੂਪ ਬਸੰਤ ਦੀ ਲੋਕ-ਗਾਥਾ ਸਦੀਆਂ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇੱਕ ਘੁੱਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ-ਰੂਪ ਬਸੰਤ ਦੇ ਪਿਤਾ ਰਾਜਾ ਖੜਗ ਸੈਨ ਦੀ ਰਾਜਧਾਨੀ।ਰਾਜਾ...
ਪੇਮੀ ਦੇ ਨਿਆਣੇ
ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸੱਤ ਵਰ੍ਹੇ ਦਾ ਸੀ ਤੇ ਮੇਰੀ ਵੱਡੀ ਭੈਣ ਗਿਆਰਾਂ ਵਰ੍ਹੇ ਦੀ। ਸਾਡਾ ਖੇਤ ਘਰੋਂ ਮੀਲ ਕੁ ਦੀ ਵਿਥ ‘ਤੇ ਸੀ। ਅੱਧ ਵਿਚਕਾਰ ਇਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿਚੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲਾਂਘਾ ਸੀ। ਅਸੀਂ ਸਭ ਨਿਆਣੇ , ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਵੀ ਡਰ...
ਜੋ ਹਾਰਾਂ ਕਬੂਲੇ ਨਾ
ਜੋ ਹਾਰਾਂ ਕਬੂਲੇ ਨਾ ਖੇਲ੍ਹਣ ਦੇ ਪਿੱਛੋਂ,
ਲੜਾਕੂ ਹੋਊ ਓਹ ਖਿਡਾਰੀ ਨੀ ਹੋਣਾ।
ਜੋ ਦਾਅ ‘ਤੇ ਲਗਾ ਕੇ ਦੁਚਿੱਤੀ ‘ਚ ਪੈ ਜਾਏ,
ਵਪਾਰੀ ਹੋਏਗਾ ਜੁਆਰੀ ਨੀ ਹੋਣਾ।
ਫ਼ਤਹਿ ਵਰਗੀ ਜੇ ਤਾਜਪੋਸ਼ੀ ਨਹੀ ਏ,
ਤਾਂ ਹਾਰਨ ਦੇ ਵਾਲ਼ਾ ਵੀ ਦੋਸ਼ੀ ਨਹੀ ਏ,
ਮਗਰ ਸ਼ਰਤ ਹੈ ਕਿ ਨਮੋਸ਼ੀ ਨਹੀ ਏ,
ਕੋਈ ਬੋਝ ਇਸ ਕੋਲ਼ੋਂ ਭਾਰੀ ਨੀ ਹੋਣਾ।
ਕਿ ਜਿੱਤਣ ਲਈ ਹਾਰਨਾ ਏ ਜ਼ਰੂਰੀ,
ਕਿ ਭਖਦਾ ਲਹੂ ਠਾਰਨਾ ਏ ਜ਼ਰੂਰੀ,
ਤੇ ਹੰਕਾਰ...
ਕੋਈ ਦੇਸ਼ ਪੰਜਾਬੋਂ ਸੋਹਣਾ ਨਾ
॥ਦੋਹਿਰਾ॥ਪੰਜ ਦਰਿਆ ਇਸ ਦੇਸ਼ ਦੇ, ਤਾਹੀਉਂ ਕਹਿਣ ਪੰਜਾਬ।ਰਾਵੀ, ਸਤਲੁਜ, ਬਿਆਸ ਜੀ, ਜਿਹਲਮ ਅਤੇ ਚਨਾਬ।॥ਛੰਦ॥ਲਿਖੇ ਮੁਲਕਾਂ ਦੇ ਗੁਣ ਗੁਣੀਆਂ। ਸਾਰੀ ਫਿਰ ਤੁਰ ਵੇਖੀ ਦੁਨੀਆਂ।ਕੁੱਲ ਜੱਗ ਦੀਆਂ ਕਰੀਆਂ ਸੈਰਾਂ। ਇੱਕ ਨਜ਼ਮ ਬਣਾਉਣੀ ਸ਼ੈਰਾਂ।ਜੀਭ ਕੁਤਰੇ ਲਫ਼ਜ਼ ਪੰਜਾਬੀ ਦੇ।ਸਾਕੀ ਨਸ਼ਾ ਚੜ੍ਹਾ ਦੇ ਉਤਰੇ ਨਾ,ਲਾ ਮੁੱਖ ਨੂੰ ਜਾਮ ਸ਼ਰਾਬੀ ਦੇ।ਜੁਆਨ ਸੋਹਣੇ ਸ਼ਾਮ ਫ਼ਰਾਂਸੋਂ। ਗੋਲ ਗਰਦਨ ਕੰਚ ਗਲਾਸੋਂ।ਸ਼ੇਰਾਂ ਵਰਗੇ ਉੱਭਰੇ ਸੀਨੇ। ਚਿਹਰੇ ਝੱਗਰੇ, ਨੈਣ ਨਗੀਨੇ।ਐਸਾ...
ਮਹਾਤਮਾ (ਇਕਾਂਗੀ ਨਾਟਕ)
ਪਾਤਰ
1. ਰਾਧਾਂ - ਇੱਕ ਪੇਂਡੂ ਤੀਵੀਂ।2. ਸ਼ਾਮੋ - ਰਾਧਾਂ ਦੀ ਮੁਟਿਆਰ ਧੀ ।3. ਦਿਆਲ - ਰਾਧਾਂ ਦਾ ਚਾਰ ਵਰ੍ਹੇ ਦਾ ਪੁਤਰ ।4. ਮਹਾਤਮਾ।5. ਮਹਾਤਮਾ ਦਾ ਚੇਲਾ।6, 7, 8, ਤਿੰਨ ਮੁਸਾਫ਼ਰ
ਪਹਿਲੀ ਝਾਕੀ
(ਇੱਕ ਪੇਂਡੂ ਕਾਰੀਗਰ ਦਾ ਵਿਹੜਾ।
ਪਿਛਲੇ ਪਾਸੇ ਕੱਚੀਆਂ ਇੱਟਾਂ ਦਾ ਮਕਾਨ, ਸੱਜੇ ਪਾਸੇ ਰਸੋਈ ਦਾ ਕਮਰਾ ਜਿਸ ਦੀ ਛੱਤ ਪਵਾਂਖੀ ਹੋਈ ਹੈ । ਰਾਧਾਂ ਤੇ ਸ਼ਾਮੋ ਇੱਕ ਦੂਸਰੀ ਦੇ ਸਾਹਮਣੇ...
ਮੀਂਹ ਜਾਵੇ ਅਨ੍ਹੇਰੀ ਜਾਵੇ
ਜਦੋਂ ਦਾ ਮੰਗਲ ਸਿੰਘ ਫੌਜ ਵਿਚ ਭਰਤੀ ਹੋ ਗਿਆ ਸੀ, ਬਸੰਤ ਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਆਉਣੇ ਪੈ ਗਏ ਸਨ। ਪਿਛਲੇ ਛੇ ਮਹੀਨਿਆਂ ਵਿਚ ਦੋ ਬਰਸਾਤ ਦੇ ਸਨ, ਜਦੋਂ ਬੰਜਰਾਂ ਵਿਚ ਘਾਹ ਇਤਨਾ ਉਗਿਆ ਹੋਇਆ ਸੀ ਕਿ ਮੱਝਾਂ ਨੂੰ ਚਾਰ ਕੇ ਲਿਆਉਣ ਤੋਂ ਪਿਛੋਂ ਬਹੁਤਾ ਤੂੜੀ ਪੱਠਾ ਪਾਉਣ ਦੀ ਲੋੜ ਨਹੀਂ ਸੀ ਤੇ ਬਸੰਤ ਕੌਰ ਦੀ ਮੱਝ,...
ਦਸ਼ਮੇਸ਼-ਮਹਿਮਾ ਦੇ ਕਬਿੱਤ
ਰੱਬ ਤੋਂ ਡਰਨ ਵਾਲੇ, ਕੋਮਲ ਚਰਨ ਵਾਲੇ,ਗੱਲ ਤੇ ਮਰਨ ਵਾਲੇ, ਦੇਸ਼ ਦੇ ਨਰੇਸ਼ ਗੁਰ ।ਛਾਂਟਮੇਂ ਸ਼ਰੀਰ ਵਾਲੇ, ਤੇ ਧਣਸ਼ ਤੀਰ ਵਾਲੇ,ਸੋਹਣੀ ਤਸਵੀਰ ਵਾਲੇ, ਚੰਦ ਜੈਸੇ ਫ਼ੇਸ ਗੁਰ ।ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,ਕੰਮ ਅਣ-ਥੱਕਿਆਂ ਵਾਲੇ ਕਰਨ ਹਮੇਸ਼ ਗੁਰ ।'ਬਾਬੂ ਜੀ, ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,ਪਟਨੇ ਜਰਮ ਵਾਲੇ ਮੇਰੇ ਦਸ਼ਮੇਸ਼ ਗੁਰ ।ਰਾਜਧਾਨੀ ਰਾਜਾਂ ਵਾਲੇ, ਜੋੜੇ ਘੋੜੇ ਸਾਜ਼ਾਂ...
ਚਿੱਟਾ ਲਹੂ – ਅਧੂਰਾ ਕਾਂਡ (10)
23
ਸੁੰਦਰੀ ਨੇ ਦੀਵਾਨਪੁਰ ਆ ਕੇ ਸਭ ਤੋਂ ਪਹਿਲਾਂ ਆਪਣੇ ਧਰਮ ਪਿਤਾ ਦੀ ਸੜੀ ਹੋਈ ਯਾਦਗਾਰ ਨੂੰ ਨਮਸਕਾਰ ਕੀਤੀ, ਤੇ ਉਸ ਥਾਂ ਦੀ ਧੂੜ ਮੱਥੇ ਨੂੰ ਲਾਈ। ਬੁਝੀਆਂ ਹੋਈਆਂ ਲਕੜਾਂ ਦੇ ਚੋਅ ਅਤੇ ਕੁਝ ਸੁਆਹ ਅਜੇ ਤਕ ਉਥੇ ਮੌਜੂਦ ਸੀ। ਸੁੰਦਰੀ ਦੇ ਭਾਣੇ ਇਹ ਸਾਧਾਰਨ ਸੁਆਹ ਨਹੀਂ ਸੀ – ਉਸ ਦੇ ਬੀਤ ਚੁਕੇ ਸਾਰੇ ਜੀਵਨ ਦੀ ਤਸਵੀਰ ਸੀ। ਹੋਸ਼ ਸੰਭਾਲਣ...
ਸਲੋਕ : ਬਾਬਾ ਸ਼ੇਖ ਫ਼ਰੀਦ ਜੀ
ਸਲੋਕ ਸੇਖ ਫਰੀਦ ਜੀ ਕੇੴ ਸਤਿਗੁਰ ਪ੍ਰਸਾਦਿ1ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ਜਿੰਦੁ ਨਿਮਾਣੀ ਕਢੀਐ ਹਡਾ ਕੁ ਕੜਕਾਇ ॥ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ਫਰੀਦਾ ਕਿੜੀ ਪਵੰਦੀਈ ਖੜਾ...
ਕੋਈ ਨਹੀਂ ਆਵੇਗਾ
ਉਹਦਾ ਜੀਅ ਕੀਤਾ, ਉਹ ਦੂਜੀ ਵਾਰ ਚਾਹ ਬਣਾ ਕੇ ਪੀਵੇ। ਪਰ ਸੋਚਿਆ, ਪਹਿਲਾਂ ਨਹਾ ਲਵਾਂ। ਐਤਵਾਰ ਦਾ ਦਿਨ ਹੈ। ਤੜਕੇ ਨਹਾ ਲਿਆ ਜਾਵੇ ਤਾਂ ਠੀਕ, ਨਹੀਂ ਤਾਂ ਫਿਰ ਸਾਰਾ ਦਿਨ ਨਿੱਕਲ ਜਾਂਦਾ ਹੈ, ਨਹਾਉਣ ਦਾ ਮੂਡ ਹੀ ਨਹੀਂ ਬਣਦਾ। ਉਹਨੇ ਤੌਲੀਆ ਚੁੱਕਿਆ ਤੇ ਗ਼ੁਸਲਖ਼ਾਨੇ ਵੱਲ ਤੁਰ ਪਿਆ ਸੀ। ਉਹਦਾ ਮੁੰਡਾ ਰਾਹੁਲ ਅਜੇ ਤੱਕ ਵੀ ਖੇਸ ਲਈ ਸੁੱਤਾ ਪਿਆ ਸੀ।...
ਵੇਖ ਰਿਹਾਂ
ਰੁੱਖਾਂ ਉੱਤੋਂ ਪੱਤੇ ਝੜਦੇ ਵੇਖ ਰਿਹਾਂਮੈਂ ਜ਼ਿੰਦਗੀ ਲਈ ਸਭ ਨੂੰ ਲੜਦੇ ਵੇਖ ਰਿਹਾਂ
ਉਹ ਕਿ ਜਿਹੜਾ ਭਾਣਾ ਮੰਨਣ ਵਾਲਾ ਸੀਉਸਨੂੰ ਰੱਬ ਤੇ ਤੋਹਮਤ ਮੜ੍ਹਦੇ ਵੇਖ ਰਿਹਾਂ
ਐਵੇਂ ਨੀ ਕਹਿੰਦੇ ਕਿ ਵਖ਼ਤ ਸਿਖਾਵੇਗਾਮੈਂ ਲੋਕਾਂ ਨੂੰ ਘੜੀਆਂ ਪੜ੍ਹਦੇ ਵੇਖ ਰਿਹਾਂ
ਜਿਹੜੇ ਫਾਰਿਗ ਹੋ ਕੇ ਸੋਹਿਲੇ ਗਾਉਂਦੇ ਸੀਓਹਨਾਂ ਨੂੰ ਵੀ ਸਾਈਆਂ ਫੜਦੇ ਵੇਖ ਰਿਹਾਂ
ਆਹ ਕਿਹੜਾ ਪਰਛਾਵਾਂ ਪੈ ਗਿਆ ਇਹਨਾਂ ਤੇਸਾਊ ਜਿਹਾਂ ਨੂੰ ਜੁਗਤਾਂ ਘੜ੍ਹਦੇ ਵੇਖ...
ਇੱਕ ਰਾਤ ਦੀ ਵਿੱਥ ‘ਤੇ ਖਲੋਤੀ ਰਹਿ ਗਈ ਮੌਤ
"ਭਾ ਜੀ! ਕਦੀ ਸਰਬਜੀਤ ਨਾਲ ਤੁਹਾਡੀ ਗਰਮਾ ਗਰਮੀ ਵੀ ਹੋਈ ਸੀ।" ਕਾਹਨ ਸਿੰਘ ਨੇ ਪੁੱਛਿਆ।ਮੈਂ ਆਪਣੇ ਚੇਤੇ 'ਤੇ ਜ਼ੋਰ ਪਾਇਆ। ਮੈਨੂੰ ਕੁਝ ਵੀ ਯਾਦ ਨਾ ਆਇਆ। ਸਰਬਜੀਤ ਦੇ ਥੋੜ੍ਹੇ ਜਿਹੇ ਉੱਚੇ ਪੀੜ੍ਹ ਵਾਲੇ ਹੱਸਦੇ ਦੰਦ ਹੀ ਮੇਰੇ ਚੇਤੇ ਵਿਚ ਲਿਸ਼ਕੇ। ਉਹ ਵਾਲੀਬਾਲ ਖੇਡਦਾ ਅਤੇ ਮੇਰੇ ਨਾਲ ਜ਼ਿਦ ਕੇ ਗੋਲਾ ਸੁੱਟਦਾ ਦਿਸ ਰਿਹਾ ਸੀ। ਮੁੱਛਾਂ ਦੇ ਵੱਟ ਤਿੱਖੇ ਕਰਨ ਲਈ...
ਜ਼ਿੰਦਗੀ
ਕੱਲ੍ਹ ਰਾਤ ਉਸਨੇ ਆਪਣੀ ਪਤਨੀ ਨੂੰ ਫਿਰ ਕੁੱਟਿਆ ਸੀ। ਘਰ ਵਿੱਚ ਬੱਚਿਆਂ ਨੇ ਉਹ ਚੀਂਘ-ਚੰਘਿਆੜਾ ਪਾਇਆ ਕਿ ਰਹੇ ਰੱਬ ਦਾ ਨਾਉਂ। ਜਿਵੇਂ ਕੋਈ ਮਰ ਗਿਆ ਹੋਵੇ। ਕਮਾਲ ਦੀ ਗੱਲ, ਕੋਈ ਵੀ ਗਵਾਂਢੀ ਉਹਨਾਂ ਦੇ ਘਰ ਨਹੀਂ ਆਇਆ ਸੀ। ਅਜਿਹਾ ਵੀ ਕੀ, ਗਵਾਂਢ-ਮੱਥਾ ਹੋਰ ਕੀ ਹੁੰਦਾ ਹੈ, ਕੋਈ ਆ ਜਾਂਦਾ ਤਾਂ ਦੂਜੇ ਬੰਦੇ ਦੀ ਹਾਜ਼ਰੀ ਵਿੱਚ ਲੜਾਈ ਝਗੜੇ ਨੂੰ ਕੁਝ...
ਜੱਗਾ ਮਾਰਿਆ ਬੋਹੜ ਦੀ ਛਾਂਵੇਂ …
ਸਰਦੀਆਂ ਦੇ ਦਿਨ ਦੁਪਹਿਰ ਵੇਲੇ, ਅਸੀਂ ਸ਼ੇਖ਼ੂਪੁਰੇ ਤੋਂ ਲਾਹੌਰ ਜਾ ਰਹੇ ਸੀ। ਸਾਹਮਣੇ ਸ਼ੀਸ਼ੇ ਵਿਚੋਂ ਪੈਂਦੀ ਧੁੱਪ ਮੇਰੇ ਸਰੀਰ ਨੂੰ ਗਰਮਾ ਰਹੀ ਸੀ। ਧੁੱਪ ਦਾ ਨਿੱਘ ਕਦੇ ਕਦੇ ਮੈਨੂੰ ਅੱਖ ਝਮਕਣ ਲਈ ਮਜਬੂਰ ਕਰ ਦਿੰਦਾ। ਅਰਸ਼ਦ ਵਿਰਕ ਨੇ ਸਟੀਰੀਓ ਦਾ ਬਟਨ ਦਬਾਇਆ, ਮਨ-ਮੋਹਣੇ ਸੰਗੀਤ ਨੇ ਮੈਨੂੰ ਇਕ-ਦਮ ਚੁਕੰਨਾ ਕਰ ਦਿੱਤਾ, 'ਲਓ ਸਰਦਾਰ ਸਾਹਿਬ ਇਹ ਕੈਸਟ ਤੁਹਾਡੇ ਲਈ ਲਾਈ ਏ'...
ਪੰਜਾਬੀ ਹਾਇਕੂ – ਰਵਿੰਦਰ ਰਵੀ
ਅੰਬ
ਅੰਬ ਪੱਕੇਨਿਵੀਆਂ ਟਾਹਣੀਆਂਚੌਕੀਦਾਰ ਚੇਤੰਨ
ਆਗ
ਅੱਸੂ ਦੀ ਰੁੱਤਆਗਾਂ ਦੀ ਖਸਰ ਖਸਰਠਾਰ ਗਿਆ ਬੁੱਲ੍ਹਾ
ਸਰ੍ਹੋਂ
ਕਣਕ ਦੇ ਹਰੇ ਖੇਤਵਿਚ ਸਰੋਂ ਦੇ ਕਿਆਰੇ ਦੀਕਾਰ ਚੋਂ ਉਤਰ ਫੋਟੋ ਖਿਚੇ
ਸਾਇਕਲ
ਮੱਸਿਆ ਦੀ ਰਾਤਸਾਇਕਲ ਚਲਾਵੇਡਾਇਨੇਮੋ ਦਾ ਚਾਨਣ
ਸੂਰਜ
ਹੁਸੜ ਗਰਮ ਸ਼ਾਮਵਕਤ ਤੋਂ ਪਹਿਲਾਂ ਛੁਪਿਆਸੂਰਜ ਬੱਦਲਾਂ ਵਿੱਚ
ਸੂਰਜ
ਟੋਭੇ ਦਾ ਸ਼ਾਂਤ ਪਾਣੀਡਿੱਗਿਆ ਸੁੱਕਾ ਪੱਤਾਹਿੱਲਿਆ ਸੂਰਜ
ਸ਼ਾਂ-ਸ਼ਾਂ
ਬਚਪਨਕੰਨ ਉੱਤੇ ਗਲਾਸ ਰਖਸੁਣੇ ਸ਼ਾਂ-ਸ਼ਾਂ
ਹਨੇਰੀ
ਅੰਬਰ ਮਟਮੈਲਾਸੀਟੀਆਂ ਮਾਰਦੀ ਹਨੇਰੀਲਿਫੇ ਰੁਖ
ਹਿੱਗਾ
ਧੀਆਂ ਧਿਆਣੀਆਂਰੋੜਿਆਂ ਸੰਗ ਖੇਡਣਹਿੱਗਾ
ਕਸੀਦਾ
ਕਸੀਦਾ ਕਢਦੀਸੂਈ ਉਂਗਲੀ ਦੇ ਫੁਲ ਚਚਾਦਰ ਸੂਹੀ
ਕਪਾਹ
ਸਿਖਰ ਦੁਪਹਿਰਕਪਾਹ ਚੁਗਦੀਆਂਤਾਂਬੇ...
ਨੌਂ ਬਾਰਾਂ ਦਸ
''ਛਿੰਨੋ! ਸੁਣਿਐਂ ਸੱਜਣ ਵਾਲਾ ਸਾਕ 'ਭਕਨੀਏਂ' ਭਿੱਲੀ ਨੂੰ ਕਰਨ ਨੂੰ ਮੰਨਦੇ ਨੇ?''ਜਸਵੰਤ ਆਪਣੇ ਦੋਸਤ ਸਤਿਨਾਮ ਵੱਲ ਵੇਖ ਕੇ ਮੁਸਕਰਾਇਆ। ਉਹਦੇ ਬੋਲਾਂ ਵਿਚਲੀ ਟੇਢ ਛਿੰਨੋ ਨੇ ਸਮਝੀ ਨਾ। ਡੰਗਰਾਂ ਹੇਠੋਂ ਗੋਹਾ ਖਿੱਚਦੀ ਦੇ ਹੱਥ ਰੁਕ ਗਏ।''ਵੇ ਕਾਹਨੂੰ ਵੀਰਾ! ਅਸੀਂ ਤਾਂ ਬਥੇਰੇ ਤਰਲੇ ਮਿੰਨਤਾਂ ਕੀਤੇ। ਉਹ ਅੱਗੋਂ ਆਖਦੇ ਨੇ…..ਤੁਹਾਡਾ ਮੁੰਡਾ ਕਮਲਾ ਐ।''ਛਿੰਨੋ ਨੇ ਹਉਕਾ ਲਿਆ। ਉਹਨੂੰ ਸੱਜਣ ਦੇ ਭਰ ਜਵਾਨੀ ਵਿਚ...
ਮੇਰਾ ਸਨਮਾਨ
ਮੈ ਸਕੂਲ ਟੀਚਰ ਸਾਂ। ਇਹ ਵਧੀਆ ਗੱਲ ਹੁੰਦੀ ਜੇ ਮੇਰਾ ਸਕੂਲ ਵੀ ਮੇਰਾ ਸਨਮਾਨ ਕਰਦਾ - ਸਕੂਲੀ ਪਧਰ ਦਾ ਹੀ ਨਿੱਕਾ-ਮੋਟਾ ਸਨਮਾਨ। ਏਸੇ ਗੱਲ ਨੂੰ ਲਿਆ ਜਾ ਸਕਦਾ ਸੀ ਕਿ ਹੁਣ ਤੱਕ ਸਾਹਿਤ ਅਕਾਡਮੀ ਇਨਾਮ ਜੇਤੂ ਪੰਜਾਬੀ ਲੇਖਕਾਂ ਵਿਚੋਂ ਮੈ ਪਹਿਲਾ ਸਕੂਲ ਟੀਚਰ ਸਾਂ। ਸਾਹਿਤ ਅਕਾਡਮੀ ਵਲ਼ਿਆਂ ਨੇ ਤਾਂ ਮੇਰੇ ਪ੍ਰਸ਼ਸਤੀ-ਪੱਤਰ ਵਿੱਚ ਖਾਸ ਤੌਰ ਉਤੇ ਲਿਖਿਆ ਸੀ,…ਇਨ੍ਹਾਂ ਨੇ ਆਪਣੇ...