13.3 C
Los Angeles
Wednesday, December 4, 2024

ਕਾਹਲ

ਉਸ ਕੁੜੀ ਨੇ ਕਿਹਾ, “ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗੀ । ਮੈਂ ਤਾਂ ਉਸੇ ਪਲ ਹੀ ਖ਼ੁਦਕੁਸ਼ੀ ਕਰ ਲਵਾਂਗੀ ।”
ਉਸ ਮੁੰਡੇ ਨੇ ਵੀ ਕਿਹਾ, “ਜੇ ਆਪਾਂ ਵਿਛੜ ਗਏ ਤਾਂ ਮੈਂ ਇਕ ਪਲ ਵੀ ਜੀ ਨਹੀਂ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।”
ਤੇ ਫਿਰ ਸੱਚ ਮੁੱਚ ਕੁੜੀ ਤੇ ਮੁੰਡਾ ਵਿਛੜ ਗਏ ।
ਵਿਛੱੜਣ ਲੱਗਿਆਂ ਕੁੜੀ ਜ਼ਾਰ ਜ਼ਾਰ ਰੋਈ ।
ਵਿਛੱੜਣ ਲੱਗਿਆਂ ਮੁੰਡਾ ਵੀ ਜ਼ਾਰ ਜ਼ਾਰ ਰੋਇਆ ।

ਕੁੜੀ ਦੂਰ ਤੱਕ ਧੌਣ ਭੁਆਂ ਕੇ ਵਾਰ ਵਾਰ ਵੇਖਦੀ ਅੱਖੋਂ ਉਹਲੇ ਹੋ ਗਈ ਤਾਂ ਮੁੰਡੇ ਨੂੰ ਆਪਣੇ ਬੋਲ ਚੇਤੇ ਆਏ, “ਜੇ ਆਪਾਂ ਵਿਛੱੜ ਗਏ ਤਾਂ ਮੈਂ ਇਕ ਪਲ ਵੀ ਨਹੀਂ ਜੀ ਸਕਾਂਗਾ । ਮੈਂ ਤਾਂ ਉਸੇ ਪਲ ਹੀ ਖੁਦਕੁਸ਼ੀ ਕਰ ਲਵਾਂਗਾ ।”
ਤੇ ਉਸ ਦੀ ਨਜ਼ਰ ਵਿਚ ਇਕ ਪਲ ਵਿਚ ਉਹਨਾਂ ਆਉਣ ਵਾਲੇ ਸਾਰੇ ਸਾਲਾਂ ਤੇ ਤੈਰ ਗਈ , ਜਿਹੜੇ ਉਸ ਨੂੰ ਉਸ ਕੁੜੀ ਬਾਝੋਂ ਬਿਤਾਉਣੇ ਪੈਣਗੇ । “ਹਾਇ ! ਇਹਨਾਂ ਸਾਲਾਂ ਦਾ ਪਹਾੜੀ ਭਾਰ ਉਹਦੀ ਕੂਲੀ ਆਤਮਾ ਕਿਵੇਂ ਚੁੱਕੇਗੀ ! ਉਹ ਤਾਂ ਉਸ ਬਾਝੋਂ ਨਹੀਂ ਜੀ ਸਕਣ ਲੱਗਾ ।”
ਸੱਚਮੁੱਚ ਉਸ ਨੇ ਉਸੇ ਪਲ ਖੁਦਕੁਸ਼ੀ ਕਰ ਲਈ ।
ਖੁਦਕੁਸ਼ੀ ਕਰਨ ਤੋਂ ਪਿਛੋਂ ਮੁੰਡਾ ਕੁੜੀ ਨੂੰ ਬੜੀ ਤੀਬਰਤਾ ਨਾਲ ਉਡੀਕਣ ਲੱਗਾ ।
ਉਹ ਇਕ ਪਲ ਬੀਤ ਗਿਆ ।
ਕੁੜੀ ਨਾ ਆਈ ।
ਇਕ ਦਿਨ ਵੀ ਬੀਤ ਗਿਆ ।
ਪਰ ਕੁੜੀ ਨਾ ਆਈ ।
ਇੰਝ ਇਕ ਸਾਲ ਬੀਤ ਗਿਆ ।
ਕੁੜੀ ਫੇਰ ਨਾ ਆਈ ।
ਆਖਰ ਹੌਲੀ ਹੌਲੀ ਇਕ ਉਮਰ ਬੀਤ ਗਈ । ਮੁੰਡਾ ਉਡੀਕਦਾ ਉਡੀਕਦਾ ਬਿਕੁਲ ਥੱਕ ਗਿਆ ਪਰ ਕੁੜੀ ਅਜੇ ਵੀ ਨਾ ਆਈ ।
ਉਹ ਸੋਚਿਆ ; ਭਲਾ ਵੇਖ ਕੇ ਤਾਂ ਆਵਾਂ !
ਤੇ ਉਸ ਵੇਖਿਆ, ਨਿੱਕੇ ਨਿੱਕੇ ਬੱਚਿਆਂ ਵਿਚ ਘਿਰੀ ਬੈਠੀ, ਬਾਤਾਂ ਪਾਉਂਦੀ, ਚਿੱਟੇ ਵਾਲਾਂ ਵਾਲੀ ਉਹ ਕੁੜੀ ਉਸ ਨੂੰ ਵੇਖ ਕੇ ਕੰਬੀ, ਉਠੀ, ਉਸ ਦੇ ਹੋਂਠ ਫੜਕੇ ਤੇ ਅੱਖਾਂ ਵਿਚ ਸਾਰੇ ਜਹਾਨ ਦਾ ਦਰਦ ਇੱਕਠਾ ਕਰਕੇ ਉਹ ਭਰੇ ਗਲੇ ਨਾਲ ਬੋਲੀ, “ਹਾਇ ! ਮੈਂ ਮਰ ਜਾਂ । ਤੂੰ ਕਿੰਨਾ ਕਾਹਲਾ ਏਂ ! ਏਨੀ ਛੇਤੀ ਮੁੜ ਆਇਐਂ ? ਮੈਂ ਤਾਂ ਤੇਰੇ ਕੋਲ ਆਉਣ ਹੀ ਵਾਲੀ ਸਾਂ ।”

ਅਸੀਂ ਕੀ ਬਣ ਗਏ

'ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ-ਦਮ ਕਾਲੀ ਬੋਲੀ ਰਾਤ ਵਾਂਗ ਸਾਰੇ ਪਿੰਡ 'ਤੇ ਪਸਰ ਜਾਵੇਗਾ ਜਾਂ ਇਹ ਕਾਲੀ-ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹੋ ਜਾਵੇਗੀ। ਦੀਵਾਲੀ ਨੇੜੇ ਸੀ, ਪਰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਰਕੇ ਪਟਾਕੇ ਚਲਾਉਣ ਦੀ ਮਨਾਹੀ ਸੀ। ਉਂਜ ਲੋਕਾਂ ਇਹੋ ਸਮਝਿਆ ਕਿ ਕਿਸੇ ਨੇ ਨਿੱਕੇ ਮੋਟੇ ਪਟਾਕੇ ਹੀ ਚਲਾਏ ਹੋਣਗੇ। ਗੋਲੀ ਦੀ ਆਵਾਜ਼ ਤਾਂ ਲੱਗਦੀ ਨਹੀਂ ਸੀ।ਪਰ ਇਹ...

ਕੁਲਵੰਤ ਕੌਰ ਜਿਊਂਦੀ ਹੈ

ਮੈਂ ਵੈਨਕੂਵਰ ਤੋਂ ਸਾਂਨਫਰਾਂਸਿਸਕੋ ਜਾ ਰਿਹਾ ਸਾਂ। ਵੈਨਕੂਵਰ ਤੋਂ ਪਹਿਲਾਂ ਮੈਂ ਸਿਆਟਲ ਤੱਕ ਜਾਣਾ ਸੀ ਅਤੇ ਓਥੋਂ ਸਾਂਨਫਰਾਂਸਿਸਕੋ ਲਈ ਹੋਰ ਜਹਾਜ਼ ਬਦਲਣਾ ਸੀ। ਹਵਾਈ ਅੱਡੇ ਦੀ ਸਾਰੀ ਪ੍ਰਕਿਰਿਆ ਪਾਰ ਕਰਨ ਉਪਰੰਤ ਮੈਂ ਗੇਟ ਨੰਬਰ ਈ-6 ਦੇ ਸਾਹਮਣੇ ਪਹੁੰਚ ਕੇ ਕੁਰਸੀ ਉੱਤੇ ਬੈਠਾ ਆਪਣੀ ਫਲਾਈਟ ਦੀ ਉਡੀਕ ਵਿੱਚ ਸਾਂ। ਹੌਲੀ-ਹੌਲੀ ਇੱਕਾ-ਦੁੱਕਾ ਮੁਸਾਫ਼ਿਰ ਆਉਂਦੇ ਗਏ ਅਤੇ ਕੁਰਸੀਆਂ ਉੱਪਰ ਬੈਠਦੇ ਗਏ। ਸ਼ਾਮ ਸਾਢੇ ਕੁ ਅੱਠ ਦਾ ਵਕਤ ਹੋਵੇਗਾ ਜਦੋਂ ਦਰਮਿਆਨੇ ਕੱਦ ਦਾ 22-24 ਸਾਲ ਦਾ ਛੀਂਟਕਾ ਜਿਹਾ ਨੌਜਵਾਨ ਮੇਰੇ ਨੇੜੇ ਆ ਕੇ...

ਨੌਂ ਬਾਰਾਂ ਦਸ

''ਛਿੰਨੋ! ਸੁਣਿਐਂ ਸੱਜਣ ਵਾਲਾ ਸਾਕ 'ਭਕਨੀਏਂ' ਭਿੱਲੀ ਨੂੰ ਕਰਨ ਨੂੰ ਮੰਨਦੇ ਨੇ?''ਜਸਵੰਤ ਆਪਣੇ ਦੋਸਤ ਸਤਿਨਾਮ ਵੱਲ ਵੇਖ ਕੇ ਮੁਸਕਰਾਇਆ। ਉਹਦੇ ਬੋਲਾਂ ਵਿਚਲੀ ਟੇਢ ਛਿੰਨੋ ਨੇ ਸਮਝੀ ਨਾ। ਡੰਗਰਾਂ ਹੇਠੋਂ ਗੋਹਾ ਖਿੱਚਦੀ ਦੇ ਹੱਥ ਰੁਕ ਗਏ।''ਵੇ ਕਾਹਨੂੰ ਵੀਰਾ! ਅਸੀਂ ਤਾਂ ਬਥੇਰੇ ਤਰਲੇ ਮਿੰਨਤਾਂ ਕੀਤੇ। ਉਹ ਅੱਗੋਂ ਆਖਦੇ ਨੇ…..ਤੁਹਾਡਾ ਮੁੰਡਾ ਕਮਲਾ ਐ।''ਛਿੰਨੋ ਨੇ ਹਉਕਾ ਲਿਆ। ਉਹਨੂੰ ਸੱਜਣ ਦੇ ਭਰ ਜਵਾਨੀ ਵਿਚ ਗੁਜ਼ਰ ਜਾਣ ਦਾ ਅਫ਼ਸੋਸ ਸੀ ਤੇ ਭਿੱਲੀ ਨੂੰ ਸਾਕ ਨੇਪਰੇ ਨਾ ਚੜ੍ਹਨ ਦਾ ਵੀ।''ਅਣਿਆਂ! ਸਾਡਾ ਵੀ ਤਾਂ ਜੀ ਕਰਦੈ ਸਾਡੀ...